ਅਲ-ਮਾਇਦਾ · 37/120
ਅਨੁਵਾਦ ਉਚਾਰਨ — ਅਲ-ਮਾਇਦਾ
يُرِيدُونَ أَن يَخْرُجُوا مِنَ النَّارِ وَمَا هُم بِخَارِجِينَ مِنْهَا ۖ وَلَهُمْ عَذَابٌ مُّقِيمٌ ۝٣٧
Yureedoona ai yakhrujoo minan Naari wa maa hum bikhaari jeena minhaa wa lahum `azaabum muqeem
📖 ਪੰਜਾਬੀ ਵਿੱਚ
37਼ ਉਹ ਨਰਕ ਦੀ ਅੱਗ ਵਿੱਚੋਂ ਨਿਕਲਣਾ ਚਾਹੁੰਣਗੇ, ਪ੍ਰੰਤੂ ਉਸ ਵਿੱਚੋਂ ਕਦੇ ਵੀ ਨਿਕਲ ਨਹੀਂ ਸਕਣਗੇ। ਉਹਨਾਂ ਲਈ ਤਾਂ ਸਦੀਵੀ ਅਜ਼ਾਬ ਹੇ।
🎧 ਸੁਣੋ

📜 ਆਇਤ 35-39 — ਅਲ-ਮਾਇਦਾ

35يَا أَيُّهَا الَّذِينَ آمَنُوا اتَّقُوا اللَّهَ وَابْتَغُوا إِلَيْهِ الْوَسِيلَةَ وَجَاهِدُوا فِي سَبِيلِهِ لَعَلَّكُمْ تُفْلِحُونَ
35਼ ਹੇ ਈਮਾਨ ਵਾਲਿਓ! ਅੱਲਾਹ ਤੋਂ ਡਰਦੇ ਰਹੋ ਅਤੇ ਉਸ ਦੀ ਨੇੜਤਾ ਪ੍ਰਾਪਤ ਕਰਨ ਦੇ ਜਤਨ ਕਰੋ ਅਤੇ ਉਸ ਦੀ ਰਾਹ ਵਿਚ ਜਿਹਾਦ (ਸੰਘਰਸ਼) ਕਰੋ ਤਾਂ ਜੋ ਤੁਹਾਡਾ ਭਲਾ ਹੋ ਸਕੇ।
36إِنَّ الَّذِينَ كَفَرُوا لَوْ أَنَّ لَهُم مَّا فِي الْأَرْضِ جَمِيعًا وَمِثْلَهُ مَعَهُ لِيَفْتَدُوا بِهِ مِنْ عَذَابِ يَوْمِ الْقِيَامَةِ مَا تُقُبِّلَ مِنْهُمْ ۖ وَلَهُمْ عَذَابٌ أَلِيمٌ
36਼ ਬੇਸ਼ੱਕ ਜਿਹਨਾਂ ਲੋਕਾਂ ਨੇ (ਰੱਬ ਦੇ ਇਕ ਹੋਣ ਦਾ) ਇਨਕਾਰ ਕੀਤਾ ਹੇ ਜੇ ਉਹਨਾਂ ਕੋਲ ਉਹ ਸਭ ਕੁੱਝ ਹੋਵੇ ਜਿਹੜਾ ਧਰਤੀ ਉੱਤੇ ਹੇ ਅਤੇ ਇੰਨਾ ਹੀ ਹੋਰ ਹੋਵੇ ਤਾਂ ਵੀ (ਉਹਨਾਂ ਦੀ ਸਜ਼ਾ ਦੇ ਬਦਲੇ ਵਿਚ) ਕਬੂਲਿਆ ਨਹੀਂ ਜਾਵੇਗਾ। ਉਹਨਾਂ ਲਈ ਤਾਂ ਬਹੁਤ ਹੀ ਕਰੜਾ ਅਜ਼ਾਬ ਹੇ।
37يُرِيدُونَ أَن يَخْرُجُوا مِنَ النَّارِ وَمَا هُم بِخَارِجِينَ مِنْهَا ۖ وَلَهُمْ عَذَابٌ مُّقِيمٌ
37਼ ਉਹ ਨਰਕ ਦੀ ਅੱਗ ਵਿੱਚੋਂ ਨਿਕਲਣਾ ਚਾਹੁੰਣਗੇ, ਪ੍ਰੰਤੂ ਉਸ ਵਿੱਚੋਂ ਕਦੇ ਵੀ ਨਿਕਲ ਨਹੀਂ ਸਕਣਗੇ। ਉਹਨਾਂ ਲਈ ਤਾਂ ਸਦੀਵੀ ਅਜ਼ਾਬ ਹੇ।
38وَالسَّارِقُ وَالسَّارِقَةُ فَاقْطَعُوا أَيْدِيَهُمَا جَزَاءً بِمَا كَسَبَا نَكَالًا مِّنَ اللَّهِ ۗ وَاللَّهُ عَزِيزٌ حَكِيمٌ
38਼ ਤੁਸੀਂ ਚੋਰੀ ਕਰਨ ਵਾਲੇ ਪੁਰਸ਼ ਤੇ ਚੋਰੀ ਕਰਨ ਵਾਲੀ ਇਸਤਰੀ ਦਾ ਹੱਥ ਵੱਡ ਦਿਓ। ਇਹ ਅੱਲਾਹ ਵੱਲੋਂ ਉਸ ਅਪਰਾਧ ਦੀ ਸਿੱਖਿਆਵਾਨ ਸਜ਼ਾ ਹੇ, ਜਿਹੜਾ ਉਹਨਾਂ ਨੇ ਕੀਤਾ ਹੇ। ਅੱਲਾਹ ਜ਼ੋਰਾਵਰ ਤੇ ਦਾਨਾਈ ਵਾਲਾ ਹੇ।
39فَمَن تَابَ مِن بَعْدِ ظُلْمِهِ وَأَصْلَحَ فَإِنَّ اللَّهَ يَتُوبُ عَلَيْهِ ۗ إِنَّ اللَّهَ غَفُورٌ رَّحِيمٌ
39਼ ਫੇਰ ਜਿਹੜਾ ਵਿਅਕਤੀ ਅਪਰਾਧ ਕਰਨ ਮਗਰੋਂ ਤੌਬਾ ਕਰ ਲਵੇ ਅਤੇ ਆਪਣੇ ਆਪ ਨੂੰ ਸੁਆਰ ਲਵੇ ਤਾਂ ਅੱਲਾਹ ਉਸ ਦੀ ਤੌਬਾ ਸਵੀਕਾਰ ਕਰਦਾ ਹੇ। ਅੱਲਾਹ ਵੱਡਾ ਹੀ ਬਖ਼ਸ਼ਣਹਾਰ ਅਤੇ ਰਹਿਮ ਕਰਨ ਵਾਲਾ ਹੇ।
ਅਲ-ਮਾਇਦਾਕੁਰਾਨ ਸੂਚੀ
120ਆਇਤ
MedinanRevelation
37ਆਇਤ

ਅਨੁਵਾਦ — ਅਲ-ਮਾਇਦਾ 37

ਸੂਰਾ ਅਲ-ਮਾਇਦਾ ਆਇਤ 37 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 37਼ ਉਹ ਨਰਕ ਦੀ ਅੱਗ ਵਿੱਚੋਂ ਨਿਕਲਣਾ ਚਾਹੁੰਣਗੇ, ਪ੍ਰੰਤੂ ਉਸ…

ਸੂਰਾ ਆਇਤ 37/120 — ਅਲ-ਮਾਇਦਾ المائدة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮਾਇਦਾ ਸੁਣੋ, ਅਲ-ਮਾਇਦਾ ਅਨੁਵਾਦ, ਅਲ-ਮਾਇਦਾ mp3, ਅਲ-ਮਾਇਦਾ pdf. ਆਇਤ 35–39. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers