ਅਲ-ਮਾਇਦਾ · 77/120
ਅਨੁਵਾਦ ਉਚਾਰਨ — ਸੂਰਾ ਅਲ-ਮਾਇਦਾ
قُلْ يَا أَهْلَ الْكِتَابِ لَا تَغْلُوا فِي دِينِكُمْ غَيْرَ الْحَقِّ وَلَا تَتَّبِعُوا أَهْوَاءَ قَوْمٍ قَدْ ضَلُّوا مِن قَبْلُ وَأَضَلُّوا كَثِيرًا وَضَلُّوا عَن سَوَاءِ السَّبِيلِ ۝٧٧
Qul yaaa Ahlal Kitaabi laa taghloo fee deenikum ghairal haqqi wa laa tattabi`ooo ahwaaa`a qawmin qad dalloo min qablu wa adalloo kaseeranw wa dalloo `an Sawaaa`is Sabeel
📖 ਪੰਜਾਬੀ ਵਿੱਚ
77਼ ਆਖ ਦਿਓ! ਕਿ ਹੇ ਅਹਲੇ ਕਿਤਾਬ! ਆਪਣੇ ਦੀਨ ਵਿਚ ਅਣ-ਹੱਕਾ ਵਾਧਾ ਨਾ ਕਰੋ ਅਤੇ ਉਹਨਾਂ ਲੋਕਾਂ ਦੀਆਂ ਇੱਛਾਵਾਂ ਦੇ ਪਿੱਛੇ ਨਾ ਲੱਗੋ ਜਿਹੜੇ ਪਹਿਲਾਂ ਤੋਂ ਹੀ ਭਟਕੇ ਹੋਏ ਹਨ, ਉਹਨਾਂ ਨੇ ਬਥੇਰਿਆਂ ਨੂੰ ਕੁਰਾਹੇ ਪਾਇਆ ਹੇ, ਉਹ ਸਿੱਧੀ ਰਾਹ ਤੋਂ ਭਟਕੇ ਹੋਏ ਹਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 75-79 — ਸੂਰਾ ਅਲ-ਮਾਇਦਾ

75مَّا الْمَسِيحُ ابْنُ مَرْيَمَ إِلَّا رَسُولٌ قَدْ خَلَتْ مِن قَبْلِهِ الرُّسُلُ وَأُمُّهُ صِدِّيقَةٌ ۖ كَانَا يَأْكُلَانِ الطَّعَامَ ۗ انظُرْ كَيْفَ نُبَيِّنُ لَهُمُ الْآيَاتِ ثُمَّ انظُرْ أَنَّىٰ يُؤْفَكُونَ
75਼ ਮਸੀਹ ਇਬਨੇ ਮਰੀਅਮ ਇਕ ਪੈਗ਼ੰਬਰ ਹੋਣ ਤੋਂ ਛੁੱਟ ਕੁੱਝ ਵੀ ਨਹੀਂ ਸੀ। ਇਹਨਾਂ ਤੋਂ ਪਹਿਲਾਂ ਵੀ ਵਧੇਰੇ ਪੈਗ਼ੰਬਰ ਹੋ ਗੁਜ਼ਰੇ ਹਨ। ਇਹਨਾਂ (ਈਸਾ) ਦੀ ਮਾਤਾ (ਮਰੀਅਮ) ਇਕ ਸੱਚੀ-ਸੁੱਚੀ ਔਰਤ ਸੀ, ਉਹ ਦੋਵੇਂ (ਮਾਂ-ਪੁੱਤਰ) ਭੋਜਨ ਕਰਿਆ ਕਰਦੇ ਸਨ। ਵੇਖੋ ਅਸੀਂ ਇਹਨਾਂ ਸਾਹਮਣੇ ਕਿੱਦਾਂ ਨਿਸ਼ਾਨੀਆਂ (ਮਨੁੱਖ ਹੋਣ ਦੀਆਂ) ਬਿਆਨ ਕਰਦੇ ਹਾਂ, ਫੇਰ ਵੀ ਵੇਖੋ ਕਿ ਉਹ ਕਿੱਧਰ ਪੁੱਠੇ ਫਿਰੇ ਜਾਂਦੇ ਹਨ।
76قُلْ أَتَعْبُدُونَ مِن دُونِ اللَّهِ مَا لَا يَمْلِكُ لَكُمْ ضَرًّا وَلَا نَفْعًا ۚ وَاللَّهُ هُوَ السَّمِيعُ الْعَلِيمُ
76਼ (ਹੇ ਨਬੀ!) ਤੁਸੀਂ ਆਖ ਦਿਓ! ਤੁਸੀਂ ਲੋਕ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਦੀ ਇਬਾਦਤ ਕਰਦੇ ਹੋ ਉਹ ਨਾ ਤਾਂ ਤੁਹਾਡੇ ਲਈ ਕੋਈ ਨੁਕਸਾਨ ਅਤੇ ਨਾ ਹੀ ਕੋਈ ਲਾਭ ਦੇਣ ਦਾ ਅਧਿਕਾਰ ਰੱਖਦੇ ਹਨ। ਅੱਲਾਹ ਹੀ ਸਭ ਕੁੱਝ ਸੁਣਨ ਵਾਲਾ ਅਤੇ ਜਾਣਨ ਵਾਲਾ ਹੇ।
77قُلْ يَا أَهْلَ الْكِتَابِ لَا تَغْلُوا فِي دِينِكُمْ غَيْرَ الْحَقِّ وَلَا تَتَّبِعُوا أَهْوَاءَ قَوْمٍ قَدْ ضَلُّوا مِن قَبْلُ وَأَضَلُّوا كَثِيرًا وَضَلُّوا عَن سَوَاءِ السَّبِيلِ
77਼ ਆਖ ਦਿਓ! ਕਿ ਹੇ ਅਹਲੇ ਕਿਤਾਬ! ਆਪਣੇ ਦੀਨ ਵਿਚ ਅਣ-ਹੱਕਾ ਵਾਧਾ ਨਾ ਕਰੋ ਅਤੇ ਉਹਨਾਂ ਲੋਕਾਂ ਦੀਆਂ ਇੱਛਾਵਾਂ ਦੇ ਪਿੱਛੇ ਨਾ ਲੱਗੋ ਜਿਹੜੇ ਪਹਿਲਾਂ ਤੋਂ ਹੀ ਭਟਕੇ ਹੋਏ ਹਨ, ਉਹਨਾਂ ਨੇ ਬਥੇਰਿਆਂ ਨੂੰ ਕੁਰਾਹੇ ਪਾਇਆ ਹੇ, ਉਹ ਸਿੱਧੀ ਰਾਹ ਤੋਂ ਭਟਕੇ ਹੋਏ ਹਨ।
78لُعِنَ الَّذِينَ كَفَرُوا مِن بَنِي إِسْرَائِيلَ عَلَىٰ لِسَانِ دَاوُودَ وَعِيسَى ابْنِ مَرْيَمَ ۚ ذَٰلِكَ بِمَا عَصَوا وَّكَانُوا يَعْتَدُونَ
78਼ ਬਨੀ ਇਸਰਾਈਲ ਵਿੱਚੋਂ ਜਿਹੜੇ ਕਾਫ਼ਿਰ ਬਣ ਗਏ ਉਹਨਾਂ ਉੱਤੇ ਦਾਊਦ ਅਤੇ ਈਸਾ ਦੀ ਜ਼ੁਬਾਨ ਤੋਂ ਲਾਅਨਤ ਕੀਤੀ ਗਈ, ਇਹ ਸਭ ਇਸ ਲਈ ਹੋਇਆ ਕਿਉਂ ਜੋ ਉਹਨਾਂ ਨੇ ਨਾ-ਫ਼ਰਮਾਨੀ ਕੀਤੀ ਅਤੇ ਹੱਦੋਂ ਟੱਪ ਜਾਂਦੇ ਸਨ।
79كَانُوا لَا يَتَنَاهَوْنَ عَن مُّنكَرٍ فَعَلُوهُ ۚ لَبِئْسَ مَا كَانُوا يَفْعَلُونَ
79਼ ਉਹ ਇਕ ਦੂਜੇ ਨੂੰ ਭੈੜੇ ਕੰਮਾਂ ਤੋਂ ਰੋਕਦੇ ਨਹੀਂ ਸੀ, ਕਿਉਂ ਜੋ ਉਹਨਾਂ ਨੇ ਉਹ ਕੰਮ ਖ਼ੁਦ ਵੀ ਕੀਤਾ ਹੁੰਦਾ ਸੀ ਜੋ ਵੀ ਉਹ ਕਰਦੇ ਸਨ, ਬੇਸ਼ੱਕ ਉਹ ਬਹੁਤ ਹੀ ਬੁਰਾ ਕਰਦੇ ਸਨ।
ਅਲ-ਮਾਇਦਾਕੁਰਾਨ ਸੂਚੀ
120ਆਇਤ
MedinanRevelation
77ਆਇਤ

ਅਨੁਵਾਦ — ਅਲ-ਮਾਇਦਾ 77

ਸੂਰਾ ਅਲ-ਮਾਇਦਾ ਆਇਤ 77 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 77਼ ਆਖ ਦਿਓ! ਕਿ ਹੇ ਅਹਲੇ ਕਿਤਾਬ! ਆਪਣੇ ਦੀਨ ਵਿਚ…

ਸੂਰਾ ਆਇਤ 77/120 — ਸੂਰਾ ਅਲ-ਮਾਇਦਾ المائدة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮਾਇਦਾ ਸੁਣੋ, ਸੂਰਾ ਅਲ-ਮਾਇਦਾ ਅਨੁਵਾਦ, ਸੂਰਾ ਅਲ-ਮਾਇਦਾ mp3, ਸੂਰਾ ਅਲ-ਮਾਇਦਾ pdf. ਆਇਤ 75–79. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers