ਅਲ-ਅਨਆਮ · 155/165
ਅਨੁਵਾਦ ਉਚਾਰਨ — ਅਲ-ਅਨਆਮ
وَهَٰذَا كِتَابٌ أَنزَلْنَاهُ مُبَارَكٌ فَاتَّبِعُوهُ وَاتَّقُوا لَعَلَّكُمْ تُرْحَمُونَ ۝١٥٥
Wa haazaa Kitaabun anzalnaahu Mubaarakun fattabi`oohu wattaqoo la`al lakum urhamoon
📖 ਪੰਜਾਬੀ ਵਿੱਚ
155਼ ਅਤੇ ਇਹ (.ਕੁਰਆਨ) ਇਕ ਉੱਚ ਕੋਟੀ ਦੀ ਕਿਤਾਬ ਹੈ ਜਿਸ ਨੂੰ ਅਸੀਂ ਨਾਜ਼ਿਲ ਕੀਤਾ ਹੈ। ਇਹ ਬਰਕਤਾਂ ਵਾਲੀ ਹੈ। ਸੋ ਤੁਸੀਂ ਇਸੇ ਦੀ ਪੈਰਵੀ ਕਰੋ ਅਤੇ ਪਰਹੇਜ਼ਗਾਰ ਬਣੋ ਤਾਂ ਜੋ ਤੁਹਾਡੇ ’ਤੇ ਮਿਹਰਾਂ ਕੀਤੀਆਂ ਜਾਣ।
🎧 ਸੁਣੋ

📜 ਆਇਤ 153-157 — ਅਲ-ਅਨਆਮ

153وَأَنَّ هَٰذَا صِرَاطِي مُسْتَقِيمًا فَاتَّبِعُوهُ ۖ وَلَا تَتَّبِعُوا السُّبُلَ فَتَفَرَّقَ بِكُمْ عَن سَبِيلِهِ ۚ ذَٰلِكُمْ وَصَّاكُم بِهِ لَعَلَّكُمْ تَتَّقُونَ
153਼ (ਅਤੇ ਇਹ ਵੀ ਹੁਕਮ ਦਿੱਤਾ ਹੈ) ਕਿ ਇਹ (ਦੀਨ ਇਸਲਾਮ) ਮੇਰੀ ਰਾਹ ਹੈ ਜਿਹੜਾ ਸਿੱਧਾ ਹੈ, ਸੋ ਤੁਸੀਂ ਇਸੇ ਰਾਹ ’ਤੇ ਚੱਲੋ ਅਤੇ ਦੂਜੀਆਂ ਰਾਹਾਂ ’ਤੇ ਨਾ ਤੁਰੋ, ਉਹ ਰਾਹਾਂ ਤੁਹਾਨੂੰ ਅੱਲਾਹ ਤੋਂ ਜੁਦਾ ਕਰ ਦੇਣਗੀਆਂ। ਅੱਲਾਹ ਨੇ ਤੁਹਾਨੂੰ ਇਸ ਦਾ ਆਦੇਸ਼ ਦਿੱਤਾ ਹੈ ਤਾਂ ਜੋ ਤੁਸੀਂ ਬੁਰਾਈਆਂ ਤੋਂ ਬਚ ਸਕੋ।
154ثُمَّ آتَيْنَا مُوسَى الْكِتَابَ تَمَامًا عَلَى الَّذِي أَحْسَنَ وَتَفْصِيلًا لِّكُلِّ شَيْءٍ وَهُدًى وَرَحْمَةً لَّعَلَّهُم بِلِقَاءِ رَبِّهِمْ يُؤْمِنُونَ
154਼ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਇਸ ਲਈ ਦਿੱਤੀ ਸੀ ਕਿ ਚੰਗੇ ਕਰਮ ਕਰਨ ਵਾਲਿਆਂ ਉੱਤੇ ਮੇਰੀਆਂ ਨਿਅਮਤਾਂ ਪੂਰੀਆਂ ਹੋਣ ਅਤੇ ਹਰ ਗੱਲ ਦੀ ਵਿਸਥਾਰ ਨਾਲ ਚਰਚਾ ਕਰਨ ਲਈ ਇਹ ਹਿਦਾਇਤ ਅਤੇ ਰਹਿਮਤਾਂ ਦਾ ਸਾਧਨ ਹੈ। ਤਾਂ ਜੋ ਉਹ ਲੋਕ ਆਪਣੇ ਰੱਬ ਨਾਲ ਮੁਲਾਕਾਤ ਦਾ ਯਕੀਨ ਕਰ ਲੈਣ।
155وَهَٰذَا كِتَابٌ أَنزَلْنَاهُ مُبَارَكٌ فَاتَّبِعُوهُ وَاتَّقُوا لَعَلَّكُمْ تُرْحَمُونَ
155਼ ਅਤੇ ਇਹ (.ਕੁਰਆਨ) ਇਕ ਉੱਚ ਕੋਟੀ ਦੀ ਕਿਤਾਬ ਹੈ ਜਿਸ ਨੂੰ ਅਸੀਂ ਨਾਜ਼ਿਲ ਕੀਤਾ ਹੈ। ਇਹ ਬਰਕਤਾਂ ਵਾਲੀ ਹੈ। ਸੋ ਤੁਸੀਂ ਇਸੇ ਦੀ ਪੈਰਵੀ ਕਰੋ ਅਤੇ ਪਰਹੇਜ਼ਗਾਰ ਬਣੋ ਤਾਂ ਜੋ ਤੁਹਾਡੇ ’ਤੇ ਮਿਹਰਾਂ ਕੀਤੀਆਂ ਜਾਣ।
156أَن تَقُولُوا إِنَّمَا أُنزِلَ الْكِتَابُ عَلَىٰ طَائِفَتَيْنِ مِن قَبْلِنَا وَإِن كُنَّا عَن دِرَاسَتِهِمْ لَغَافِلِينَ
156਼ ਤਾਂ ਜੋ ਤੁਸੀਂ ਇਹ ਨਾ ਕਹਿ ਸਕੋਂ ਕਿ ਕਿਤਾਬ ਤਾਂ ਸਾਥੋਂ ਪਹਿਲੇ ਦੋ ਫ਼ਿਰਕਿਆਂ (ਯਹੂਦੀ ਤੇ ਈਸਾਈ) ਉੱਤੇ ਹੀ ਉਤਾਰੀ ਗਈ ਸੀ ਅਤੇ ਅਸੀਂ ਤਾਂ ਉਹਨਾਂ ਦੇ ਪੜ੍ਹਣ ਪੜ੍ਹਾਉਣ ਤੋਂ ਬੇਖ਼ਬਰ ਸੀ।
157أَوْ تَقُولُوا لَوْ أَنَّا أُنزِلَ عَلَيْنَا الْكِتَابُ لَكُنَّا أَهْدَىٰ مِنْهُمْ ۚ فَقَدْ جَاءَكُم بَيِّنَةٌ مِّن رَّبِّكُمْ وَهُدًى وَرَحْمَةٌ ۚ فَمَنْ أَظْلَمُ مِمَّن كَذَّبَ بِآيَاتِ اللَّهِ وَصَدَفَ عَنْهَا ۗ سَنَجْزِي الَّذِينَ يَصْدِفُونَ عَنْ آيَاتِنَا سُوءَ الْعَذَابِ بِمَا كَانُوا يَصْدِفُونَ
157਼ ਜਾਂ ਤੁਸੀਂ (ਇਹ ਨਾ ਕਹੋ) ਕਿ ਜੇ ਸਾਡੇ ਉੱਤੇ ਕੋਈ ਕਿਤਾਬ ਨਾਜ਼ਿਲ ਹੋਈ ਹੁੰਦੀ ਤਾਂ ਅਸੀਂ ਇਹਨਾਂ ਤੋਂ ਵੀ ਕਿਤੇ ਵੱਧ ਸਿੱਧੇ ਰਸਤੇ ’ਤੇ ਹੁੰਦੇ। ਸੋ ਹੁਣ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਇਕ ਖੁੱਲੀ ਕਿਤਾਬ ਆ ਗਈ ਹੈ ਜਿਹੜੀ ਰਾਹਨੁਮਾਈ ਦਾ ਸਾਧਨ ਹੈ ਅਤੇ ਰਹਿਮਤ ਵੀ ਹੈ। ਉਸ ਵਿਅਕਤੀ ਤੋਂ ਵਧਕੇ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ਦੀਆਂ ਆਇਤਾਂ ਤੋਂ ਮੂੰਹ ਮੋੜਦਾ ਹੈ ? ਅਸੀਂ ਛੇਤੀ ਹੀ ਇਹਨਾਂ ਲੋਕਾਂ ਨੂੰ ਅਜ਼ਾਬ ਦੀ ਸ਼ਕਲ ਵਿਚ ਸਜ਼ਾ ਦੇਵਾਂਗੇ ਕਿਉਂ ਜੋ ਉਹ ਹੱਕ ਤੋਂ ਮੂੰਹ ਮੋੜਦੇ ਸਨ।
ਅਲ-ਅਨਆਮਕੁਰਾਨ ਸੂਚੀ
165ਆਇਤ
MeccanRevelation
155ਆਇਤ

ਅਨੁਵਾਦ — ਅਲ-ਅਨਆਮ 155

ਸੂਰਾ ਅਲ-ਅਨਆਮ ਆਇਤ 155 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 155਼ ਅਤੇ ਇਹ (.ਕੁਰਆਨ) ਇਕ ਉੱਚ ਕੋਟੀ ਦੀ ਕਿਤਾਬ ਹੈ…

ਸੂਰਾ ਆਇਤ 155/165 — ਅਲ-ਅਨਆਮ الأنعام (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਨਆਮ ਸੁਣੋ, ਅਲ-ਅਨਆਮ ਅਨੁਵਾਦ, ਅਲ-ਅਨਆਮ mp3, ਅਲ-ਅਨਆਮ pdf. ਆਇਤ 153–157. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers