ਅਲ-ਅਨਆਮ · 49/165
ਅਨੁਵਾਦ ਉਚਾਰਨ — ਸੂਰਾ ਅਲ-ਅਨਆਮ
وَالَّذِينَ كَذَّبُوا بِآيَاتِنَا يَمَسُّهُمُ الْعَذَابُ بِمَا كَانُوا يَفْسُقُونَ ۝٤٩
Wallazeena kazzaboo bi Aayaatinaa yamassuhumul `azaabu bimaa kaanoo yafsuqoon
📖 ਪੰਜਾਬੀ ਵਿੱਚ
49਼ ਜਿਹੜੇ ਵੀ ਲੋਕ ਸਾਡੀਆਂ ਆਇਤਾਂ (ਨਿਸ਼ਾਨੀਆਂ) ਨੂੰ ਝੁਠਲਾਉਂਦੇ ਹਨ ਉਹਨਾਂ ਨੂੰ ਅਜ਼ਾਬ ਪਹੁੰਚੇਗਾ, ਕਿਉਂ ਜੋ ਉਹ ਨਾ-ਫ਼ਰਮਾਨੀਆਂ ਕਰਦੇ ਸਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 47-51 — ਸੂਰਾ ਅਲ-ਅਨਆਮ

47قُلْ أَرَأَيْتَكُمْ إِنْ أَتَاكُمْ عَذَابُ اللَّهِ بَغْتَةً أَوْ جَهْرَةً هَلْ يُهْلَكُ إِلَّا الْقَوْمُ الظَّالِمُونَ
47਼ (ਹੇ ਨਬੀ!) ਤੁਸੀਂ ਕਹੋ ਕਿ ਇਹ ਤਾਂ ਦੱਸੋ ਕਿ ਜੇ ਤੁਹਾਡੇ ਉੱਤੇ ਰੱਬ ਦਾ ਅਜ਼ਾਬ ਅਚਾਨਕ ਜਾਂ ਐਲਾਨੀਆਂ ਆ ਜਾਵੇ ਤਾਂ ਕੀ ਜ਼ਾਲਿਮਾਂ ਤੋਂ ਛੁੱਟ ਹੋਰ ਵੀ ਹਲਾਕ ਕੀਤੇ ਜਾਣਗੇ? (ਉੱਕਾ ਹੀ ਨਹੀਂ।)
48وَمَا نُرْسِلُ الْمُرْسَلِينَ إِلَّا مُبَشِّرِينَ وَمُنذِرِينَ ۖ فَمَنْ آمَنَ وَأَصْلَحَ فَلَا خَوْفٌ عَلَيْهِمْ وَلَا هُمْ يَحْزَنُونَ
48਼ ਅਸੀਂ ਕੋਈ ਵੀ ਅਜਿਹਾ ਰਸੂਲ ਨਹੀਂ ਭੇਜਿਆ ਜਿਹੜਾ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਦੇਣ ਵਾਲਾ ਅਤੇ (ਨਰਕ ਤੋਂ) ਡਰਾਉਣ ਵਾਲਾ ਨਾ ਹੋਵੇ। ਫੇਰ ਜਿਹੜਾ ਕੋਈ ਈਮਾਨ ਲਿਆਏ ਅਤੇ ਆਪਣੇ (ਅਮਲਾਂ ਦਾ) ਸੁਧਾਰ ਕਰ ਲਵੇ ਤਾਂ (ਕਿਆਮਤ ਦਿਹਾੜੇ) ਉਹਨਾਂ ਲੋਕਾਂ ਨੂੰ ਨਾ ਕੋਈ ਡਰ-ਭੌ ਹੋਵੇਗਾ ਅਤੇ ਨਾ ਹੀ ਉਹ ਉਦਾਸ ਹੋਣਗੇ।
49وَالَّذِينَ كَذَّبُوا بِآيَاتِنَا يَمَسُّهُمُ الْعَذَابُ بِمَا كَانُوا يَفْسُقُونَ
49਼ ਜਿਹੜੇ ਵੀ ਲੋਕ ਸਾਡੀਆਂ ਆਇਤਾਂ (ਨਿਸ਼ਾਨੀਆਂ) ਨੂੰ ਝੁਠਲਾਉਂਦੇ ਹਨ ਉਹਨਾਂ ਨੂੰ ਅਜ਼ਾਬ ਪਹੁੰਚੇਗਾ, ਕਿਉਂ ਜੋ ਉਹ ਨਾ-ਫ਼ਰਮਾਨੀਆਂ ਕਰਦੇ ਸਨ।
50قُل لَّا أَقُولُ لَكُمْ عِندِي خَزَائِنُ اللَّهِ وَلَا أَعْلَمُ الْغَيْبَ وَلَا أَقُولُ لَكُمْ إِنِّي مَلَكٌ ۖ إِنْ أَتَّبِعُ إِلَّا مَا يُوحَىٰ إِلَيَّ ۚ قُلْ هَلْ يَسْتَوِي الْأَعْمَىٰ وَالْبَصِيرُ ۚ أَفَلَا تَتَفَكَّرُونَ
50਼ (ਹੇ ਨਬੀ!) ਤੁਸੀਂ ਆਖ ਦਿਓ ਕਿ ਨਾ ਤਾਂ ਮੈਂ ਤੁਹਾਨੂੰ ਇਹ ਕਹਿੰਦਾ ਹਾਂ ਕਿ ਮੇਰੇ ਕੋਲ ਅੱਲਾਹ ਦੇ ਖ਼ਜ਼ਾਨੇ ਹਨ ਤੇ ਨਾ ਹੀ ਮੈਂ ਗ਼ੈਬ (ਪਰੋਖ) ਨੂੰ ਜਾਣਦਾ ਹਾਂ ਅਤੇ ਨਾ ਮੈਂ ਤੁਹਾ` ਇਹ ਕਹਿੰਦਾ ਹਾਂ ਕਿ ਮੈਂ ਫ਼ਰਿਸ਼ਤਾ ਹਾਂ, ਮੈਂ ਤਾਂ ਕੇਵਲ ਜੋ ਮੇਰੇ ਵੱਲ ਵਹੀ (ਰੱਬੀ ਪੈਗ਼ਾਮ) ਆਉਂਦੀ ਹੇ ਉਸ ਦੀ ਪੈਰਵੀ ਕਰਦਾ ਹਾਂ। ਤੁਸੀਂ ਪੁੱਛੋ, ਕੀ ਅੰਨ੍ਹਾ ਤੇ ਸੁਜਾਖਾ ਦੋਵੇਂ ਇਕ ਬਰਾਬਰ ਹੋ ਸਕਦੇ ਹਨ ? ਕੀ ਤੁਸੀਂ ਸੋਚ ਵਿਚਾਰ ਨਹੀਂ ਕਰਦੇ?
51وَأَنذِرْ بِهِ الَّذِينَ يَخَافُونَ أَن يُحْشَرُوا إِلَىٰ رَبِّهِمْ ۙ لَيْسَ لَهُم مِّن دُونِهِ وَلِيٌّ وَلَا شَفِيعٌ لَّعَلَّهُمْ يَتَّقُونَ
51਼ (ਹੇ ਨਬੀ!) ਤੁਸੀਂ ਇਸ (.ਕੁਰਆਨ) ਰਾਹੀਂ ਉਹਨਾਂ ਲੋਕਾਂ ਨੂੰ ਡਰਾਓ ਜਿਹੜੇ ਇਸ ਗੱਲ ਤੋਂ ਡਰਦੇ ਹਨ ਕਿ ਆਪਣੇ ਰੱਬ ਦੀ ਹਜ਼ੂਰੀ ਵਿਚ ਇਸ ਹਾਲਤ ਵਿਚ ਇਕੱਠੇ ਕੀਤੇ ਜਾਣਗੇ, ਜਿੱਥੇ ਉਸ (ਅੱਲਾਹ) ਤੋਂ ਛੁੱਟ ਉਹਨਾਂ ਦਾ ਨਾ ਕੋਈ ਯਾਰ-ਮਿੱਤਰ ਹੋਵੇਗਾ ਅਤੇ ਨਾ ਹੀ ਕੋਈ ਸਿਫ਼ਾਰਸ਼ੀ ਹੋਵੇਗਾ। ਹੋ ਸਕਦਾ ਹੇ ਕਿ (ਇਸੇ ਡਰ ਕਾਰਨ) ਉਹ ਬੁਰਾਈਆਂ ਤੋਂ ਬਚਣ ਵਾਲੇ ਬਣ ਜਾਣ।
ਅਲ-ਅਨਆਮਕੁਰਾਨ ਸੂਚੀ
165ਆਇਤ
MeccanRevelation
49ਆਇਤ

ਅਨੁਵਾਦ — ਅਲ-ਅਨਆਮ 49

ਸੂਰਾ ਅਲ-ਅਨਆਮ ਆਇਤ 49 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 49਼ ਜਿਹੜੇ ਵੀ ਲੋਕ ਸਾਡੀਆਂ ਆਇਤਾਂ (ਨਿਸ਼ਾਨੀਆਂ) ਨੂੰ ਝੁਠਲਾਉਂਦੇ ਹਨ…

ਸੂਰਾ ਆਇਤ 49/165 — ਸੂਰਾ ਅਲ-ਅਨਆਮ الأنعام (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅਨਆਮ ਸੁਣੋ, ਸੂਰਾ ਅਲ-ਅਨਆਮ ਅਨੁਵਾਦ, ਸੂਰਾ ਅਲ-ਅਨਆਮ mp3, ਸੂਰਾ ਅਲ-ਅਨਆਮ pdf. ਆਇਤ 47–51. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers