ਅਲ-ਜੁਮਆ · 7/11
ਅਨੁਵਾਦ ਉਚਾਰਨ — ਅਲ-ਜੁਮਆ
وَلَا يَتَمَنَّوْنَهُ أَبَدًا بِمَا قَدَّمَتْ أَيْدِيهِمْ ۚ وَاللَّهُ عَلِيمٌ بِالظَّالِمِينَ ۝٧
Wa laa yatamannaw nahooo abadam bimaa qaddamat aydeehim; wallaahu `aleemum bix zaalimeen
📖 ਪੰਜਾਬੀ ਵਿੱਚ
7਼ ਉਹ ਕਦੇ ਵੀ ਇਹ ਇੱਛਾ ਨਹੀਂ ਕਰਨਗੇ, ਕਿਉਂ ਜੋ ਉਹ ਆਪਣੀਆਂ ਭੈੜੀਆਂ ਕਰਤੂਤਾਂ ਆਪਣੇ ਹੱਥੀ ਅੱਗੇ ਭੇਜ ਚੁੱਕੇ ਹਨ। ਅੱਲਾਹ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
🎧 ਸੁਣੋ

📜 ਆਇਤ 5-9 — ਅਲ-ਜੁਮਆ

5مَثَلُ الَّذِينَ حُمِّلُوا التَّوْرَاةَ ثُمَّ لَمْ يَحْمِلُوهَا كَمَثَلِ الْحِمَارِ يَحْمِلُ أَسْفَارًا ۚ بِئْسَ مَثَلُ الْقَوْمِ الَّذِينَ كَذَّبُوا بِآيَاتِ اللَّهِ ۚ وَاللَّهُ لَا يَهْدِي الْقَوْمَ الظَّالِمِينَ
5਼ ਉਹਨਾਂ ਲੋਕਾਂ ਦੀ ਉਦਾਹਰਨ, ਜਿਨ੍ਹਾਂ ਨੂੰ ਤੌਰੈਤ ਦਾ ਚੁੱਕਣਹਾਰ ਬਣਾਇਆ ਗਿਆ ਸੀ, ਪਰ ਉਹ ਉਸ ਦੇ ਭਾਰ ਨੂੰ ਚੁੱਕ ਨਾ ਸਕੇ, ਉਸ ਗਧੇ ਵਾਂਗ ਹੈ ਜਿਹੜਾ ਕਿਤਾਬਾਂ ਦਾ ਬੋਝ ਚੁੱਕਦਾ ਹੈ (ਪਰ ਪੜ੍ਹਦਾ ਨਹੀਂ)। ਇਸ ਤੋਂ ਵੀ ਭੈੜੀ ਉਦਾਹਰਨ ਉਸ ਕੌਮ ਦੀ ਹੈ ਜਿਨ੍ਹਾਂ ਨੇ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨੂੰ ਝੁਠਲਾ ਦਿੱਤਾ ਹੈ, ਅਜਿਹੇ ਜ਼ਾਲਮਾਂ ਨੂੰ ਅੱਲਾਹ ਹਿਦਾਇਤ ਨਹੀਂ ਦਿੰਦਾ।
6قُلْ يَا أَيُّهَا الَّذِينَ هَادُوا إِن زَعَمْتُمْ أَنَّكُمْ أَوْلِيَاءُ لِلَّهِ مِن دُونِ النَّاسِ فَتَمَنَّوُا الْمَوْتَ إِن كُنتُمْ صَادِقِينَ
6਼ (ਹੇ ਨਬੀ!) ਤੁਸੀਂ ਆਖ ਦਿਓ ਕਿ ਹੇ ਯਹੂਦੀ ਬਣ ਜਾਣ ਵਾਲੇ ਲੋਕੋ! ਜੇ ਤੁਸੀਂ ਇਸ ਗੱਲ ਦਾ ਮਾਨ ਕਰਦੇ ਹੋ ਕਿ ਬਾਕੀ ਸਾਰਿਆਂ ਲੋਕਾਂ ਨੂੰ ਛੱਡ ਕੇ ਕੇਵਲ ਤੁਸੀਂ ਹੀ ਅੱਲਾਹ ਦੇ ਦੋਸਤ ਹੋ ਤਾਂ ਰਤਾ ਮੌਤ ਦੀ ਇੱਛਾ ਤਾਂ ਕਰੋ ਜੇ ਤੁਸੀਂ (ਆਪਣੀ ਕੱਥਣੀ ਵਿਚ) ਸੱਚੇ ਹੋ।
7وَلَا يَتَمَنَّوْنَهُ أَبَدًا بِمَا قَدَّمَتْ أَيْدِيهِمْ ۚ وَاللَّهُ عَلِيمٌ بِالظَّالِمِينَ
7਼ ਉਹ ਕਦੇ ਵੀ ਇਹ ਇੱਛਾ ਨਹੀਂ ਕਰਨਗੇ, ਕਿਉਂ ਜੋ ਉਹ ਆਪਣੀਆਂ ਭੈੜੀਆਂ ਕਰਤੂਤਾਂ ਆਪਣੇ ਹੱਥੀ ਅੱਗੇ ਭੇਜ ਚੁੱਕੇ ਹਨ। ਅੱਲਾਹ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
8قُلْ إِنَّ الْمَوْتَ الَّذِي تَفِرُّونَ مِنْهُ فَإِنَّهُ مُلَاقِيكُمْ ۖ ثُمَّ تُرَدُّونَ إِلَىٰ عَالِمِ الْغَيْبِ وَالشَّهَادَةِ فَيُنَبِّئُكُم بِمَا كُنتُمْ تَعْمَلُونَ
8਼ ਇਹਨਾਂ ਨੂੰ ਆਖੋ ਕਿ ਜਿਸ ਮੌਤ ਤੋਂ ਤੁਸੀਂ ਨੱਸਦੇ ਹੋ ਉਹ ਜ਼ਰੂਰ ਹੀ ਤੁਹਾਨੂੰ ਮਿਲਣ ਵਾਲੀ ਹੈ। ਤੁਸੀਂ ਉਸੇ ਵੱਲ ਪਰਤਾਏ ਜਾਵੋਗੇ ਜਿਹੜਾ ਗੁਪਤ ਅਤੇ ਪ੍ਰਗਟ ਦਾ ਜਾਣਨਹਾਰ ਹੈ। ਉਹ ਤੁਹਾਨੂੰ ਦੱਸੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ।
9يَا أَيُّهَا الَّذِينَ آمَنُوا إِذَا نُودِيَ لِلصَّلَاةِ مِن يَوْمِ الْجُمُعَةِ فَاسْعَوْا إِلَىٰ ذِكْرِ اللَّهِ وَذَرُوا الْبَيْعَ ۚ ذَٰلِكُمْ خَيْرٌ لَّكُمْ إِن كُنتُمْ تَعْلَمُونَ
9਼ ਹੇ ਈਮਾਨ ਵਾਲਿਓ! ਜਦੋਂ ਜੁਮੇ (ਸ਼ੁੱਕਰਵਾਰ) ਦੇ ਦਿਹਾੜੇ ਨਮਾਜ਼ ਲਈ ਅਜ਼ਾਨ ਦਿੱਤੀ ਜਾਵੇ ਤਾਂ ਤੁਸੀਂ ਅੱਲਾਹ ਦੇ ਜ਼ਿਕਰ (ਭਾਵ ਨਮਾਜ਼ ਲਈ ਮਸੀਤ ਵੱਲ) ਨੱਸੋ ਅਤੇ ਖ਼ਰੀਦ-ਵੇਚ (ਵਪਾਰ) ਕਰਨਾ ਛੱਡ ਦਿਓ। ਇਹੋ ਤੁਹਾਡੇ ਲਈ ਵਧੇਰੇ ਚੰਗਾ ਹੈ ਜੇ ਤੁਸੀਂ ਜਾਣਦੇ ਹੋ।
ਅਲ-ਜੁਮਆਕੁਰਾਨ ਸੂਚੀ
11ਆਇਤ
MedinanRevelation
7ਆਇਤ

ਅਨੁਵਾਦ — ਅਲ-ਜੁਮਆ 7

ਸੂਰਾ ਅਲ-ਜੁਮਆ ਆਇਤ 7 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 7਼ ਉਹ ਕਦੇ ਵੀ ਇਹ ਇੱਛਾ ਨਹੀਂ ਕਰਨਗੇ, ਕਿਉਂ ਜੋ…

ਸੂਰਾ ਆਇਤ 7/11 — ਅਲ-ਜੁਮਆ الجمعة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਜੁਮਆ ਸੁਣੋ, ਅਲ-ਜੁਮਆ ਅਨੁਵਾਦ, ਅਲ-ਜੁਮਆ mp3, ਅਲ-ਜੁਮਆ pdf. ਆਇਤ 5–9. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers