ਅਲ-ਅਨਫਾਲ · 15/75
ਅਨੁਵਾਦ ਉਚਾਰਨ — ਅਲ-ਅਨਫਾਲ
يَا أَيُّهَا الَّذِينَ آمَنُوا إِذَا لَقِيتُمُ الَّذِينَ كَفَرُوا زَحْفًا فَلَا تُوَلُّوهُمُ الْأَدْبَارَ ۝١٥
Yaaa aiyuhal lazeena aamanoo izaa laqeetumul lazeena kafaroo zahfan falaa tuwalloohumul adbaar
📖 ਪੰਜਾਬੀ ਵਿੱਚ
15਼ ਹੇ ਈਮਾਨ ਵਾਲਿਓ! ਜਦੋਂ ਤੁਹਾਡਾ ਟਾਕਰਾ ਕਾਫ਼ਿਰਾਂ ਦੀ ਸੈਨਾ ਨਾਲ ਹੋ ਜਾਵੇ ਤਾਂ ਤੁਸੀਂ ਉਹਨਾਂ ਤੋਂ ਪਿੱਠ ਨਾ ਵਿਖਾਓ।

🎧 ਸੁਣੋ


📜 ਆਇਤ 13-17 — ਅਲ-ਅਨਫਾਲ

13ذَٰلِكَ بِأَنَّهُمْ شَاقُّوا اللَّهَ وَرَسُولَهُ ۚ وَمَن يُشَاقِقِ اللَّهَ وَرَسُولَهُ فَإِنَّ اللَّهَ شَدِيدُ الْعِقَابِ
13਼ ਇਹ (ਸਜ਼ਾ) ਇਸ ਲਈ ਹੈ ਕਿ ਉਹਨਾਂ (ਕਾਫ਼ਿਰਾਂ) ਨੇ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕੀਤਾ ਸੀ, ਜਿਹੜਾ ਕੋਈ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧੀ ਹੋਵੇਗਾ, ਉਸ ਨੂੰ ਅੱਲਾਹ ਕਰੜੀ ਸਜ਼ਾ ਦੇਣ ਵਾਲਾ ਹੈ।
14ذَٰلِكُمْ فَذُوقُوهُ وَأَنَّ لِلْكَافِرِينَ عَذَابَ النَّارِ
14਼ ਸੋ (ਹੇ ਕਾਫ਼ਿਰੋ!) ਤੁਸੀਂ ਇਸ (ਸਜ਼ਾ) ਦਾ ਸੁਆਦ ਵੇਖੋ। (ਚੇਤੇ ਰੱਖੋ ਕਿ) ਕਾਫ਼ਿਰਾਂ ਲਈ ਨਰਕ ਦੇ ਅਜ਼ਾਬ ਦਾ ਪ੍ਰਬੰਧ ਕੀਤਾ ਹੋਇਆ ਹੈ।
15يَا أَيُّهَا الَّذِينَ آمَنُوا إِذَا لَقِيتُمُ الَّذِينَ كَفَرُوا زَحْفًا فَلَا تُوَلُّوهُمُ الْأَدْبَارَ
15਼ ਹੇ ਈਮਾਨ ਵਾਲਿਓ! ਜਦੋਂ ਤੁਹਾਡਾ ਟਾਕਰਾ ਕਾਫ਼ਿਰਾਂ ਦੀ ਸੈਨਾ ਨਾਲ ਹੋ ਜਾਵੇ ਤਾਂ ਤੁਸੀਂ ਉਹਨਾਂ ਤੋਂ ਪਿੱਠ ਨਾ ਵਿਖਾਓ।
16وَمَن يُوَلِّهِمْ يَوْمَئِذٍ دُبُرَهُ إِلَّا مُتَحَرِّفًا لِّقِتَالٍ أَوْ مُتَحَيِّزًا إِلَىٰ فِئَةٍ فَقَدْ بَاءَ بِغَضَبٍ مِّنَ اللَّهِ وَمَأْوَاهُ جَهَنَّمُ ۖ وَبِئْسَ الْمَصِيرُ
16਼ ਜਿਹੜਾ ਵਿਅਕਤੀ ਉਹਨਾਂ (ਕਾਫ਼ਿਰਾਂ) ਨੂੰ ਉਸ ਸਮੇਂ ਪਿੱਠ ਵਿਖਾਕੇ ਨੱਸੇਗਾ, ਛੁੱਟ ਉਸ ਤੋਂ ਕਿ ਜੰਗੀ ਚਾਲ ਵਜੋਂ ਅਜਿਹਾ ਕਰੇ ਜਾਂ ਆਪਣੀ ਕਿਸੇ ਟੋਲੀ ਵੱਲ ਬਚਾਓ ਲਈ ਆਵੇ, ਤਾਂ ਉਹ ਅੱਲਾਹ ਦੇ ਕਰੋਧ ਵਿਚ ਫੱਸ ਜਾਵੇਗਾ। ਉਸ ਦਾ ਟਿਕਾਣਾ ਨਰਕ ਹੋਵੇਗਾ ਅਤੇ ਉਹ ਬਹੁਤ ਹੀ ਭੈੜੀ ਪਰਤਣ ਵਾਲੀ ਥਾਂ ਹੈ।
17فَلَمْ تَقْتُلُوهُمْ وَلَٰكِنَّ اللَّهَ قَتَلَهُمْ ۚ وَمَا رَمَيْتَ إِذْ رَمَيْتَ وَلَٰكِنَّ اللَّهَ رَمَىٰ ۚ وَلِيُبْلِيَ الْمُؤْمِنِينَ مِنْهُ بَلَاءً حَسَنًا ۚ إِنَّ اللَّهَ سَمِيعٌ عَلِيمٌ
17਼ (ਹੇ ਮੋਮਿਨੋ!) ਤੁਸੀਂ ਉਹਨਾਂ ਕਾਫ਼ਿਰਾਂ) ਨੂੰ ਕਤਲ ਨਹੀਂ ਕੀਤਾ, ਸਗੋਂ ਉਹਨਾਂ ਨੂੰ ਅੱਲਾਹ ਨੇ ਹੀ ਕਤਲ ਕੀਤਾ ਹੈ। (ਹੇ ਨਬੀ!) ਜਿਹੜੀ (ਮਿੱਟੀ ਦੀ ਮੁੱਠੀ) ਉਹਨਾਂ (ਕਾਫ਼ਿਰਾਂ) ’ਤੇ ਸੁੱਟੀ ਸੀ, ਉਹ ਤੁਸੀਂ ਨਹੀਂ ਸੁੱਟੀ ਸੀ ਸਗੋਂ ਅੱਲਾਹ ਨੇ ਹੀ ਸੁੱਟੀ ਸੀ, ਤਾਂ ਜੋ ਉਹ ਆਪਣੇ ਵੱਲੋਂ ਮੁਸਲਮਾਨਾਂ ਨੂੰ ਵਧੀਆ ਇਨਾਮ (ਜਿੱਤ) ਨਾਲ ਨਿਵਾਜ਼ੇ। ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਭਲੀ-ਭਾਂਤ ਜਾਣਨ ਵਾਲਾ ਹੈ।
ਅਲ-ਅਨਫਾਲਕੁਰਾਨ ਸੂਚੀ
75ਆਇਤ
MedinanRevelation
15ਆਇਤ

ਅਨੁਵਾਦ — ਅਲ-ਅਨਫਾਲ 15

ਸੂਰਾ ਅਲ-ਅਨਫਾਲ ਆਇਤ 15 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 15਼ ਹੇ ਈਮਾਨ ਵਾਲਿਓ! ਜਦੋਂ ਤੁਹਾਡਾ ਟਾਕਰਾ ਕਾਫ਼ਿਰਾਂ ਦੀ ਸੈਨਾ…

ਸੂਰਾ ਆਇਤ 15/75 — ਅਲ-ਅਨਫਾਲ الأنفال (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਨਫਾਲ ਸੁਣੋ, ਅਲ-ਅਨਫਾਲ ਅਨੁਵਾਦ, ਅਲ-ਅਨਫਾਲ mp3, ਅਲ-ਅਨਫਾਲ pdf. ਆਇਤ 13–17. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers