ਇਬਰਾਹੀਮ · 25/52
ਅਨੁਵਾਦ ਉਚਾਰਨ — ਇਬਰਾਹੀਮ
تُؤْتِي أُكُلَهَا كُلَّ حِينٍ بِإِذْنِ رَبِّهَا ۗ وَيَضْرِبُ اللَّهُ الْأَمْثَالَ لِلنَّاسِ لَعَلَّهُمْ يَتَذَكَّرُونَ ۝٢٥
Tu`teee ukulahaa kulla heenim bi izni Rabbihaa; wa yadribul laahul amsaala linnaasi la`allahum yatazak karoon
📖 ਪੰਜਾਬੀ ਵਿੱਚ
25਼ ਉਹ ਆਪਣੇ ਰੱਬ ਦੇ ਹੁਕਮ ਨਾਲ ਹਰ ਵੇਲੇ ਫਲ ਦਿੰਦਾ ਹੈ। ਅੱਲਾਹ ਇਹ ਉਦਾਹਰਣਾਂ ਇਸ ਲਈ ਦਿੰਦਾ ਹੈ, ਤਾਂ ਜੋ ਲੋਕੀਂ ਸਿੱਖਿਆ ਪ੍ਰਾਪਤ ਕਰ ਸਕਣ।

🎧 ਸੁਣੋ


📜 ਆਇਤ 23-27 — ਇਬਰਾਹੀਮ

23وَأُدْخِلَ الَّذِينَ آمَنُوا وَعَمِلُوا الصَّالِحَاتِ جَنَّاتٍ تَجْرِي مِن تَحْتِهَا الْأَنْهَارُ خَالِدِينَ فِيهَا بِإِذْنِ رَبِّهِمْ ۖ تَحِيَّتُهُمْ فِيهَا سَلَامٌ
23਼ ਜਿਹੜੇ ਲੋਕੀ ਈਮਾਨ ਲਿਆਏ ਅਤੇ ਨੇਕ ਕੰਮ ਵੀ ਕੀਤੇ ਉਹ ਉਹਨਾਂ ਸਵਰਗਾਂ ਵਿਚ ਪ੍ਰਵੇਸ਼ ਕਰਨਗੇ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿੱਥੇ ਉਹ ਆਪਣੇ ਰੱਬ ਦੀ ਆਗਿਆ ਨਾਲ ਸਦਾ ਲਈ ਰਹਿਣਗੇ ਤੇ ਉੱਥੇ ਉਹਨਾਂ ਦਾ ਸਵਾਗਤ “ਸਲਾਮ” ਨਾਲ ਹੋਵੇਗਾ।1
24أَلَمْ تَرَ كَيْفَ ضَرَبَ اللَّهُ مَثَلًا كَلِمَةً طَيِّبَةً كَشَجَرَةٍ طَيِّبَةٍ أَصْلُهَا ثَابِتٌ وَفَرْعُهَا فِي السَّمَاءِ
24਼ (ਹੇ ਨਬੀ!) ਕੀ ਤੁਸੀਂ ਨਹੀਂ ਵੇਖਿਆ ਕਿ ਅੱਲਾਹ ਨੇ ਪਵਿੱਤਰ ਕਲਮੇਂ (ਇਸਲਾਮ) ਦੀ ਉਦਾਹਰਨ ਕਿਵੇਂ ਦਿੱਤੀ ਹੈ ਕਿ ਉਹ ਇਕ ਪਾਕੀਜ਼ਾ ਦਰਖ਼ਤ ਵਾਂਗ ਹੈ, ਜਿਸ ਦੀਆਂ ਜੜ੍ਹਾਂ ਮਜ਼ਬੂਤ ਹਨ ਅਤੇ ਉਸ ਦੀਆਂ ਟਹਿਣੀਆਂ ਅਕਾਸ਼ ਵਿਚ ਹਨ।
25تُؤْتِي أُكُلَهَا كُلَّ حِينٍ بِإِذْنِ رَبِّهَا ۗ وَيَضْرِبُ اللَّهُ الْأَمْثَالَ لِلنَّاسِ لَعَلَّهُمْ يَتَذَكَّرُونَ
25਼ ਉਹ ਆਪਣੇ ਰੱਬ ਦੇ ਹੁਕਮ ਨਾਲ ਹਰ ਵੇਲੇ ਫਲ ਦਿੰਦਾ ਹੈ। ਅੱਲਾਹ ਇਹ ਉਦਾਹਰਣਾਂ ਇਸ ਲਈ ਦਿੰਦਾ ਹੈ, ਤਾਂ ਜੋ ਲੋਕੀਂ ਸਿੱਖਿਆ ਪ੍ਰਾਪਤ ਕਰ ਸਕਣ।
26وَمَثَلُ كَلِمَةٍ خَبِيثَةٍ كَشَجَرَةٍ خَبِيثَةٍ اجْتُثَّتْ مِن فَوْقِ الْأَرْضِ مَا لَهَا مِن قَرَارٍ
26਼ ਅਪਵਿੱਤਰ ਬੋਲ ਭਾਵ (ਸ਼ਿਰਕ ਤੇ ਕੁਫ਼ਰ) ਦੀ ਉਦਾਹਰਨ ਇਕ ਭੈੜੇ ਕਿਸਮ ਦੇ ਦਰਖ਼ਤ ਵਾਂਗ ਹੈ ਜਿਹੜਾ ਧਰਤੀ ਦੇ ਉੱਤੋਂ ਪੁੱਟ ਲਿਆ ਜਾਵੇ। (ਭਾਵ ਉਸ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਹੁੰਦੀਆਂ) ਉਹ ਟਿਕਾਓ ਨਹੀਂ ਹੁੰਦਾ।
27يُثَبِّتُ اللَّهُ الَّذِينَ آمَنُوا بِالْقَوْلِ الثَّابِتِ فِي الْحَيَاةِ الدُّنْيَا وَفِي الْآخِرَةِ ۖ وَيُضِلُّ اللَّهُ الظَّالِمِينَ ۚ وَيَفْعَلُ اللَّهُ مَا يَشَاءُ
27਼ ਅੱਲਾਹ ਈਮਾਨ ਵਾਲਿਆਂ ਨੂੰ ਇਹਨਾਂ ਠੋਸ ਗੱਲਾਂ (ਪਵਿੱਤਰ ਕਲਮੇਂ) ਰਾਹੀਂ ਲੋਕ-ਪਰਲੋਕ ਵਿਚ ਦ੍ਰਿੜ੍ਹਤਾ ਬਖ਼ਸ਼ਦਾ ਹੈ।2 ਅੱਲਾਹ ਜ਼ਾਲਮਾਂ ਨੂੰ ਕੁਰਾਹੇ ਪਾਉਂਦਾ ਹੈ ਅਤੇ ਅੱਲਾਹ ਜੋ ਵੀ ਚਾਹੁੰਦਾ ਹੈ ਕਰਦਾ ਹੈ।
ਇਬਰਾਹੀਮਕੁਰਾਨ ਸੂਚੀ
52ਆਇਤ
MeccanRevelation
25ਆਇਤ

ਅਨੁਵਾਦ — ਇਬਰਾਹੀਮ 25

ਸੂਰਾ ਇਬਰਾਹੀਮ ਆਇਤ 25 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 25਼ ਉਹ ਆਪਣੇ ਰੱਬ ਦੇ ਹੁਕਮ ਨਾਲ ਹਰ ਵੇਲੇ ਫਲ…

ਸੂਰਾ ਆਇਤ 25/52 — ਇਬਰਾਹੀਮ إبراهيم (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਇਬਰਾਹੀਮ ਸੁਣੋ, ਇਬਰਾਹੀਮ ਅਨੁਵਾਦ, ਇਬਰਾਹੀਮ mp3, ਇਬਰਾਹੀਮ pdf. ਆਇਤ 23–27. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers