ਅਨ-ਨਹਲ · 89/128
ਅਨੁਵਾਦ ਉਚਾਰਨ — ਅਨ-ਨਹਲ
وَيَوْمَ نَبْعَثُ فِي كُلِّ أُمَّةٍ شَهِيدًا عَلَيْهِم مِّنْ أَنفُسِهِمْ ۖ وَجِئْنَا بِكَ شَهِيدًا عَلَىٰ هَٰؤُلَاءِ ۚ وَنَزَّلْنَا عَلَيْكَ الْكِتَابَ تِبْيَانًا لِّكُلِّ شَيْءٍ وَهُدًى وَرَحْمَةً وَبُشْرَىٰ لِلْمُسْلِمِينَ ۝٨٩
Wa yawma nab`asu fee kulli ummmatin shaheedan `alaihim min anfusihim wa ji`naa bika shaheedan `alaa haaa`ulaaa`; wa nazzalnaa `alaikal Kitaaba tibyaanal likulli shai`inw wa hudanw wa rahmatanw wa bushraa lilmuslimeen
📖 ਪੰਜਾਬੀ ਵਿੱਚ
89਼ (ਹੇ ਨਬੀ! ਯਾਦ ਕਰੋ) ਜਿਸ (ਕਿਆਮਤ) ਦਿਹਾੜੇ ਅਸੀਂ ਹਰ ਉੱਮਤ ਵਿੱਚੋਂ ਉਹਨਾਂ ਲਈ ਇਕ ਗਵਾਹ ਖੜਾ ਕਰਾਂਗੇ ਅਤੇ ਤੁਹਾਨੂੰ ਉਹਨਾਂ ਸਭ ਉੱਤੇ ਗਵਾਹ ਬਣਾਵਾਂਗੇ। ਅਸੀਂ ਤੁਹਾਡੇ ’ਤੇ ਹਰ ਚੀਜ਼ ਖੋਲ੍ਹ ਕੇ ਬਿਆਨ ਕਰਨ ਵਾਲੀ ਇਹ ਕਿਤਾਬ ਉਤਾਰੀ ਹੈ, ਜਿਹੜੀ ਮੁਸਲਮਾਨਾਂ ਲਈ ਹਿਦਾਇਤ, ਰਹਿਮਤ ਤੇ ਖ਼ੁਸ਼ਖ਼ਬਰੀ ਹੈ।

🎧 ਸੁਣੋ


📜 ਆਇਤ 87-91 — ਅਨ-ਨਹਲ

87وَأَلْقَوْا إِلَى اللَّهِ يَوْمَئِذٍ السَّلَمَ ۖ وَضَلَّ عَنْهُم مَّا كَانُوا يَفْتَرُونَ
87਼ ਉਸ ਦਿਨ ਉਹ ਅੱਲਾਹ ਦੇ ਹਜ਼ੂਰ ਆਪਣੀ ਫ਼ਰਮਾਂਬਰਦਾਰੀ (ਨਿਮਰਤਾ ਸਹਿਤ) ਪੇਸ਼ ਕਰਨਗੇ। ਅਤੇ ਉਹ ਸਾਰੇ (ਝੂਠੇ ਸ਼ਰੀਕ) ਜਿਹੜੇ ਉਹ (ਸੰਸਾਰ ਵਿਚ) ਘੜ੍ਹਿਆ ਕਰਦੇ ਸਨ, ਉਹ ਸਾਰੇ ਵਿਸਰ ਜਾਣਗੇ।
88الَّذِينَ كَفَرُوا وَصَدُّوا عَن سَبِيلِ اللَّهِ زِدْنَاهُمْ عَذَابًا فَوْقَ الْعَذَابِ بِمَا كَانُوا يُفْسِدُونَ
88਼ ਜਿਨ੍ਹਾਂ ਨੇ ਇਨਕਾਰ ਕੀਤਾ ਅਤੇ ਅੱਲਾਹ ਦੇ ਰਾਹ ਤੋਂ ਲੋਕਾਂ ਨੂੰ ਰੋਕਿਆ ਅਸੀਂ ਉਹਨਾਂ ਨੂੰ ਅਜ਼ਾਬ ਹੀ ਅਜ਼ਾਬ ਦਿਆਂਗੇ ਕਿਉਂ ਜੋ ਉਹ ਫ਼ਸਾਦੀ ਸਨ।
89وَيَوْمَ نَبْعَثُ فِي كُلِّ أُمَّةٍ شَهِيدًا عَلَيْهِم مِّنْ أَنفُسِهِمْ ۖ وَجِئْنَا بِكَ شَهِيدًا عَلَىٰ هَٰؤُلَاءِ ۚ وَنَزَّلْنَا عَلَيْكَ الْكِتَابَ تِبْيَانًا لِّكُلِّ شَيْءٍ وَهُدًى وَرَحْمَةً وَبُشْرَىٰ لِلْمُسْلِمِينَ
89਼ (ਹੇ ਨਬੀ! ਯਾਦ ਕਰੋ) ਜਿਸ (ਕਿਆਮਤ) ਦਿਹਾੜੇ ਅਸੀਂ ਹਰ ਉੱਮਤ ਵਿੱਚੋਂ ਉਹਨਾਂ ਲਈ ਇਕ ਗਵਾਹ ਖੜਾ ਕਰਾਂਗੇ ਅਤੇ ਤੁਹਾਨੂੰ ਉਹਨਾਂ ਸਭ ਉੱਤੇ ਗਵਾਹ ਬਣਾਵਾਂਗੇ। ਅਸੀਂ ਤੁਹਾਡੇ ’ਤੇ ਹਰ ਚੀਜ਼ ਖੋਲ੍ਹ ਕੇ ਬਿਆਨ ਕਰਨ ਵਾਲੀ ਇਹ ਕਿਤਾਬ ਉਤਾਰੀ ਹੈ, ਜਿਹੜੀ ਮੁਸਲਮਾਨਾਂ ਲਈ ਹਿਦਾਇਤ, ਰਹਿਮਤ ਤੇ ਖ਼ੁਸ਼ਖ਼ਬਰੀ ਹੈ।
90۞ إِنَّ اللَّهَ يَأْمُرُ بِالْعَدْلِ وَالْإِحْسَانِ وَإِيتَاءِ ذِي الْقُرْبَىٰ وَيَنْهَىٰ عَنِ الْفَحْشَاءِ وَالْمُنكَرِ وَالْبَغْيِ ۚ يَعِظُكُمْ لَعَلَّكُمْ تَذَكَّرُونَ
90਼ ਬੇਸ਼ੱਕ ਅੱਲਾਹ ਨਿਆਂ, ਉਪਕਾਰ ਤੇ ਸਾਕ ਸੰਬੰਧੀਆਂ ਨੂੰ (ਸਹਾਇਤਾ) ਦੇਣ ਦਾ ਹੁਕਮ ਦਿੰਦਾ ਹੈ1 ਅਤੇ ਬੁਰਾਈ, ਅਸ਼ਲੀਲਤਾ, ਜ਼ੁਲਮ ਅਤੇ ਵਧੀਕੀ ਤੋਂ ਰੋਕਦਾ ਹੈ। ਉਹ (ਅੱਲਾਹ) ਤੁਹਾਨੂੰ ਨਸੀਹਤ ਕਰਦਾ ਹੈ, ਤਾਂ ਜੋ ਤੁਸੀਂ ਸਿੱਖਿਆ ਪ੍ਰਾਪਤ ਕਰ ਸਕੋਂ।
91وَأَوْفُوا بِعَهْدِ اللَّهِ إِذَا عَاهَدتُّمْ وَلَا تَنقُضُوا الْأَيْمَانَ بَعْدَ تَوْكِيدِهَا وَقَدْ جَعَلْتُمُ اللَّهَ عَلَيْكُمْ كَفِيلًا ۚ إِنَّ اللَّهَ يَعْلَمُ مَا تَفْعَلُونَ
91਼ ਅੱਲਾਹ ਨਾਲ ਕੀਤੇ ਵਚਨਾਂ ਨੂੰ ਪੂਰਾ ਕਰੋ ਅਤੇ ਜਦੋਂ ਤੁਸੀਂ ਆਪੋ ਵਿਚ ਪ੍ਰਣ ਕਰੋ ਅਤੇ ਕਸਮਾਂ ਨੂੰ ਪੱਕੀਆਂ ਕਰਨ ਮਗਰੋਂ ਨਾ ਤੋੜੋ। ਜਦ ਕਿ ਤੁਸੀਂ ਅੱਲਾਹ ਨੂੰ ਆਪਣੇ ’ਤੇ ਗਵਾਹ ਬਣਾ ਚੁੱਕੇ ਹੋ। ਜੋ ਵੀ ਤੁਸੀਂ ਕਰਦੇ ਹੋ ਅੱਲਾਹ ਉਸ ਨੂੰ ਭਲੀ-ਭਾਂਤ ਜਾਣਦਾ ਹੈ।
ਅਨ-ਨਹਲਕੁਰਾਨ ਸੂਚੀ
128ਆਇਤ
MeccanRevelation
89ਆਇਤ

ਅਨੁਵਾਦ — ਅਨ-ਨਹਲ 89

ਸੂਰਾ ਅਨ-ਨਹਲ ਆਇਤ 89 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 89਼ (ਹੇ ਨਬੀ! ਯਾਦ ਕਰੋ) ਜਿਸ (ਕਿਆਮਤ) ਦਿਹਾੜੇ ਅਸੀਂ ਹਰ…

ਸੂਰਾ ਆਇਤ 89/128 — ਅਨ-ਨਹਲ النحل (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਨ-ਨਹਲ ਸੁਣੋ, ਅਨ-ਨਹਲ ਅਨੁਵਾਦ, ਅਨ-ਨਹਲ mp3, ਅਨ-ਨਹਲ pdf. ਆਇਤ 87–91. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers