ਅਲ-ਕਹਫ · 59/110
ਅਨੁਵਾਦ ਉਚਾਰਨ — ਅਲ-ਕਹਫ
وَتِلْكَ الْقُرَىٰ أَهْلَكْنَاهُمْ لَمَّا ظَلَمُوا وَجَعَلْنَا لِمَهْلِكِهِم مَّوْعِدًا ۝٥٩
Wa tkal quraaa ahlak nahum lammaa zulamoo wa ja`alnaa limahlikihim maw`idaa
📖 ਪੰਜਾਬੀ ਵਿੱਚ
59਼ ਇਹ ਹਨ ਉਹ ਬਸਤੀਆਂ ਜਿਨ੍ਹਾਂ ਨੂੰ ਅਸੀਂ ਉਦੋਂ ਹਲਾਕ ਕੀਤਾ ਸੀ ਜਦੋਂ ਉਹਨਾਂ ਨੇ ਅੱਤਿਆਚਾਰ ਕੀਤੇ ਸੀ, ਅਸਾਂ ਉਹਨਾਂ ਦੀ ਬਰਬਾਦੀ ਲਈ ਇਕ ਸਮਾਂ ਨਿਯਤ ਕਰ ਰੱਖਿਆ ਸੀ।

🎧 ਸੁਣੋ


📜 ਆਇਤ 57-61 — ਅਲ-ਕਹਫ

57وَمَنْ أَظْلَمُ مِمَّن ذُكِّرَ بِآيَاتِ رَبِّهِ فَأَعْرَضَ عَنْهَا وَنَسِيَ مَا قَدَّمَتْ يَدَاهُ ۚ إِنَّا جَعَلْنَا عَلَىٰ قُلُوبِهِمْ أَكِنَّةً أَن يَفْقَهُوهُ وَفِي آذَانِهِمْ وَقْرًا ۖ وَإِن تَدْعُهُمْ إِلَى الْهُدَىٰ فَلَن يَهْتَدُوا إِذًا أَبَدًا
57਼ ਉਸ ਤੋਂ ਵੱਧ ਜ਼ਾਲਮ ਕੌਣ ਹੈ ਜਿਸ ਨੂੰ ਉਸ ਦੇ ਰੱਬ ਦੀਆਂ ਅਇਤਾਂ (.ਕੁਰਆਨ) ਰਾਹੀਂ ਨਸੀਹਤ ਕੀਤੀ ਜਾਵੇ, ਉਹ ਫੇਰ ਵੀ ਮੂੰਹ ਮੋੜ ਲਵੇ ਅਤੇ ਜੋ ਵੀ ਉਸ ਦੇ ਹੱਥਾਂ ਨੇ ਅੱਗੇ ਭੇਜਿਆ ਹੈ ਉਹ ਉਸ ਨੂੰ ਭੁਲ ਜਾਵੇ। ਬੇਸ਼ੱਕ ਅਸੀਂ ਉਹਨਾਂ ਦੇ ਦਿਲਾਂ ’ਤੇ ਪੜਦਾ ਪਾ ਛਡਿਆ ਹੈ ਕਿ ਉਸ (.ਕੁਰਆਨ) ਨੂੰ ਨਾ-ਸਮਝਣ ਅਤੇ ਉਹਨਾਂ ਦੇ ਕੰਨਾਂ ਵਿਚ ਡਾਟ ਪਾ ਦਿੱਤੇ ਹਨ (ਕਿ ਉਹ ਸੁਣ ਨਾ ਸਕਣ)। (ਹੇ ਮੁਹੰਮਦ ਸ:!) ਭਾਵੇਂ ਤੁਸੀਂ ਉਹਨਾਂ ਨੂੰ ਕਿੰਨਾ ਹੀ ਹਿਦਾਇਤ ਵੱਲ ਸੱਦੋ ਪਰ ਉਹ ਇਹ ਫੇਰ ਵੀ ਹਿਦਾਇਤ ਨਹੀਂ ਪਾਉਣਗੇ
58وَرَبُّكَ الْغَفُورُ ذُو الرَّحْمَةِ ۖ لَوْ يُؤَاخِذُهُم بِمَا كَسَبُوا لَعَجَّلَ لَهُمُ الْعَذَابَ ۚ بَل لَّهُم مَّوْعِدٌ لَّن يَجِدُوا مِن دُونِهِ مَوْئِلًا
58਼ ਤੁਹਾਡਾ ਰੱਬ ਅਤਿਅੰਤ ਬਖ਼ਸ਼ਣਹਾਰ ਤੇ ਰਹਿਮਤਾਂ ਵਾਲਾ ਹੈ। ਜੇ ਉਹ ਉਹਨਾਂ (ਪਾਪੀਆਂ) ਦੀਆਂ ਕਰਤੂਤਾਂ ਉੱਤੇ ਫੜਣਾ ਚਾਹੇ ਤਾਂ ਉਹਨਾਂ ਨੂੰ ਤਾਂ ਬਹੁਤ ਹੀ ਛੇਤੀ ਅਜ਼ਾਬ ਆ ਜਾਵੇ। ਪਰ ਉਹਨਾਂ ਨਾਲ (ਕਿਆਮਤ ਦੇ) ਵਾਅਦੇ ਦਾ ਸਮਾਂ ਨਿਯਤ ਕੀਤਾ ਹੋਇਆ ਹੈ। ਉਹ ਇਸ (ਦਿਹਾੜੇ) ਤੋਂ ਬਚਣ ਲਈ ਕੋਈ ਵੀ ਸ਼ਰਨ ਅਸਥਾਨ ਨਹੀਂ ਪਾਉਣਗੇ।
59وَتِلْكَ الْقُرَىٰ أَهْلَكْنَاهُمْ لَمَّا ظَلَمُوا وَجَعَلْنَا لِمَهْلِكِهِم مَّوْعِدًا
59਼ ਇਹ ਹਨ ਉਹ ਬਸਤੀਆਂ ਜਿਨ੍ਹਾਂ ਨੂੰ ਅਸੀਂ ਉਦੋਂ ਹਲਾਕ ਕੀਤਾ ਸੀ ਜਦੋਂ ਉਹਨਾਂ ਨੇ ਅੱਤਿਆਚਾਰ ਕੀਤੇ ਸੀ, ਅਸਾਂ ਉਹਨਾਂ ਦੀ ਬਰਬਾਦੀ ਲਈ ਇਕ ਸਮਾਂ ਨਿਯਤ ਕਰ ਰੱਖਿਆ ਸੀ।
60وَإِذْ قَالَ مُوسَىٰ لِفَتَاهُ لَا أَبْرَحُ حَتَّىٰ أَبْلُغَ مَجْمَعَ الْبَحْرَيْنِ أَوْ أَمْضِيَ حُقُبًا
60਼ (ਹੇ ਨਬੀ! ਯਾਦ ਕਰੋ) ਜਦੋਂ ਮੂਸਾ ਨੇ ਆਪਣੇ ਸਾਥੀ (ਯੁਸ਼ੂਅ ਬਿਨ ਨੂਨ) ਨੂੰ ਆਖਿਆ ਸੀ ਕਿ ਮੈਂ ਤਾਂ ਉਦੋਂ ਤਕ ਤੁਰਦਾ ਹੀ ਰਵਾਗਾਂ ਜਦੋਂ ਤੀਕ ਕਿ ਦੋ ਦਰਿਆਵਾਂ ਦੇ ਸੰਗਮ 1 ’ਤੇ ਨਾ ਪਹੁੰਚ ਜਾਵਾਂ, ਭਾਵੇਂ ਮੈਨੂੰ ਸਾਲਾਂ ਸਾਲ ਹੀ ਕਿਉਂ ਨਾ ਤੁਰਨਾ ਪਵੇ।
61فَلَمَّا بَلَغَا مَجْمَعَ بَيْنِهِمَا نَسِيَا حُوتَهُمَا فَاتَّخَذَ سَبِيلَهُ فِي الْبَحْرِ سَرَبًا
61਼ ਜਦੋਂ ਉਹ ਦੋਵੇਂ ਦਰਿਆਵਾਂ ਦੇ ਸੰਗਮ ’ਤੇ ਪਹੁੰਚੇ ਉੱਥੇ ਉਹ ਆਪਣੀ ਮੱਛੀ ਭੁਲ ਗਏ ਅਤੇ ਉਹ (ਮੱਛੀ) ਦਰਿਆ ਵਿਚ ਦੀ ਇਕ ਸੁਰੰਗ ਵਾਂਗ ਰਾਹ ਬਣਾ ਕੇ ਚਲੀ ਗਈ।
ਅਲ-ਕਹਫਕੁਰਾਨ ਸੂਚੀ
110ਆਇਤ
MeccanRevelation
59ਆਇਤ

ਅਨੁਵਾਦ — ਅਲ-ਕਹਫ 59

ਸੂਰਾ ਅਲ-ਕਹਫ ਆਇਤ 59 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 59਼ ਇਹ ਹਨ ਉਹ ਬਸਤੀਆਂ ਜਿਨ੍ਹਾਂ ਨੂੰ ਅਸੀਂ ਉਦੋਂ ਹਲਾਕ…

ਸੂਰਾ ਆਇਤ 59/110 — ਅਲ-ਕਹਫ الكهف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਕਹਫ ਸੁਣੋ, ਅਲ-ਕਹਫ ਅਨੁਵਾਦ, ਅਲ-ਕਹਫ mp3, ਅਲ-ਕਹਫ pdf. ਆਇਤ 57–61. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers