ਅਲ-ਬਕਰਾ · 244/286
ਅਨੁਵਾਦ ਉਚਾਰਨ — ਸੂਰਾ ਅਲ-ਬਕਰਾ
وَقَاتِلُوا فِي سَبِيلِ اللَّهِ وَاعْلَمُوا أَنَّ اللَّهَ سَمِيعٌ عَلِيمٌ ۝٢٤٤
Wa qaatiloo fee sabeelil laahi wa`lamooo annal laaha Samee`un `Aleem
📖 ਪੰਜਾਬੀ ਵਿੱਚ
244਼ (ਹੇ ਮੁਸਲਮਾਨੋ!) ਤੁਸੀਂ ਅੱਲਾਹ ਦੀ ਰਾਹ ਵਿਚ ਲੜੋ ਅਤੇ ਇਹ ਯਾਦ ਰੱਖੋ ਕਿ ਬੇਸ਼ੱਕ ਅੱਲਾਹ (ਸਭ ਕੁੱਝ) ਸੁਣਨ ਵਾਲਾ ਅਤੇ ਜਾਣਨ ਵਾਲਾ ਹੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 242-246 — ਸੂਰਾ ਅਲ-ਬਕਰਾ

242كَذَٰلِكَ يُبَيِّنُ اللَّهُ لَكُمْ آيَاتِهِ لَعَلَّكُمْ تَعْقِلُونَ
242਼ ਇੰਜ ਹੀ ਅੱਲਾਹ ਤੁਹਾਡੇ ਲਈ ਆਪਣੀਆਂ ਆਇਤਾਂ ਖੋਲ੍ਹ-ਖੋਲ੍ਹ ਕੇ ਬਿਆਨ ਕਰਦਾ ਹੇ ਤਾਂ ਜੋਂ ਤੁਸੀਂ (ਚੰਗੀ ਤਰ੍ਹਾਂ) ਸਮਝ ਸਕੋ।
243۞ أَلَمْ تَرَ إِلَى الَّذِينَ خَرَجُوا مِن دِيَارِهِمْ وَهُمْ أُلُوفٌ حَذَرَ الْمَوْتِ فَقَالَ لَهُمُ اللَّهُ مُوتُوا ثُمَّ أَحْيَاهُمْ ۚ إِنَّ اللَّهَ لَذُو فَضْلٍ عَلَى النَّاسِ وَلَٰكِنَّ أَكْثَرَ النَّاسِ لَا يَشْكُرُونَ
243਼ (ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਹੜੇ ਹਜ਼ਾਰਾਂ ਦੀ ਗਿਣਤੀ ਵਿਚ ਸਨ ਅਤੇ ਮੌਤ ਤੋਂ ਡਰਦੇ ਹੋਏ ਆਪਣੇ ਘਰਾਂ ਤੋਂ ਨਿਕਲੇ ਸਨ। ਅੱਲਾਹ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਮਰ ਜਾਓ (ਉਹ ਸਭ ਮਰ ਗਏ) ਫਿਰ ਉਸ ਨੇ ਉਹਨਾਂ ਨੂੰ ਮੁੜ ਜਿਊਂਦਾ ਕੀਤਾ। ਬੇਸ਼ੱਕ ਅੱਲਾਹ ਆਪਣੇ ਬੰਦਿਆਂ ’ਤੇ ਵੱਡੀਆਂ-ਵੱਡੀਆਂ ਮਿਹਰਾਂ ਫ਼ਰਮਾਉਣ ਵਾਲਾ ਹੇ ਪਰ (ਫ਼ੇਰ ਵੀ) ਬਹੁਤੇ ਲੋਕ ਸ਼ੁਕਰ ਨਹੀ ਕਰਦੇ।
244وَقَاتِلُوا فِي سَبِيلِ اللَّهِ وَاعْلَمُوا أَنَّ اللَّهَ سَمِيعٌ عَلِيمٌ
244਼ (ਹੇ ਮੁਸਲਮਾਨੋ!) ਤੁਸੀਂ ਅੱਲਾਹ ਦੀ ਰਾਹ ਵਿਚ ਲੜੋ ਅਤੇ ਇਹ ਯਾਦ ਰੱਖੋ ਕਿ ਬੇਸ਼ੱਕ ਅੱਲਾਹ (ਸਭ ਕੁੱਝ) ਸੁਣਨ ਵਾਲਾ ਅਤੇ ਜਾਣਨ ਵਾਲਾ ਹੇ।
245مَّن ذَا الَّذِي يُقْرِضُ اللَّهَ قَرْضًا حَسَنًا فَيُضَاعِفَهُ لَهُ أَضْعَافًا كَثِيرَةً ۚ وَاللَّهُ يَقْبِضُ وَيَبْسُطُ وَإِلَيْهِ تُرْجَعُونَ
245਼ ਕੋਣ ਹੇ ਜਿਹੜਾ ਅੱਲਾਹ ਨੂੰ ਸੋਹਣਾ ਕਰਜ਼ਾ ਦੇਵੇ ਤਾਂ ਜੋ ਅੱਲਾਹ ਵੀ ਉਸ ਦੇ ਮਾਲ ਵਿਚ ਕਈ ਗੁਣਾ ਵਧਾ ਕੇ ਮੋੜ ਦੇਵੇ? ਕਿਉਂ ਜੋ ਘਟਾਉਣਾ ਤੇ ਵਧਾਉਣਾ (ਤੰਗੀ ਤੇ ਖ਼ੁਸ਼ਹਾਲੀ) ਅੱਲਾਹ ਦੇ ਹੀ ਵੱਸ ਵਿਚ ਹੇ ਅਤੇ ਤੁਸੀਂ ਸਾਰੇ ਉਸੇ ਵੱਲ ਪਰਤੋਗੇ।
246أَلَمْ تَرَ إِلَى الْمَلَإِ مِن بَنِي إِسْرَائِيلَ مِن بَعْدِ مُوسَىٰ إِذْ قَالُوا لِنَبِيٍّ لَّهُمُ ابْعَثْ لَنَا مَلِكًا نُّقَاتِلْ فِي سَبِيلِ اللَّهِ ۖ قَالَ هَلْ عَسَيْتُمْ إِن كُتِبَ عَلَيْكُمُ الْقِتَالُ أَلَّا تُقَاتِلُوا ۖ قَالُوا وَمَا لَنَا أَلَّا نُقَاتِلَ فِي سَبِيلِ اللَّهِ وَقَدْ أُخْرِجْنَا مِن دِيَارِنَا وَأَبْنَائِنَا ۖ فَلَمَّا كُتِبَ عَلَيْهِمُ الْقِتَالُ تَوَلَّوْا إِلَّا قَلِيلًا مِّنْهُمْ ۗ وَاللَّهُ عَلِيمٌ بِالظَّالِمِينَ
246਼ (ਹੇ ਨਬੀ!) ਕੀ ਤੁਸੀਂ ਮੂਸਾ ਤੋਂ ਬਾਅਦ ਬਨੀ ਇਸਰਾਈਲ ਦੀ ਇਕ (ਉਹ) ਜਮਾਅਤ ਨਹੀਂ ਵੇਖੀ ਜਦੋਂ ਉਹਨਾਂ ਨੇ ਆਪਣੇ ਨਬੀ ਨੂੰ ਕਿਹਾ ਸੀ ਕਿ ਸਾਡੇ ਲਈ ਇਕ ਬਾਦਸ਼ਾਹ ਨਿਯੁਕਤ ਕਰ ਦਿਓ ਤਾਂ ਜੋ ਅਸੀਂ ਵੀ ਅੱਲਾਹ ਦੀ ਰਾਹ ਵਿਚ ਲੜਾਈ ਕਰੀਏ। ਉਸ (ਨਬੀ) ਨੇ ਆਖਿਆ ਕਿ ਹੋ ਸਕਦਾ ਹੇ ਕਿ ਜੇ ਤੁਹਾਡੇ ’ਤੇ ਜਿਹਾਦ ਫ਼ਰਜ਼ ਕਰ ਦਿੱਤਾ ਜਾਵੇ ਤਾਂ ਤੁਸੀਂ ਜਿਹਾਦ ਨਾ ਕਰੋ। ਉਹਨਾਂ (ਕੌਮ) ਨੇ ਕਿਹਾ ਕਿ ਭਲਾ ਸਾਨੂੰ ਕੀ ਹੋਇਆ ਹੇ ਕਿ ਅਸੀਂ ਅੱਲਾਹ ਦੀ ਰਾਹ ਵਿਚ ਨਹੀਂ ਲੜਾਂਗੇ ਜਦ ਕਿ ਸਾਨੂੰ ਆਪਣੇ ਘਰਾਂ ਤੋਂ ਬੇਘਰ ਅਤੇ ਆਪਣੀ ਔਲਾਦ ਤੋਂ ਦੂਰ ਕਰ ਦਿੱਤਾ ਗਿਆ ਹੇ। ਜਦੋਂ ਉਹਨਾਂ ’ਤੇ ਲੜਣਾ ਫ਼ਰਜ਼ ਕਰ ਦਿੱਤਾ ਗਿਆ ਤਾਂ ਕੁੱਝ ਲੋਕਾਂ ਨੂੰ ਛਡ ਕੇ ਸਾਰੇ (ਆਪਣੀਆਂ ਗੱਲਾਂ ਤੋਂ) ਫਿਰ (ਮੁਕਰ) ਗਏ ਅੱਲਾਹ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ।
ਅਲ-ਬਕਰਾਕੁਰਾਨ ਸੂਚੀ
286ਆਇਤ
MedinanRevelation
244ਆਇਤ

ਅਨੁਵਾਦ — ਅਲ-ਬਕਰਾ 244

ਸੂਰਾ ਅਲ-ਬਕਰਾ ਆਇਤ 244 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 244਼ (ਹੇ ਮੁਸਲਮਾਨੋ!) ਤੁਸੀਂ ਅੱਲਾਹ ਦੀ ਰਾਹ ਵਿਚ ਲੜੋ ਅਤੇ…

ਸੂਰਾ ਆਇਤ 244/286 — ਸੂਰਾ ਅਲ-ਬਕਰਾ البقرة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਬਕਰਾ ਸੁਣੋ, ਸੂਰਾ ਅਲ-ਬਕਰਾ ਅਨੁਵਾਦ, ਸੂਰਾ ਅਲ-ਬਕਰਾ mp3, ਸੂਰਾ ਅਲ-ਬਕਰਾ pdf. ਆਇਤ 242–246. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Tuesday, September 29, 2026

Don't forget us in your sincere prayers