ਤਾਹਾ · 96/135
ਅਨੁਵਾਦ ਉਚਾਰਨ — ਤਾਹਾ
قَالَ بَصُرْتُ بِمَا لَمْ يَبْصُرُوا بِهِ فَقَبَضْتُ قَبْضَةً مِّنْ أَثَرِ الرَّسُولِ فَنَبَذْتُهَا وَكَذَٰلِكَ سَوَّلَتْ لِي نَفْسِي ۝٩٦
Qaala basurtu bimaa lam yabsuroo bihee faqabadtu qabdatam min asarir Rasooli fanabaztuhaa wa kazaalika sawwalat lee nafsee
📖 ਪੰਜਾਬੀ ਵਿੱਚ
96਼ ਉਸ (ਸਾਮਰੀ) ਨੇ ਕਿਹਾ ਕਿ ਮੈਂ ਇਕ ਉਹ ਚੀਜ਼ ਵੇਖੀ ਹੈ ਜਿਹੜੀ ਇਹਨਾਂ ਲੋਕਾਂ ਨੇ ਨਹੀਂ ਸੀ ਵੇਖੀ। ਮੈਂਨੇ ਜਿਬਰਾਈਲ ਦੇ ਘੋੜੇ ਦੇ ਪੈਰਾਂ ਦੀ ਮਿੱਟੀ ’ਚੋਂ ਇਕ ਮੁੱਠ ਚੁੱਕ ਲਈ ਤੇ ਉਸ ਨੂੰ (ਅੱਗ ਵਿਚ) ਸੁੱਟ ਦਿੱਤਾ। ਮੇਰੇ ਮਨ ਨੇ ਮੈਨੂੰ ਇਹੋ ਸੁਝਾਇਆ ਸੀ।

🎧 ਸੁਣੋ


📜 ਆਇਤ 94-98 — ਤਾਹਾ

94قَالَ يَا ابْنَ أُمَّ لَا تَأْخُذْ بِلِحْيَتِي وَلَا بِرَأْسِي ۖ إِنِّي خَشِيتُ أَن تَقُولَ فَرَّقْتَ بَيْنَ بَنِي إِسْرَائِيلَ وَلَمْ تَرْقُبْ قَوْلِي
94਼ ਕਿਹਾ (ਹਾਰੂਨ ਨੇ) ਕਿ ਹੇ ਮੇਰੇ ਮਾਂ-ਜਾਇਆ! ਤੂੰ ਮੇਰੀ ਦਾੜੀ ਨਾ ਫੜ ਅਤੇ ਮੇਰੇ ਸਿਰ ਦੇ ਵਾਲਾਂ ਨੂੰ ਨਾ ਖਿੱਚ ਮੈਂ ਤਾਂ ਇਸ ਗੱਲ ਤੋਂ ਡਰਦਾ ਸੀ ਕਿ ਤੁਸੀਂ ਆਕੇ ਇਹ ਨਾ ਆਖੋ ਕਿ ਤੂੰ ਬਨੀ-ਇਸਰਾਈਲ ਵਿਚ ਫੁਟ ਪਾ ਦਿੱਤੀ ਹੈ, ਮੇਰੀ ਗੱਲ ਦਾ ਧਿਆਨ ਨਹੀਂ ਰੱਖਿਆ।
95قَالَ فَمَا خَطْبُكَ يَا سَامِرِيُّ
95਼ ਪੁੱਛਿਆ (ਮੂਸਾ ਨੇ) ਕਿ ਹੇ ਸਾਮਰੀ! ਤੇਰਾ ਮਾਮਲਾ ਕੀ ਹੈ ?
96قَالَ بَصُرْتُ بِمَا لَمْ يَبْصُرُوا بِهِ فَقَبَضْتُ قَبْضَةً مِّنْ أَثَرِ الرَّسُولِ فَنَبَذْتُهَا وَكَذَٰلِكَ سَوَّلَتْ لِي نَفْسِي
96਼ ਉਸ (ਸਾਮਰੀ) ਨੇ ਕਿਹਾ ਕਿ ਮੈਂ ਇਕ ਉਹ ਚੀਜ਼ ਵੇਖੀ ਹੈ ਜਿਹੜੀ ਇਹਨਾਂ ਲੋਕਾਂ ਨੇ ਨਹੀਂ ਸੀ ਵੇਖੀ। ਮੈਂਨੇ ਜਿਬਰਾਈਲ ਦੇ ਘੋੜੇ ਦੇ ਪੈਰਾਂ ਦੀ ਮਿੱਟੀ ’ਚੋਂ ਇਕ ਮੁੱਠ ਚੁੱਕ ਲਈ ਤੇ ਉਸ ਨੂੰ (ਅੱਗ ਵਿਚ) ਸੁੱਟ ਦਿੱਤਾ। ਮੇਰੇ ਮਨ ਨੇ ਮੈਨੂੰ ਇਹੋ ਸੁਝਾਇਆ ਸੀ।
97قَالَ فَاذْهَبْ فَإِنَّ لَكَ فِي الْحَيَاةِ أَن تَقُولَ لَا مِسَاسَ ۖ وَإِنَّ لَكَ مَوْعِدًا لَّن تُخْلَفَهُ ۖ وَانظُرْ إِلَىٰ إِلَٰهِكَ الَّذِي ظَلْتَ عَلَيْهِ عَاكِفًا ۖ لَّنُحَرِّقَنَّهُ ثُمَّ لَنَنسِفَنَّهُ فِي الْيَمِّ نَسْفًا
97਼ (ਮੂਸਾ ਨੇ) ਕਿਹਾ ਕਿ ਚੰਗਾ ਤੂੰ ਜਾ, ਹੁਣ ਸਾਰੀ ਉਮਰ ਤੇਰੀ ਇਹੋ ਸਜ਼ਾ ਹੈ ਕਿ ਤੂੰ (ਲੋਕਾਂ ਨੂੰ) ਆਖਿਆ ਕਰੇਂਗਾ ਕਿ ਮੈਨੂੰ ਨਾ ਛੂਣਾ ਅਤੇ ਤੇਰੇ ਲਈ (ਆਖ਼ਿਰਤ ਦੀ ਸਜ਼ਾ ਦਾ) ਇਕ ਹੋਰ ਵੀ ਵਾਅਦਾ ਹੈ ਜਿਹੜਾ ਟਲਣ ਵਾਲਾ ਨਹੀਂ। ਫੇਰ ਤੂੰ ਆਪਣੇ ਇਸ ਇਸ਼ਟ ਨੂੰ ਵੀ ਵੇਖ ਲਈਂ ਜਿਸ ਦੀ ਤੂੰ ਪੂਜਾ ਕਰਦਾ ਸੀ, ਅਸੀਂ ਇਸ ਨੂੰ (ਅੱਗ ਵਿਚ) ਸਾੜ ਦਿਆਂਗੇ ਅਤੇ ਚੂਰਾ-ਚੂਰਾ ਕਰਕੇ ਦਰਿਆ ਵਿਚ ਸੁੱਟ ਦਿਆਂਗੇ।
98إِنَّمَا إِلَٰهُكُمُ اللَّهُ الَّذِي لَا إِلَٰهَ إِلَّا هُوَ ۚ وَسِعَ كُلَّ شَيْءٍ عِلْمًا
98਼ ਹਕੀਕਤ ਇਹ ਹੈ ਕਿ ਤੁਹਾਡਾ ਸਭ ਦਾ ਇਸ਼ਟ ਕੇਵਲ ਇਕ ਅੱਲਾਹ ਹੈ, ਉਸ ਤੋਂ ਛੁੱਟ ਹੋਰ ਕੋਈ ਵੀ ਪੂਜਣ ਯੋਗ ਨਹੀਂ ਅਤੇ ਉਸ ਦਾ ਗਿਆਨ ਹਰੇਕ ਚੀਜ਼ ’ਤੇ ਭਾਰੂ ਹੈ।
ਤਾਹਾਕੁਰਾਨ ਸੂਚੀ
135ਆਇਤ
MeccanRevelation
96ਆਇਤ

ਅਨੁਵਾਦ — ਤਾਹਾ 96

ਸੂਰਾ ਤਾਹਾ ਆਇਤ 96 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 96਼ ਉਸ (ਸਾਮਰੀ) ਨੇ ਕਿਹਾ ਕਿ ਮੈਂ ਇਕ ਉਹ ਚੀਜ਼…

ਸੂਰਾ ਆਇਤ 96/135 — ਤਾਹਾ طه (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਤਾਹਾ ਸੁਣੋ, ਤਾਹਾ ਅਨੁਵਾਦ, ਤਾਹਾ mp3, ਤਾਹਾ pdf. ਆਇਤ 94–98. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers