ਅਲ-ਅੰਬੀਆ · 48/112
ਅਨੁਵਾਦ ਉਚਾਰਨ — ਅਲ-ਅੰਬੀਆ
وَلَقَدْ آتَيْنَا مُوسَىٰ وَهَارُونَ الْفُرْقَانَ وَضِيَاءً وَذِكْرًا لِّلْمُتَّقِينَ ۝٤٨
Wa laqad aatainaa Moosa wa haaroonal Furqaana wa diyaa`anw wa zikral lilmuttaqeen
📖 ਪੰਜਾਬੀ ਵਿੱਚ
48਼ (ਅਤੇ .ਕੁਰਆਨ ਤੋਂ ਪਹਿਲਾਂ) ਅਸੀਂ ਮੂਸਾ ਅਤੇ ਹਾਰੂਨ ਨੂੰ ਫ਼ੁਰਕਾਨ (ਹੱਕ ਅਤੇ ਝੂਠ ਵਿਚਕਾਰ ਫ਼ੈਸਲਾ ਕਰਨ ਵਾਲੀ ਤੇ ਸਿੱਧੀ ਰਾਹ ਵਿਖਾਉਣ ਵਾਲੀ) ਅਤੇ ਚਾਨਣ ਪਾਉਣ ਵਾਲੀ ਅਤੇ (ਬੁਰਾਈਆਂ ਤੋਂ) ਪਰਹੇਜ਼ ਕਰਨ ਵਾਲਿਆਂ ਨੂੰ ਨਸੀਹਤ ਕਰਨ ਵਾਲੀ ਕਿਤਾਬ (ਤੌਰੈਤ) ਬਖ਼ਸ਼ ਚੁੱਕੇ ਹਾਂ।

🎧 ਸੁਣੋ


📜 ਆਇਤ 46-50 — ਅਲ-ਅੰਬੀਆ

46وَلَئِن مَّسَّتْهُمْ نَفْحَةٌ مِّنْ عَذَابِ رَبِّكَ لَيَقُولُنَّ يَا وَيْلَنَا إِنَّا كُنَّا ظَالِمِينَ
46਼ ਜੇ ਉਹਨਾਂ ਨੂੰ (ਹੇ ਨਬੀ!) ਤੇਰੇ ਰੱਬ ਦਾ ਅਜ਼ਾਬ ਰਤਾ ਛੂਹ ਜਾਵੇ ਤਾਂ ਕਹਿਣਗੇ ਕਿ ਅਸੀਂ ਤਾਂ ਬਰਬਾਦ ਹੋ ਗਏ, (ਇਕਰਾਰ ਕਰਨਗੇ ਕਿ) ਅਸੀਂ ਜ਼ਾਲਮ ਹਾਂ।
47وَنَضَعُ الْمَوَازِينَ الْقِسْطَ لِيَوْمِ الْقِيَامَةِ فَلَا تُظْلَمُ نَفْسٌ شَيْئًا ۖ وَإِن كَانَ مِثْقَالَ حَبَّةٍ مِّنْ خَرْدَلٍ أَتَيْنَا بِهَا ۗ وَكَفَىٰ بِنَا حَاسِبِينَ
47਼ ਕਿਆਮਤ ਦਿਹਾੜੇ ਅਸੀਂ ਠੀਕ-ਠੀਕ ਤੋਲਣ ਵਾਲੀ ਤੱਕੜੀ ਲੋਕਾਂ ਵਿਚਕਾਰ ਲਿਆ ਰੱਖਾਂਗੇ ਫੇਰ ਕਿਸੇ ਨਾਲ ਕੋਈ ਜ਼ੁਲਮ ਨਹੀਂ ਹੋਵੇਗਾ। ਜੇ ਇਕ ਰਾਈ ਦੇ ਦਾਨੇ ਬਰਾਬਰ ਵੀ ਕਿਸੇ ਨੇ ਕੋਈ ਅਮਲ (ਕੰਮ) ਕੀਤਾ ਹੋਵੇਗਾ ਅਸੀਂ ਉਸ ਨੂੰ ਉਸ ਦੇ ਸਾਹਮਣੇ ਲਿਆਵਾਂਗੇ। ਹਿਸਾਬ ਕਰਨ ਲਈ ਅਸੀਂ ਹੀ ਬਥੇਰਾ ਹੈ।
48وَلَقَدْ آتَيْنَا مُوسَىٰ وَهَارُونَ الْفُرْقَانَ وَضِيَاءً وَذِكْرًا لِّلْمُتَّقِينَ
48਼ (ਅਤੇ .ਕੁਰਆਨ ਤੋਂ ਪਹਿਲਾਂ) ਅਸੀਂ ਮੂਸਾ ਅਤੇ ਹਾਰੂਨ ਨੂੰ ਫ਼ੁਰਕਾਨ (ਹੱਕ ਅਤੇ ਝੂਠ ਵਿਚਕਾਰ ਫ਼ੈਸਲਾ ਕਰਨ ਵਾਲੀ ਤੇ ਸਿੱਧੀ ਰਾਹ ਵਿਖਾਉਣ ਵਾਲੀ) ਅਤੇ ਚਾਨਣ ਪਾਉਣ ਵਾਲੀ ਅਤੇ (ਬੁਰਾਈਆਂ ਤੋਂ) ਪਰਹੇਜ਼ ਕਰਨ ਵਾਲਿਆਂ ਨੂੰ ਨਸੀਹਤ ਕਰਨ ਵਾਲੀ ਕਿਤਾਬ (ਤੌਰੈਤ) ਬਖ਼ਸ਼ ਚੁੱਕੇ ਹਾਂ।
49الَّذِينَ يَخْشَوْنَ رَبَّهُم بِالْغَيْبِ وَهُم مِّنَ السَّاعَةِ مُشْفِقُونَ
49਼ (ਅਤੇ ਇਹ ਕੁਰਆਨ ਉਨ੍ਹਾਂ ਲਈ ਹੈ) ਜਿਹੜੇ ਲੋਕ ਬਿਨਾ ਵੇਖੇ ਆਪਣੇ ਰੱਬ ਤੋਂ ਡਰਦੇ ਹਨ ਅਤੇ ਕਿਆਮਤ ਤੋਂ ਵੀ ਡਰੇ ਰਹਿੰਦੇ ਹਨ।
50وَهَٰذَا ذِكْرٌ مُّبَارَكٌ أَنزَلْنَاهُ ۚ أَفَأَنتُمْ لَهُ مُنكِرُونَ
50਼ ਇਹ (.ਕੁਰਆਨ) ਬਰਕਤਾਂ ਵਾਲਾ ਜ਼ਿਕਰ ਹੈ, ਜਿਸ ਨੂੰ ਅਸੀਂ ਹੀ ਨਾਜ਼ਿਲ ਕੀਤਾ ਹੈ। ਕੀ ਤੁਸੀਂ ਫੇਰ ਵੀ ਇਸ ਨੂੰ ਨਹੀਂ ਮੰਨਦੇ ? 1
ਅਲ-ਅੰਬੀਆਕੁਰਾਨ ਸੂਚੀ
112ਆਇਤ
MeccanRevelation
48ਆਇਤ

ਅਨੁਵਾਦ — ਅਲ-ਅੰਬੀਆ 48

ਸੂਰਾ ਅਲ-ਅੰਬੀਆ ਆਇਤ 48 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 48਼ (ਅਤੇ .ਕੁਰਆਨ ਤੋਂ ਪਹਿਲਾਂ) ਅਸੀਂ ਮੂਸਾ ਅਤੇ ਹਾਰੂਨ ਨੂੰ…

ਸੂਰਾ ਆਇਤ 48/112 — ਅਲ-ਅੰਬੀਆ الأنبياء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅੰਬੀਆ ਸੁਣੋ, ਅਲ-ਅੰਬੀਆ ਅਨੁਵਾਦ, ਅਲ-ਅੰਬੀਆ mp3, ਅਲ-ਅੰਬੀਆ pdf. ਆਇਤ 46–50. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers