ਅਲ-ਫੁਰਕਾਨ · 61/77
ਅਨੁਵਾਦ ਉਚਾਰਨ — ਅਲ-ਫੁਰਕਾਨ
تَبَارَكَ الَّذِي جَعَلَ فِي السَّمَاءِ بُرُوجًا وَجَعَلَ فِيهَا سِرَاجًا وَقَمَرًا مُّنِيرًا ۝٦١
Tabaarakal lazee ja`ala fis samaaa`i buroojanw wa ja`ala feehaa siraajanw wa qamaram muneeraa
📖 ਪੰਜਾਬੀ ਵਿੱਚ
61਼ ਉਹ ਵੱਡੀਆਂ ਬਰਕਤਾਂ ਵਾਲਾ ਹੈ ਜਿਸ ਨੇ ਅਕਾਸ਼ ਵਿਚ ਬੁਰਜ ਬਣਾਏ ਅਤੇ ਉਸੇ ਵਿਚ ਚਰਾਗ਼ (ਸੂਰਜ) ਅਤੇ ਰੌਸ਼ਨ ਚੰਨ ਬਣਾਇਆ।

🎧 ਸੁਣੋ


📜 ਆਇਤ 59-63 — ਅਲ-ਫੁਰਕਾਨ

59الَّذِي خَلَقَ السَّمَاوَاتِ وَالْأَرْضَ وَمَا بَيْنَهُمَا فِي سِتَّةِ أَيَّامٍ ثُمَّ اسْتَوَىٰ عَلَى الْعَرْشِ ۚ الرَّحْمَٰنُ فَاسْأَلْ بِهِ خَبِيرًا
59਼ (ਅੱਲਾਹ) ਉਹ ਜ਼ਾਤ ਹੈ ਜਿਸ ਨੇ ਅਕਾਸ਼ਾਂ ਅਤੇ ਧਰਤੀ ਅਤੇ ਉਹਨਾਂ ਦੇ ਵਿਚਕਾਰ ਦੀਆਂ ਸਾਰੀਆਂ ਚੀਜ਼ਾਂ ਨੂੰ ਛੇ ਦਿਨਾਂ ਵਿਚ ਪੈਦਾ ਕੀਤਾ ਫੇਰ ਅਰਸ਼ (ਅਕਾਸ਼) ’ਤੇ ਵਿਰਾਜਮਾਨ ਹੋਇਆ। ਉਹੀ ਰਹਿਮਾਨ ਹੈ, ਤੁਸੀਂ ਉਸ ਦੀ ਸ਼ਾਨ ਕਿਸੇ ਜਾਣਨ ਵਾਲੇ ਤੋਂ ਪੁੱਛੋ।
60وَإِذَا قِيلَ لَهُمُ اسْجُدُوا لِلرَّحْمَٰنِ قَالُوا وَمَا الرَّحْمَٰنُ أَنَسْجُدُ لِمَا تَأْمُرُنَا وَزَادَهُمْ نُفُورًا ۩
60਼ ਜਦੋਂ ਉਹਨਾਂ (ਕਾਫ਼ਿਰਾਂ) ਨੂੰ ਕਿਹਾ ਜਾਂਦਾ ਹੈ ਕਿ ਰਹਿਮਾਨ ਨੂੰ ਸਿਜਦਾ ਕਰੋ ਤਾਂ ਪੁੱਛਦੇ ਹਨ ਕਿ ਰਹਿਮਾਨ ਕੌਣ ਹੈ? ਕੀ ਅਸੀਂ ਉਸ ਨੂੰ ਸਿਜਦਾ ਕਰੀਏ ਜਿਸ ਦਾ ਹੁਕਮ ਤੁਸੀਂ (ਮੁਹੰਮਦ ਸ:) ਸਾਨੂੰ ਦੇ ਰਹੇ ਹੋ? ਇਸ ਗੱਲ ਨੇ ਤਾਂ ਉਹਨਾਂ ਦੀ ਘਿਰਨਾਂ ਵਿਚ ਵਧੇਰੇ ਵਾਧਾ ਕੀਤਾ ਹੈ।
61تَبَارَكَ الَّذِي جَعَلَ فِي السَّمَاءِ بُرُوجًا وَجَعَلَ فِيهَا سِرَاجًا وَقَمَرًا مُّنِيرًا
61਼ ਉਹ ਵੱਡੀਆਂ ਬਰਕਤਾਂ ਵਾਲਾ ਹੈ ਜਿਸ ਨੇ ਅਕਾਸ਼ ਵਿਚ ਬੁਰਜ ਬਣਾਏ ਅਤੇ ਉਸੇ ਵਿਚ ਚਰਾਗ਼ (ਸੂਰਜ) ਅਤੇ ਰੌਸ਼ਨ ਚੰਨ ਬਣਾਇਆ।
62وَهُوَ الَّذِي جَعَلَ اللَّيْلَ وَالنَّهَارَ خِلْفَةً لِّمَنْ أَرَادَ أَن يَذَّكَّرَ أَوْ أَرَادَ شُكُورًا
62਼ ਉਸੇ ਨੇ ਇਕ ਦੂਜੇ ਦੇ ਪਿੱਛੇ ਆਉਣ ਵਾਲੇ ਰਾਤ ਤੇ ਦਿਨ ਬਣਾਏ। ਇਹ ਸਭ ਉਸ ਵਿਅਕਤੀ ਨੂੰ ਸਮਝਾਉਣ ਲਈ ਹੈ ਜਿਹੜਾ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਹੈ ਜਾਂ ਧੰਨਵਾਦੀ ਹੋਣਾ ਚਾਹੁੰਦਾ ਹੈ।
63وَعِبَادُ الرَّحْمَٰنِ الَّذِينَ يَمْشُونَ عَلَى الْأَرْضِ هَوْنًا وَإِذَا خَاطَبَهُمُ الْجَاهِلُونَ قَالُوا سَلَامًا
63਼ ਰਹਿਮਾਨ ਦੇ (ਸੱਚੇ) ਬੰਦੇ ਉਹ ਹਨ ਜਿਹੜੇ ਧਰਤੀ ’ਤੇ ਨਰਮਾਈ ਨਾਲ ਤੁਰਦੇ ਹਨ। ਜਦੋਂ ਜਾਹਿਲ ਲੋਕ ਉਹਨਾਂ ਨਾਲ (ਬੇਤੁਕੀਆਂ) ਗੱਲਾਂ ਕਰਨ ਲੱਗਦੇ ਹਨ ਤਾਂ ਉਹ (ਉਲਝਦੇ ਨਹੀਂ) ਬਸ ਕਹਿੰਦੇ ਹਨ ਕਿ ਤੁਹਾਨੂੰ ਮੇਰਾ ਸਲਾਮ।
ਅਲ-ਫੁਰਕਾਨਕੁਰਾਨ ਸੂਚੀ
77ਆਇਤ
MeccanRevelation
61ਆਇਤ

ਅਨੁਵਾਦ — ਅਲ-ਫੁਰਕਾਨ 61

ਸੂਰਾ ਅਲ-ਫੁਰਕਾਨ ਆਇਤ 61 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 61਼ ਉਹ ਵੱਡੀਆਂ ਬਰਕਤਾਂ ਵਾਲਾ ਹੈ ਜਿਸ ਨੇ ਅਕਾਸ਼ ਵਿਚ…

ਸੂਰਾ ਆਇਤ 61/77 — ਅਲ-ਫੁਰਕਾਨ الفرقان (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਫੁਰਕਾਨ ਸੁਣੋ, ਅਲ-ਫੁਰਕਾਨ ਅਨੁਵਾਦ, ਅਲ-ਫੁਰਕਾਨ mp3, ਅਲ-ਫੁਰਕਾਨ pdf. ਆਇਤ 59–63. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers