ਅਨ-ਨਮਲ · 43/93
ਅਨੁਵਾਦ ਉਚਾਰਨ — ਸੂਰਾ ਅਨ-ਨਮਲ
وَصَدَّهَا مَا كَانَت تَّعْبُدُ مِن دُونِ اللَّهِ ۖ إِنَّهَا كَانَتْ مِن قَوْمٍ كَافِرِينَ ۝٤٣
Wa saddahaa maa kaanat ta`budu min doonil laahi innahaa kaanat min qawmin kaafireen
📖 ਪੰਜਾਬੀ ਵਿੱਚ
43਼ ਉਸ (ਰਾਣੀ) ਨੂੰ (ਅੱਲਾਹ ਦੀ ਬੰਦਗੀ ਤੋਂ) ਇਸ (ਸੂਰਜ ਦੀ ਪੂਜਾ) ਨੇ ਰੋਕ ਰੱਖਿਆ ਸੀ, ਜਿਸ ਦੀ ਉਹ ਅੱਲਾਹ ਨੂੰ ਛੱਡ ਕੇ ਇਬਾਦਤ ਕਰਦੀ ਸੀ, ਕਿਉਂ ਜੋ ਉਹ ਕਾਫ਼ਿਰ ਕੌਮ ਵਿੱਚੋਂ ਸੀ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 41-45 — ਸੂਰਾ ਅਨ-ਨਮਲ

41قَالَ نَكِّرُوا لَهَا عَرْشَهَا نَنظُرْ أَتَهْتَدِي أَمْ تَكُونُ مِنَ الَّذِينَ لَا يَهْتَدُونَ
41਼ (ਸੁਲੇਮਾਨ ਨੇ) ਹੁਕਮ ਦਿੱਤਾ ਕਿ ਤੁਸੀਂ ਇਸ ਤਖ਼ਤ (ਸਿੰਘਾਸਨ) ਵਿਚ ਕੁੱਝ ਫੇਰ ਬਦਲ ਕਰ ਦਿਓ ਤਾਂ ਜੋ ਪਤਾ ਲੱਗ ਜਾਵੇ ਕਿ ਉਹ ਹਕੀਕਤ ਨੂੰ ਸਮਝਦੀ ਹੈ ਜਾਂ ਉਹਨਾਂ ਵਿੱਚੋਂ ਹੈ ਜਿਹੜੇ ਨਾ-ਸਮਝ ਹਨ।
42فَلَمَّا جَاءَتْ قِيلَ أَهَٰكَذَا عَرْشُكِ ۖ قَالَتْ كَأَنَّهُ هُوَ ۚ وَأُوتِينَا الْعِلْمَ مِن قَبْلِهَا وَكُنَّا مُسْلِمِينَ
42਼ ਫੇਰ ਜਦੋਂ ਉਹ (ਰਾਣੀ) ਸੁਲੇਮਾਨ ਦੇ ਦਰਬਾਰ ਵਿਚ ਆ ਗਈ ਤਾਂ ਉਸ ਨੂੰ ਪੁੱਛਿਆ ਗਿਆ, ਕੀ ਤੁਹਾਡਾ ਸਿੰਘਾਸਨ ਵੀ ਅਜਿਹਾ ਹੀ ਹੈ ? ਉਸ ਨੇ ਕਿਹਾ ਕਿ ਇੰਜ ਸਮਝੋ ਕਿ ਇਹ ਉਹੀਓ ਹੈ ਅਤੇ ਸਾਨੂੰ ਇਸ ਤੋਂ ਪਹਿਲਾਂ ਹੀ (ਤੁਹਾਡੇ ਨਬੀ ਹੋਣ ਦਾ) ਗਿਆਨ ਹੋ ਚੁੱਕਿਆ ਸੀ ਅਤੇ ਅਸੀਂ ਆਗਿਆਕਾਰੀ (ਮੁਸਲਮਾਨ) ਬਣ ਗਏ ਸਾਂ।
43وَصَدَّهَا مَا كَانَت تَّعْبُدُ مِن دُونِ اللَّهِ ۖ إِنَّهَا كَانَتْ مِن قَوْمٍ كَافِرِينَ
43਼ ਉਸ (ਰਾਣੀ) ਨੂੰ (ਅੱਲਾਹ ਦੀ ਬੰਦਗੀ ਤੋਂ) ਇਸ (ਸੂਰਜ ਦੀ ਪੂਜਾ) ਨੇ ਰੋਕ ਰੱਖਿਆ ਸੀ, ਜਿਸ ਦੀ ਉਹ ਅੱਲਾਹ ਨੂੰ ਛੱਡ ਕੇ ਇਬਾਦਤ ਕਰਦੀ ਸੀ, ਕਿਉਂ ਜੋ ਉਹ ਕਾਫ਼ਿਰ ਕੌਮ ਵਿੱਚੋਂ ਸੀ।
44قِيلَ لَهَا ادْخُلِي الصَّرْحَ ۖ فَلَمَّا رَأَتْهُ حَسِبَتْهُ لُجَّةً وَكَشَفَتْ عَن سَاقَيْهَا ۚ قَالَ إِنَّهُ صَرْحٌ مُّمَرَّدٌ مِّن قَوَارِيرَ ۗ قَالَتْ رَبِّ إِنِّي ظَلَمْتُ نَفْسِي وَأَسْلَمْتُ مَعَ سُلَيْمَانَ لِلَّهِ رَبِّ الْعَالَمِينَ
44਼ ਰਾਣੀ ਨੂੰ ਕਿਹਾ ਗਿਆ ਕਿ ਮਹਿਲ ਅੰਦਰ ਪ੍ਰਵੇਸ਼ ਕਰੋ। ਜਦੋਂ ਉਸ ਨੇ (ਮਹਿਲ ਦਾ ਫ਼ਰਸ਼) ਵੇਖਿਆ ਤਾਂ ਉਹ ਸਮਝੀ ਕਿ ਇਹ (ਤਾਲਾਬ ਦਾ) ਪਾਣੀ ਹੈ ਅਤੇ ਉਸ ਨੇ ਆਪਣੀਆਂ ਪਿੰਡਲੀਆਂ ਨੰਗੀਆਂ ਕਰ ਲਈਆਂ (ਭਾਵ ਮੂਹਰੀਆਂ ਉਤਾਂਹ ਚੁੱਕ ਲਈਆਂ)। ਸੁਲੇਮਾਨ ਨੇ ਫ਼ਰਮਾਇਆ, ਇਹ ਤਾਂ ਸ਼ੀਸ਼ੇ ਤੋਂ ਬਣਿਆ ਹੋਇਆ ਮਹਿਲ ਹੈ। (ਰਾਣੀ) ਆਖਣ ਲੱਗੀ ਕਿ ਹੇ ਮੇਰੇ ਪਾਲਣਹਾਰ! ਬੇਸ਼ੱਕ (ਹੁਣ ਤੱਕ ਸੂਰਜ ਦੀ ਪੂਜਾ ਕਰਕੇ) ਮੈਨੇ ਆਪਣੇ ਆਪ ’ਤੇ ਜ਼ੁਲਮ ਹੀ ਕੀਤਾ ਸੀ ਅਤੇ ਹੁਣ ਮੈਂ ਸੁਲੇਮਾਨ ਨਾਲ ਮਿਲ ਕੇ ਸਾਰੀ ਸ੍ਰਿਸ਼ਟੀ ਦੇ ਮਾਲਿਕ ਦੀ ਆਗਿਆਕਾਰੀ ਕਬੂਲ ਕਰਦੀ ਹਾਂ।
45وَلَقَدْ أَرْسَلْنَا إِلَىٰ ثَمُودَ أَخَاهُمْ صَالِحًا أَنِ اعْبُدُوا اللَّهَ فَإِذَا هُمْ فَرِيقَانِ يَخْتَصِمُونَ
45਼ ਅਸੀਂ ਸਮੂਦ (ਕੌਮ) ਵੱਲ ਉਹਨਾਂ ਦੇ ਭਰਾ ਸਾਲੇਹ ਨੂੰ (ਇਹ ਪੈਗ਼ਾਮ ਦੇਕੇ) ਭੇਜਿਆ ਕਿ ਤੁਸੀਂ ਸਾਰੇ ਅੱਲਾਹ ਦੀ ਬੰਦਗੀ ਕਰੋ, ਪ੍ਰੰਤੂ ਉਹ ਦੋ ਗੁਟ (ਕਾਫ਼ਿਰਾਂ ਤੇ ਮੋਮਿਨ) ਬਣਕੇ ਆਪਸ ਵਿਚ ਹੀ ਝਗੜਨ ਲੱਗ ਪਏ।
ਅਨ-ਨਮਲਕੁਰਾਨ ਸੂਚੀ
93ਆਇਤ
MeccanRevelation
43ਆਇਤ

ਅਨੁਵਾਦ — ਅਨ-ਨਮਲ 43

ਸੂਰਾ ਅਨ-ਨਮਲ ਆਇਤ 43 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 43਼ ਉਸ (ਰਾਣੀ) ਨੂੰ (ਅੱਲਾਹ ਦੀ ਬੰਦਗੀ ਤੋਂ) ਇਸ (ਸੂਰਜ…

ਸੂਰਾ ਆਇਤ 43/93 — ਸੂਰਾ ਅਨ-ਨਮਲ النمل (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਨ-ਨਮਲ ਸੁਣੋ, ਸੂਰਾ ਅਨ-ਨਮਲ ਅਨੁਵਾਦ, ਸੂਰਾ ਅਨ-ਨਮਲ mp3, ਸੂਰਾ ਅਨ-ਨਮਲ pdf. ਆਇਤ 41–45. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Saturday, October 3, 2026

Don't forget us in your sincere prayers