ਅਲ-ਕਸਸ · 56/88
ਅਨੁਵਾਦ ਉਚਾਰਨ — ਅਲ-ਕਸਸ
إِنَّكَ لَا تَهْدِي مَنْ أَحْبَبْتَ وَلَٰكِنَّ اللَّهَ يَهْدِي مَن يَشَاءُ ۚ وَهُوَ أَعْلَمُ بِالْمُهْتَدِينَ ۝٥٦
Innaka laa tahdee man ahbata wa laakinna laaha yahdee mai yashaaa`; wa Huwaa`lamu bilmuhtadeen
📖 ਪੰਜਾਬੀ ਵਿੱਚ
56਼ ਹੇ ਨਬੀ! ਤੁਸੀਂ ਜਿਸ ਨੂੰ ਚਾਹੋ ਹਿਦਾਇਤ ਨਹੀਂ ਦੇ ਸਕਦੇ, ਸਗੋਂ ਜਿਸ ਨੂੰ ਅੱਲਾਹ ਚਾਹੁੰਦਾ ਹੈ ਉਸ ਨੂੰ ਹਿਦਾਇਤ ਦਿੰਦਾ ਹੈ। ਉਹ ਹਿਦਾਇਤ ਕਬੂਲ ਕਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

🎧 ਸੁਣੋ


📜 ਆਇਤ 54-58 — ਅਲ-ਕਸਸ

54أُولَٰئِكَ يُؤْتَوْنَ أَجْرَهُم مَّرَّتَيْنِ بِمَا صَبَرُوا وَيَدْرَءُونَ بِالْحَسَنَةِ السَّيِّئَةَ وَمِمَّا رَزَقْنَاهُمْ يُنفِقُونَ
54਼ ਉਹਨਾਂ ਲੋਕਾਂ ਨੂੰ ਉਹਨਾਂ ਦੇ (ਈਮਾਨ ਲਿਆਉਣ ਦਾ) ਦੂਹਰਾ ਬਦਲਾ ਦਿੱਤਾ ਜਾਵੇਗਾ, ਕਿਉਂ ਜੋ ਉਹਨਾਂ ਨੇ (ਅੱਲਾਹ ਦੀ ਰਾਹ ਵਿਚ) ਸਬਰ ਤੋਂ ਕੰਮ ਲਿਆ 2 ਅਤੇ ਬੁਰਾਈ ਨੂੰ ਭਲਾਈ ਨਾਲ ਪਰਾਂ ਕਰਦੇ ਹਨ ਅਤੇ ਜੋ ਕੁੱਝ ਵੀ ਅਸੀਂ ਉਹਨਾਂ ਨੂੰ (ਧੰਨ ਦੌਲਤ) ਦਿੱਤਾ ਹੋਇਆ ਹੈ ਉਸ ਵਿੱਚੋਂ (ਰੱਬੀ ਹੁਕਮਾਂ ਅਨੁਸਾਰ) ਖ਼ਰਚ ਕਰਦੇ ਹਨ।
55وَإِذَا سَمِعُوا اللَّغْوَ أَعْرَضُوا عَنْهُ وَقَالُوا لَنَا أَعْمَالُنَا وَلَكُمْ أَعْمَالُكُمْ سَلَامٌ عَلَيْكُمْ لَا نَبْتَغِي الْجَاهِلِينَ
55਼ ਜਦੋਂ ਉਹ ਭੈੜੀਆਂ ਗੱਲਾਂ (ਮੁਸ਼ਰਿਕਾਂ, ਕਾਫ਼ਿਰਾਂ ਵੱਲੋਂ) ਸੁਣਦੇ ਹਨ ਤਾਂ ਉਸ ਤੋਂ ਮੂੰਹ ਮੋੜ ਲੈਂਦੇ ਹਨ ਅਤੇ ਆਖਦੇ ਹਨ ਕਿ ਸਾਡੇ ਕਰਮ ਸਾਡੇ ਲਈ ਅਤੇ ਤੁਹਾਡੇ ਕਰਮ ਤੁਹਾਡੇ ਲਈ ਹਨ। ਤੁਹਾਨੂੰ ਸਾਡਾ ਸਲਾਮ ਹੈ, ਅਸੀਂ ਜਾਹਲਾਂ ਨਾਲ ਉਲਝਣਾ ਨਹੀਂ ਚਾਹੁੰਦੇ।
56إِنَّكَ لَا تَهْدِي مَنْ أَحْبَبْتَ وَلَٰكِنَّ اللَّهَ يَهْدِي مَن يَشَاءُ ۚ وَهُوَ أَعْلَمُ بِالْمُهْتَدِينَ
56਼ ਹੇ ਨਬੀ! ਤੁਸੀਂ ਜਿਸ ਨੂੰ ਚਾਹੋ ਹਿਦਾਇਤ ਨਹੀਂ ਦੇ ਸਕਦੇ, ਸਗੋਂ ਜਿਸ ਨੂੰ ਅੱਲਾਹ ਚਾਹੁੰਦਾ ਹੈ ਉਸ ਨੂੰ ਹਿਦਾਇਤ ਦਿੰਦਾ ਹੈ। ਉਹ ਹਿਦਾਇਤ ਕਬੂਲ ਕਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
57وَقَالُوا إِن نَّتَّبِعِ الْهُدَىٰ مَعَكَ نُتَخَطَّفْ مِنْ أَرْضِنَا ۚ أَوَلَمْ نُمَكِّن لَّهُمْ حَرَمًا آمِنًا يُجْبَىٰ إِلَيْهِ ثَمَرَاتُ كُلِّ شَيْءٍ رِّزْقًا مِّن لَّدُنَّا وَلَٰكِنَّ أَكْثَرَهُمْ لَا يَعْلَمُونَ
57਼ ਉਹ (ਮੱਕੇ ਦੇ ਮੁਸ਼ਰਿਕ) ਆਖਦੇ ਹਨ ਕਿ ਜੇ ਅਸੀਂ ਤੁਹਾਡੀ ਹਿਦਾਇਤ ਅਨੁਸਾਰ ਪੈਰਵੀਂ ਕਰਾਗਾਂ ਤਾਂ ਅਸੀਂ ਆਪਣੀ ਧਰਤੀ (ਮੱਕੇ) ਵਿੱਚੋਂ ਕੱਢ ਦਿੱਤੇ ਜਾਵਾਂਗੇ। (ਅੱਲਾਹ ਪੁੱਛਦਾ ਹੈ) ਕੀ ਅਸੀਂ ਉਹਨਾਂ ਨੂੰ ਅਮਨ ਸ਼ਾਂਤੀ ਵਾਲੀ ਥਾਂ ‘ਹਰਮ’ ਵਿਚ ਨਿਵਾਸ ਸਥਾਨ ਨਹੀਂ ਦਿੱਤਾ, ਜਿਸ ਵੱਲ ਹਰ ਤਰ੍ਹਾਂ ਦੇ ਫਲ ਰਿਜ਼ਕ ਵਜੋਂ ਸਾਡੇ ਵਲ ਲਿਆਏ ਜਾਂਦੇ ਹਨ, 1ਪਰ (ਅਫ਼ਸੋਸ) ਉਹਨਾਂ ਵਿੱਚੋਂ ਵਧੇਰੇ (ਲੋਕ) ਕੁੱਝ ਵੀ ਨਹੀਂ ਜਾਣਦੇ।
58وَكَمْ أَهْلَكْنَا مِن قَرْيَةٍ بَطِرَتْ مَعِيشَتَهَا ۖ فَتِلْكَ مَسَاكِنُهُمْ لَمْ تُسْكَن مِّن بَعْدِهِمْ إِلَّا قَلِيلًا ۖ وَكُنَّا نَحْنُ الْوَارِثِينَ
58਼ ਅਸੀਂ ਕਿੰਨੀਆਂ ਹੀ ਬਸਤੀਆਂ ਨੂੰ ਤਬਾਹ ਕਰ ਚੁੱਕੇ ਹਾਂ ਜਿਹੜੀਆਂ ਆਪਣੀ ਅਰਥ ਵਿਵਸਥਾ ’ਤੇ ਘਮੰਡ ਕਰਦੀਆਂ ਸਨ। ਇਹ ਹਨ ਉਹਨਾਂ ਦੇ (ਉੱਜੜੇ ਹੋਏ) ਘਰ ਜਿਹੜੇ ਉਹਨਾਂ ਮਗਰੋਂ ਬਹੁਤ ਹੀ ਘੱਟ ਆਬਾਦ ਹੋਏ ਹਨ (ਭਾਵ ਖੰਡਰ ਬਣ ਗਏ) ਅਖ਼ੀਰ ਅਸੀਂ ਹੀ ਉਹਨਾਂ ਸਭ ਦੇ ਵਾਰਸ ਹਾਂ।
ਅਲ-ਕਸਸਕੁਰਾਨ ਸੂਚੀ
88ਆਇਤ
MeccanRevelation
56ਆਇਤ

ਅਨੁਵਾਦ — ਅਲ-ਕਸਸ 56

ਸੂਰਾ ਅਲ-ਕਸਸ ਆਇਤ 56 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 56਼ ਹੇ ਨਬੀ! ਤੁਸੀਂ ਜਿਸ ਨੂੰ ਚਾਹੋ ਹਿਦਾਇਤ ਨਹੀਂ ਦੇ…

ਸੂਰਾ ਆਇਤ 56/88 — ਅਲ-ਕਸਸ القصص (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਕਸਸ ਸੁਣੋ, ਅਲ-ਕਸਸ ਅਨੁਵਾਦ, ਅਲ-ਕਸਸ mp3, ਅਲ-ਕਸਸ pdf. ਆਇਤ 54–58. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers