ਆਲ-ਇਮਰਾਨ · 71/200
ਅਨੁਵਾਦ ਉਚਾਰਨ — ਸੂਰਾ ਆਲ-ਇਮਰਾਨ
يَا أَهْلَ الْكِتَابِ لِمَ تَلْبِسُونَ الْحَقَّ بِالْبَاطِلِ وَتَكْتُمُونَ الْحَقَّ وَأَنتُمْ تَعْلَمُونَ ۝٧١
Yaaa Ahalal Kitaabi lima talbisoonal haqqa bilbaatili wa taktumoonal haqqa wa antum ta`lamoon
📖 ਪੰਜਾਬੀ ਵਿੱਚ
71਼ ਹੇ ਕਿਤਾਬ ਵਾਲਿਓ! ਤੁਸੀਂ ਸੱਚ ਅਤੇ ਝੂਠ ਨੂੰ ਕਿਉਂ ਗੱਡ ਮੱਡ ਕਰ ਰਹੇ ਹੋ ? ਤੁਸੀਂ ਜਾਣ ਬੁਝ ਕੇ ਹੱਕ ਸੱਚ ਨੂੰ ਕਿਉਂ ਲੁਕਾ ਰਹੇ ਹੋ?

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 69-73 — ਸੂਰਾ ਆਲ-ਇਮਰਾਨ

69وَدَّت طَّائِفَةٌ مِّنْ أَهْلِ الْكِتَابِ لَوْ يُضِلُّونَكُمْ وَمَا يُضِلُّونَ إِلَّا أَنفُسَهُمْ وَمَا يَشْعُرُونَ
69਼ (ਹੇ! ਈਮਾਨ ਵਾਲਿਓ) ਕਿਤਾਬ ਵਾਲਿਆਂ ਵਿੱਚੋਂ ਇਕ ਧੜਾ ਤੁਹਾਨੂੰ ਕੁਰਾਹੇ ਪਾਉਣਾ ਚਾਹੁੰਦਾ ਹੇ ਜਦ ਕਿ ਉਹ ਆਪਣੇ ਆਪ ਨੂੰ ਹੀ ਕੁਰਾਹੇ ਪਾ ਰਹੇ ਹਨ ਅਤੇ ਇਸ ਗੱਲ ਨੂੰ ਉਹ ਸਮਝਦੇ ਵੀ ਨਹੀਂ।
70يَا أَهْلَ الْكِتَابِ لِمَ تَكْفُرُونَ بِآيَاتِ اللَّهِ وَأَنتُمْ تَشْهَدُونَ
70਼ ਹੇ ਕਿਤਾਬ ਵਾਲਿਓ! ਤੁਸੀਂ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕਿਉਂ ਕਰ ਰਹੇ ਹੋ ? ਜਦ ਕਿ ਤੁਸੀਂ ਆਪ ਇਹਨਾਂ ਦੇ ਸੱਚ ਹੋਣ ਦੇ ਗਵਾਹ ਹੋ।
71يَا أَهْلَ الْكِتَابِ لِمَ تَلْبِسُونَ الْحَقَّ بِالْبَاطِلِ وَتَكْتُمُونَ الْحَقَّ وَأَنتُمْ تَعْلَمُونَ
71਼ ਹੇ ਕਿਤਾਬ ਵਾਲਿਓ! ਤੁਸੀਂ ਸੱਚ ਅਤੇ ਝੂਠ ਨੂੰ ਕਿਉਂ ਗੱਡ ਮੱਡ ਕਰ ਰਹੇ ਹੋ ? ਤੁਸੀਂ ਜਾਣ ਬੁਝ ਕੇ ਹੱਕ ਸੱਚ ਨੂੰ ਕਿਉਂ ਲੁਕਾ ਰਹੇ ਹੋ?
72وَقَالَت طَّائِفَةٌ مِّنْ أَهْلِ الْكِتَابِ آمِنُوا بِالَّذِي أُنزِلَ عَلَى الَّذِينَ آمَنُوا وَجْهَ النَّهَارِ وَاكْفُرُوا آخِرَهُ لَعَلَّهُمْ يَرْجِعُونَ
72਼ ਕਿਤਾਬ ਵਾਲਿਆਂ ਵਿੱਚੋਂ ਇਕ ਧੜੇ ਨੇ (ਆਪਣੇ ਲੋਕਾਂ ਨੂੰ) ਕਿਹਾ ਕਿ ਜੋ ਕੁੱਛ ਵੀ ਮੁਸਲਮਾਨਾਂ ਉੱਤੇ (ਭਾਵ .ਕੁਰਆਨ) ਉਤਾਰਿਆ ਗਿਆ ਹੇ, ਤੁਸੀਂ ਉਸ ’ਤੇ ਸਵੇਰੇ ਈਮਾਨ ਲਿਆਓ ਅਤੇ ਸ਼ਾਮ ਨੂੰ ਉਸ ਤੋਂ ਇਨਕਾਰ ਕਰ ਦਿਓ। ਤਾਂ ਜੋ ਇਹ ਲੋਕ ਵੀ ਈਮਾਨ ਤੋਂ ਫਿਰ ਜਾਣ।
73وَلَا تُؤْمِنُوا إِلَّا لِمَن تَبِعَ دِينَكُمْ قُلْ إِنَّ الْهُدَىٰ هُدَى اللَّهِ أَن يُؤْتَىٰ أَحَدٌ مِّثْلَ مَا أُوتِيتُمْ أَوْ يُحَاجُّوكُمْ عِندَ رَبِّكُمْ ۗ قُلْ إِنَّ الْفَضْلَ بِيَدِ اللَّهِ يُؤْتِيهِ مَن يَشَاءُ ۗ وَاللَّهُ وَاسِعٌ عَلِيمٌ
73਼ ਤੁਸੀਂ ਆਪਣੇ ਦੀਨ (ਯਹੂਦੀ) ’ਤੇ ਚੱਲਣ ਵਾਲਿਆਂ ਦਾ ਹੀ ਵਿਸ਼ਵਾਸ ਕਰੋ। (ਹੇ ਨਬੀ!) ਤੁਸੀਂ ਆਖ ਦਿਓ ਕਿ ਹਿਦਾਇਤ ਤਾਂ ਇਹੋ ਹੇ ਜਿਹੜੀ ਅੱਲਾਹ ਵੱਲੋਂ ਹੇ। (ਕਿਤਾਬ ਵਾਲੇ) ਇਹ ਵੀ ਕਹਿੰਦੇ ਹਨ (ਕਿ ਇਸ ਗੱਲ ’ਤੇ ਵੀ ਯਕੀਨ ਨਾ ਕਰੋ) ਕਿ ਕਿਸੇ ਹੋਰ ਨੂੰ ਵੀ ਉਹ ਚੀਜ਼ ਦਿੱਤੀ ਜਾ ਸਕਦੀ ਹੇ ਜਿਹੜੀ ਤੁਹਾਨੂੰ ਦਿੱਤੀ ਗਈ ਹੇ ਜਾਂ ਜਿਸ ਰਾਹੀਂ ਇਹ ਤੁਹਾਡੇ ਰੱਬ ਕੋਲ ਜਾ ਕੇ ਤੁਹਾਡੇ ਵਿਰੁੱਧ ਕੋਈ ਦਲੀਲ ਪੇਸ਼ ਕਰ ਸਕਣ ਹੇ ਨਬੀ! ਤੁਸੀਂ ਕਹਿ ਦਿਓ ਕਿ ਫ਼ਜ਼ਲ ਤਾਂ ਸਾਰੇ ਹੀ ਅੱਲਾਹ ਦੇ ਹੱਥ ਵਿਚ ਹਨ।1 ਉਹ ਜਿਸ ਨੂੰ ਜੋ ਚਾਹੁੰਦਾ ਹੇ ਬਖ਼ਸ਼ ਦਿੰਦਾ ਹੇ। ਅੱਲਾਹ ਬਖ਼ਸ਼ਣ ਵਿਚ ਬਹੁਤ ਖੁੱਲ੍ਹਾ ਹੇ ਅਤੇ ਹਰ ਤਰ੍ਹਾਂ ਦਾ ਗਿਆਨ ਰੱਖਣ ਵਾਲਾ ਹੇ।
ਆਲ-ਇਮਰਾਨਕੁਰਾਨ ਸੂਚੀ
200ਆਇਤ
MedinanRevelation
71ਆਇਤ

ਅਨੁਵਾਦ — ਆਲ-ਇਮਰਾਨ 71

ਸੂਰਾ ਆਲ-ਇਮਰਾਨ ਆਇਤ 71 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 71਼ ਹੇ ਕਿਤਾਬ ਵਾਲਿਓ! ਤੁਸੀਂ ਸੱਚ ਅਤੇ ਝੂਠ ਨੂੰ ਕਿਉਂ…

ਸੂਰਾ ਆਇਤ 71/200 — ਸੂਰਾ ਆਲ-ਇਮਰਾਨ آل عمران (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਆਲ-ਇਮਰਾਨ ਸੁਣੋ, ਸੂਰਾ ਆਲ-ਇਮਰਾਨ ਅਨੁਵਾਦ, ਸੂਰਾ ਆਲ-ਇਮਰਾਨ mp3, ਸੂਰਾ ਆਲ-ਇਮਰਾਨ pdf. ਆਇਤ 69–73. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers