ਅਲ-ਅਹਜ਼ਾਬ · 14/73
ਅਨੁਵਾਦ ਉਚਾਰਨ — ਅਲ-ਅਹਜ਼ਾਬ
وَلَوْ دُخِلَتْ عَلَيْهِم مِّنْ أَقْطَارِهَا ثُمَّ سُئِلُوا الْفِتْنَةَ لَآتَوْهَا وَمَا تَلَبَّثُوا بِهَا إِلَّا يَسِيرًا ۝١٤
wa law dukhilat `alaihim min aqtaarihaa summa su`ilul fitnata la aatawhaa wa maa talabbasoo bihaaa illaa yaseeraa
📖 ਪੰਜਾਬੀ ਵਿੱਚ
14਼ ਜੇ ਕਿਤੇ ਇਸ (ਮਦੀਨੇ) ਦੇ ਕਿਨਾਰਿਆਂ ਤੋਂ ਉਹਨਾਂ (ਮੁਨਾਫ਼ਿਕਾਂ) ਉੱਤੇ (ਕਾਫ਼ਿਰਾਂ ਦੀਆਂ) ਫ਼ੌਜਾਂ ਅੰਦਰ ਆ ਵੜੀਆਂ ਹੁੰਦੀਆਂ ਅਤੇ ਫੇਰ ਉਹਨਾਂ ਨੂੰ ਉਪੱਦਰ ਮਚਾਉਣ ਲਈ ਸੱਦਾ ਦਿੱਤਾ ਜਾਂਦਾ ਤਾਂ ਇਹ ਉਸੇ ਵੇਲੇ ਉਸ ਨੂੰ ਪ੍ਰਵਾਨ ਕਰ ਲੈਂਦੇ ਅਤੇ ਉਹਨਾਂ ਨੂੰ ਇਸ (ਉਪੱਦਰ ਵਿਚ) ਰਲਣੋਂ ਸ਼ਾਇਦ ਹੀ ਕੋਈ ਸੰਕੋਚ ਹੋਣਾ ਸੀ।
🎧 ਸੁਣੋ

📜 ਆਇਤ 12-16 — ਅਲ-ਅਹਜ਼ਾਬ

12وَإِذْ يَقُولُ الْمُنَافِقُونَ وَالَّذِينَ فِي قُلُوبِهِم مَّرَضٌ مَّا وَعَدَنَا اللَّهُ وَرَسُولُهُ إِلَّا غُرُورًا
12਼ ਜਦੋਂ ਮੁਨਾਫ਼ਿਕ (ਦੋ ਗਲੇ) ਅਤੇ ਉਹ ਲੋਕ ਜਿਨ੍ਹਾਂ ਦੇ ਮਨਾਂ ਵਿਚ (ਕੁਫ਼ਰ ਦਾ) ਰੋਗ ਸੀ ਉਹ ਆਖ ਰਹੇ ਸਨ ਕਿ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ:) ਨੇ ਤਾਂ ਸਾਡੇ ਨਾਲ ਛਲ-ਕਪਟ ਵਾਲੇ ਝੂਠੇ ਵਾਅਦੇ ਕੀਤੇ ਸੀ।
13وَإِذْ قَالَت طَّائِفَةٌ مِّنْهُمْ يَا أَهْلَ يَثْرِبَ لَا مُقَامَ لَكُمْ فَارْجِعُوا ۚ وَيَسْتَأْذِنُ فَرِيقٌ مِّنْهُمُ النَّبِيَّ يَقُولُونَ إِنَّ بُيُوتَنَا عَوْرَةٌ وَمَا هِيَ بِعَوْرَةٍ ۖ إِن يُرِيدُونَ إِلَّا فِرَارًا
13਼ ਜਦੋਂ ਉਹਨਾਂ (ਮੁਨਾਫ਼ਿਕਾਂ) ਦੇ ਇਕ ਧੜੇ ਨੇ ਆਖਿਆ ਕਿ ਹੇ ਯਸਰਬ (ਮਦੀਨਾ) ਵਾਲਿਓ! ਅੱਜ ਤੁਹਾਡੇ ਲਈ (ਮੱਕੇ ਦੀਆਂ ਫ਼ੌਜਾਂ ਦੇ ਸਾਮ੍ਹਣੇ) ਠਹਿਰਨ ਦਾ ਕੋਈ ਮੌਕਾ ਨਹੀਂ, ਪਿਛਾਂਹ ਪਰਤ ਚੱਲੋ। ਅਤੇ ਉਹਨਾਂ ਵਿੱਚੋਂ ਹੀ ਇਕ ਹੋਰ ਟੋਲੀ ਇਹ ਕਹਿ ਕੇ ਨਬੀ (ਸ:) ਤੋਂ ਛੁੱਟੀ ਮੰਗ ਰਹੀ ਸੀ ਕਿ ਸਾਡੇ ਘਰ ਸੁਰੱਖਿਅਤ ਨਹੀਂ ਹਨ ਜਦ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਸੀ। ਅਸਲ ਵਿਚ ਉਹ ਤਾਂ ਕੇਵਲ (ਜੰਗ ਤੋਂ) ਭੱਜਣਾ ਚਾਹੁੰਦੇ ਸਨ।
14وَلَوْ دُخِلَتْ عَلَيْهِم مِّنْ أَقْطَارِهَا ثُمَّ سُئِلُوا الْفِتْنَةَ لَآتَوْهَا وَمَا تَلَبَّثُوا بِهَا إِلَّا يَسِيرًا
14਼ ਜੇ ਕਿਤੇ ਇਸ (ਮਦੀਨੇ) ਦੇ ਕਿਨਾਰਿਆਂ ਤੋਂ ਉਹਨਾਂ (ਮੁਨਾਫ਼ਿਕਾਂ) ਉੱਤੇ (ਕਾਫ਼ਿਰਾਂ ਦੀਆਂ) ਫ਼ੌਜਾਂ ਅੰਦਰ ਆ ਵੜੀਆਂ ਹੁੰਦੀਆਂ ਅਤੇ ਫੇਰ ਉਹਨਾਂ ਨੂੰ ਉਪੱਦਰ ਮਚਾਉਣ ਲਈ ਸੱਦਾ ਦਿੱਤਾ ਜਾਂਦਾ ਤਾਂ ਇਹ ਉਸੇ ਵੇਲੇ ਉਸ ਨੂੰ ਪ੍ਰਵਾਨ ਕਰ ਲੈਂਦੇ ਅਤੇ ਉਹਨਾਂ ਨੂੰ ਇਸ (ਉਪੱਦਰ ਵਿਚ) ਰਲਣੋਂ ਸ਼ਾਇਦ ਹੀ ਕੋਈ ਸੰਕੋਚ ਹੋਣਾ ਸੀ।
15وَلَقَدْ كَانُوا عَاهَدُوا اللَّهَ مِن قَبْلُ لَا يُوَلُّونَ الْأَدْبَارَ ۚ وَكَانَ عَهْدُ اللَّهِ مَسْئُولًا
15਼ ਨਿਰਸੰਦੇਹ, ਇਸ ਤੋਂ ਪਹਿਲਾਂ ਇਹਨਾਂ (ਮੁਨਾਫ਼ਿਕਾਂ) ਨੇ ਅੱਲਾਹ ਨਾਲ ਪ੍ਰਣ ਕੀਤਾ ਸੀ ਕਿ ਉਹ (ਜੰਗ ਤੋਂ) ਪਿੱਠ ਨਹੀਂ ਫੇਰਨਗੇ। ਉਹਨਾਂ ਨੇ ਜਿਹੜਾ ਵਾਅਦਾ ਅੱਲਾਹ ਨਾਲ ਕੀਤਾ ਹੈ ਉਸ ਦੀ ਪੁੱਛ-ਗਿੱਛ ਤਾਂ ਹੋਵੇਗੀ।
16قُل لَّن يَنفَعَكُمُ الْفِرَارُ إِن فَرَرْتُم مِّنَ الْمَوْتِ أَوِ الْقَتْلِ وَإِذًا لَّا تُمَتَّعُونَ إِلَّا قَلِيلًا
16਼ (ਹੇ ਨਬੀ!) ਆਖੋ ਕਿ ਤੁਸੀਂ ਮੌਤ ਤੋਂ ਜਾਂ ਕਤਲ ਹੋਣ ਦੇ ਡਰ ਤੋਂ ਭਾਵੇਂ ਕਿੰਨਾਂ ਹੀ ਨੱਸੋ, ਇਹ ਨੱਸਣਾ ਤੁਹਾਡੇ ਲਈ ਕੁੱਝ ਵੀ ਲਾਹੇਵੰਦ ਸਿੱਧ ਨਹੀਂ ਹੋਵੇਗਾ। (ਇਸ ਭੱਜਣ ਮਗਰੋਂ) ਤੁਸੀਂ ਆਪਣੇ ਜੀਵਨ ਦਾ ਬਹੁਤ ਹੀ ਘੱਟ ਲਾਭ ਉਠਾਓਗੇ।
ਅਲ-ਅਹਜ਼ਾਬਕੁਰਾਨ ਸੂਚੀ
73ਆਇਤ
MedinanRevelation
14ਆਇਤ

ਅਨੁਵਾਦ — ਅਲ-ਅਹਜ਼ਾਬ 14

ਸੂਰਾ ਅਲ-ਅਹਜ਼ਾਬ ਆਇਤ 14 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 14਼ ਜੇ ਕਿਤੇ ਇਸ (ਮਦੀਨੇ) ਦੇ ਕਿਨਾਰਿਆਂ ਤੋਂ ਉਹਨਾਂ (ਮੁਨਾਫ਼ਿਕਾਂ)…

ਸੂਰਾ ਆਇਤ 14/73 — ਅਲ-ਅਹਜ਼ਾਬ الأحزاب (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਹਜ਼ਾਬ ਸੁਣੋ, ਅਲ-ਅਹਜ਼ਾਬ ਅਨੁਵਾਦ, ਅਲ-ਅਹਜ਼ਾਬ mp3, ਅਲ-ਅਹਜ਼ਾਬ pdf. ਆਇਤ 12–16. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers