ਅਲ-ਅਹਜ਼ਾਬ · 15/73
ਅਨੁਵਾਦ ਉਚਾਰਨ — ਸੂਰਾ ਅਲ-ਅਹਜ਼ਾਬ
وَلَقَدْ كَانُوا عَاهَدُوا اللَّهَ مِن قَبْلُ لَا يُوَلُّونَ الْأَدْبَارَ ۚ وَكَانَ عَهْدُ اللَّهِ مَسْئُولًا ۝١٥
Wa laqad kaanoo `aahadul laaha min qablu laa yuwal loonal adbaar; wa kaana `ahdul laahi mas`oolaa
📖 ਪੰਜਾਬੀ ਵਿੱਚ
15਼ ਨਿਰਸੰਦੇਹ, ਇਸ ਤੋਂ ਪਹਿਲਾਂ ਇਹਨਾਂ (ਮੁਨਾਫ਼ਿਕਾਂ) ਨੇ ਅੱਲਾਹ ਨਾਲ ਪ੍ਰਣ ਕੀਤਾ ਸੀ ਕਿ ਉਹ (ਜੰਗ ਤੋਂ) ਪਿੱਠ ਨਹੀਂ ਫੇਰਨਗੇ। ਉਹਨਾਂ ਨੇ ਜਿਹੜਾ ਵਾਅਦਾ ਅੱਲਾਹ ਨਾਲ ਕੀਤਾ ਹੈ ਉਸ ਦੀ ਪੁੱਛ-ਗਿੱਛ ਤਾਂ ਹੋਵੇਗੀ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 13-17 — ਸੂਰਾ ਅਲ-ਅਹਜ਼ਾਬ

13وَإِذْ قَالَت طَّائِفَةٌ مِّنْهُمْ يَا أَهْلَ يَثْرِبَ لَا مُقَامَ لَكُمْ فَارْجِعُوا ۚ وَيَسْتَأْذِنُ فَرِيقٌ مِّنْهُمُ النَّبِيَّ يَقُولُونَ إِنَّ بُيُوتَنَا عَوْرَةٌ وَمَا هِيَ بِعَوْرَةٍ ۖ إِن يُرِيدُونَ إِلَّا فِرَارًا
13਼ ਜਦੋਂ ਉਹਨਾਂ (ਮੁਨਾਫ਼ਿਕਾਂ) ਦੇ ਇਕ ਧੜੇ ਨੇ ਆਖਿਆ ਕਿ ਹੇ ਯਸਰਬ (ਮਦੀਨਾ) ਵਾਲਿਓ! ਅੱਜ ਤੁਹਾਡੇ ਲਈ (ਮੱਕੇ ਦੀਆਂ ਫ਼ੌਜਾਂ ਦੇ ਸਾਮ੍ਹਣੇ) ਠਹਿਰਨ ਦਾ ਕੋਈ ਮੌਕਾ ਨਹੀਂ, ਪਿਛਾਂਹ ਪਰਤ ਚੱਲੋ। ਅਤੇ ਉਹਨਾਂ ਵਿੱਚੋਂ ਹੀ ਇਕ ਹੋਰ ਟੋਲੀ ਇਹ ਕਹਿ ਕੇ ਨਬੀ (ਸ:) ਤੋਂ ਛੁੱਟੀ ਮੰਗ ਰਹੀ ਸੀ ਕਿ ਸਾਡੇ ਘਰ ਸੁਰੱਖਿਅਤ ਨਹੀਂ ਹਨ ਜਦ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਸੀ। ਅਸਲ ਵਿਚ ਉਹ ਤਾਂ ਕੇਵਲ (ਜੰਗ ਤੋਂ) ਭੱਜਣਾ ਚਾਹੁੰਦੇ ਸਨ।
14وَلَوْ دُخِلَتْ عَلَيْهِم مِّنْ أَقْطَارِهَا ثُمَّ سُئِلُوا الْفِتْنَةَ لَآتَوْهَا وَمَا تَلَبَّثُوا بِهَا إِلَّا يَسِيرًا
14਼ ਜੇ ਕਿਤੇ ਇਸ (ਮਦੀਨੇ) ਦੇ ਕਿਨਾਰਿਆਂ ਤੋਂ ਉਹਨਾਂ (ਮੁਨਾਫ਼ਿਕਾਂ) ਉੱਤੇ (ਕਾਫ਼ਿਰਾਂ ਦੀਆਂ) ਫ਼ੌਜਾਂ ਅੰਦਰ ਆ ਵੜੀਆਂ ਹੁੰਦੀਆਂ ਅਤੇ ਫੇਰ ਉਹਨਾਂ ਨੂੰ ਉਪੱਦਰ ਮਚਾਉਣ ਲਈ ਸੱਦਾ ਦਿੱਤਾ ਜਾਂਦਾ ਤਾਂ ਇਹ ਉਸੇ ਵੇਲੇ ਉਸ ਨੂੰ ਪ੍ਰਵਾਨ ਕਰ ਲੈਂਦੇ ਅਤੇ ਉਹਨਾਂ ਨੂੰ ਇਸ (ਉਪੱਦਰ ਵਿਚ) ਰਲਣੋਂ ਸ਼ਾਇਦ ਹੀ ਕੋਈ ਸੰਕੋਚ ਹੋਣਾ ਸੀ।
15وَلَقَدْ كَانُوا عَاهَدُوا اللَّهَ مِن قَبْلُ لَا يُوَلُّونَ الْأَدْبَارَ ۚ وَكَانَ عَهْدُ اللَّهِ مَسْئُولًا
15਼ ਨਿਰਸੰਦੇਹ, ਇਸ ਤੋਂ ਪਹਿਲਾਂ ਇਹਨਾਂ (ਮੁਨਾਫ਼ਿਕਾਂ) ਨੇ ਅੱਲਾਹ ਨਾਲ ਪ੍ਰਣ ਕੀਤਾ ਸੀ ਕਿ ਉਹ (ਜੰਗ ਤੋਂ) ਪਿੱਠ ਨਹੀਂ ਫੇਰਨਗੇ। ਉਹਨਾਂ ਨੇ ਜਿਹੜਾ ਵਾਅਦਾ ਅੱਲਾਹ ਨਾਲ ਕੀਤਾ ਹੈ ਉਸ ਦੀ ਪੁੱਛ-ਗਿੱਛ ਤਾਂ ਹੋਵੇਗੀ।
16قُل لَّن يَنفَعَكُمُ الْفِرَارُ إِن فَرَرْتُم مِّنَ الْمَوْتِ أَوِ الْقَتْلِ وَإِذًا لَّا تُمَتَّعُونَ إِلَّا قَلِيلًا
16਼ (ਹੇ ਨਬੀ!) ਆਖੋ ਕਿ ਤੁਸੀਂ ਮੌਤ ਤੋਂ ਜਾਂ ਕਤਲ ਹੋਣ ਦੇ ਡਰ ਤੋਂ ਭਾਵੇਂ ਕਿੰਨਾਂ ਹੀ ਨੱਸੋ, ਇਹ ਨੱਸਣਾ ਤੁਹਾਡੇ ਲਈ ਕੁੱਝ ਵੀ ਲਾਹੇਵੰਦ ਸਿੱਧ ਨਹੀਂ ਹੋਵੇਗਾ। (ਇਸ ਭੱਜਣ ਮਗਰੋਂ) ਤੁਸੀਂ ਆਪਣੇ ਜੀਵਨ ਦਾ ਬਹੁਤ ਹੀ ਘੱਟ ਲਾਭ ਉਠਾਓਗੇ।
17قُلْ مَن ذَا الَّذِي يَعْصِمُكُم مِّنَ اللَّهِ إِنْ أَرَادَ بِكُمْ سُوءًا أَوْ أَرَادَ بِكُمْ رَحْمَةً ۚ وَلَا يَجِدُونَ لَهُم مِّن دُونِ اللَّهِ وَلِيًّا وَلَا نَصِيرًا
17਼ (ਹੇ ਨਬੀ!) ਉਹਨਾਂ (ਡਰਪੋਕ) ਲੋਕਾਂ ਨੂੰ ਪੁੱਛੋ ਕਿ ਕੌਣ ਹੈ ਜੋ ਤੁਹਾਨੂੰ ਅੱਲਾਹ (ਦੇ ਅਜ਼ਾਬ) ਤੋਂ ਬਚਾ ਸਕੇ ਜੇ ਉਹ ਤੁਹਾਨੂੰ ਕੋਈ ਹਾਨੀ ਪਹੁੰਚਾਉਣਾ ਚਾਹਵੇ ਜਾਂ ਤੁਹਾਡੇ ’ਤੇ ਕੋਈ ਮਿਹਰਬਾਨੀ ਕਰਨਾ ਚਾਹਵੇ ਤਾਂ ਕੌਣ ਰੋਕ ਸਕਦਾ ਹੈ ? ਅਤੇ ਉਹ ਲੋਕ ਛੁੱਟ ਅੱਲਾਹ ਤੋਂ ਆਪਣਾ ਕੋਈ ਵੀ ਸਹਾਈ ਤੇ ਹਿਮਾਇਤੀ ਨਹੀਂ ਪਾਉਣਗੇ।
ਅਲ-ਅਹਜ਼ਾਬਕੁਰਾਨ ਸੂਚੀ
73ਆਇਤ
MedinanRevelation
15ਆਇਤ

ਅਨੁਵਾਦ — ਅਲ-ਅਹਜ਼ਾਬ 15

ਸੂਰਾ ਅਲ-ਅਹਜ਼ਾਬ ਆਇਤ 15 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 15਼ ਨਿਰਸੰਦੇਹ, ਇਸ ਤੋਂ ਪਹਿਲਾਂ ਇਹਨਾਂ (ਮੁਨਾਫ਼ਿਕਾਂ) ਨੇ ਅੱਲਾਹ ਨਾਲ…

ਸੂਰਾ ਆਇਤ 15/73 — ਸੂਰਾ ਅਲ-ਅਹਜ਼ਾਬ الأحزاب (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅਹਜ਼ਾਬ ਸੁਣੋ, ਸੂਰਾ ਅਲ-ਅਹਜ਼ਾਬ ਅਨੁਵਾਦ, ਸੂਰਾ ਅਲ-ਅਹਜ਼ਾਬ mp3, ਸੂਰਾ ਅਲ-ਅਹਜ਼ਾਬ pdf. ਆਇਤ 13–17. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers