ਅਨ-ਨਿਸਾ · 148/176
ਅਨੁਵਾਦ ਉਚਾਰਨ — ਅਨ-ਨਿਸਾ
۞ لَّا يُحِبُّ اللَّهُ الْجَهْرَ بِالسُّوءِ مِنَ الْقَوْلِ إِلَّا مَن ظُلِمَ ۚ وَكَانَ اللَّهُ سَمِيعًا عَلِيمًا ۝١٤٨
Laa yuhibbullaahul jahra bis sooo`i minal qawli illaa man zulim; wa kaanallaahu Samee`an `Aleeman
📖 ਪੰਜਾਬੀ ਵਿੱਚ
148਼ ਕਿਸੇ ਦੀ ਬੁਰਾਈ ਨੂੰ ਉੱਚੀ ਅਵਾਜ਼ ਨਾਲ ਬਿਆਨ (ਭਾਵ ਚਰਚਾ) ਕਰਨ ਨੂੰ ਅੱਲਾਹ ਪਸੰਦ ਨਹੀਂ ਕਰਦਾ, ਹਾਂ ਜੇ ਕਿਸੇ ’ਤੇ ਜ਼ੁਲਮ ਹੋਇਆ ਹੇ (ਉਸ ਨੂੰ ਇਜਾਜ਼ਤ ਹੇ) ਅਤੇ ਅੱਲਾਹ ਹਰ ਗੱਲ ਨੂੰ ਚੰਗੀ ਤਰ੍ਹਾਂ ਸੁਣਦਾ ਅਤੇ ਜਾਣਦਾ ਹੇ।
🎧 ਸੁਣੋ

📜 ਆਇਤ 146-150 — ਅਨ-ਨਿਸਾ

146إِلَّا الَّذِينَ تَابُوا وَأَصْلَحُوا وَاعْتَصَمُوا بِاللَّهِ وَأَخْلَصُوا دِينَهُمْ لِلَّهِ فَأُولَٰئِكَ مَعَ الْمُؤْمِنِينَ ۖ وَسَوْفَ يُؤْتِ اللَّهُ الْمُؤْمِنِينَ أَجْرًا عَظِيمًا
146਼ ਹਾਂ! ਜਿਹੜੇ (ਇਹਨਾਂ ਵਿੱਚੋ) ਤੌਬਾ ਕਰ ਲੈਣ ਅਤੇ ਆਪਣੇ ਵਤੀਰੇ ਦਾ ਸੁਧਾਰ ਕਰ ਲੈਣ ਅਤੇ ਅੱਲਾਹ ਦੇ ਲੜ ਲੱਗ ਜਾਣ ਅਤੇ ਧਰਮ ਨੂੰ ਅੱਲਾਹ ਵਾਸਤੇ ਖ਼ਾਲਸ ਕਰ ਲੈਣ, ਅਜਿਹੇ ਲੋਕ ਹੀ ਮੋਮਿਨਾਂ ਦੇ ਸਾਥੀ ਹੋਣਗੇ। ਅੱਲਾਹ ਮੋਮਿਨਾਂ ਨੂੰ ਛੇਤੀ ਹੀ ਬਹੁਤ ਵੱਡਾ ਬਦਲਾ ਦੇਵੇਗਾ।
147مَّا يَفْعَلُ اللَّهُ بِعَذَابِكُمْ إِن شَكَرْتُمْ وَآمَنتُمْ ۚ وَكَانَ اللَّهُ شَاكِرًا عَلِيمًا
147਼ ਜੇ ਤੁਸੀਂ ਉਸ ਦਾ ਸ਼ੁਕਰ ਅਦਾ ਕਰਦੇ ਰਹੋ ਅਤੇ ਈਮਾਨ ਵਾਲੇ ਬਣ ਕੇ ਰਹੋ ਫੇਰ ਅੱਲਾਹ ਤੁਹਾਨੂੰ ਸਜ਼ਾ ਦੇ ਕੇ ਕੀ ਕਰੇਗਾ ? ਅੱਲਾਹ (ਤੁਹਾਡੀ) ਬਹੁਤ ਕਦਰ ਕਰਨ ਵਾਲਾ ਹੇ ਅਤੇ (ਤੁਹਾਡੇ ਸਾਰੇ ਅਮਲਾਂ ਤੇ ਇੱਛਾਵਾਂ ਦਾ) ਗਿਆਨ ਰੱਖਣ ਵਾਲਾ ਹੇ।
148۞ لَّا يُحِبُّ اللَّهُ الْجَهْرَ بِالسُّوءِ مِنَ الْقَوْلِ إِلَّا مَن ظُلِمَ ۚ وَكَانَ اللَّهُ سَمِيعًا عَلِيمًا
148਼ ਕਿਸੇ ਦੀ ਬੁਰਾਈ ਨੂੰ ਉੱਚੀ ਅਵਾਜ਼ ਨਾਲ ਬਿਆਨ (ਭਾਵ ਚਰਚਾ) ਕਰਨ ਨੂੰ ਅੱਲਾਹ ਪਸੰਦ ਨਹੀਂ ਕਰਦਾ, ਹਾਂ ਜੇ ਕਿਸੇ ’ਤੇ ਜ਼ੁਲਮ ਹੋਇਆ ਹੇ (ਉਸ ਨੂੰ ਇਜਾਜ਼ਤ ਹੇ) ਅਤੇ ਅੱਲਾਹ ਹਰ ਗੱਲ ਨੂੰ ਚੰਗੀ ਤਰ੍ਹਾਂ ਸੁਣਦਾ ਅਤੇ ਜਾਣਦਾ ਹੇ।
149إِن تُبْدُوا خَيْرًا أَوْ تُخْفُوهُ أَوْ تَعْفُوا عَن سُوءٍ فَإِنَّ اللَّهَ كَانَ عَفُوًّا قَدِيرًا
149਼ ਜੇ ਤੁਸੀਂ ਕਿਸੇ ਨੇਕੀ ਦੇ ਕੰਮ ਨੂੰ ਭਾਵੇਂ ਖੁੱਲ੍ਹੇ ਆਮ ਕਰੋ ਜਾਂ ਲੁਕ ਛੁਪ ਕੇ ਕਰੋ ਜਾਂ ਕਿਸੇ ਵੱਲੋਂ ਕੀਤੀ ਹੋਈ ਵਧੀਕੀ ਨੂੰ ਮੁਆਫ਼ ਕਰ ਦੇਵੋ ਤਾਂ ਅੱਲਾਹ ਵੀ ਬਹੁਤ ਵੱਡਾ ਬਖ਼ਸ਼ਣਹਾਰ ਹੇ ਅਤੇ ਹਰ ਤਰ੍ਹਾਂ ਦੀ ਸਮਰਥਾ ਰੱਖਦਾ ਹੇ।
150إِنَّ الَّذِينَ يَكْفُرُونَ بِاللَّهِ وَرُسُلِهِ وَيُرِيدُونَ أَن يُفَرِّقُوا بَيْنَ اللَّهِ وَرُسُلِهِ وَيَقُولُونَ نُؤْمِنُ بِبَعْضٍ وَنَكْفُرُ بِبَعْضٍ وَيُرِيدُونَ أَن يَتَّخِذُوا بَيْنَ ذَٰلِكَ سَبِيلًا
150਼ ਜਿਹੜੇ ਲੋਕੀ ਅੱਲਾਹ ਅਤੇ ਉਸ ਦੇ ਪੈਗ਼ੰਬਰਾਂ ਦਾ ਇਨਕਾਰ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਉਹ ਅੱਲਾਹ ਅਤੇ ਉਸ ਦੇ ਰਸੂਲਾਂ ਵਿਚਕਾਰ ਵਿਤਕਰਾ ਕਰਨ, ਉਹ ਇਹ ਕਹਿੰਦੇ ਹਨ “ਕੁੱਝ ਨਬੀਆਂ ਉੱਤੇ ਤਾਂ ਸਾਡਾ ਈਮਾਨ ਹੇ ਅਤੇ ਕੁੱਝ ’ਤੇ ਨਹੀਂ” ਅਤੇ ਚਾਹੁੰਦੇ ਹਨ ਕਿ ਕੁਫ਼ਰ ਅਤੇ ਈਮਾਨ ਦੇ ਵਿਚਕਾਰ ਇਕ ਰਸਤਾ ਕੱਢੀਏ।
ਅਨ-ਨਿਸਾਕੁਰਾਨ ਸੂਚੀ
176ਆਇਤ
MedinanRevelation
148ਆਇਤ

ਅਨੁਵਾਦ — ਅਨ-ਨਿਸਾ 148

ਸੂਰਾ ਅਨ-ਨਿਸਾ ਆਇਤ 148 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 148਼ ਕਿਸੇ ਦੀ ਬੁਰਾਈ ਨੂੰ ਉੱਚੀ ਅਵਾਜ਼ ਨਾਲ ਬਿਆਨ (ਭਾਵ…

ਸੂਰਾ ਆਇਤ 148/176 — ਅਨ-ਨਿਸਾ النساء (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਨ-ਨਿਸਾ ਸੁਣੋ, ਅਨ-ਨਿਸਾ ਅਨੁਵਾਦ, ਅਨ-ਨਿਸਾ mp3, ਅਨ-ਨਿਸਾ pdf. ਆਇਤ 146–150. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers