ਅਲ-ਅਨਆਮ · 36/165
ਅਨੁਵਾਦ ਉਚਾਰਨ — ਸੂਰਾ ਅਲ-ਅਨਆਮ
۞ إِنَّمَا يَسْتَجِيبُ الَّذِينَ يَسْمَعُونَ ۘ وَالْمَوْتَىٰ يَبْعَثُهُمُ اللَّهُ ثُمَّ إِلَيْهِ يُرْجَعُونَ ۝٣٦
Innamaa yastajeebul lazeena yasma`oon; walmawtaa yab`asuhumul laahu summa ilaihi yurja`oon
📖 ਪੰਜਾਬੀ ਵਿੱਚ
36਼ ਉਹੀਓ ਲੋਕੀ ਸੱਚਾਈ (ਨਸੀਹਤ) ਕਬੂਲ ਕਰਦੇ ਹਨ ਜਿਹੜੇ ਸੁਣਦੇ ਹਨ। ਜਿੱਥੋਂ ਤਕ ਮੁਰਦਿਆਂ (ਕਾਫ਼ਿਰਾਂ) ਦਾ ਸੰਬੰਧ ਹੇ, ਅੱਲਾਹ ਉਹਨਾਂ ਨੂੰ ਜਿਉਂਦਿਆਂ ਕਰਕੇ ਉਠਾਵੇਗਾ, ਫੇਰ ਉਹ ਸਾਰੇ ਅੱਲਾਹ ਵੱਲ ਹੀ ਲਿਆਏ ਜਾਣਗੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 34-38 — ਸੂਰਾ ਅਲ-ਅਨਆਮ

34وَلَقَدْ كُذِّبَتْ رُسُلٌ مِّن قَبْلِكَ فَصَبَرُوا عَلَىٰ مَا كُذِّبُوا وَأُوذُوا حَتَّىٰ أَتَاهُمْ نَصْرُنَا ۚ وَلَا مُبَدِّلَ لِكَلِمَاتِ اللَّهِ ۚ وَلَقَدْ جَاءَكَ مِن نَّبَإِ الْمُرْسَلِينَ
34਼ (ਹੇ ਨਬੀ!) ਤੁਹਾਥੋਂ ਪਹਿਲਾਂ ਵੀ ਕਈ ਪੈਗ਼ੰਬਰਾਂ ਨੂੰ ਝੁਠਲਾਇਆ ਜਾ ਚੁੱਕਿਆ ਹੇ। ਪਰ ਉਹਨਾਂ ਨੇ ਝੁਠਲਾਉਣ ਅਤੇ ਤਸੀਹੇ ਦੇਣ ਉੱਤੇ ਸਬਰ ਕੀਤਾ ਸੀ ਇੱਥੋਂ ਤਕ ਕਿ ਉਹਨਾਂ ਨੂੰ ਸਾਡੀ (ਅੱਲਾਹ ਦੀ) ਮਦਦ ਆ ਪਹੁੰਚੀ। ਅੱਲਾਹ ਦੀਆਂ ਗੱਲਾਂ (ਫ਼ੈਸਲਿਆਂ) ਨੂੰ ਕੋਈ ਵੀ ਬਦਲਣ ਵਾਲਾ ਨਹੀਂ ਹੇ ਅਤੇ ਤੁਹਾਡੇ ਕੋਲ ਕੁੱਝ ਪੈਗ਼ੰਬਰਾਂ ਦੀਆਂ ਕੁੱਝ-ਕੁੱਝ ਖ਼ਬਰਾਂ ਪਹੁੰਚ ਵੀ ਚੁੱਕੀਆਂ ਹਨ।
35وَإِن كَانَ كَبُرَ عَلَيْكَ إِعْرَاضُهُمْ فَإِنِ اسْتَطَعْتَ أَن تَبْتَغِيَ نَفَقًا فِي الْأَرْضِ أَوْ سُلَّمًا فِي السَّمَاءِ فَتَأْتِيَهُم بِآيَةٍ ۚ وَلَوْ شَاءَ اللَّهُ لَجَمَعَهُمْ عَلَى الْهُدَىٰ ۚ فَلَا تَكُونَنَّ مِنَ الْجَاهِلِينَ
35਼ (ਹੇ ਨਬੀ!) ਜੇ ਇਹਨਾਂ ਕਾਫ਼ਿਰਾਂ ਦਾ ਹੱਕ ਤੋਂ ਮੂੰਹ ਮੋੜਣਾ ਤੁਹਾਥੋਂ ਸਹਿਣ ਨਹੀਂ ਹੁੰਦਾ ਤਾਂ ਜੇ ਤੁਸੀਂ ਕਰ ਸਕਦੇ ਹੋ ਤਾਂ ਧਰਤੀ ਵਿਚ ਕੋਈ ਸੁਰੰਗ ਜਾਂ ਅਕਾਸ਼ ਵਿਚ ਜਾਣ ਲਈ ਕੋਈ ਪੌੜੀ ਲੱਭ ਲਓ, ਫੇਰ ਤੁਸੀਂ ਉਹਨਾਂ ਕੋਲ ਕੋਈ ਨਿਸ਼ਾਨੀ ਲੈ ਆਓ (ਜੇ ਤੁਸੀਂ ਕਰ ਸਕਦੇ ਹੋ ਤਾਂ ਕਰ ਵਿਖਾਓ) ਜੇ ਅੱਲਾਹ ਚਾਹੁੰਦਾ ਤਾਂ ਇਹਨਾਂ ਸਾਰਿਆਂ ਨੂੰ ਸਿੱਧੇ ਰਸਤੇ ਉੱਤੇ ਇਕੱਠਿਆਂ ਕਰ ਦਿੰਦਾ। ਸੋ ਤੁਸੀਂ ਨਾਦਾਨਾਂ ਵਿੱਚੋਂ ਨਾ ਹੋਵੋ (ਭਾਵ ਅੱਲਾਹ ਦੇ ਫ਼ੈਸਲਿਆਂ ਉੱਤੇ ਹੀ ਸਬਰ ਕਰੋ)।
36۞ إِنَّمَا يَسْتَجِيبُ الَّذِينَ يَسْمَعُونَ ۘ وَالْمَوْتَىٰ يَبْعَثُهُمُ اللَّهُ ثُمَّ إِلَيْهِ يُرْجَعُونَ
36਼ ਉਹੀਓ ਲੋਕੀ ਸੱਚਾਈ (ਨਸੀਹਤ) ਕਬੂਲ ਕਰਦੇ ਹਨ ਜਿਹੜੇ ਸੁਣਦੇ ਹਨ। ਜਿੱਥੋਂ ਤਕ ਮੁਰਦਿਆਂ (ਕਾਫ਼ਿਰਾਂ) ਦਾ ਸੰਬੰਧ ਹੇ, ਅੱਲਾਹ ਉਹਨਾਂ ਨੂੰ ਜਿਉਂਦਿਆਂ ਕਰਕੇ ਉਠਾਵੇਗਾ, ਫੇਰ ਉਹ ਸਾਰੇ ਅੱਲਾਹ ਵੱਲ ਹੀ ਲਿਆਏ ਜਾਣਗੇ।
37وَقَالُوا لَوْلَا نُزِّلَ عَلَيْهِ آيَةٌ مِّن رَّبِّهِ ۚ قُلْ إِنَّ اللَّهَ قَادِرٌ عَلَىٰ أَن يُنَزِّلَ آيَةً وَلَٰكِنَّ أَكْثَرَهُمْ لَا يَعْلَمُونَ
37਼ ਇਹ ਕਾਫ਼ਿਰ ਲੋਕ ਕਹਿੰਦੇ ਹਨ ਕਿ ਇਸ (ਮੁਹੰਮਦ ਸ:) ਉੱਤੇ ਕੋਈ ਵਡੀ ਨਿਸ਼ਾਨੀ ਕਿਉਂ ਨਹੀਂ ਉਤਾਰੀ ਗਈ ? (ਹੇ ਨਬੀ!) ਤੁਸੀਂ ਕਹਿ ਦਿਓ ਕਿ ਬੇਸ਼ੱਕ ਅੱਲਾਹ ਇਸ ਦੀ ਸਮਰਥਾ ਰੱਖਦਾ ਹੇ ਕਿ ਉਹ ਕੋਈ ਵੱਡੀ ਨਿਸ਼ਾਨੀ ਨਾਜ਼ਿਲ ਕਰੇ, ਪਰ ਬਹੁਤੇ ਲੋਕਾਂ ਨੂੰ ਇਸ ਦਾ ਗਿਆਨ ਨਹੀਂ।
38وَمَا مِن دَابَّةٍ فِي الْأَرْضِ وَلَا طَائِرٍ يَطِيرُ بِجَنَاحَيْهِ إِلَّا أُمَمٌ أَمْثَالُكُم ۚ مَّا فَرَّطْنَا فِي الْكِتَابِ مِن شَيْءٍ ۚ ثُمَّ إِلَىٰ رَبِّهِمْ يُحْشَرُونَ
38਼ ਧਰਤੀ ’ਤੇ ਚੱਲਣ ਵਾਲਾ ਕੋਈ ਜਾਨਵਰ ਅਤੇ ਦੋਵੇਂ ਖੰਬਾਂ ਨਾਲ ਉੱਡਣ ਵਾਲਾ ਕੋਈ ਵੀ ਪੰਛੀ ਅਜਿਹਾ ਨਹੀਂ ਜਿਹੜਾ ਤੁਹਾਡੇ (ਮਨੁੱਖਾਂ) ਵਾਂਗ ਵੱਖਰੀ ਉੱਮਤ ਨਾ ਹੋਵੇ। ਅਸੀਂ ਕਿਤਾਬ (.ਕੁਰਆਨ) ਵਿਚ ਕੋਈ ਚੀਜ਼ (ਬਿਨਾਂ ਚਰਚਾ ਕੀਤੇ) ਨਹੀਂ ਛੱਡੀ। ਫੇਰ ਉਹ ਸਾਰੇ ਆਪਣੇ ਰੱਬ ਦੇ ਹਜ਼ੂਰ ਇਕੱਤਰਤ ਕੀਤੇ ਜਾਣਗੇ।
ਅਲ-ਅਨਆਮਕੁਰਾਨ ਸੂਚੀ
165ਆਇਤ
MeccanRevelation
36ਆਇਤ

ਅਨੁਵਾਦ — ਅਲ-ਅਨਆਮ 36

ਸੂਰਾ ਅਲ-ਅਨਆਮ ਆਇਤ 36 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 36਼ ਉਹੀਓ ਲੋਕੀ ਸੱਚਾਈ (ਨਸੀਹਤ) ਕਬੂਲ ਕਰਦੇ ਹਨ ਜਿਹੜੇ ਸੁਣਦੇ…

ਸੂਰਾ ਆਇਤ 36/165 — ਸੂਰਾ ਅਲ-ਅਨਆਮ الأنعام (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅਨਆਮ ਸੁਣੋ, ਸੂਰਾ ਅਲ-ਅਨਆਮ ਅਨੁਵਾਦ, ਸੂਰਾ ਅਲ-ਅਨਆਮ mp3, ਸੂਰਾ ਅਲ-ਅਨਆਮ pdf. ਆਇਤ 34–38. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers