ਅਲ-ਅਨਆਮ · 82/165
ਅਨੁਵਾਦ ਉਚਾਰਨ — ਅਲ-ਅਨਆਮ
الَّذِينَ آمَنُوا وَلَمْ يَلْبِسُوا إِيمَانَهُم بِظُلْمٍ أُولَٰئِكَ لَهُمُ الْأَمْنُ وَهُم مُّهْتَدُونَ ۝٨٢
Allazeena aamanoo wa lam yalbisooo eemaanahum bizulmin ulaaa`ika lahumul amnu wa hum muhtadoon
📖 ਪੰਜਾਬੀ ਵਿੱਚ
82਼ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਆਪਣੇ ਈਮਾਨ ਨੂੰ ਜ਼ੁਲਮ (ਸ਼ਿਰਕ) ਨਾਲ ਨਹੀਂ ਲਬੇੜ੍ਹਿਆ ਉਹਨਾਂ ਲਈ ਹੀ ਅਮਨ ਹੇ ਅਤੇ ਸਿੱਧੇ ਰਾਹ ’ਤੇ ਵੀ ਇਹੋ ਚੱਲ ਰਹੇ ਹਨ।
🎧 ਸੁਣੋ

📜 ਆਇਤ 80-84 — ਅਲ-ਅਨਆਮ

80وَحَاجَّهُ قَوْمُهُ ۚ قَالَ أَتُحَاجُّونِّي فِي اللَّهِ وَقَدْ هَدَانِ ۚ وَلَا أَخَافُ مَا تُشْرِكُونَ بِهِ إِلَّا أَن يَشَاءَ رَبِّي شَيْئًا ۗ وَسِعَ رَبِّي كُلَّ شَيْءٍ عِلْمًا ۗ أَفَلَا تَتَذَكَّرُونَ
80਼ ਜਦੋਂ ਉਹ ਦੀ ਕੌਮ ਉਸ ਨਾਲ ਝਗੜਨ ਲੱਗੀ ਤਾਂ ਉਸ ਨੇ ਕੌਮ ਨੂੰ ਆਖਿਆ, ਕੀ ਤੁਸੀਂ ਅੱਲਾਹ ਦੇ ਮਾਮਲੇ ਵਿਚ ਮੇਰੇ ਨਾਲ ਝਗੜਦੇ ਹੋ? ਜਦ ਕਿ ਉਸੇ (ਅੱਲਾਹ) ਨੇ ਮੈਨੂੰ ਹਿਦਾਇਤ ਬਖ਼ਸ਼ੀ ਹੇ। ਮੈਂ ਉਹਨਾਂ ਤੋਂ ਨਹੀਂ ਡਰਦਾ ਜਿਨ੍ਹਾਂ ਨੂੰ ਤੁਸੀਂ ਅੱਲਾਹ ਦਾ ਸ਼ਰੀਕ ਬਣਾਇਆ ਹੇ। ਹਾਂ! ਜੇ ਮੇਰਾ ਰੱਬ ਹੀ ਕੁੱਝ ਚਾਹੇ ਤਾਂ ਉਹ ਕਰ ਸਕਦਾ ਹੇ। ਮੇਰੇ ਰੱਬ ਦੇ ਗਿਆਨ ਦੇ ਘੇਰੇ ਵਿਚ ਹਰ ਚੀਜ਼ ਹੇ। ਕੀ ਤੁਸੀਂ ਫੇਰ ਵੀ ਨਹੀਂ ਵਿਚਾਰ ਕਰਦੇ ?
81وَكَيْفَ أَخَافُ مَا أَشْرَكْتُمْ وَلَا تَخَافُونَ أَنَّكُمْ أَشْرَكْتُم بِاللَّهِ مَا لَمْ يُنَزِّلْ بِهِ عَلَيْكُمْ سُلْطَانًا ۚ فَأَيُّ الْفَرِيقَيْنِ أَحَقُّ بِالْأَمْنِ ۖ إِن كُنتُمْ تَعْلَمُونَ
81਼ ਮੈਂ ਉਹਨਾਂ (ਇਸ਼ਟਾਂ) ਤੋਂ ਕਿਵੇਂ ਡਰਾਂ ਜਿਨ੍ਹਾਂ ਨੂੰ ਤੁਸੀਂ (ਰੱਬ ਦਾ) ਸ਼ਰੀਕ ਬਣਾਇਆ ਹੇ, ਜਦ ਕਿ ਤੁਸੀਂ ਇਸ ਗੱਲ ਤੋਂ ਨਹੀਂ ਡਰਦੇ ਕਿ ਤੁਸੀਂ ਉਹਨਾਂ ਨੂੰ ਅੱਲਾਹ ਦਾ ਸ਼ਰੀਕ ਬਣਾਇਆ ਹੇ ਜਿਨ੍ਹਾਂ ਲਈ ਉਸ ਨੇ ਕੋਈ ਦਲੀਲ ਨਹੀਂ ਉਤਾਰੀ? ਸੋ ਇਹਨਾਂ ਦੋਹਾਂ (ਮੁਸ਼ਰਿਕ ਤੇ ਮੋਮਿਨ) ਧੜ੍ਹਿਆਂ ਵਿੱਚੋਂ ਕੌਣ ਵਧੇਰੇ ਨਿਸ਼ਚਿੰਤ ਹੋਣ ਦਾ ਅਧਿਕਾਰ ਰੱਖਦਾ ਹੇ, ਜੇ ਤੁਸੀਂ ਜਾਣਦੇ ਹੋ (ਤਾਂ ਦੱਸੋ)?
82الَّذِينَ آمَنُوا وَلَمْ يَلْبِسُوا إِيمَانَهُم بِظُلْمٍ أُولَٰئِكَ لَهُمُ الْأَمْنُ وَهُم مُّهْتَدُونَ
82਼ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਆਪਣੇ ਈਮਾਨ ਨੂੰ ਜ਼ੁਲਮ (ਸ਼ਿਰਕ) ਨਾਲ ਨਹੀਂ ਲਬੇੜ੍ਹਿਆ ਉਹਨਾਂ ਲਈ ਹੀ ਅਮਨ ਹੇ ਅਤੇ ਸਿੱਧੇ ਰਾਹ ’ਤੇ ਵੀ ਇਹੋ ਚੱਲ ਰਹੇ ਹਨ।
83وَتِلْكَ حُجَّتُنَا آتَيْنَاهَا إِبْرَاهِيمَ عَلَىٰ قَوْمِهِ ۚ نَرْفَعُ دَرَجَاتٍ مَّن نَّشَاءُ ۗ إِنَّ رَبَّكَ حَكِيمٌ عَلِيمٌ
83਼ ਇਹ ਸਾਡੀ (ਅੱਲਾਹ ਦੀ) ਦਲੀਲ ਸੀ ਜਿਹੜੀ ਅਸੀਂ ਇਬਰਾਹੀਮ ਨੂੰ ਉਸ ਦੀ ਕੌਮ ਦਾ ਮੁਕਾਬਲਾ ਕਰਨ ਲਈ ਬਖ਼ਸ਼ੀ ਸੀ। ਅਸੀਂ ਜਿਸ ਨੂੰ ਵੀ ਚਾਹੁੰਦੇ ਹਾਂ ਉਸ ਦੇ ਮਰਤਬੇ ਉੱਚੇ ਕਰ ਦਿੰਦੇ ਹਾਂ। ਬੇਸ਼ੱਕ (ਹੇ ਨਬੀ!) ਤੁਹਾਡਾ ਰੱਬ ਬਹੁਤ ਹੀ ਹਿਕਮਤ ਤੇ ਗਿਆਨ ਵਾਲਾ ਹੇ।
84وَوَهَبْنَا لَهُ إِسْحَاقَ وَيَعْقُوبَ ۚ كُلًّا هَدَيْنَا ۚ وَنُوحًا هَدَيْنَا مِن قَبْلُ ۖ وَمِن ذُرِّيَّتِهِ دَاوُودَ وَسُلَيْمَانَ وَأَيُّوبَ وَيُوسُفَ وَمُوسَىٰ وَهَارُونَ ۚ وَكَذَٰلِكَ نَجْزِي الْمُحْسِنِينَ
84਼ ਅਸੀਂ ਉਸ (ਇਬਰਾਹੀਮ) ਨੂੰ ਇਸਹਾਕ (ਪੁੱਤਰ) ਦਿੱਤਾ ਅਤੇ ਯਾਕੂਬ (ਪੋਤਰਾ) ਦਿੱਤਾ ਅਤੇ ਅਸੀਂ ਸਭ ਨੂੰ ਹਿਦਾਇਤ (ਭਾਵ ਨਬੂੱਵਤ) ਬਖ਼ਸ਼ੀ। ਇਸ ਤੋਂ ਪਹਿਲਾਂ ਅਸੀਂ ਨੂਹ ਨੂੰ ਹਿਦਾਇਤ ਬਖ਼ਸ਼ੀ ਸੀ ਅਤੇ ਉਸ ਦੀ ਔਲਾਦ ਵਿੱਚੋਂ ਦਾਊਦ, ਸੁਲੈਮਾਨ, ਅਯੂੱਬ, ਯੂਸੁਫ਼, ਮੂਸਾ ਤੇ ਹਾਰੂਨ ਨੂੰ ਵੀ ਹਿਦਾਇਤ ਬਖ਼ਸ਼ੀ ਸੀ, ਨੇਕੀ ਕਰਨ ਵਾਲਿਆਂ ਨੂੰ ਅਸੀਂ ਇੰਜ ਹੀ ਚੰਗਾ ਬਦਲਾ ਦਿਆ ਕਰਦੇ ਹਾਂ।
ਅਲ-ਅਨਆਮਕੁਰਾਨ ਸੂਚੀ
165ਆਇਤ
MeccanRevelation
82ਆਇਤ

ਅਨੁਵਾਦ — ਅਲ-ਅਨਆਮ 82

ਸੂਰਾ ਅਲ-ਅਨਆਮ ਆਇਤ 82 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 82਼ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਆਪਣੇ ਈਮਾਨ…

ਸੂਰਾ ਆਇਤ 82/165 — ਅਲ-ਅਨਆਮ الأنعام (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਨਆਮ ਸੁਣੋ, ਅਲ-ਅਨਆਮ ਅਨੁਵਾਦ, ਅਲ-ਅਨਆਮ mp3, ਅਲ-ਅਨਆਮ pdf. ਆਇਤ 80–84. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers