ਅਲ-ਆਰਾਫ · 151/206
ਅਨੁਵਾਦ ਉਚਾਰਨ — ਸੂਰਾ ਅਲ-ਆਰਾਫ
قَالَ رَبِّ اغْفِرْ لِي وَلِأَخِي وَأَدْخِلْنَا فِي رَحْمَتِكَ ۖ وَأَنتَ أَرْحَمُ الرَّاحِمِينَ ۝١٥١
Qaala Rabbigh fir lee wa li akhee wa adkhilnaa fee rahmatika wa Anta arhamur raahimeen
📖 ਪੰਜਾਬੀ ਵਿੱਚ
151਼ ਮੂਸਾ ਨੇ ਕਿਹਾ ਕਿ ਹੇ ਮੇਰੇ ਰੱਬ! ਮੇਰੀਆਂ ਤੇ ਮੇਰੇ ਭਰਾ (ਹਾਰੂਨ) ਦੀਆਂ ਗ਼ਲਤੀਆਂ ਨੂੰ ਮੁਆਫ਼ ਕਰ ਅਤੇ ਸਾਨੂੰ ਆਪਣੀਆਂ ਮਿਹਰਾਂ ਬਖ਼ਸ਼ ਦੇ, ਤੂੰ ਸਾਰੇ ਹੀ ਰਹਿਮ ਕਰਨ ਵਾਲਿਆਂ ਤੋਂ ਵੱਧ ਰਹਿਮ ਕਰਨ ਵਾਲਾ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 149-153 — ਸੂਰਾ ਅਲ-ਆਰਾਫ

149وَلَمَّا سُقِطَ فِي أَيْدِيهِمْ وَرَأَوْا أَنَّهُمْ قَدْ ضَلُّوا قَالُوا لَئِن لَّمْ يَرْحَمْنَا رَبُّنَا وَيَغْفِرْ لَنَا لَنَكُونَنَّ مِنَ الْخَاسِرِينَ
149਼ ਜਦੋਂ ਉਹ ਆਪਣੇ ਕੀਤੇ ਉੱਤੇ ਪਛਤਾਏ ਅਤੇ ਪਤਾ ਚੱਲਿਆ ਕਿ ਹਕੀਕਤਨ ਉਹ ਲੋਕ ਕੁਰਾਹੇ ਪਏ ਗਏ ਸੀ ਤਾਂ ਆਖਣ ਲੱਗੇ ਕਿ ਹੇ ਸਾਡੇ ਰੱਬ! ਜੇ ਸਾਡੇ ’ਤੇ ਰਹਿਮ ਨਾ ਕੀਤਾ ਅਤੇ ਸਾਡੀਆਂ ਗ਼ਲਤੀਆਂ ਨੂੰ ਮੁਆਫ਼ ਨਾ ਕੀਤਾ ਤਾਂ ਅਸੀਂ ਬਰਬਾਦ ਹੋ ਜਾਵਾਂਗੇ।
150وَلَمَّا رَجَعَ مُوسَىٰ إِلَىٰ قَوْمِهِ غَضْبَانَ أَسِفًا قَالَ بِئْسَمَا خَلَفْتُمُونِي مِن بَعْدِي ۖ أَعَجِلْتُمْ أَمْرَ رَبِّكُمْ ۖ وَأَلْقَى الْأَلْوَاحَ وَأَخَذَ بِرَأْسِ أَخِيهِ يَجُرُّهُ إِلَيْهِ ۚ قَالَ ابْنَ أُمَّ إِنَّ الْقَوْمَ اسْتَضْعَفُونِي وَكَادُوا يَقْتُلُونَنِي فَلَا تُشْمِتْ بِيَ الْأَعْدَاءَ وَلَا تَجْعَلْنِي مَعَ الْقَوْمِ الظَّالِمِينَ
150਼ ਜਦੋਂ ਮੂਸਾ (ਕੋਹੇ ਤੂਰ ਤੋਂ) ਵਾਪਸ ਆਪਣੀ ਕੌਮ ਵੱਲ ਆਇਆ ਤਾਂ ਗੁੱਸੇ ਤੇ ਦੁਖ ਭਰੀ ਹਾਲਤ ਵਿਚ (ਹਾਰੂਨ ਨੂੰ) ਕਿਹਾ ਕਿ ਤੂੰ ਮੈਥੋ ਮਗਰੋਂ ਬਹੁਤ ਹੀ ਭੈੜੀ ਜਾਨਸ਼ੀਨੀ ਕੀਤੀ ਹੈ। ਤੂੰ ਆਪਣੇ ਰੱਬ ਦੇ ਹੁਕਮ ਤੋਂ ਪਹਿਲਾਂ ਹੀ ਮੂੰਹ ਮੋੜਣ ਵਿਚ ਛੇਤੀ ਕੀਤੀ ਅਤੇ (ਹਿਦਾਇਤ ਵਾਲੀਆਂ) ਤਖ਼ਤੀਆਂ ਇਕ ਪਾਸੇ ਸੁੱਟ ਦਿੱਤੀਆਂ। ਜਦੋਂ (ਮੂਸਾ) ਆਪਣੇ ਭਰਾ (ਹਾਰੂਨ) ਦਾ ਸਿਰ ਫੜ ਕੇ ਆਪਣੇ ਵੱਲ ਘਸੀਟਣ ਲੱਗਿਆ ਤਾਂ ਹਾਰੂਨ ਨੇ ਕਿਹਾ ਕਿ ਹੇ ਮੇਰੇ ਮਾਂ ਜਾਇ ਭਰਾ! ਇਹਨਾਂ ਲੋਕਾਂ ਨੇ ਮੈਨੂੰ ਕਮਜ਼ੋਰ ਸਮਝਿਆ, ਨੇੜੇ ਸੀ ਕਿ ਉਹ ਮੈਨੂੰ ਕਤਲ ਹੀ ਕਰ ਦਿੰਦੇ, ਸੋ ਤੂੰ ਦੁਸ਼ਮਨਾਂ ਨੂੰ ਮੇਰੇ ’ਤੇ ਨਾ ਹਸਾ ਅਤੇ ਮੈਨੂੰ ਇਹਨਾਂ ਜ਼ਾਲਮਾਂ ਵਿਚ ਸ਼ਾਮਲ ਨਾ ਕਰ।
151قَالَ رَبِّ اغْفِرْ لِي وَلِأَخِي وَأَدْخِلْنَا فِي رَحْمَتِكَ ۖ وَأَنتَ أَرْحَمُ الرَّاحِمِينَ
151਼ ਮੂਸਾ ਨੇ ਕਿਹਾ ਕਿ ਹੇ ਮੇਰੇ ਰੱਬ! ਮੇਰੀਆਂ ਤੇ ਮੇਰੇ ਭਰਾ (ਹਾਰੂਨ) ਦੀਆਂ ਗ਼ਲਤੀਆਂ ਨੂੰ ਮੁਆਫ਼ ਕਰ ਅਤੇ ਸਾਨੂੰ ਆਪਣੀਆਂ ਮਿਹਰਾਂ ਬਖ਼ਸ਼ ਦੇ, ਤੂੰ ਸਾਰੇ ਹੀ ਰਹਿਮ ਕਰਨ ਵਾਲਿਆਂ ਤੋਂ ਵੱਧ ਰਹਿਮ ਕਰਨ ਵਾਲਾ ਹੈ।
152إِنَّ الَّذِينَ اتَّخَذُوا الْعِجْلَ سَيَنَالُهُمْ غَضَبٌ مِّن رَّبِّهِمْ وَذِلَّةٌ فِي الْحَيَاةِ الدُّنْيَا ۚ وَكَذَٰلِكَ نَجْزِي الْمُفْتَرِينَ
152਼ ਬੇਸ਼ੱਕ ਜਿਨ੍ਹਾਂ ਨੇ ਗਊ ਦੀ ਪੂਜਾ ਕੀਤੀ ਉਹਨਾਂ ਉੱਤੇ ਛੇਤੀ ਹੀ ਉਹਨਾਂ ਦੇ ਰੱਬ ਵੱਲੋਂ ਕਹਿਰ ਆਵੇਗਾ ਅਤੇ ਉਹ ਇਸ ਸੰਸਾਰ ਵਿਚ ਵੀ ਹੀਣੇ ਹੋਣਗੇ। ਅਸੀਂ ਝੂਠ ਘੜ੍ਹਣ ਵਾਲਿਆਂ ਨੂੰ ਅਜਿਹੀ ਹੀ ਸਜ਼ਾ ਦਿਆ ਕਰਦੇ ਹਾਂ।
153وَالَّذِينَ عَمِلُوا السَّيِّئَاتِ ثُمَّ تَابُوا مِن بَعْدِهَا وَآمَنُوا إِنَّ رَبَّكَ مِن بَعْدِهَا لَغَفُورٌ رَّحِيمٌ
153਼ ਜਿਨ੍ਹਾਂ ਲੋਕਾਂ ਨੇ ਗੁਨਾਹ ਕੀਤੇ ਅਤੇ ਫੇਰ ਉਸ ਤੋਂ ਬਾਅਦ ਤੌਬਾ ਕੀਤੀ ਅਤੇ ਈਮਾਨ ਵੀ ਲਿਆਏ ਤਾਂ ਤੁਹਾਡਾ ਰੱਬ ਇਸ ਤੌਬਾ ਤੋਂ ਬਾਅਦ ਸਾਰੇ ਗੁਨਾਹ ਮੁਆਫ਼ ਕਰ ਦੇਣ ਵਾਲਾ ਹੈ ਅਤੇ ਮਿਹਰਾਂ ਕਰਨ ਵਾਲਾ ਹੈ।
ਅਲ-ਆਰਾਫਕੁਰਾਨ ਸੂਚੀ
206ਆਇਤ
MeccanRevelation
151ਆਇਤ

ਅਨੁਵਾਦ — ਅਲ-ਆਰਾਫ 151

ਸੂਰਾ ਅਲ-ਆਰਾਫ ਆਇਤ 151 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 151਼ ਮੂਸਾ ਨੇ ਕਿਹਾ ਕਿ ਹੇ ਮੇਰੇ ਰੱਬ! ਮੇਰੀਆਂ ਤੇ…

ਸੂਰਾ ਆਇਤ 151/206 — ਸੂਰਾ ਅਲ-ਆਰਾਫ الأعراف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਆਰਾਫ ਸੁਣੋ, ਸੂਰਾ ਅਲ-ਆਰਾਫ ਅਨੁਵਾਦ, ਸੂਰਾ ਅਲ-ਆਰਾਫ mp3, ਸੂਰਾ ਅਲ-ਆਰਾਫ pdf. ਆਇਤ 149–153. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Tuesday, September 29, 2026

Don't forget us in your sincere prayers