ਅਰ-ਰਾਦ · 40/43
ਅਨੁਵਾਦ ਉਚਾਰਨ — ਸੂਰਾ ਅਰ-ਰਾਦ
وَإِن مَّا نُرِيَنَّكَ بَعْضَ الَّذِي نَعِدُهُمْ أَوْ نَتَوَفَّيَنَّكَ فَإِنَّمَا عَلَيْكَ الْبَلَاغُ وَعَلَيْنَا الْحِسَابُ ۝٤٠
Wa im maa nurriyannaka ba`dal lazee na`iduhum aw nata waffayannaka fa innamaa `alaikal balaaghu wa `alainal hisaab
📖 ਪੰਜਾਬੀ ਵਿੱਚ
40਼ (ਹੇ ਨਬੀ!) ਜਿਸ (ਅਜ਼ਾਬ) ਦਾ ਵਾਅਦਾ ਅਸੀਂ ਇਹਨਾਂ (ਕਾਫ਼ਿਰਾਂ) ਨਾਲ ਕੀਤਾ ਹੋਇਆ ਹੈ, ਉਸ ਦਾ ਕੁੱਝ ਹਿੱਸਾ ਭਾਵੇਂ ਅਸੀਂ ਤੁਹਾਨੂੰ ਵਿਖਾ ਦਈਏ ਜਾਂ (ਉਸ ਤੋਂ ਪਹਿਲਾਂ ਹੀ) ਤੁਹਾਡਾ ਅਕਾਲ ਚਲਾਣਾ ਹੋ ਜਾਵੇ (ਹਰ ਹਾਲ ਵਿਚ) ਤੁਹਾਡੇ ਜ਼ਿੰਮੇ ਤਾਂ ਕੇਵਲ (ਰੱਬੀ ਪੈਗ਼ਾਮ) ਪਹੁੰਚਾਉਣਾ ਹੈ। ਹਿਸਾਬ ਲੈਣ ਦਾ ਕੰਮ ਸਾਡੇ ਜ਼ਿੰਮੇ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 38-42 — ਸੂਰਾ ਅਰ-ਰਾਦ

38وَلَقَدْ أَرْسَلْنَا رُسُلًا مِّن قَبْلِكَ وَجَعَلْنَا لَهُمْ أَزْوَاجًا وَذُرِّيَّةً ۚ وَمَا كَانَ لِرَسُولٍ أَن يَأْتِيَ بِآيَةٍ إِلَّا بِإِذْنِ اللَّهِ ۗ لِكُلِّ أَجَلٍ كِتَابٌ
38਼ (ਹੇ ਮੁਹੰਮਦ ਸ:!) ਬੇਸ਼ੱਕ ਅਸੀਂ ਤੁਹਾਥੋਂ ਪਹਿਲਾਂ ਵੀ ਬਥੇਰੇ ਪੈਗ਼ੰਬਰ ਭੇਜ ਚੁੱਕੇ ਹਾਂ ਅਤੇ ਅਸੀਂ ਉਹਨਾਂ ਸਭ ਨੂੰ ਬੀਵੀ ਬੱਚਿਆਂ ਵਾਲਾ ਬਣਾਇਆ ਸੀ। ਕਿਸੇ ਵੀ ਰਸੂਲ ਤੋਂ ਇਹ ਸੰਭਵ ਨਹੀਂ ਕਿ ਬਿਨਾਂ ਅੱਲਾਹ ਦੀ ਆਗਿਆ ਤੋਂ ਕੋਈ ਨਿਸ਼ਾਨੀ (ਮੁਅਜਜ਼ਾ) ਆਪ ਲਿਆ ਵਿਖਾਵੇ। ਹਰੇਕ ਵਚਨ ਦੇ ਪੂਰਾ ਹੋਣ ਦਾ ਸਮਾਂ ਲਿਿਖਆ ਹੋਇਆ ਹੈ।
39يَمْحُو اللَّهُ مَا يَشَاءُ وَيُثْبِتُ ۖ وَعِندَهُ أُمُّ الْكِتَابِ
39਼ ਅੱਲਾਹ ਜੋ ਚਾਹੇ (ਲਿਖਿਆ ਹੋਇਆ) ਮਿਟਾ ਦਿੰਦਾ ਹੈ ਅਤੇ ਜਿਸ ਨੂੰ ਚਾਹੇ ਕਾਇਮ ਰੱਖਦਾ ਹੈ। ਮੂਲ ਕਿਤਾਬ ਤਾਂ ਉਸੇ ਕੋਲ ਹੈ।1
40وَإِن مَّا نُرِيَنَّكَ بَعْضَ الَّذِي نَعِدُهُمْ أَوْ نَتَوَفَّيَنَّكَ فَإِنَّمَا عَلَيْكَ الْبَلَاغُ وَعَلَيْنَا الْحِسَابُ
40਼ (ਹੇ ਨਬੀ!) ਜਿਸ (ਅਜ਼ਾਬ) ਦਾ ਵਾਅਦਾ ਅਸੀਂ ਇਹਨਾਂ (ਕਾਫ਼ਿਰਾਂ) ਨਾਲ ਕੀਤਾ ਹੋਇਆ ਹੈ, ਉਸ ਦਾ ਕੁੱਝ ਹਿੱਸਾ ਭਾਵੇਂ ਅਸੀਂ ਤੁਹਾਨੂੰ ਵਿਖਾ ਦਈਏ ਜਾਂ (ਉਸ ਤੋਂ ਪਹਿਲਾਂ ਹੀ) ਤੁਹਾਡਾ ਅਕਾਲ ਚਲਾਣਾ ਹੋ ਜਾਵੇ (ਹਰ ਹਾਲ ਵਿਚ) ਤੁਹਾਡੇ ਜ਼ਿੰਮੇ ਤਾਂ ਕੇਵਲ (ਰੱਬੀ ਪੈਗ਼ਾਮ) ਪਹੁੰਚਾਉਣਾ ਹੈ। ਹਿਸਾਬ ਲੈਣ ਦਾ ਕੰਮ ਸਾਡੇ ਜ਼ਿੰਮੇ ਹੈ।
41أَوَلَمْ يَرَوْا أَنَّا نَأْتِي الْأَرْضَ نَنقُصُهَا مِنْ أَطْرَافِهَا ۚ وَاللَّهُ يَحْكُمُ لَا مُعَقِّبَ لِحُكْمِهِ ۚ وَهُوَ سَرِيعُ الْحِسَابِ
41਼ ਕੀ ਉਹ ਲੋਕ ਨਹੀਂ ਵੇਖਦੇ ਕਿ ਅਸੀਂ (ਕਾਫ਼ਿਰਾਂ ਲਈ) ਧਰਤੀ ਨੂੰ ਹਰ ਪਾਸਿਓਂ ਘਟਾਉਂਦੇ ਜਾ ਰਹੇ ਹਾਂ (ਭਾਵ ਇਸਲਾਮ ਫੈਲ ਰਿਹਾ ਹੈ) ਅੱਲਾਹ ਜੋ ਹੁਕਮ ਦਿੰਦਾ ਹੈ, ਕੋਈ ਵੀ ਉਸ ਨੂੰ ਰੱਦ ਕਰਨ ਵਾਲਾ ਨਹੀਂ। ਉਹ ਛੇਤੀ ਹੀ ਹਿਸਾਬ ਲੈਣ ਵਾਲਾ ਹੈ।
42وَقَدْ مَكَرَ الَّذِينَ مِن قَبْلِهِمْ فَلِلَّهِ الْمَكْرُ جَمِيعًا ۖ يَعْلَمُ مَا تَكْسِبُ كُلُّ نَفْسٍ ۗ وَسَيَعْلَمُ الْكُفَّارُ لِمَنْ عُقْبَى الدَّارِ
42਼ ਇਹਨਾਂ ਇਨਕਾਰੀਆਂ ਤੋਂ ਪਹਿਲਾਂ ਵੀ ਬੀਤ ਚੁੱਕੇ ਲੋਕਾਂ ਨੇ ਆਪਣੀਆਂ ਚਾਲਬਾਜ਼ੀਆਂ (ਮੱਕਾਰੀਆਂ) ਵਿਚ ਕੋਈ ਕਸਰ ਨਹੀਂ ਛੱਡੀ ਸੀ ਪਰ ਸਾਰੀਆਂ ਕੰਮ ਆਉਣ ਵਾਲੀਆਂ ਚਾਲਾਂ ਅੱਲਾਹ ਦੀਆਂ ਹੀ ਹਨ। ਜਿਹੜਾ ਵਿਅਕਤੀ ਜੋ ਵੀ ਕਮਾਈ ਕਰ ਰਿਹਾ ਹੈ ਉਹ ਸਭ ਅੱਲਾਹ ਦੀ ਜਾਣਕਾਰੀ ਵਿਚ ਹੈ। ਕਾਫ਼ਿਰਾਂ ਨੂੰ ਹੁਣੇ ਪਤਾ ਲੱਗ ਜਾਵੇਗਾ ਕਿ ਪਰਲੋਕ ਦਾ ਘਰ ਕਿਨ੍ਹਾਂ ਲਈ ਹੈ।
ਅਰ-ਰਾਦਕੁਰਾਨ ਸੂਚੀ
43ਆਇਤ
MedinanRevelation
40ਆਇਤ

ਅਨੁਵਾਦ — ਅਰ-ਰਾਦ 40

ਸੂਰਾ ਅਰ-ਰਾਦ ਆਇਤ 40 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 40਼ (ਹੇ ਨਬੀ!) ਜਿਸ (ਅਜ਼ਾਬ) ਦਾ ਵਾਅਦਾ ਅਸੀਂ ਇਹਨਾਂ (ਕਾਫ਼ਿਰਾਂ)…

ਸੂਰਾ ਆਇਤ 40/43 — ਸੂਰਾ ਅਰ-ਰਾਦ الرعد (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਰ-ਰਾਦ ਸੁਣੋ, ਸੂਰਾ ਅਰ-ਰਾਦ ਅਨੁਵਾਦ, ਸੂਰਾ ਅਰ-ਰਾਦ mp3, ਸੂਰਾ ਅਰ-ਰਾਦ pdf. ਆਇਤ 38–42. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers