ਅਰ-ਰਾਦ · 39/43
ਅਨੁਵਾਦ ਉਚਾਰਨ — ਸੂਰਾ ਅਰ-ਰਾਦ
يَمْحُو اللَّهُ مَا يَشَاءُ وَيُثْبِتُ ۖ وَعِندَهُ أُمُّ الْكِتَابِ ۝٣٩
Yamhul laahu maa yashaaa`u wa yusbitu wa `indahooo ummul Kitaab
📖 ਪੰਜਾਬੀ ਵਿੱਚ
39਼ ਅੱਲਾਹ ਜੋ ਚਾਹੇ (ਲਿਖਿਆ ਹੋਇਆ) ਮਿਟਾ ਦਿੰਦਾ ਹੈ ਅਤੇ ਜਿਸ ਨੂੰ ਚਾਹੇ ਕਾਇਮ ਰੱਖਦਾ ਹੈ। ਮੂਲ ਕਿਤਾਬ ਤਾਂ ਉਸੇ ਕੋਲ ਹੈ।1

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 37-41 — ਸੂਰਾ ਅਰ-ਰਾਦ

37وَكَذَٰلِكَ أَنزَلْنَاهُ حُكْمًا عَرَبِيًّا ۚ وَلَئِنِ اتَّبَعْتَ أَهْوَاءَهُم بَعْدَمَا جَاءَكَ مِنَ الْعِلْمِ مَا لَكَ مِنَ اللَّهِ مِن وَلِيٍّ وَلَا وَاقٍ
37਼ ਇਸ ਪ੍ਰਕਾਰ (ਭਾਵ ਪਹਿਲੀਆਂ ਕਿਤਾਬਾਂ ਵਾਂਗ) ਅਸੀਂ ਇਸ (.ਕੁਰਆਨ) ਨੂੰ ਅਰਬੀ ਭਾਸ਼ਾ ਵਿਚ ਹੁਕਮਨਾਮਾ ਬਣਾਕੇ ਉਤਾਰਿਆ ਹੈ। (ਹੇ ਨਬੀ!) ਜੇ ਤੁਸੀਂ ਇਸ ਦੇ ਹੁੰਦਿਆਂ ਇਹਨਾਂ (ਕਾਫ਼ਿਰਾਂ) ਦੀ ਇੱਛਾਵਾਂ ਦੀ ਪੈਰਵੀ ਕੀਤੀ, ਜਦ ਕਿ ਤੁਹਾਡੇ ਕੋਲ (ਰੱਬੀ) ਗਿਆਨ ਆ ਚੁੱਕਿਆ ਹੈ ਤਾਂ ਅੱਲਾਹ ਦੇ ਮੁਕਾਬਲੇ ਤੁਹਾਨੂੰ ਨਾ ਤਾਂ ਕੋਈ ਹਿਮਾਇਤੀ ਮਿਲੇਗਾ ਅਤੇ ਨਾ ਹੀ ਕੋਈ (ਅੱਲਾਹ ਦੀ ਸਜ਼ਾ ਤੋਂ) ਬਚਾਉਣ ਵਾਲਾ ਹੋਵੇਗਾ।
38وَلَقَدْ أَرْسَلْنَا رُسُلًا مِّن قَبْلِكَ وَجَعَلْنَا لَهُمْ أَزْوَاجًا وَذُرِّيَّةً ۚ وَمَا كَانَ لِرَسُولٍ أَن يَأْتِيَ بِآيَةٍ إِلَّا بِإِذْنِ اللَّهِ ۗ لِكُلِّ أَجَلٍ كِتَابٌ
38਼ (ਹੇ ਮੁਹੰਮਦ ਸ:!) ਬੇਸ਼ੱਕ ਅਸੀਂ ਤੁਹਾਥੋਂ ਪਹਿਲਾਂ ਵੀ ਬਥੇਰੇ ਪੈਗ਼ੰਬਰ ਭੇਜ ਚੁੱਕੇ ਹਾਂ ਅਤੇ ਅਸੀਂ ਉਹਨਾਂ ਸਭ ਨੂੰ ਬੀਵੀ ਬੱਚਿਆਂ ਵਾਲਾ ਬਣਾਇਆ ਸੀ। ਕਿਸੇ ਵੀ ਰਸੂਲ ਤੋਂ ਇਹ ਸੰਭਵ ਨਹੀਂ ਕਿ ਬਿਨਾਂ ਅੱਲਾਹ ਦੀ ਆਗਿਆ ਤੋਂ ਕੋਈ ਨਿਸ਼ਾਨੀ (ਮੁਅਜਜ਼ਾ) ਆਪ ਲਿਆ ਵਿਖਾਵੇ। ਹਰੇਕ ਵਚਨ ਦੇ ਪੂਰਾ ਹੋਣ ਦਾ ਸਮਾਂ ਲਿਿਖਆ ਹੋਇਆ ਹੈ।
39يَمْحُو اللَّهُ مَا يَشَاءُ وَيُثْبِتُ ۖ وَعِندَهُ أُمُّ الْكِتَابِ
39਼ ਅੱਲਾਹ ਜੋ ਚਾਹੇ (ਲਿਖਿਆ ਹੋਇਆ) ਮਿਟਾ ਦਿੰਦਾ ਹੈ ਅਤੇ ਜਿਸ ਨੂੰ ਚਾਹੇ ਕਾਇਮ ਰੱਖਦਾ ਹੈ। ਮੂਲ ਕਿਤਾਬ ਤਾਂ ਉਸੇ ਕੋਲ ਹੈ।1
40وَإِن مَّا نُرِيَنَّكَ بَعْضَ الَّذِي نَعِدُهُمْ أَوْ نَتَوَفَّيَنَّكَ فَإِنَّمَا عَلَيْكَ الْبَلَاغُ وَعَلَيْنَا الْحِسَابُ
40਼ (ਹੇ ਨਬੀ!) ਜਿਸ (ਅਜ਼ਾਬ) ਦਾ ਵਾਅਦਾ ਅਸੀਂ ਇਹਨਾਂ (ਕਾਫ਼ਿਰਾਂ) ਨਾਲ ਕੀਤਾ ਹੋਇਆ ਹੈ, ਉਸ ਦਾ ਕੁੱਝ ਹਿੱਸਾ ਭਾਵੇਂ ਅਸੀਂ ਤੁਹਾਨੂੰ ਵਿਖਾ ਦਈਏ ਜਾਂ (ਉਸ ਤੋਂ ਪਹਿਲਾਂ ਹੀ) ਤੁਹਾਡਾ ਅਕਾਲ ਚਲਾਣਾ ਹੋ ਜਾਵੇ (ਹਰ ਹਾਲ ਵਿਚ) ਤੁਹਾਡੇ ਜ਼ਿੰਮੇ ਤਾਂ ਕੇਵਲ (ਰੱਬੀ ਪੈਗ਼ਾਮ) ਪਹੁੰਚਾਉਣਾ ਹੈ। ਹਿਸਾਬ ਲੈਣ ਦਾ ਕੰਮ ਸਾਡੇ ਜ਼ਿੰਮੇ ਹੈ।
41أَوَلَمْ يَرَوْا أَنَّا نَأْتِي الْأَرْضَ نَنقُصُهَا مِنْ أَطْرَافِهَا ۚ وَاللَّهُ يَحْكُمُ لَا مُعَقِّبَ لِحُكْمِهِ ۚ وَهُوَ سَرِيعُ الْحِسَابِ
41਼ ਕੀ ਉਹ ਲੋਕ ਨਹੀਂ ਵੇਖਦੇ ਕਿ ਅਸੀਂ (ਕਾਫ਼ਿਰਾਂ ਲਈ) ਧਰਤੀ ਨੂੰ ਹਰ ਪਾਸਿਓਂ ਘਟਾਉਂਦੇ ਜਾ ਰਹੇ ਹਾਂ (ਭਾਵ ਇਸਲਾਮ ਫੈਲ ਰਿਹਾ ਹੈ) ਅੱਲਾਹ ਜੋ ਹੁਕਮ ਦਿੰਦਾ ਹੈ, ਕੋਈ ਵੀ ਉਸ ਨੂੰ ਰੱਦ ਕਰਨ ਵਾਲਾ ਨਹੀਂ। ਉਹ ਛੇਤੀ ਹੀ ਹਿਸਾਬ ਲੈਣ ਵਾਲਾ ਹੈ।
ਅਰ-ਰਾਦਕੁਰਾਨ ਸੂਚੀ
43ਆਇਤ
MedinanRevelation
39ਆਇਤ

ਅਨੁਵਾਦ — ਅਰ-ਰਾਦ 39

ਸੂਰਾ ਅਰ-ਰਾਦ ਆਇਤ 39 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 39਼ ਅੱਲਾਹ ਜੋ ਚਾਹੇ (ਲਿਖਿਆ ਹੋਇਆ) ਮਿਟਾ ਦਿੰਦਾ ਹੈ ਅਤੇ…

ਸੂਰਾ ਆਇਤ 39/43 — ਸੂਰਾ ਅਰ-ਰਾਦ الرعد (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਰ-ਰਾਦ ਸੁਣੋ, ਸੂਰਾ ਅਰ-ਰਾਦ ਅਨੁਵਾਦ, ਸੂਰਾ ਅਰ-ਰਾਦ mp3, ਸੂਰਾ ਅਰ-ਰਾਦ pdf. ਆਇਤ 37–41. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers