ਅਨ-ਨਹਲ · 62/128
ਅਨੁਵਾਦ ਉਚਾਰਨ — ਅਨ-ਨਹਲ
وَيَجْعَلُونَ لِلَّهِ مَا يَكْرَهُونَ وَتَصِفُ أَلْسِنَتُهُمُ الْكَذِبَ أَنَّ لَهُمُ الْحُسْنَىٰ ۖ لَا جَرَمَ أَنَّ لَهُمُ النَّارَ وَأَنَّهُم مُّفْرَطُونَ ۝٦٢
Wa yaj`aloona lillaahi maa yakrahoona wa tasifu alsinatuhumul kaziba anna lahumul husnaa laa jarama anna lahumun Naara wa annahum mufratoon
📖 ਪੰਜਾਬੀ ਵਿੱਚ
62਼ ਇਹ (ਮੁਸ਼ਰਿਕ) ਅੱਲਾਹ ਲਈ ਉਹ ਚੀਜ਼ ਪਸੰਦ ਕਰਦੇ ਹਨ ਜਿਸ ਤੋਂ ਉਹ ਆਪ ਘਿਰਨਾ ਕਰਦੇ ਹਨ ਅਤੇ ਉਹਨਾਂ ਦੀਆਂ ਜ਼ੁਬਾਨਾਂ ਝੂਠ ਕਹਿੰਦੀਆਂ ਹਨ ਕਿ ਬੇਸ਼ੱਕ ਇਹਨਾਂ ਲਈ ਹੀ (ਆਖ਼ਿਰਤ ਵਿਚ) ਭਲਾਈ ਹੈ। ਅਸਲ ਵਿਚ ਇਹਨਾਂ ਲਈ ਅੱਗ ਹੈ ਅਤੇ ਉਹ ਇਸ ਨਰਕ ਵਿਚ ਸਭ ਤੋਂ ਪਹਿਲਾਂ ਭੇਜੇ ਜਾਣਗੇ।
🎧 ਸੁਣੋ

📜 ਆਇਤ 60-64 — ਅਨ-ਨਹਲ

60لِلَّذِينَ لَا يُؤْمِنُونَ بِالْآخِرَةِ مَثَلُ السَّوْءِ ۖ وَلِلَّهِ الْمَثَلُ الْأَعْلَىٰ ۚ وَهُوَ الْعَزِيزُ الْحَكِيمُ
60਼ ਜਿਹੜੇ ਲੋਕ ਆਖ਼ਿਰਤ ’ਤੇ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਲਈ ਬਹੁਤ ਹੀ ਭੈੜੀ ਮਿਸਾਲ ਹੈ। ਜਦ ਕਿ ਅੱਲਾਹ ਲਈ ਤਾਂ ਬਹੁਤ ਹੀ ਉੱਚੀਆਂ ਮਿਸਾਲਾਂ ਹਨ। ਉਹ ਬਹੁਤ ਹੀ ਜ਼ੋਰਾਵਰ ਅਤੇ ਹਿਕਮਤਾਂ (ਦਾਨਾਈ) ਵਾਲਾ ਹੈ।
61وَلَوْ يُؤَاخِذُ اللَّهُ النَّاسَ بِظُلْمِهِم مَّا تَرَكَ عَلَيْهَا مِن دَابَّةٍ وَلَٰكِن يُؤَخِّرُهُمْ إِلَىٰ أَجَلٍ مُّسَمًّى ۖ فَإِذَا جَاءَ أَجَلُهُمْ لَا يَسْتَأْخِرُونَ سَاعَةً ۖ وَلَا يَسْتَقْدِمُونَ
61਼ ਜੇ ਅੱਲਾਹ ਲੋਕਾਂ ਵੱਲੋਂ ਕੀਤੇ ਜ਼ੁਲਮਾਂ (ਪਾਪਾਂ) ’ਤੇ ਤੁਰੰਤ ਹੀ ਫੜ ਲੈਂਦਾ ਤਾਂ ਧਰਤੀ ’ਤੇ ਚੱਲਣ ਵਾਲਾ ਇਕ ਵੀ ਪ੍ਰਾਣੀ ਨੂੰ ਨਾ ਛੱਡਦਾ। ਪਰ ਉਹ (ਅੱਲਾਹ) ਤਾਂ ਉਹਨਾਂ ਸਭ ਨੂੰ ਇਕ ਨਿਸ਼ਚਿਤ ਸਮੇਂ ਤੀਕ ਲਈ ਢਿੱਲ ਦਿੰਦਾ ਹੈ, ਫੇਰ ਜਦੋਂ ਉਹਨਾਂ ਦਾ ਨਿਸ਼ਚਤ ਸਮਾਂ ਆ ਪਹੁੰਚਦਾ ਹੈ ਤਾਂ ਉਸ ਤੋਂ ਇਕ ਘੜੀ ਭਰ ਵੀ ਅੱਗੇ-ਪਿੱਛੇ ਨਹੀਂ ਹੋ ਸਕਦੇ।
62وَيَجْعَلُونَ لِلَّهِ مَا يَكْرَهُونَ وَتَصِفُ أَلْسِنَتُهُمُ الْكَذِبَ أَنَّ لَهُمُ الْحُسْنَىٰ ۖ لَا جَرَمَ أَنَّ لَهُمُ النَّارَ وَأَنَّهُم مُّفْرَطُونَ
62਼ ਇਹ (ਮੁਸ਼ਰਿਕ) ਅੱਲਾਹ ਲਈ ਉਹ ਚੀਜ਼ ਪਸੰਦ ਕਰਦੇ ਹਨ ਜਿਸ ਤੋਂ ਉਹ ਆਪ ਘਿਰਨਾ ਕਰਦੇ ਹਨ ਅਤੇ ਉਹਨਾਂ ਦੀਆਂ ਜ਼ੁਬਾਨਾਂ ਝੂਠ ਕਹਿੰਦੀਆਂ ਹਨ ਕਿ ਬੇਸ਼ੱਕ ਇਹਨਾਂ ਲਈ ਹੀ (ਆਖ਼ਿਰਤ ਵਿਚ) ਭਲਾਈ ਹੈ। ਅਸਲ ਵਿਚ ਇਹਨਾਂ ਲਈ ਅੱਗ ਹੈ ਅਤੇ ਉਹ ਇਸ ਨਰਕ ਵਿਚ ਸਭ ਤੋਂ ਪਹਿਲਾਂ ਭੇਜੇ ਜਾਣਗੇ।
63تَاللَّهِ لَقَدْ أَرْسَلْنَا إِلَىٰ أُمَمٍ مِّن قَبْلِكَ فَزَيَّنَ لَهُمُ الشَّيْطَانُ أَعْمَالَهُمْ فَهُوَ وَلِيُّهُمُ الْيَوْمَ وَلَهُمْ عَذَابٌ أَلِيمٌ
63਼ ਅੱਲਾਹ ਦੀ ਕਸਮ! ਅਸੀਂ ਤੁਹਾਥੋਂ ਪਹਿਲੀਆਂ ਉੱਮਤਾਂ ਵੱਲ ਵੀ ਪੈਗ਼ੰਬਰ ਭੇਜੇ ਸੀ ਪਰੰਤੂ ਸ਼ੈਤਾਨ ਨੇ ਉਹਨਾਂ (ਇਨਕਾਰੀਆਂ) ਦੀਆਂ ਭੈੜੀਆਂ ਕਰਤੂਤਾਂ ਨੂੰ ਵੇਖਣ ਵਿਚ ਸੋਹਣਾ ਬਣਾ ਛੱਡਿਆ ਹੈ। ਅੱਜ ਵੀ ਉਹੀ (ਸ਼ੈਤਾਨ) ਉਹਨਾਂ ਦਾ ਦੋਸਤ ਹੈ ਅਤੇ ਉਹਨਾਂ ਲਈ ਦੁਖਦਾਈ ਸਜ਼ਾ ਹੈ।
64وَمَا أَنزَلْنَا عَلَيْكَ الْكِتَابَ إِلَّا لِتُبَيِّنَ لَهُمُ الَّذِي اخْتَلَفُوا فِيهِ ۙ وَهُدًى وَرَحْمَةً لِّقَوْمٍ يُؤْمِنُونَ
64਼ (ਹੇ ਨਬੀ!) ਅਸੀਂ ਤੁਹਾਡੇ ’ਤੇ ਕਿਤਾਬ (.ਕੁਰਆਨ) ਕੇਵਲ ਇਸ ਲਈ ਉਤਾਰੀ ਹੈ ਤਾਂ ਜੋ ਤੁਸੀਂ ਉਹਨਾਂ ’ਤੇ ਉਹਨਾਂ ਸਾਰੀਆਂ ਗੱਲਾਂ ਨੂੰ ਸਪਸ਼ਟ ਕਰ ਦਿਓ, ਜਿਨ੍ਹਾਂ ਵਿਚ ਇਹ ਮਤਭੇਦ ਕਰਦੇ ਹਨ ਅਤੇ ਇਹ (.ਕੁਰਆਨ) ਈਮਾਨ ਵਾਲਿਆਂ ਲਈ ਹਿਦਾਇਤ ਤੇ ਰਹਿਮਤ ਹੈ।
ਅਨ-ਨਹਲਕੁਰਾਨ ਸੂਚੀ
128ਆਇਤ
MeccanRevelation
62ਆਇਤ

ਅਨੁਵਾਦ — ਅਨ-ਨਹਲ 62

ਸੂਰਾ ਅਨ-ਨਹਲ ਆਇਤ 62 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 62਼ ਇਹ (ਮੁਸ਼ਰਿਕ) ਅੱਲਾਹ ਲਈ ਉਹ ਚੀਜ਼ ਪਸੰਦ ਕਰਦੇ ਹਨ…

ਸੂਰਾ ਆਇਤ 62/128 — ਅਨ-ਨਹਲ النحل (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਨ-ਨਹਲ ਸੁਣੋ, ਅਨ-ਨਹਲ ਅਨੁਵਾਦ, ਅਨ-ਨਹਲ mp3, ਅਨ-ਨਹਲ pdf. ਆਇਤ 60–64. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers