ਅਲ-ਇਸਰਾ · 52/111
ਅਨੁਵਾਦ ਉਚਾਰਨ — ਅਲ-ਇਸਰਾ
يَوْمَ يَدْعُوكُمْ فَتَسْتَجِيبُونَ بِحَمْدِهِ وَتَظُنُّونَ إِن لَّبِثْتُمْ إِلَّا قَلِيلًا ۝٥٢
Yawma yad`ookum fatastajeeboona bihamdihee wa tazunnoona il labistum illaa qaleela
📖 ਪੰਜਾਬੀ ਵਿੱਚ
52਼ ਜਿਸ ਦਿਹਾੜੇ ਉਹ (ਅੱਲਾਹ) ਤੁਹਾਨੂੰ ਸੱਦੇਗਾ ਤਾਂ ਤੁਸੀਂ ਉਸਦੀਆਂ ਤਾਰੀਫ਼ਾਂ ਕਰਦੇ ਹੋਏ (ਕਬਰਾਂ ’ਚੋਂ) ਨਿੱਕਲ ਤੁਰੋਂਗੇ ਅਤੇ ਤੁਸੀਂ ਇਹੋ ਸਮਝੋਗੇ ਕਿ ਤੁਹਾਡਾ (ਕਬਰਾਂ ਵਿਚ) ਠਹਿਰਨਾ ਬਹੁਤ ਹੀ ਥੋੜ੍ਹੇ ਸਮੇਂ ਲਈ ਸੀ।

🎧 ਸੁਣੋ


📜 ਆਇਤ 50-54 — ਅਲ-ਇਸਰਾ

50۞ قُلْ كُونُوا حِجَارَةً أَوْ حَدِيدًا
50਼ (ਹੇ ਨਬੀ!) ਤੁਸੀਂ ਆਖੋ ਕਿ ਭਾਵੇਂ ਤੁਸੀਂ ਪੱਥਰ ਬਣ ਜਾਓ ਜਾ ਲੋਹਾ (ਮੁੜ ਪੈਦਾ ਕੀਤੇ) ਜਾਵੋਗੇ।
51أَوْ خَلْقًا مِّمَّا يَكْبُرُ فِي صُدُورِكُمْ ۚ فَسَيَقُولُونَ مَن يُعِيدُنَا ۖ قُلِ الَّذِي فَطَرَكُمْ أَوَّلَ مَرَّةٍ ۚ فَسَيُنْغِضُونَ إِلَيْكَ رُءُوسَهُمْ وَيَقُولُونَ مَتَىٰ هُوَ ۖ قُلْ عَسَىٰ أَن يَكُونَ قَرِيبًا
51਼ ਜਾਂ ਹੋਰ ਕੋਈ ਅਜਿਹੀ ਚੀਜ਼ ਜਿਹੜੀ ਤੁਹਾਡੀ ਸੋਚ ਅਨੁਸਾਰ ਬਹੁਤ ਹੀ ਕਰੜੀ ਹੋਵੇ (ਤਾਂ ਵੀ ਮੁੜ ਪੈਦਾ ਕੀਤੇ ਜਾਓਗੇ)। ਜੇ ਉਹ ਪੁੱਛਣ ਕਿ ਉਹ ਕੌਣ ਹੈ ਜਿਹੜਾ ਸਾਨੂੰ ਮੁੜ ਸੁਰਜੀਤ ਕਰੇਗਾ ਤਾਂ ਜਵਾਬ ਦਿਓ ਕਿ ਉਹੀਓ ਅੱਲਾਹ (ਮੁੜ ਪੈਦਾ ਕਰੇਗਾ) ਜਿਸ ਨੇ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ। ਫੇਰ ਉਹ ਸਿਰ ਹਿਲਾ ਹਿਲਾ ਕੇ ਪੁੱਛਣਗੇ ਕਿ ਇਹ ਕਦੋਂ ਹੋਵੇਗਾ ? ਤੁਸੀਂ (ਹੇ ਨਬੀ!) ਆਖ ਦਿਓ ਕਿ ਅਚਰਜ ਨਹੀਂ ਕਿ ਉਹ ਵੇਲਾ ਨੇੜੇ ਹੀ ਆ ਲੱਗਿਆ ਹੋਵੇ।
52يَوْمَ يَدْعُوكُمْ فَتَسْتَجِيبُونَ بِحَمْدِهِ وَتَظُنُّونَ إِن لَّبِثْتُمْ إِلَّا قَلِيلًا
52਼ ਜਿਸ ਦਿਹਾੜੇ ਉਹ (ਅੱਲਾਹ) ਤੁਹਾਨੂੰ ਸੱਦੇਗਾ ਤਾਂ ਤੁਸੀਂ ਉਸਦੀਆਂ ਤਾਰੀਫ਼ਾਂ ਕਰਦੇ ਹੋਏ (ਕਬਰਾਂ ’ਚੋਂ) ਨਿੱਕਲ ਤੁਰੋਂਗੇ ਅਤੇ ਤੁਸੀਂ ਇਹੋ ਸਮਝੋਗੇ ਕਿ ਤੁਹਾਡਾ (ਕਬਰਾਂ ਵਿਚ) ਠਹਿਰਨਾ ਬਹੁਤ ਹੀ ਥੋੜ੍ਹੇ ਸਮੇਂ ਲਈ ਸੀ।
53وَقُل لِّعِبَادِي يَقُولُوا الَّتِي هِيَ أَحْسَنُ ۚ إِنَّ الشَّيْطَانَ يَنزَغُ بَيْنَهُمْ ۚ إِنَّ الشَّيْطَانَ كَانَ لِلْإِنسَانِ عَدُوًّا مُّبِينًا
53਼ (ਹੇ ਨਬੀ!) ਮੇਰੇ ਬੰਦਿਆਂ ਨੂੰ ਆਖ ਦਿਓ ਕਿ ਉਹ ਸੋਹਣੀਆਂ ਗੱਲਾਂ ਹੀ ਮੂੰਹੋਂ ਆਖਿਆ ਕਰਨ। ਬੇਸ਼ੱਕ ਸ਼ੈਤਾਨ ਉਹਨਾਂ ਵਿਚਾਲੇ ਫ਼ਸਾਦ ਕਰਵਾਉਂਦਾ ਹੈ, ਅਸਲ ਵਿਚ ਸ਼ੈਤਾਨ ਮਨੁੱਖ ਦਾ ਖੁੱਲ੍ਹਾ ਵੈਰੀ ਹੈ।
54رَّبُّكُمْ أَعْلَمُ بِكُمْ ۖ إِن يَشَأْ يَرْحَمْكُمْ أَوْ إِن يَشَأْ يُعَذِّبْكُمْ ۚ وَمَا أَرْسَلْنَاكَ عَلَيْهِمْ وَكِيلًا
54਼ ਤੁਹਾਡਾ ਰੱਬ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੇ ਉਹ ਚਾਹੇ ਤਾਂ ਤੁਹਾਡੇ ’ਤੇ ਰਹਿਮ ਕਰੇ ਜਾਂ ਜੇ ਉਹ ਚਾਹੇ ਤਾਂ ਤੁਹਾਨੂੰ ਅਜ਼ਾਬ ਦੇਵੇ। (ਹੇ ਨਬੀ!) ਅਸੀਂ ਤੁਹਾਨੂੰ ਇਹਨਾਂ ਲੋਕਾਂ ’ਤੇ ਹੋਲਦਾਰ ਬਣਾ ਕੇ ਨਹੀਂ ਭੇਜਿਆ।
ਅਲ-ਇਸਰਾਕੁਰਾਨ ਸੂਚੀ
111ਆਇਤ
MeccanRevelation
52ਆਇਤ

ਅਨੁਵਾਦ — ਅਲ-ਇਸਰਾ 52

ਸੂਰਾ ਅਲ-ਇਸਰਾ ਆਇਤ 52 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 52਼ ਜਿਸ ਦਿਹਾੜੇ ਉਹ (ਅੱਲਾਹ) ਤੁਹਾਨੂੰ ਸੱਦੇਗਾ ਤਾਂ ਤੁਸੀਂ ਉਸਦੀਆਂ…

ਸੂਰਾ ਆਇਤ 52/111 — ਅਲ-ਇਸਰਾ الإسراء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਇਸਰਾ ਸੁਣੋ, ਅਲ-ਇਸਰਾ ਅਨੁਵਾਦ, ਅਲ-ਇਸਰਾ mp3, ਅਲ-ਇਸਰਾ pdf. ਆਇਤ 50–54. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers