ਅਲ-ਇਸਰਾ · 53/111
ਅਨੁਵਾਦ ਉਚਾਰਨ — ਅਲ-ਇਸਰਾ
وَقُل لِّعِبَادِي يَقُولُوا الَّتِي هِيَ أَحْسَنُ ۚ إِنَّ الشَّيْطَانَ يَنزَغُ بَيْنَهُمْ ۚ إِنَّ الشَّيْطَانَ كَانَ لِلْإِنسَانِ عَدُوًّا مُّبِينًا ۝٥٣
Wa qul li`ibaadee yaqoolul latee hiya ahsan; innash shaitaana yanzaghu bainahum; innash shaitaana kaana lil insaani `aduwwam mubeenaa
📖 ਪੰਜਾਬੀ ਵਿੱਚ
53਼ (ਹੇ ਨਬੀ!) ਮੇਰੇ ਬੰਦਿਆਂ ਨੂੰ ਆਖ ਦਿਓ ਕਿ ਉਹ ਸੋਹਣੀਆਂ ਗੱਲਾਂ ਹੀ ਮੂੰਹੋਂ ਆਖਿਆ ਕਰਨ। ਬੇਸ਼ੱਕ ਸ਼ੈਤਾਨ ਉਹਨਾਂ ਵਿਚਾਲੇ ਫ਼ਸਾਦ ਕਰਵਾਉਂਦਾ ਹੈ, ਅਸਲ ਵਿਚ ਸ਼ੈਤਾਨ ਮਨੁੱਖ ਦਾ ਖੁੱਲ੍ਹਾ ਵੈਰੀ ਹੈ।
🎧 ਸੁਣੋ

📜 ਆਇਤ 51-55 — ਅਲ-ਇਸਰਾ

51أَوْ خَلْقًا مِّمَّا يَكْبُرُ فِي صُدُورِكُمْ ۚ فَسَيَقُولُونَ مَن يُعِيدُنَا ۖ قُلِ الَّذِي فَطَرَكُمْ أَوَّلَ مَرَّةٍ ۚ فَسَيُنْغِضُونَ إِلَيْكَ رُءُوسَهُمْ وَيَقُولُونَ مَتَىٰ هُوَ ۖ قُلْ عَسَىٰ أَن يَكُونَ قَرِيبًا
51਼ ਜਾਂ ਹੋਰ ਕੋਈ ਅਜਿਹੀ ਚੀਜ਼ ਜਿਹੜੀ ਤੁਹਾਡੀ ਸੋਚ ਅਨੁਸਾਰ ਬਹੁਤ ਹੀ ਕਰੜੀ ਹੋਵੇ (ਤਾਂ ਵੀ ਮੁੜ ਪੈਦਾ ਕੀਤੇ ਜਾਓਗੇ)। ਜੇ ਉਹ ਪੁੱਛਣ ਕਿ ਉਹ ਕੌਣ ਹੈ ਜਿਹੜਾ ਸਾਨੂੰ ਮੁੜ ਸੁਰਜੀਤ ਕਰੇਗਾ ਤਾਂ ਜਵਾਬ ਦਿਓ ਕਿ ਉਹੀਓ ਅੱਲਾਹ (ਮੁੜ ਪੈਦਾ ਕਰੇਗਾ) ਜਿਸ ਨੇ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ। ਫੇਰ ਉਹ ਸਿਰ ਹਿਲਾ ਹਿਲਾ ਕੇ ਪੁੱਛਣਗੇ ਕਿ ਇਹ ਕਦੋਂ ਹੋਵੇਗਾ ? ਤੁਸੀਂ (ਹੇ ਨਬੀ!) ਆਖ ਦਿਓ ਕਿ ਅਚਰਜ ਨਹੀਂ ਕਿ ਉਹ ਵੇਲਾ ਨੇੜੇ ਹੀ ਆ ਲੱਗਿਆ ਹੋਵੇ।
52يَوْمَ يَدْعُوكُمْ فَتَسْتَجِيبُونَ بِحَمْدِهِ وَتَظُنُّونَ إِن لَّبِثْتُمْ إِلَّا قَلِيلًا
52਼ ਜਿਸ ਦਿਹਾੜੇ ਉਹ (ਅੱਲਾਹ) ਤੁਹਾਨੂੰ ਸੱਦੇਗਾ ਤਾਂ ਤੁਸੀਂ ਉਸਦੀਆਂ ਤਾਰੀਫ਼ਾਂ ਕਰਦੇ ਹੋਏ (ਕਬਰਾਂ ’ਚੋਂ) ਨਿੱਕਲ ਤੁਰੋਂਗੇ ਅਤੇ ਤੁਸੀਂ ਇਹੋ ਸਮਝੋਗੇ ਕਿ ਤੁਹਾਡਾ (ਕਬਰਾਂ ਵਿਚ) ਠਹਿਰਨਾ ਬਹੁਤ ਹੀ ਥੋੜ੍ਹੇ ਸਮੇਂ ਲਈ ਸੀ।
53وَقُل لِّعِبَادِي يَقُولُوا الَّتِي هِيَ أَحْسَنُ ۚ إِنَّ الشَّيْطَانَ يَنزَغُ بَيْنَهُمْ ۚ إِنَّ الشَّيْطَانَ كَانَ لِلْإِنسَانِ عَدُوًّا مُّبِينًا
53਼ (ਹੇ ਨਬੀ!) ਮੇਰੇ ਬੰਦਿਆਂ ਨੂੰ ਆਖ ਦਿਓ ਕਿ ਉਹ ਸੋਹਣੀਆਂ ਗੱਲਾਂ ਹੀ ਮੂੰਹੋਂ ਆਖਿਆ ਕਰਨ। ਬੇਸ਼ੱਕ ਸ਼ੈਤਾਨ ਉਹਨਾਂ ਵਿਚਾਲੇ ਫ਼ਸਾਦ ਕਰਵਾਉਂਦਾ ਹੈ, ਅਸਲ ਵਿਚ ਸ਼ੈਤਾਨ ਮਨੁੱਖ ਦਾ ਖੁੱਲ੍ਹਾ ਵੈਰੀ ਹੈ।
54رَّبُّكُمْ أَعْلَمُ بِكُمْ ۖ إِن يَشَأْ يَرْحَمْكُمْ أَوْ إِن يَشَأْ يُعَذِّبْكُمْ ۚ وَمَا أَرْسَلْنَاكَ عَلَيْهِمْ وَكِيلًا
54਼ ਤੁਹਾਡਾ ਰੱਬ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੇ ਉਹ ਚਾਹੇ ਤਾਂ ਤੁਹਾਡੇ ’ਤੇ ਰਹਿਮ ਕਰੇ ਜਾਂ ਜੇ ਉਹ ਚਾਹੇ ਤਾਂ ਤੁਹਾਨੂੰ ਅਜ਼ਾਬ ਦੇਵੇ। (ਹੇ ਨਬੀ!) ਅਸੀਂ ਤੁਹਾਨੂੰ ਇਹਨਾਂ ਲੋਕਾਂ ’ਤੇ ਹੋਲਦਾਰ ਬਣਾ ਕੇ ਨਹੀਂ ਭੇਜਿਆ।
55وَرَبُّكَ أَعْلَمُ بِمَن فِي السَّمَاوَاتِ وَالْأَرْضِ ۗ وَلَقَدْ فَضَّلْنَا بَعْضَ النَّبِيِّينَ عَلَىٰ بَعْضٍ ۖ وَآتَيْنَا دَاوُودَ زَبُورًا
55਼ ਅਕਾਸ਼ਾਂ ਤੇ ਧਰਤੀ ਵਿਚ ਜੋ ਵੀ ਹੈ ਤੁਹਾਡਾ ਰੱਬ ਉਹਨਾਂ ਸਭ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਅਸਾਂ ਕਈ ਪੈਗ਼ੰਬਰਾਂ ਨੂੰ ਕਈਆਂ ਨਾਲੋਂ ਵੱਧ ਵਡਿਆਈ ਬਖ਼ਸ਼ੀ ਹੈ ਜਿਵੇਂ ਦਾਊਦ ਨੂੰ ਅਸੀਂ ਜ਼ਬੂਰ ਬਖ਼ਸ਼ੀ।
ਅਲ-ਇਸਰਾਕੁਰਾਨ ਸੂਚੀ
111ਆਇਤ
MeccanRevelation
53ਆਇਤ

ਅਨੁਵਾਦ — ਅਲ-ਇਸਰਾ 53

ਸੂਰਾ ਅਲ-ਇਸਰਾ ਆਇਤ 53 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 53਼ (ਹੇ ਨਬੀ!) ਮੇਰੇ ਬੰਦਿਆਂ ਨੂੰ ਆਖ ਦਿਓ ਕਿ ਉਹ…

ਸੂਰਾ ਆਇਤ 53/111 — ਅਲ-ਇਸਰਾ الإسراء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਇਸਰਾ ਸੁਣੋ, ਅਲ-ਇਸਰਾ ਅਨੁਵਾਦ, ਅਲ-ਇਸਰਾ mp3, ਅਲ-ਇਸਰਾ pdf. ਆਇਤ 51–55. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers