ਤਾਹਾ · 132/135
ਅਨੁਵਾਦ ਉਚਾਰਨ — ਤਾਹਾ
وَأْمُرْ أَهْلَكَ بِالصَّلَاةِ وَاصْطَبِرْ عَلَيْهَا ۖ لَا نَسْأَلُكَ رِزْقًا ۖ نَّحْنُ نَرْزُقُكَ ۗ وَالْعَاقِبَةُ لِلتَّقْوَىٰ ۝١٣٢
Waamur ahlaka bis Salaati wastabir `alaihaa la nas`aluka rizqaa; nahnu narzuquk; wal `aaqibatu littaqwaa
📖 ਪੰਜਾਬੀ ਵਿੱਚ
132਼ (ਹੇ ਨਬੀ ਸ:!) ਆਪਣੇ ਘਰ ਵਾਲਿਆਂ ਨੂੰ ਨਮਾਜ਼ ਲਈ ਪ੍ਰੇਰਿਤ ਕਰੋ ਅਤੇ ਆਪ ਵੀ ਉਸ ਦੇ ਪਾਬੰਦ ਰਹੋ। ਅਸੀਂ (ਅੱਲਾਹ) ਤੁਹਾਥੋਂ ਕੋਈ ਰੋਜ਼ੀ ਨਹੀਂ ਮੰਗਦੇ ਸਗੋਂ ਅਸੀਂ ਤਾਂ ਆਪ ਹੀ ਤੁਹਾਨੂੰ ਰੋਜ਼ੀ ਦੇਣ ਵਾਲੇ ਹਾਂ, ਅੰਤ ਵਿਚ ਸਫ਼ਲਤਾ ਪਰਹੇਜ਼ਗਾਰਾਂ ਨੂੰ ਹੀ ਮਿਲੇਗੀ।
🎧 ਸੁਣੋ

📜 ਆਇਤ 130-134 — ਤਾਹਾ

130فَاصْبِرْ عَلَىٰ مَا يَقُولُونَ وَسَبِّحْ بِحَمْدِ رَبِّكَ قَبْلَ طُلُوعِ الشَّمْسِ وَقَبْلَ غُرُوبِهَا ۖ وَمِنْ آنَاءِ اللَّيْلِ فَسَبِّحْ وَأَطْرَافَ النَّهَارِ لَعَلَّكَ تَرْضَىٰ
130਼ ਸੋ (ਹੇ ਨਬੀ ਸ:!) ਤੁਸੀਂ ਉਹਨਾਂ (ਕਾਫ਼ਿਰਾਂ) ਦੀਆਂ ਗੱਲਾਂ ’ਤੇ ਸਬਰ ਕਰੋ, ਸੂਰਜ ਨਿਕਲਣ ਤੋਂ ਪਹਿਲਾਂ ਅਤੇ ਇਸ ਦੇ ਡੋਬਣ ਤੋਂ ਪਹਿਲਾਂ ਅਤੇ ਰਾਤ ਦੀਆਂ ਘੜੀਆਂ ਵਿਚ ਵੀ ਅਤੇ ਦਿਨ ਦੀਆਂ ਹੱਦਾਂ (ਖ਼ਤਮ ਤੇ ਸ਼ੁਰੂ ਹੋਣ) ’ਤੇ ਵੀ ਤੁਸੀਂ ਆਪਣੇ ਰੱਬ ਦੀ ਤਸਬੀਹ ਕਰਦੇ ਰਹੋ, ਹੋ ਸਕਦਾ ਹੈ ਕਿ (ਜੋ ਇਸ ਦੇ ਬਦਲੇ ਵਿਚ ਰੱਬ ਤੁਹਾਨੂੰ ਸਫ਼ਲਤਾ ਬਖ਼ਸ਼ੇ ਅਤੇ ਤੁਸੀਂ ਰਾਜ਼ੀ (ਸੰਤੁਸ਼ਟ) ਹੋ ਜਾਓ।
131وَلَا تَمُدَّنَّ عَيْنَيْكَ إِلَىٰ مَا مَتَّعْنَا بِهِ أَزْوَاجًا مِّنْهُمْ زَهْرَةَ الْحَيَاةِ الدُّنْيَا لِنَفْتِنَهُمْ فِيهِ ۚ وَرِزْقُ رَبِّكَ خَيْرٌ وَأَبْقَىٰ
131਼ (ਹੇ ਨਬੀ ਸ:!) ਤੁਸੀਂ ਅੱਖ ਚੁੱਕ ਕੇ ਵੀ ਉਹਨਾਂ ਚੀਜ਼ਾਂ ਵੱਲ ਨਾ ਵੇਖਣਾ ਜਿਹੜੀਆਂ ਅਸੀਂ ਉਹਨਾਂ ਵਿੱਚੋਂ ਵੱਖੋ-ਵੱਖ ਲੋਕਾਂ ਨੂੰ ਸੰਸਾਰਿਕ ਜੀਵਨ ਦੀ ਠਾਠ ਬਾਠ ਲਈ ਦਿੱਤੀਆਂ ਹੋਈਆਂ ਹਨ, ਤਾਂ ਜੋ ਅਸੀਂ ਉਹਨਾਂ ਨੂੰ ਇਹਨਾਂ ਚੀਜ਼ਾਂ ਰਾਹੀਂ ਪਰਖੀਏ। ਤੇਰੇ ਪਾਲਣਹਾਰ ਦਾ ਦਿੱਤਾ ਹੋਇਆ ਰਿਜ਼ਕ ਹੀ ਸੱਬ ਤੋਂ ਵਧੀਆ ਅਤੇ ਸਦਾ ਰਹਿਣ ਵਾਲਾ ਹੈ।
132وَأْمُرْ أَهْلَكَ بِالصَّلَاةِ وَاصْطَبِرْ عَلَيْهَا ۖ لَا نَسْأَلُكَ رِزْقًا ۖ نَّحْنُ نَرْزُقُكَ ۗ وَالْعَاقِبَةُ لِلتَّقْوَىٰ
132਼ (ਹੇ ਨਬੀ ਸ:!) ਆਪਣੇ ਘਰ ਵਾਲਿਆਂ ਨੂੰ ਨਮਾਜ਼ ਲਈ ਪ੍ਰੇਰਿਤ ਕਰੋ ਅਤੇ ਆਪ ਵੀ ਉਸ ਦੇ ਪਾਬੰਦ ਰਹੋ। ਅਸੀਂ (ਅੱਲਾਹ) ਤੁਹਾਥੋਂ ਕੋਈ ਰੋਜ਼ੀ ਨਹੀਂ ਮੰਗਦੇ ਸਗੋਂ ਅਸੀਂ ਤਾਂ ਆਪ ਹੀ ਤੁਹਾਨੂੰ ਰੋਜ਼ੀ ਦੇਣ ਵਾਲੇ ਹਾਂ, ਅੰਤ ਵਿਚ ਸਫ਼ਲਤਾ ਪਰਹੇਜ਼ਗਾਰਾਂ ਨੂੰ ਹੀ ਮਿਲੇਗੀ।
133وَقَالُوا لَوْلَا يَأْتِينَا بِآيَةٍ مِّن رَّبِّهِ ۚ أَوَلَمْ تَأْتِهِم بَيِّنَةُ مَا فِي الصُّحُفِ الْأُولَىٰ
133਼ ਅਤੇ (ਕਾਫ਼ਿਰ) ਕਹਿਣ ਲੱਗੇ ਕਿ ਇਹ ਨਬੀ (ਮੁਹੰਮਦ ਸ:) ਸਾਡੇ ਕੋਲ ਆਪਣੇ ਪਾਲਣਹਾਰ ਵੱਲੋਂ ਕੋਈ (ਨਬੀ ਹੋਣ ਦੀ) ਨਿਸ਼ਾਨੀ ਕਿਉਂ ਨਹੀਂ ਲਿਆਇਆ ? ਕੀ ਉਹਨਾਂ (ਕਾਫ਼ਿਰਾਂ) ਕੋਲ ਪਹਿਲੀਆਂ ਕਿਤਾਬਾਂ (ਤੌਰੈਤ, ਜ਼ਬੂਰ, ਇੰਜੀਲ) ਵਿਚ ਸਪਸ਼ਟ ਦਲੀਲਾਂ ਨਹੀਂ ਆ ਚੁੱਕੀਆਂ।
134وَلَوْ أَنَّا أَهْلَكْنَاهُم بِعَذَابٍ مِّن قَبْلِهِ لَقَالُوا رَبَّنَا لَوْلَا أَرْسَلْتَ إِلَيْنَا رَسُولًا فَنَتَّبِعَ آيَاتِكَ مِن قَبْلِ أَن نَّذِلَّ وَنَخْزَىٰ
134਼ ਜੇ ਅਸੀਂ ਇਸ (ਨਬੀ) ਤੋਂ ਪਹਿਲਾਂ ਹੀ ਉਹਨਾਂ (ਕਾਫ਼ਿਰਾਂ) ਨੂੰ ਕਿਸੇ ਅਜ਼ਾਬ ਵਿਚ ਹਲਾਕ ਕਰ ਦਿੰਦੇ ਤਾਂ ਇਹ ਲੋਕ ਲਾਜ਼ਮਨ ਇਹੋ ਕਹਿੰਦੇ ਕਿ ਹੇ ਸਾਡੇ ਮਾਲਿਕ! ਤੂੰ ਸਾਡੇ ਕੋਲ ਆਪਣਾ ਪੈਗ਼ੰਬਰ ਕਿਉਂ ਨਹੀਂ ਭੇਜਿਆ ਤਾਂ ਜੋ ਅਸੀਂ ਤੇਰੀਆਂ ਆਇਤਾਂ (ਹੁਕਮਾਂ) ਦੀ ਪਾਲਣਾ ਕਰਦੇ ਇਸ ਤੋਂ ਪਹਿਲਾਂ ਕਿ ਅਸੀਂ (ਇਨਕਾਰੀ) ਜ਼ਲੀਲ ਤੇ ਰੁਸਵਾ ਹੁੰਦੇ।
ਤਾਹਾਕੁਰਾਨ ਸੂਚੀ
135ਆਇਤ
MeccanRevelation
132ਆਇਤ

ਅਨੁਵਾਦ — ਤਾਹਾ 132

ਸੂਰਾ ਤਾਹਾ ਆਇਤ 132 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 132਼ (ਹੇ ਨਬੀ ਸ:!) ਆਪਣੇ ਘਰ ਵਾਲਿਆਂ ਨੂੰ ਨਮਾਜ਼ ਲਈ…

ਸੂਰਾ ਆਇਤ 132/135 — ਤਾਹਾ طه (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਤਾਹਾ ਸੁਣੋ, ਤਾਹਾ ਅਨੁਵਾਦ, ਤਾਹਾ mp3, ਤਾਹਾ pdf. ਆਇਤ 130–134. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers