ਤਾਹਾ · 85/135
ਅਨੁਵਾਦ ਉਚਾਰਨ — ਸੂਰਾ ਤਾਹਾ
قَالَ فَإِنَّا قَدْ فَتَنَّا قَوْمَكَ مِن بَعْدِكَ وَأَضَلَّهُمُ السَّامِرِيُّ ۝٨٥
Qaala fa innaa qad fatannaa qawmaka mim ba`dika wa adallahumus Saamiriyy
📖 ਪੰਜਾਬੀ ਵਿੱਚ
85਼ (ਅੱਲਾਹ ਨੇ) ਫ਼ਰਮਾਇਆ ਕਿ ਅਸੀਂ ਤੇਰੇ ਪਿੱਛੋਂ ਤੇਰੀ ਕੌਮ ਨੂੰ ਇਕ ਅਜ਼ਮਾਇਸ਼ ਵਿਚ ਪਾ ਦਿੱਤਾ ਹੈ, ਉਹਨਾਂ ਨੂੰ ਸਾਮਰੀ ਨੇ ਕੁਰਾਹੇ ਪਾ ਦਿੱਤਾ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 83-87 — ਸੂਰਾ ਤਾਹਾ

83۞ وَمَا أَعْجَلَكَ عَن قَوْمِكَ يَا مُوسَىٰ
83਼ (ਜਦੋਂ ਮੂਸਾ ਹਾਰੂਨ ਤੇ ਬਨੀ-ਇਸਰਾਈਲੀਆਂ ਨੂੰ ਛੱਡ ਕੇ ਰੱਬ ਨੂੰ ਮਿਲਣ ਲਈ ਤੂਰ ਪਹਾੜ ’ਤੇ ਆਏ ਤਾਂ ਅੱਲਾਹ ਨੇ ਪੁੱਛਿਆ ਕਿ) ਮੂਸਾ ਤੂੰ ਆਪਣੀ ਕੌਮ ਤੋਂ ਅੱਗੇ ਚੱਲਣ ਵਿਚ ਛੇਤੀ ਕਿਉਂ ਕੀਤੀ ?
84قَالَ هُمْ أُولَاءِ عَلَىٰ أَثَرِي وَعَجِلْتُ إِلَيْكَ رَبِّ لِتَرْضَىٰ
84਼ (ਮੂਸਾ ਨੇ) ਕਿਹਾ ਕਿ ਉਹ ਲੋਕ ਵੀ ਮੇਰੇ ਪਿੱਛੇ-ਪਿੱਛੇ ਆ ਰਹੇ ਹਨ ਅਤੇ ਹੇ ਰੱਬ! ਮੈਂਨੇ ਤੇਰੇ ਵੱਲ ਆਉਣ ਵਿਚ ਛੇਤੀ ਇਸ ਲਈ ਕੀਤੀ ਕਿ ਤੂੰ ਖ਼ੁਸ਼ ਹੋ ਜਾਵੇ।
85قَالَ فَإِنَّا قَدْ فَتَنَّا قَوْمَكَ مِن بَعْدِكَ وَأَضَلَّهُمُ السَّامِرِيُّ
85਼ (ਅੱਲਾਹ ਨੇ) ਫ਼ਰਮਾਇਆ ਕਿ ਅਸੀਂ ਤੇਰੇ ਪਿੱਛੋਂ ਤੇਰੀ ਕੌਮ ਨੂੰ ਇਕ ਅਜ਼ਮਾਇਸ਼ ਵਿਚ ਪਾ ਦਿੱਤਾ ਹੈ, ਉਹਨਾਂ ਨੂੰ ਸਾਮਰੀ ਨੇ ਕੁਰਾਹੇ ਪਾ ਦਿੱਤਾ ਹੈ।
86فَرَجَعَ مُوسَىٰ إِلَىٰ قَوْمِهِ غَضْبَانَ أَسِفًا ۚ قَالَ يَا قَوْمِ أَلَمْ يَعِدْكُمْ رَبُّكُمْ وَعْدًا حَسَنًا ۚ أَفَطَالَ عَلَيْكُمُ الْعَهْدُ أَمْ أَرَدتُّمْ أَن يَحِلَّ عَلَيْكُمْ غَضَبٌ مِّن رَّبِّكُمْ فَأَخْلَفْتُم مَّوْعِدِي
86਼ ਫੇਰ ਮੂਸਾ ਅਤਿਅੰਤ ਗੁੱਸੇ ਅਤੇ ਦੁਖੀ ਹੋਕੇ ਆਪਣੀ ਕੌਮ ਵੱਲ ਪਰਤਿਆ ਅਤੇ ਆਖਣ ਲੱਗਾ ਕਿ ਹੇ ਮੇਰੀ ਕੌਮ ਵਾਲਿਓ! ਕੀ ਤੁਹਾਡੇ ਰੱਬ ਨੇ ਤੁਹਾਡੇ ਨਾਲ ਨੇਕ ਵਾਅਦਾ ਨਹੀਂ ਸੀ ਕੀਤਾ ? ਕੀ ਤੁਹਾਨੂੰ ਮੇਰੀ ਜੁਦਾਈ ਦਾ ਸਮਾਂ ਲੰਮਾ ਲੱਗ ਰਿਹਾ ਸੀ ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ’ਤੇ ਤੁਹਾਡੇ ਪਾਲਣਹਾਰ ਦਾ ਕਰੋਪ ਨਾਜ਼ਿਲ ਹੋਵੇ ? ਤੁਸੀਂ ਮੇਰੇ ਨਾਲ ਕੀਤੇ ਹੋਏ ਵਚਨਾਂ ਤੋਂ ਫਿਰ ਗਏ (ਕਿ ਅਸੀਂ ਤੁਹਾਡਾ ਕਹਿਣਾ ਮੰਨਾਗੇ ਤੁਸੀਂ ਸਾਨੂੰ ਫ਼ਿਰਔਨ ਤੋਂ ਬਚਾਓ)।
87قَالُوا مَا أَخْلَفْنَا مَوْعِدَكَ بِمَلْكِنَا وَلَٰكِنَّا حُمِّلْنَا أَوْزَارًا مِّن زِينَةِ الْقَوْمِ فَقَذَفْنَاهَا فَكَذَٰلِكَ أَلْقَى السَّامِرِيُّ
87਼ ਉਹਨਾਂ (ਬਨੀ-ਇਸਰਾਈਲੀਆਂ) ਨੇ ਉੱਤਰ ਵਿਚ ਕਿਹਾ ਕਿ ਅਸੀਂ ਤੁਹਾਡੇ ਨਾਲ ਵਚਨਾਂ ਦੀ ਉਲੰਘਣਾ ਆਪਣੀ ਮਰਜ਼ੀ ਨਾਲ ਨਹੀਂ ਕੀਤੀ, ਸਾਥੋਂ ਫ਼ਿਰਔਨ ਦੀ ਕੌਮ ਦੇ ਗਹਿਿਣਆਂ ਦਾ ਭਾਰ ਚੁਕਵਾਇਆ ਗਿਆ ਸੀ। ਅਸੀਂ ਉਹਨਾਂ ਨੂੰ (ਅੱਗ ਵਿਚ) ਸੁੱਟ ਦਿੱਤਾ ਸੀ ਅਤੇ ਇੰਜ ਹੀ ਸਾਮਰੀ ਨੇ ਵੀ ਗਹਿਣੇ (ਅੱਗ ਵਿਚ) ਸੁੱਟ ਦਿੱਤੇ ਸੀ।
ਤਾਹਾਕੁਰਾਨ ਸੂਚੀ
135ਆਇਤ
MeccanRevelation
85ਆਇਤ

ਅਨੁਵਾਦ — ਤਾਹਾ 85

ਸੂਰਾ ਤਾਹਾ ਆਇਤ 85 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 85਼ (ਅੱਲਾਹ ਨੇ) ਫ਼ਰਮਾਇਆ ਕਿ ਅਸੀਂ ਤੇਰੇ ਪਿੱਛੋਂ ਤੇਰੀ ਕੌਮ…

ਸੂਰਾ ਆਇਤ 85/135 — ਸੂਰਾ ਤਾਹਾ طه (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਤਾਹਾ ਸੁਣੋ, ਸੂਰਾ ਤਾਹਾ ਅਨੁਵਾਦ, ਸੂਰਾ ਤਾਹਾ mp3, ਸੂਰਾ ਤਾਹਾ pdf. ਆਇਤ 83–87. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers