ਅਲ-ਹੱਜ · 76/78
ਅਨੁਵਾਦ ਉਚਾਰਨ — ਅਲ-ਹੱਜ
يَعْلَمُ مَا بَيْنَ أَيْدِيهِمْ وَمَا خَلْفَهُمْ ۗ وَإِلَى اللَّهِ تُرْجَعُ الْأُمُورُ ۝٧٦
Ya`lamu maa baina aydeehim wa maa khalfahum; wa ilal laahi turja`ul umoor
📖 ਪੰਜਾਬੀ ਵਿੱਚ
76਼ ਉਹ ਸਭ ਜਾਣਦਾ ਹੈ ਜੋ ਉਹਨਾਂ ਦੇ ਅੱਗੇ ਹੈ ਅਤੇ ਜੋ ਉਹਨਾਂ ਦੇ ਪਿੱਛੇ ਹੈ ਅਤੇ ਸਾਰੇ ਕੰਮ ਅੱਲਾਹ ਵੱਲ ਹੀ ਪਰਤਾਏ ਜਾਂਦੇ ਹਨ।

🎧 ਸੁਣੋ


📜 ਆਇਤ 74-78 — ਅਲ-ਹੱਜ

74مَا قَدَرُوا اللَّهَ حَقَّ قَدْرِهِ ۗ إِنَّ اللَّهَ لَقَوِيٌّ عَزِيزٌ
74਼ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀ ਕਦਰ ਹੀ ਨਹੀਂ ਕੀਤੀ (ਜਿਵੇਂ ਕਿ ਉਸ ਦਾ ਹੱਕ ਬਣਦਾ ਸੀ)। ਜਦ ਕਿ ਅੱਲਾਹ ਤਾਂ ਬਹੁਤ ਹੀ ਜ਼ਬਰਦਸਤ ਤਾਕਤ ਰੱਖਦਾ ਹੈ।
75اللَّهُ يَصْطَفِي مِنَ الْمَلَائِكَةِ رُسُلًا وَمِنَ النَّاسِ ۚ إِنَّ اللَّهَ سَمِيعٌ بَصِيرٌ
75਼ ਅੱਲਾਹ ਕੁੱਝ ਫ਼ਰਿਸ਼ਤਿਆਂ ਵਿੱਚੋਂ ਅਤੇ ਕੁੱਝ ਮਨੁੱਖਾਂ ਵਿੱਚੋਂ ਵੀ ਆਪਣਾ ਪੈਗ਼ਾਮ ਪਚਾਉਣ ਵਾਲੇ ਚੁਣ ਲੈਂਦਾ ਹੈ ਬੇਸ਼ੱਕ ਅੱਲਾਹ ਸਭ ਕੁੱਝ ਵੇਖਦਾ ਅਤੇ ਸੁਣਦਾ ਹੈ।
76يَعْلَمُ مَا بَيْنَ أَيْدِيهِمْ وَمَا خَلْفَهُمْ ۗ وَإِلَى اللَّهِ تُرْجَعُ الْأُمُورُ
76਼ ਉਹ ਸਭ ਜਾਣਦਾ ਹੈ ਜੋ ਉਹਨਾਂ ਦੇ ਅੱਗੇ ਹੈ ਅਤੇ ਜੋ ਉਹਨਾਂ ਦੇ ਪਿੱਛੇ ਹੈ ਅਤੇ ਸਾਰੇ ਕੰਮ ਅੱਲਾਹ ਵੱਲ ਹੀ ਪਰਤਾਏ ਜਾਂਦੇ ਹਨ।
77يَا أَيُّهَا الَّذِينَ آمَنُوا ارْكَعُوا وَاسْجُدُوا وَاعْبُدُوا رَبَّكُمْ وَافْعَلُوا الْخَيْرَ لَعَلَّكُمْ تُفْلِحُونَ ۩
77਼ ਹੇ ਮੋਮਿਨੋ! (ਆਪਣੇ ਰੱਬ ਦੇ ਅੱਗੇ ਹੀ) ਝੁਕੋ ਅਤੇ ਸਿਜਦਾ ਕਰੋ ਅਤੇ ਆਪਣੇ ਪਾਲਣਹਾਰ ਦੀ ਹੀ ਬੰਦਗੀ ਕਰੋ ਅਤੇ ਭਲੇ ਕੰਮ ਕਰਦੇ ਰਹੋ ਤਾਂ ਜੋ ਤੁਹਾਨੂੰ ਸਫ਼ਲਤਾ ਪ੍ਰਾਪਤ ਹੋ ਸਕੇ।
78وَجَاهِدُوا فِي اللَّهِ حَقَّ جِهَادِهِ ۚ هُوَ اجْتَبَاكُمْ وَمَا جَعَلَ عَلَيْكُمْ فِي الدِّينِ مِنْ حَرَجٍ ۚ مِّلَّةَ أَبِيكُمْ إِبْرَاهِيمَ ۚ هُوَ سَمَّاكُمُ الْمُسْلِمِينَ مِن قَبْلُ وَفِي هَٰذَا لِيَكُونَ الرَّسُولُ شَهِيدًا عَلَيْكُمْ وَتَكُونُوا شُهَدَاءَ عَلَى النَّاسِ ۚ فَأَقِيمُوا الصَّلَاةَ وَآتُوا الزَّكَاةَ وَاعْتَصِمُوا بِاللَّهِ هُوَ مَوْلَاكُمْ ۖ فَنِعْمَ الْمَوْلَىٰ وَنِعْمَ النَّصِيرُ
78਼ ਅਤੇ ਤੁਸੀਂ ਅੱਲਾਹ ਦੀ ਰਾਹ ਵਿਚ (ਜੀ ਜਾਨ ਨਾਲ) ਜਿਹਾਦ ਕਰੋ ਜਿਵੇਂ ਕਿ ਜਿਹਾਦ ਕਰਨ ਦਾ ਹੱਕ ਹੈ। ਉਸ ਨੇ ਤੁਹਾਨੂੰ ਆਪਣੇ ਦੀਨ (ਦੀ ਸੇਵਾ) ਲਈ ਚੁਣ ਲਿਆ ਹੈ ਅਤੇ ਉਸ ਨੇ ਦੀਨ ਵਿਚ ਤੁਹਾਡੇ ਲਈ ਕੋਈ ਅੋਖਿਆਈ ਨਹੀਂ ਰੱਖੀ।1 ਆਪਣੇ ਪਿਓ ਇਬਰਾਹੀਮ ਦੇ ਦੀਨ ਦੀ ਪੈਰਵੀ ਕਰੋ। ਅੱਲਾਹ ਨੇ ਪਹਿਲਾਂ ਵੀ ਤੁਹਾਡਾ ਨਾਂ ਮੁਸਲਿਮ (ਆਗਿਆਕਾਰੀ) ਰੱਖਿਆ ਸੀ ਅਤੇ ਇਸ .ਕੁਰਆਨ ਵਿਚ ਵੀ ਤੁਹਾਡਾ ਇਹੋ ਨਾਂ ਹੈ, ਤਾਂ ਜੋ ਰਸੂਲ ਤੁਹਾਡੇ ਲਈ ਤੁਹਾਡੇ ਉੱਤੇ ਗਵਾਹ ਹੋਵੇ ਅਤੇ ਤੁਸੀਂ ਲੋਕਾਂ ਉੱਤੇ ਗਵਾਹ ਹੋਵੇ। ਸੋ ਤੁਸੀਂ ਨਮਾਜ਼ ਕਾਇਮ ਕਰੋ, ਜ਼ਕਾਤ ਅਦਾ ਕਰੋ ਅਤੇ ਅੱਲਾਹ (ਦੇ ਹੁਕਮਾਂ) ਨੂੰ ਮਜ਼ਬੂਤੀ ਨਾਲ ਫੜੀਂ ਰੱਖਿਓ। ਉਹੀਓ ਤੁਹਾਡਾ ਕਾਰਜ ਸਾਧਕ ਹੈ, ਅਤੇ ਸਭ ਤੋਂ ਵਧੀਆ ਕਾਰਜ ਸਾਧਕ ਵੀ ਉਹੀਓ ਹੈ ਅਤੇ ਸਭ ਤੋਂ ਵਧੀਆ ਸਹਾਇਕ ਵੀ ਉਹੀਓ ਹੈ।
ਅਲ-ਹੱਜਕੁਰਾਨ ਸੂਚੀ
78ਆਇਤ
MedinanRevelation
76ਆਇਤ

ਅਨੁਵਾਦ — ਅਲ-ਹੱਜ 76

ਸੂਰਾ ਅਲ-ਹੱਜ ਆਇਤ 76 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 76਼ ਉਹ ਸਭ ਜਾਣਦਾ ਹੈ ਜੋ ਉਹਨਾਂ ਦੇ ਅੱਗੇ ਹੈ…

ਸੂਰਾ ਆਇਤ 76/78 — ਅਲ-ਹੱਜ الحج (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਹੱਜ ਸੁਣੋ, ਅਲ-ਹੱਜ ਅਨੁਵਾਦ, ਅਲ-ਹੱਜ mp3, ਅਲ-ਹੱਜ pdf. ਆਇਤ 74–78. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers