ਅਲ-ਅੰਕਬੂਤ · 27/69
ਅਨੁਵਾਦ ਉਚਾਰਨ — ਅਲ-ਅੰਕਬੂਤ
وَوَهَبْنَا لَهُ إِسْحَاقَ وَيَعْقُوبَ وَجَعَلْنَا فِي ذُرِّيَّتِهِ النُّبُوَّةَ وَالْكِتَابَ وَآتَيْنَاهُ أَجْرَهُ فِي الدُّنْيَا ۖ وَإِنَّهُ فِي الْآخِرَةِ لَمِنَ الصَّالِحِينَ ۝٢٧
Wa wahabnaa lahoo Ishaaqa wa Ya`Qooba wa ja`alnaa fee zurriyyatihin Nubuwwata wal Kitaaba wa aatainaahu ajrahoo fid dunyaa wa innahoo fil aakhirati laminas saaliheen
📖 ਪੰਜਾਬੀ ਵਿੱਚ
27਼ ਅਤੇ ਅਸੀਂ ਉਸ (ਇਬਰਾਹੀਮ) ਨੂੰ ਇਸਹਾਕ ਤੇ ਯਾਕੂਬ (ਪੁੱਤਰ ਤੇ ਪੋਤਰੇ) ਦਿੱਤੇ ਅਤੇ ਉਸੇ ਦੇ ਵੰਸ਼ ਵਿੱਚੋਂ ਪੈਗ਼ੰਬਰੀ ਤੇ (ਅਕਾਸ਼ੀ) ਕਿਤਾਬਾਂ ਦੇ ਛੱਡੀਆਂ। ਅਸੀਂ ਉਹਨਾਂ ਨੂੰ ਸੰਸਾਰ ਵਿਚ ਵੀ ਬਦਲਾ ਭਾਵ ਮਾਨ ਦਿੱਤਾ ਅਤੇ ਪਰਲੋਕ ਵਿਚ ਉਹ ਨੇਕ ਤੇ ਭਲੇ ਲੋਕਾਂ ਵਿੱਚੋਂ ਹੀ ਹੋਣਗੇ।

🎧 ਸੁਣੋ


📜 ਆਇਤ 25-29 — ਅਲ-ਅੰਕਬੂਤ

25وَقَالَ إِنَّمَا اتَّخَذْتُم مِّن دُونِ اللَّهِ أَوْثَانًا مَّوَدَّةَ بَيْنِكُمْ فِي الْحَيَاةِ الدُّنْيَا ۖ ثُمَّ يَوْمَ الْقِيَامَةِ يَكْفُرُ بَعْضُكُم بِبَعْضٍ وَيَلْعَنُ بَعْضُكُم بَعْضًا وَمَأْوَاكُمُ النَّارُ وَمَا لَكُم مِّن نَّاصِرِينَ
25਼ ਅਤੇ ਇਬਰਾਹੀਮ ਨੇ ਕਿਹਾ ਕਿ ਤੁਸੀਂ ਅੱਲਾਹ ਨੂੰ ਛੱਡ ਕੇ ਜਿਹੜੇ ਵੀ ਬੁਤਾਂ ਨੂੰ ਪੂਜਦੇ ਹੋ, ਇਹ ਦਾ ਕਾਰਨ ਤਾਂ ਕੇਵਲ ਤੁਹਾਡੇ ਸੰਸਾਰਿਕ ਪ੍ਰੇਮ ਹੈ, ਪਰ ਕਿਆਮਤ ਵਾਲੇ ਦਿਹਾੜੇ ਤੁਸੀਂ ਇਕ ਦੂਜੇ ਦੇ ਇਨਕਾਰੀ ਹੋ ਜਾਓਂਗੇ ਤੇ ਤੁਸੀਂ ਇਕ ਦੂਜੇ ’ਤੇ ਫਿਟਕਾਰਾਂ ਪਾਓਂਗੇ। ਤੁਹਾਡਾ ਸਭ ਦਾ ਟਿਕਾਣਾ (ਨਰਕ ਦੀ) ਅੱਗ ਹੋਵੇਗੀ, ਜਿੱਥੇ ਤੁਹਾਡਾ ਕੋਈ ਵੀ ਸਹਾਈ ਨਹੀਂ ਹੋਵੇਗਾ।
26۞ فَآمَنَ لَهُ لُوطٌ ۘ وَقَالَ إِنِّي مُهَاجِرٌ إِلَىٰ رَبِّي ۖ إِنَّهُ هُوَ الْعَزِيزُ الْحَكِيمُ
26਼ ਫੇਰ ਇਬਰਾਹੀਮ ਉੱਤੇ ਲੂਤ ਈਮਾਨ ਲਿਆਇਆ ਤੇ ਇਬਰਾਹੀਮ ਨੇ ਆਖਿਆ ਕਿ ਮੈਂ ਆਪਣੇ ਪਾਲਣਹਾਰ ਵੱਲ ਹਿਜਰਤ ਕਰਨ ਵਾਲਾ ਹਾਂ (ਭਾਵ ਸਭ ਕੁੱਝ ਛੱਡ ਕੇ ਉਸੇ ਦਾ ਲੜ ਫੜਾਂਗਾਂ) ਉਹ ਬਹੁਤ ਹੀ ਜ਼ਬਰਦਸਤ ਹਿਕਮਤਾਂ ਵਾਲਾ ਹੈ।
27وَوَهَبْنَا لَهُ إِسْحَاقَ وَيَعْقُوبَ وَجَعَلْنَا فِي ذُرِّيَّتِهِ النُّبُوَّةَ وَالْكِتَابَ وَآتَيْنَاهُ أَجْرَهُ فِي الدُّنْيَا ۖ وَإِنَّهُ فِي الْآخِرَةِ لَمِنَ الصَّالِحِينَ
27਼ ਅਤੇ ਅਸੀਂ ਉਸ (ਇਬਰਾਹੀਮ) ਨੂੰ ਇਸਹਾਕ ਤੇ ਯਾਕੂਬ (ਪੁੱਤਰ ਤੇ ਪੋਤਰੇ) ਦਿੱਤੇ ਅਤੇ ਉਸੇ ਦੇ ਵੰਸ਼ ਵਿੱਚੋਂ ਪੈਗ਼ੰਬਰੀ ਤੇ (ਅਕਾਸ਼ੀ) ਕਿਤਾਬਾਂ ਦੇ ਛੱਡੀਆਂ। ਅਸੀਂ ਉਹਨਾਂ ਨੂੰ ਸੰਸਾਰ ਵਿਚ ਵੀ ਬਦਲਾ ਭਾਵ ਮਾਨ ਦਿੱਤਾ ਅਤੇ ਪਰਲੋਕ ਵਿਚ ਉਹ ਨੇਕ ਤੇ ਭਲੇ ਲੋਕਾਂ ਵਿੱਚੋਂ ਹੀ ਹੋਣਗੇ।
28وَلُوطًا إِذْ قَالَ لِقَوْمِهِ إِنَّكُمْ لَتَأْتُونَ الْفَاحِشَةَ مَا سَبَقَكُم بِهَا مِنْ أَحَدٍ مِّنَ الْعَالَمِينَ
28਼ ਅਤੇ ਅਸਾਂ ਲੂਤ ਨੂੰ (ਪੈਗ਼ੰਬਰ ਬਣਾ ਕੇ) ਭੇਜਿਆ, ਜਦੋਂ ਉਸ ਨੇ ਅਪਣੀ ਕੌਮ ਨੂੰ ਕਿਹਾ ਕਿ ਤੁਸੀਂ ਤਾਂ ਉਹ ਅਸ਼ਲੀਲ ਹਰਕਤਾਂ ਕਰਦੇ ਹੋ ਜਿਸ ਨੂੰ ਤੁਹਾਥੋਂ ਪਹਿਲਾਂ ਸੰਸਾਰ ਵਿਚ ਕਿਸੇ ਨੇ ਵੀ ਨਹੀਂ ਸੀ ਕੀਤਾ।
29أَئِنَّكُمْ لَتَأْتُونَ الرِّجَالَ وَتَقْطَعُونَ السَّبِيلَ وَتَأْتُونَ فِي نَادِيكُمُ الْمُنكَرَ ۖ فَمَا كَانَ جَوَابَ قَوْمِهِ إِلَّا أَن قَالُوا ائْتِنَا بِعَذَابِ اللَّهِ إِن كُنتَ مِنَ الصَّادِقِينَ
29਼ ਕੀ ਤੁਸੀਂ ਪੁਰਸ਼ਾਂ ਦੇ ਕੋਲ (ਕਾਮਵਾਸਨਾ ਦੀ ਪੂਰਤੀ ਲਈ) ਜਾਂਦੇ ਹੋ? (ਲੁੱਟਾਂ ਖੋਹਾਂ ਕਰਨ ਲਈ) ਰਸਤੇ ਬੰਦ ਕਰਦੇ ਹੋ ਅਤੇ ਆਪਣੀਆਂ ਮਜਲਿਸਾਂ ਵਿਚ ਭੈੜੀਆਂ (ਅਸ਼ਲੀਲ) ਹਰਕਤਾਂ ਕਰਦੇ ਹੋ? ਇਹਨਾਂ ਗੱਲਾਂ ਦੇ ਉੱਤਰ ਵਿਚ ਉਸ (ਲੂਤ ਦੀ) ਕੌਮ ਨੇ ਇਸ ਤੋਂ ਛੁੱਟ ਹੋਰ ਕੁੱਝ ਨਹੀਂ ਕਿਹਾ ਕਿ ਜੇ ਤੂੰ ਆਪਣੀ ਗੱਲ ਵਿਚ ਸੱਚਾ ਹੈ ਤਾਂ (ਸਾਡੇ ਲਈ) ਅੱਲਾਹ ਵੱਲੋਂ ਅਜ਼ਾਬ ਲੈ ਆ।
ਅਲ-ਅੰਕਬੂਤਕੁਰਾਨ ਸੂਚੀ
69ਆਇਤ
MeccanRevelation
27ਆਇਤ

ਅਨੁਵਾਦ — ਅਲ-ਅੰਕਬੂਤ 27

ਸੂਰਾ ਅਲ-ਅੰਕਬੂਤ ਆਇਤ 27 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 27਼ ਅਤੇ ਅਸੀਂ ਉਸ (ਇਬਰਾਹੀਮ) ਨੂੰ ਇਸਹਾਕ ਤੇ ਯਾਕੂਬ (ਪੁੱਤਰ…

ਸੂਰਾ ਆਇਤ 27/69 — ਅਲ-ਅੰਕਬੂਤ العنكبوت (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅੰਕਬੂਤ ਸੁਣੋ, ਅਲ-ਅੰਕਬੂਤ ਅਨੁਵਾਦ, ਅਲ-ਅੰਕਬੂਤ mp3, ਅਲ-ਅੰਕਬੂਤ pdf. ਆਇਤ 25–29. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers