ਅਸ਼-ਸ਼ੂਰਾ · 12/53
ਅਨੁਵਾਦ ਉਚਾਰਨ — ਸੂਰਾ ਅਸ਼-ਸ਼ੂਰਾ
لَهُ مَقَالِيدُ السَّمَاوَاتِ وَالْأَرْضِ ۖ يَبْسُطُ الرِّزْقَ لِمَن يَشَاءُ وَيَقْدِرُ ۚ إِنَّهُ بِكُلِّ شَيْءٍ عَلِيمٌ ۝١٢
Lahoo maqaaleedus samaawaati wal ardi yabsutur rizqa limany yashaaa`u wa yaqdir; innahoo bikulli shai`unw wa Huwas Samee`ul Baseer
📖 ਪੰਜਾਬੀ ਵਿੱਚ
12਼ ਅਕਾਸ਼ਾਂ ਤੇ ਧਰਤੀ ਦੇ ਖ਼ਜ਼ਾਨਿਆਂ ਦੀਆਂ ਕੁੰਜੀਆਂ ਉਸੇ ਕੋਲ ਹਨ। ਉਹ ਜਿਸ ਨੂੰ ਚਾਹੁੰਦਾ ਹੈ, ਖੁੱਲ੍ਹਾ-ਡੁੱਲਾ ਰਿਜ਼ਕ ਦਿੰਦਾ ਹੈ ਅਤੇ ਜਿਸ ਲਈ ਚਾਹੁੰਦਾ ਹੈ, ਰੋਜ਼ੀ ਵਿਚ ਤੰਗੀ ਕਰ ਦਿੰਦਾ ਹੈ। ਬੇਸ਼ੱਕ ਉਹ ਹਰੇਕ ਚੀਜ਼ ਤੋਂ ਚੰਗੀ ਤਰ੍ਹਾਂ ਜਾਣੂ ਹੈ।

🎧 ਸੁਣੋ


📜 ਆਇਤ 10-14 — ਸੂਰਾ ਅਸ਼-ਸ਼ੂਰਾ

10وَمَا اخْتَلَفْتُمْ فِيهِ مِن شَيْءٍ فَحُكْمُهُ إِلَى اللَّهِ ۚ ذَٰلِكُمُ اللَّهُ رَبِّي عَلَيْهِ تَوَكَّلْتُ وَإِلَيْهِ أُنِيبُ
10਼ (ਧਰਮ ਦੇ ਸੰਬੰਧ ਵਿਚ) ਜਿਸ ਗੱਲ ਵਿਚ ਵੀ ਤੁਸੀਂ ਮਤਭੇਦ ਰਖਦੇ ਹੋ ਉਸ ਦਾ ਫ਼ੈਸਲਾ ਕਰਨਾ ਅੱਲਾਹ ਦੇ ਜ਼ਿੰਮੇ ਹੈ। ਉਹੀਓ ਅੱਲਾਹ ਮੇਰਾ ਰੱਬ ਹੈ, ਉਸੇ ਉੱਤੇ ਮੇਰਾ ਭਰੋਸਾ ਰੁ ਅਤੇ ਮੈਂ ਉਸ ਵੱਲ ਮੁੜ ਆਉਂਦਾ ਹਾਂ।
11فَاطِرُ السَّمَاوَاتِ وَالْأَرْضِ ۚ جَعَلَ لَكُم مِّنْ أَنفُسِكُمْ أَزْوَاجًا وَمِنَ الْأَنْعَامِ أَزْوَاجًا ۖ يَذْرَؤُكُمْ فِيهِ ۚ لَيْسَ كَمِثْلِهِ شَيْءٌ ۖ وَهُوَ السَّمِيعُ الْبَصِيرُ
11਼ ਅਕਾਸ਼ਾਂ ਤੇ ਧਰਤੀ ਦਾ ਸਿਰਜਨਹਾਰ ਵੀ ਉਹੀਓ ਹੈ। ਉਸੇ ਨੇ ਤੁਹਾਡੀ ਜਿਨਸ ਵਿੱਚੋਂ ਤੁਹਾਡੇ ਲਈ ਜੋੜੇ ਬਣਾਏ ਅਤੇ ਪਸ਼ੂਆਂ ਵਿੱਚੋਂ ਵੀ ਉਹਨਾਂ ਦੀ ਜਿਨਸ ਦੇ ਜੋੜੇ ਬਣਾਏ। ਇਸ ਤਰ੍ਹਾਂ ਉਹ ਤੁਹਾਡੀਆਂ ਨਸਲਾਂ ਨੂੰ ਫੈਲਾਉਂਦਾ ਰਹਿੰਦਾ ਹੈ। (ਸ੍ਰਿਸ਼ਟੀ ਦੀ) ਕੋਈ ਵੀ ਸ਼ੈਅ ਉਸ ਵਰਗੀ ਨਹੀਂ। ਉਹ (ਹਰ ਗੱਲ ਨੂੰ) ਚੰਗੀ ਤਰ੍ਹਾਂ ਸੁਣਦਾ ਹੈ ਤੇ (ਹਰ ਕੰਮ ਨੂੰ) ਚੰਗੀ ਤਰ੍ਹਾਂ ਵੇਖਦਾ ਹੈ।
12لَهُ مَقَالِيدُ السَّمَاوَاتِ وَالْأَرْضِ ۖ يَبْسُطُ الرِّزْقَ لِمَن يَشَاءُ وَيَقْدِرُ ۚ إِنَّهُ بِكُلِّ شَيْءٍ عَلِيمٌ
12਼ ਅਕਾਸ਼ਾਂ ਤੇ ਧਰਤੀ ਦੇ ਖ਼ਜ਼ਾਨਿਆਂ ਦੀਆਂ ਕੁੰਜੀਆਂ ਉਸੇ ਕੋਲ ਹਨ। ਉਹ ਜਿਸ ਨੂੰ ਚਾਹੁੰਦਾ ਹੈ, ਖੁੱਲ੍ਹਾ-ਡੁੱਲਾ ਰਿਜ਼ਕ ਦਿੰਦਾ ਹੈ ਅਤੇ ਜਿਸ ਲਈ ਚਾਹੁੰਦਾ ਹੈ, ਰੋਜ਼ੀ ਵਿਚ ਤੰਗੀ ਕਰ ਦਿੰਦਾ ਹੈ। ਬੇਸ਼ੱਕ ਉਹ ਹਰੇਕ ਚੀਜ਼ ਤੋਂ ਚੰਗੀ ਤਰ੍ਹਾਂ ਜਾਣੂ ਹੈ।
13۞ شَرَعَ لَكُم مِّنَ الدِّينِ مَا وَصَّىٰ بِهِ نُوحًا وَالَّذِي أَوْحَيْنَا إِلَيْكَ وَمَا وَصَّيْنَا بِهِ إِبْرَاهِيمَ وَمُوسَىٰ وَعِيسَىٰ ۖ أَنْ أَقِيمُوا الدِّينَ وَلَا تَتَفَرَّقُوا فِيهِ ۚ كَبُرَ عَلَى الْمُشْرِكِينَ مَا تَدْعُوهُمْ إِلَيْهِ ۚ اللَّهُ يَجْتَبِي إِلَيْهِ مَن يَشَاءُ وَيَهْدِي إِلَيْهِ مَن يُنِيبُ
13਼ (ਹੇ ਮੁਹੰਮਦ!) ਉਸ ਨੇ ਤੁਹਾਡੇ ਲਈ ਵੀ ਉਹੀਓ ਧਰਮ ਨਿਯਤ ਕੀਤਾ ਹੈ, ਜਿਸ ਦਾ ਹੁਕਮ ਉਸ ਨੇ ਨੂਹ ਨੂੰ ਦਿੱਤਾ ਸੀ ਅਤੇ ਅਸੀਂ ਉਹੀ ਵਹੀ ਤੁਹਾਡੇ ਵੱਲ ਭੇਜੀ ਹੈ ਅਤੇ ਇਸੇ ਦਾ ਤਾਕੀਦੀ ਹੁਕਮ ਅਸੀਂ ਇਬਰਾਹੀਮ, ਮੂਸਾ ਅਤੇ ਈਸਾ ਨੂੰ ਦਿੱਤਾ ਸੀ ਕਿ ਤੁਸੀਂ ਸਾਰੇ ਇਸੇ ਦੀਨ ਨੂੰ ਕਾਇਮ ਰੱਖੋ ਅਤੇ ਤੁਸੀਂ ਇਸ ਵਿਚ ਅੱਡੋ-ਅੱਡ ਨਾ ਹੋ ਜਾਣਾ।1 (ਹੇ ਨਬੀ!) ਜਿਸ ਗੱਲ (ਭਾਵ ਇਕ ਅੱਲਾਹ) ਵੱਲ ਤੁਸੀਂ ਉਹਨਾਂ ਨੂੰ ਸੱਦਾ ਦੇ ਰਹੇ ਹੋ, ਇਹੋ ਗੱਲ ਇਹਨਾਂ ਮੁਸ਼ਰਿਕਾਂ ਨੂੰ ਅਤਿ ਭੈੜੀ ਜਾਪਦੀ ਹੈ। ਅੱਲਾਹ ਜਿਸ ਨੂੰ ਚਾਹੁੰਦਾ ਹੈ ਆਪਣੇ ਲਈ ਚੁਣ ਲੈਂਦਾ ਹੈ ਅਤੇ ਹਿਦਾਇਤ ਉਸੇ ਨੂੰ ਬਖ਼ਸ਼ਦਾ ਹੈ ਜਿਹੜਾ ਉਸ ਵੱਲ ਮੁੜ ਆਉਂਦਾ ਹੈ।
14وَمَا تَفَرَّقُوا إِلَّا مِن بَعْدِ مَا جَاءَهُمُ الْعِلْمُ بَغْيًا بَيْنَهُمْ ۚ وَلَوْلَا كَلِمَةٌ سَبَقَتْ مِن رَّبِّكَ إِلَىٰ أَجَلٍ مُّسَمًّى لَّقُضِيَ بَيْنَهُمْ ۚ وَإِنَّ الَّذِينَ أُورِثُوا الْكِتَابَ مِن بَعْدِهِمْ لَفِي شَكٍّ مِّنْهُ مُرِيبٍ
14਼ ਉਹ ਲੋਕ ਆਪਣੇ ਕੋਲ ਗਿਆਨ ਆ ਚੁੱਕਣ ਮਗਰੋਂ ਕੇਵਲ ਆਪਣੇ ਵਿਚਾਲੇ ਦੀ ਹਟ ਧਰਮੀ ਕਾਰਨ ਧੜੇਬੰਦੀ ਦਾ ਸ਼ਿਕਾਰ ਹੋਏ। (ਹੇ ਨਬੀ!) ਜੇ ਤੁਹਾਡੇ ਰੱਬ ਵੱਲੋਂ ਇਕ ਨਿਯਤ ਸਮੇਂ ਤਕ ਲਈ ਫ਼ੈਸਲਾ ਅੱਗੇ ਪਾਉਣ ਦੀ ਗੱਲ ਪਹਿਲਾਂ ਤੋਂ ਹੀ ਨਾ ਆਖੀ ਹੁੰਦੀ ਤਾਂ ਉਹਨਾਂ ਦਾ ਨਿਬੇੜਾ ਕਦੋਂ ਦਾ ਹੋ ਚੁੱਕਿਆ ਹੁੰਦਾ। ਜਿਹੜੇ ਲੋਕ ਉਹਨਾਂ ਤੋਂ ਬਾਅਦ ਅੱਲਾਹ ਦੀ ਕਿਤਾਬ ਦੇ ਵਾਰਸ ਬਣਾਏ ਗਏ ਉਹ ਉਸ ਪ੍ਰਤੀ ਦੁਵਿਧਾ ਭਰੇ ਸ਼ੱਕ ਵਿਚ ਹਨ।
ਅਸ਼-ਸ਼ੂਰਾਕੁਰਾਨ ਸੂਚੀ
53ਆਇਤ
MeccanRevelation
12ਆਇਤ

ਅਨੁਵਾਦ — ਅਸ਼-ਸ਼ੂਰਾ 12

ਸੂਰਾ ਅਸ਼-ਸ਼ੂਰਾ ਆਇਤ 12 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 12਼ ਅਕਾਸ਼ਾਂ ਤੇ ਧਰਤੀ ਦੇ ਖ਼ਜ਼ਾਨਿਆਂ ਦੀਆਂ ਕੁੰਜੀਆਂ ਉਸੇ ਕੋਲ…

ਸੂਰਾ ਆਇਤ 12/53 — ਸੂਰਾ ਅਸ਼-ਸ਼ੂਰਾ الشورى (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਸ਼-ਸ਼ੂਰਾ ਸੁਣੋ, ਸੂਰਾ ਅਸ਼-ਸ਼ੂਰਾ ਅਨੁਵਾਦ, ਸੂਰਾ ਅਸ਼-ਸ਼ੂਰਾ mp3, ਸੂਰਾ ਅਸ਼-ਸ਼ੂਰਾ pdf. ਆਇਤ 10–14. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Monday, September 7, 2026

Don't forget us in your sincere prayers