ਅਲ-ਮਾਇਦਾ · 61/120
ਅਨੁਵਾਦ ਉਚਾਰਨ — ਸੂਰਾ ਅਲ-ਮਾਇਦਾ
وَإِذَا جَاءُوكُمْ قَالُوا آمَنَّا وَقَد دَّخَلُوا بِالْكُفْرِ وَهُمْ قَدْ خَرَجُوا بِهِ ۚ وَاللَّهُ أَعْلَمُ بِمَا كَانُوا يَكْتُمُونَ ۝٦١
Wa izaa jaaa`ookum qaalooo aamannaa wa qad dakhaloo bilkufri wa hum qad kharajoo bih; wallaahu a`lamu bimaa kaanoo yaktumoon
📖 ਪੰਜਾਬੀ ਵਿੱਚ
61਼ ਜਦੋਂ ਉਹ ਤੁਹਾਡੇ ਕੋਲ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਈਮਾਨ ਲਿਆਏ, ਜਦ ਕਿ ਉਹਨਾਂ ਦਾ ਹਾਲ ਇਹ ਹੇ ਕਿ ਉਹ ਕੁਫ਼ਰ ਦੇ ਨਾਲ ਹੀ (ਈਮਾਨ ਵਿਚ) ਦਾਖ਼ਲ ਹੋਏ ਸੀ ਅਤੇ ਉਸੇ ਦੇ ਨਾਲ ਹੀ ਨਿਕਲ ਗਏ। ਇਹ ਜੋ ਵੀ ਲੁਕਾ ਰਹੇ ਹਨ ਅੱਲਾਹ ਉਹ ਸਭ ਜਾਣਦਾ ਹੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 59-63 — ਸੂਰਾ ਅਲ-ਮਾਇਦਾ

59قُلْ يَا أَهْلَ الْكِتَابِ هَلْ تَنقِمُونَ مِنَّا إِلَّا أَنْ آمَنَّا بِاللَّهِ وَمَا أُنزِلَ إِلَيْنَا وَمَا أُنزِلَ مِن قَبْلُ وَأَنَّ أَكْثَرَكُمْ فَاسِقُونَ
59਼ ਸੋ (ਹੇ ਨਬੀ!) ਤੁਸੀਂ ਆਖੋ ਕਿ ਹੇ ਕਿਤਾਬ ਵਾਲਿਓ! ਕੀ ਤੁਸੀਂ ਸਾਡੇ ਨਾਲ ਇਸ ਲਈ ਵੈਰ ਰੱਖਦੇ ਹੋ ਕਿ ਅਸੀਂ ਅੱਲਾਹ ਅਤੇ ਉਸ ਵੱਲੋਂ ਘੱਲੀ ਗਈ ਕਿਤਾਬ (.ਕੁਰਆਨ) ਅਤੇ ਸਾਥੋਂ ਪਹਿਲਾਂ ਨਾਜ਼ਿਲ ਹੋਈਆਂ ਕਿਤਾਬਾਂ ਉੱਤੇ ਈਮਾਨ ਰੱਖਦੇ ਹਾਂ। ਬੇਸ਼ੱਕ ਤੁਹਾਡੇ ਵਿੱਚੋਂ ਬਹੁਤੇ ਲੋਕ ਤਾਂ ਨਾ-ਫ਼ਰਮਾਨ ਹਨ।
60قُلْ هَلْ أُنَبِّئُكُم بِشَرٍّ مِّن ذَٰلِكَ مَثُوبَةً عِندَ اللَّهِ ۚ مَن لَّعَنَهُ اللَّهُ وَغَضِبَ عَلَيْهِ وَجَعَلَ مِنْهُمُ الْقِرَدَةَ وَالْخَنَازِيرَ وَعَبَدَ الطَّاغُوتَ ۚ أُولَٰئِكَ شَرٌّ مَّكَانًا وَأَضَلُّ عَن سَوَاءِ السَّبِيلِ
60਼ (ਹੇ ਨਬੀ!) ਕਹਿ ਦਿਓ! ਕੀ ਮੈਂ ਤੁਹਾਨੂੰ ਉਸ ਵਿਅਕਤੀ ਬਾਰੇ ਨਾ ਦੱਸਾਂ ਜਿਹੜਾ ਬਦਲੇ ਪੱਖੋਂ ਅੱਲਾਹ ਦੀਆਂ ਨਜ਼ਰਾਂ ਵਿਚ ਉਸ (ਨਾ-ਫ਼ਰਮਾਨ) ਤੋਂ ਵੀ ਵੱਧ ਭੈੜਾ ਹੇ ? ਇਹ ਵਿਅਕਤੀ ਉਹ ਹੇ ਜਿਸ ਉੱਤੇ ਅੱਲਾਹ ਨੇ ਲਾਅਨਤਾਂ ਪਾਈਆਂ ਹਨ ਅਤੇ ਉਸ ’ਤੇ ਆਪਣਾ ਗ਼ਜ਼ਬ (ਕਰੋਪ) ਨਾਜ਼ਿਲ ਕੀਤਾ ਹੇ। ਇਹਨਾਂ ਵਿੱਚੋਂ ਕੁੱਝ ਨੂੰ ਬਾਂਦਰ ਅਤੇ ਸੂਰ ਬਣਾ ਛੱਡਿਆ। ਅਤੇ ਜਿਸ ਵਿਅਕਤੀ ਨੇ ਸ਼ੈਤਾਨ ਦੀ ਬੰਦਗੀ ਕੀਤੀ ਉਹੀ ਲੋਕ ਸਭ ਤੋਂ ਵੱਧ ਭੈੜੀ ਸ਼੍ਰੇਣੀ ਵਿਚ ਹਨ ਅਤੇ ਇਹੋ ਹਨ ਜਿਹੜੇ ਸੱਭ ਤੋਂ ਵੱਧ ਸਿੱਧੀ ਰਾਹ ਤੋਂ ਭਟਕੇ ਹੋਏ ਹਨ।
61وَإِذَا جَاءُوكُمْ قَالُوا آمَنَّا وَقَد دَّخَلُوا بِالْكُفْرِ وَهُمْ قَدْ خَرَجُوا بِهِ ۚ وَاللَّهُ أَعْلَمُ بِمَا كَانُوا يَكْتُمُونَ
61਼ ਜਦੋਂ ਉਹ ਤੁਹਾਡੇ ਕੋਲ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਈਮਾਨ ਲਿਆਏ, ਜਦ ਕਿ ਉਹਨਾਂ ਦਾ ਹਾਲ ਇਹ ਹੇ ਕਿ ਉਹ ਕੁਫ਼ਰ ਦੇ ਨਾਲ ਹੀ (ਈਮਾਨ ਵਿਚ) ਦਾਖ਼ਲ ਹੋਏ ਸੀ ਅਤੇ ਉਸੇ ਦੇ ਨਾਲ ਹੀ ਨਿਕਲ ਗਏ। ਇਹ ਜੋ ਵੀ ਲੁਕਾ ਰਹੇ ਹਨ ਅੱਲਾਹ ਉਹ ਸਭ ਜਾਣਦਾ ਹੇ।
62وَتَرَىٰ كَثِيرًا مِّنْهُمْ يُسَارِعُونَ فِي الْإِثْمِ وَالْعُدْوَانِ وَأَكْلِهِمُ السُّحْتَ ۚ لَبِئْسَ مَا كَانُوا يَعْمَلُونَ
62਼ ਤੁਸੀਂ ਵੇਖੋਗੇ ਕਿ ਇਹਨਾਂ ਵਿੱਚੋਂ ਬਹੁਤੇ ਲੋਕ ਗੁਨਾਹ, ਵਧੀਕੀ ਅਤੇ ਹਰਾਮ ਖਾਣ ਵਿਚ ਛੇਤੀ ਕਰਦੇ ਹਨ, ਉਹ ਬਹੁਤ ਹੀ ਬੁਰੇ ਕੰਮ ਹਨ ਜੋ ਉਹ ਕਰਦੇ ਹਨ।
63لَوْلَا يَنْهَاهُمُ الرَّبَّانِيُّونَ وَالْأَحْبَارُ عَن قَوْلِهِمُ الْإِثْمَ وَأَكْلِهِمُ السُّحْتَ ۚ لَبِئْسَ مَا كَانُوا يَصْنَعُونَ
63਼ ਇਹਨਾਂ ਨੂੰ ਇਹਨਾਂ ਦੇ ਅੱਲਾਹ ਵਾਲੇ ਤੇ ਧਰਮ-ਗਿਆਨੀ ਗੁਨਾਹ ਦੀਆਂ ਗੱਲਾਂ ਕਹਿਣ ਤੋਂ ਤੇ ਹਰਾਮ ਚੀਜ਼ਾਂ ਖਾਣ ਤੋਂ ਕਿਉਂ ਨਹੀਂ ਰੋਕਦੇ? ਬੇਸ਼ੱਕ ਬਹੁਤ ਹੀ ਭੈੜੀ ਰਚਨਾ ਹੇ ਜੋ ਉਹ ਆਪਣੇ ਲਈ ਤਿਆਰ ਕਰ ਰਹੇ ਹਨ।
ਅਲ-ਮਾਇਦਾਕੁਰਾਨ ਸੂਚੀ
120ਆਇਤ
MedinanRevelation
61ਆਇਤ

ਅਨੁਵਾਦ — ਅਲ-ਮਾਇਦਾ 61

ਸੂਰਾ ਅਲ-ਮਾਇਦਾ ਆਇਤ 61 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 61਼ ਜਦੋਂ ਉਹ ਤੁਹਾਡੇ ਕੋਲ ਆਉਂਦੇ ਹਨ ਤਾਂ ਕਹਿੰਦੇ ਹਨ…

ਸੂਰਾ ਆਇਤ 61/120 — ਸੂਰਾ ਅਲ-ਮਾਇਦਾ المائدة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮਾਇਦਾ ਸੁਣੋ, ਸੂਰਾ ਅਲ-ਮਾਇਦਾ ਅਨੁਵਾਦ, ਸੂਰਾ ਅਲ-ਮਾਇਦਾ mp3, ਸੂਰਾ ਅਲ-ਮਾਇਦਾ pdf. ਆਇਤ 59–63. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers