ਅਲ-ਮਾਇਦਾ · 63/120
ਅਨੁਵਾਦ ਉਚਾਰਨ — ਸੂਰਾ ਅਲ-ਮਾਇਦਾ
لَوْلَا يَنْهَاهُمُ الرَّبَّانِيُّونَ وَالْأَحْبَارُ عَن قَوْلِهِمُ الْإِثْمَ وَأَكْلِهِمُ السُّحْتَ ۚ لَبِئْسَ مَا كَانُوا يَصْنَعُونَ ۝٦٣
Law laa yanhaahumur rabbaaniyyoona wal ahbaaru `an qawlihimul ismaa wa aklihimus suht; labi`sa maa kaanoo yasna`oon
📖 ਪੰਜਾਬੀ ਵਿੱਚ
63਼ ਇਹਨਾਂ ਨੂੰ ਇਹਨਾਂ ਦੇ ਅੱਲਾਹ ਵਾਲੇ ਤੇ ਧਰਮ-ਗਿਆਨੀ ਗੁਨਾਹ ਦੀਆਂ ਗੱਲਾਂ ਕਹਿਣ ਤੋਂ ਤੇ ਹਰਾਮ ਚੀਜ਼ਾਂ ਖਾਣ ਤੋਂ ਕਿਉਂ ਨਹੀਂ ਰੋਕਦੇ? ਬੇਸ਼ੱਕ ਬਹੁਤ ਹੀ ਭੈੜੀ ਰਚਨਾ ਹੇ ਜੋ ਉਹ ਆਪਣੇ ਲਈ ਤਿਆਰ ਕਰ ਰਹੇ ਹਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 61-65 — ਸੂਰਾ ਅਲ-ਮਾਇਦਾ

61وَإِذَا جَاءُوكُمْ قَالُوا آمَنَّا وَقَد دَّخَلُوا بِالْكُفْرِ وَهُمْ قَدْ خَرَجُوا بِهِ ۚ وَاللَّهُ أَعْلَمُ بِمَا كَانُوا يَكْتُمُونَ
61਼ ਜਦੋਂ ਉਹ ਤੁਹਾਡੇ ਕੋਲ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਈਮਾਨ ਲਿਆਏ, ਜਦ ਕਿ ਉਹਨਾਂ ਦਾ ਹਾਲ ਇਹ ਹੇ ਕਿ ਉਹ ਕੁਫ਼ਰ ਦੇ ਨਾਲ ਹੀ (ਈਮਾਨ ਵਿਚ) ਦਾਖ਼ਲ ਹੋਏ ਸੀ ਅਤੇ ਉਸੇ ਦੇ ਨਾਲ ਹੀ ਨਿਕਲ ਗਏ। ਇਹ ਜੋ ਵੀ ਲੁਕਾ ਰਹੇ ਹਨ ਅੱਲਾਹ ਉਹ ਸਭ ਜਾਣਦਾ ਹੇ।
62وَتَرَىٰ كَثِيرًا مِّنْهُمْ يُسَارِعُونَ فِي الْإِثْمِ وَالْعُدْوَانِ وَأَكْلِهِمُ السُّحْتَ ۚ لَبِئْسَ مَا كَانُوا يَعْمَلُونَ
62਼ ਤੁਸੀਂ ਵੇਖੋਗੇ ਕਿ ਇਹਨਾਂ ਵਿੱਚੋਂ ਬਹੁਤੇ ਲੋਕ ਗੁਨਾਹ, ਵਧੀਕੀ ਅਤੇ ਹਰਾਮ ਖਾਣ ਵਿਚ ਛੇਤੀ ਕਰਦੇ ਹਨ, ਉਹ ਬਹੁਤ ਹੀ ਬੁਰੇ ਕੰਮ ਹਨ ਜੋ ਉਹ ਕਰਦੇ ਹਨ।
63لَوْلَا يَنْهَاهُمُ الرَّبَّانِيُّونَ وَالْأَحْبَارُ عَن قَوْلِهِمُ الْإِثْمَ وَأَكْلِهِمُ السُّحْتَ ۚ لَبِئْسَ مَا كَانُوا يَصْنَعُونَ
63਼ ਇਹਨਾਂ ਨੂੰ ਇਹਨਾਂ ਦੇ ਅੱਲਾਹ ਵਾਲੇ ਤੇ ਧਰਮ-ਗਿਆਨੀ ਗੁਨਾਹ ਦੀਆਂ ਗੱਲਾਂ ਕਹਿਣ ਤੋਂ ਤੇ ਹਰਾਮ ਚੀਜ਼ਾਂ ਖਾਣ ਤੋਂ ਕਿਉਂ ਨਹੀਂ ਰੋਕਦੇ? ਬੇਸ਼ੱਕ ਬਹੁਤ ਹੀ ਭੈੜੀ ਰਚਨਾ ਹੇ ਜੋ ਉਹ ਆਪਣੇ ਲਈ ਤਿਆਰ ਕਰ ਰਹੇ ਹਨ।
64وَقَالَتِ الْيَهُودُ يَدُ اللَّهِ مَغْلُولَةٌ ۚ غُلَّتْ أَيْدِيهِمْ وَلُعِنُوا بِمَا قَالُوا ۘ بَلْ يَدَاهُ مَبْسُوطَتَانِ يُنفِقُ كَيْفَ يَشَاءُ ۚ وَلَيَزِيدَنَّ كَثِيرًا مِّنْهُم مَّا أُنزِلَ إِلَيْكَ مِن رَّبِّكَ طُغْيَانًا وَكُفْرًا ۚ وَأَلْقَيْنَا بَيْنَهُمُ الْعَدَاوَةَ وَالْبَغْضَاءَ إِلَىٰ يَوْمِ الْقِيَامَةِ ۚ كُلَّمَا أَوْقَدُوا نَارًا لِّلْحَرْبِ أَطْفَأَهَا اللَّهُ ۚ وَيَسْعَوْنَ فِي الْأَرْضِ فَسَادًا ۚ وَاللَّهُ لَا يُحِبُّ الْمُفْسِدِينَ
64਼ ਯਹੂਦੀ ਆਖਦੇ ਹਨ ਕਿ ਅੱਲਾਹ ਦੇ ਹੱਥ ਬੱਝੇ ਹੋਏ ਹਨ? (ਜਦ ਕਿ) ਹੱਥ ਤਾਂ ਇਹਨਾਂ ਦੇ ਹੀ1 ਬੱਝੇ ਹੋਏ ਹਨ ਅਤੇ ਇਹਨਾਂ ਦੀ ਇਸ ਬਕਵਾਸ ਕਾਰਨ ਹੀ ਇਹਨਾਂ ਉੱਤੇ ਲਾਅਨਤਾਂ ਕੀਤੀਆਂ ਗਈਆਂ ਹਨ, ਸਗੋਂ ਅੱਲਾਹ ਦੇ ਹੱਥ ਤਾਂ ਖੁੱਲ੍ਹੇ ਹਨ, ਜਿਵੇਂ ਚਾਹੁੰਦਾ ਹੇ ਖ਼ਰਚ ਕਰਦਾ ਹੇ। ਹਕੀਕਤ ਇਹ ਹੇ ਕਿ ਜੋ ਵੀ ਤੁਹਾਡੇ ਰੱਬ ਵੱਲੋਂ ਉਤਾਰਿਆ ਜਾਂਦਾ ਹੇ ਇਹ ਇਹਨਾਂ (ਕਾਫ਼ਿਰ) ਵਿੱਚੋਂ ਬਥੇਰਿਆਂ ਦੀ ਸਰਕਸ਼ੀ ਅਤੇ ਕੁਫ਼ਰ ਵਿਚ ਵਾਧੇ ਦਾ ਕਾਰਨ ਬਣਦਾ ਹੇ। ਅਤੇ ਅਸੀਂ ਕਿਆਮਤ ਤਕ ਲਈ ਇਹਨਾਂ ਵਿਚਾਲੇ ਈਰਖਾ ਤੇ ਵੈਰ ਵਿਰੋਧ ਪਾ ਛੱਡਿਆਂ ਹੇ। ਜਦੋਂ ਵੀ ਉਹ ਲੜਾਈ ਦੀ ਅੱਗ ਭੜਕਾਉਣਾ ਚਾਹੁੰਦੇ ਹਨ ਤਾਂ ਅੱਲਾਹ ਉਸ ਨੂੰ ਬੁਝਾ ਦਿੰਦਾ ਹੇ। ਇਹ ਧਰਤੀ ਉੱਤੇ ਵਿਗਾੜ ਪੈਦਾ ਕਰਨ ਲਈ ਭੱਜੇ-ਨੱਠੇ ਫਿਰਦੇ ਹਨ ਜਦ ਕਿ ਅੱਲਾਹ ਫ਼ਸਾਦੀਆਂ ਨੂੰ ਪਸੰਦ ਨਹੀਂ ਕਰਦਾ।
65وَلَوْ أَنَّ أَهْلَ الْكِتَابِ آمَنُوا وَاتَّقَوْا لَكَفَّرْنَا عَنْهُمْ سَيِّئَاتِهِمْ وَلَأَدْخَلْنَاهُمْ جَنَّاتِ النَّعِيمِ
65਼ ਜੇ ਇਹ ਅਹਲੇ ਕਿਤਾਬ ਈਮਾਨ ਲਿਆਉਂਦੇ ਅਤੇ ਦਿਲਾਂ ਵਿਚ ਰੱਬ ਦਾ ਡਰ ਰੱਖਦੇ ਤਾਂ ਅਸੀਂ (ਅੱਲਾਹ) ਇਹਨਾਂ ਦੀਆਂ ਸਾਰੀਆਂ ਬੁਰਾਈਆਂ ਨੂੰ ਮੁਆਫ਼ ਕਰ ਦਿੰਦੇ ਅਤੇ ਇਹਨਾਂ ਨੂੰ ਨਿਅਮਤਾਂ ਭਰੀਆਂ ਜੱਨਤਾਂ ਵਿਚ ਲੈ ਜਾਂਦੇ।
ਅਲ-ਮਾਇਦਾਕੁਰਾਨ ਸੂਚੀ
120ਆਇਤ
MedinanRevelation
63ਆਇਤ

ਅਨੁਵਾਦ — ਅਲ-ਮਾਇਦਾ 63

ਸੂਰਾ ਅਲ-ਮਾਇਦਾ ਆਇਤ 63 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 63਼ ਇਹਨਾਂ ਨੂੰ ਇਹਨਾਂ ਦੇ ਅੱਲਾਹ ਵਾਲੇ ਤੇ ਧਰਮ-ਗਿਆਨੀ ਗੁਨਾਹ…

ਸੂਰਾ ਆਇਤ 63/120 — ਸੂਰਾ ਅਲ-ਮਾਇਦਾ المائدة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮਾਇਦਾ ਸੁਣੋ, ਸੂਰਾ ਅਲ-ਮਾਇਦਾ ਅਨੁਵਾਦ, ਸੂਰਾ ਅਲ-ਮਾਇਦਾ mp3, ਸੂਰਾ ਅਲ-ਮਾਇਦਾ pdf. ਆਇਤ 61–65. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers