ਅਲ-ਮਾਇਦਾ · 88/120
ਅਨੁਵਾਦ ਉਚਾਰਨ — ਸੂਰਾ ਅਲ-ਮਾਇਦਾ
وَكُلُوا مِمَّا رَزَقَكُمُ اللَّهُ حَلَالًا طَيِّبًا ۚ وَاتَّقُوا اللَّهَ الَّذِي أَنتُم بِهِ مُؤْمِنُونَ ۝٨٨
Wa kuloo mimmaa razaqakumul laahu halaalan taiyibaa; wattaqul laahallazeee antum bihee mu`minon
📖 ਪੰਜਾਬੀ ਵਿੱਚ
88਼ ਅੱਲਾਹ ਨੇ ਤੁਹਾਨੂੰ ਜੋ ਹਲਾਲ ਤੇ ਪਾਕ ਰਿਜ਼ਕ (ਰੋਜ਼ੀ) ਦਿੱਤਾ ਹੇ ਉਸ ਵਿੱਚੋਂ ਖਾਓ ਅਤੇ ਅੱਲਾਹ ਤੋਂ ਡਰੋ ਜਿਸ ਉੱਤੇ ਤੁਸੀਂ ਈਮਾਨ ਰੱਖਦੇ ਹੋ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 86-90 — ਸੂਰਾ ਅਲ-ਮਾਇਦਾ

86وَالَّذِينَ كَفَرُوا وَكَذَّبُوا بِآيَاتِنَا أُولَٰئِكَ أَصْحَابُ الْجَحِيمِ
86਼ ਅਤੇ ਜਿਹੜੇ ਲੋਕ ਕੁਫ਼ਰ ਕਰਦੇ ਰਹੇ ਅਤੇ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਰਹੇ, ਉਹੀਓ ਨਰਕੀ ਹਨ।
87يَا أَيُّهَا الَّذِينَ آمَنُوا لَا تُحَرِّمُوا طَيِّبَاتِ مَا أَحَلَّ اللَّهُ لَكُمْ وَلَا تَعْتَدُوا ۚ إِنَّ اللَّهَ لَا يُحِبُّ الْمُعْتَدِينَ
87਼ ਹੇ ਈਮਾਨ ਵਾਲਿਓ! ਅੱਲਾਹ ਨੇ ਜਿਹੜੀਆਂ ਪਵਿੱਤਰ ਚੀਜ਼ਾਂ ਤੁਹਾਡੇ ਲਈ ਹਲਾਲ (ਜਾਇਜ਼) ਕੀਤੀਆਂ ਹਨ, ਤੁਸੀਂ ਉਹਨਾਂ ਨੂੰ ਹਰਾਮ (ਨਾ-ਜਾਇਜ਼) ਨਾ ਆਖੋ ਅਤੇ ਹੱਦੋਂ ਨਾ ਟੱਪੋ। ਬੇਸ਼ੱਕ ਅੱਲਾਹ ਹੱਦਾਂ ਟੱਪਣ ਵਾਲਿਆਂ ਨੂੰ ਨਾਪਸੰਦ ਕਰਦਾ ਹੇ।
88وَكُلُوا مِمَّا رَزَقَكُمُ اللَّهُ حَلَالًا طَيِّبًا ۚ وَاتَّقُوا اللَّهَ الَّذِي أَنتُم بِهِ مُؤْمِنُونَ
88਼ ਅੱਲਾਹ ਨੇ ਤੁਹਾਨੂੰ ਜੋ ਹਲਾਲ ਤੇ ਪਾਕ ਰਿਜ਼ਕ (ਰੋਜ਼ੀ) ਦਿੱਤਾ ਹੇ ਉਸ ਵਿੱਚੋਂ ਖਾਓ ਅਤੇ ਅੱਲਾਹ ਤੋਂ ਡਰੋ ਜਿਸ ਉੱਤੇ ਤੁਸੀਂ ਈਮਾਨ ਰੱਖਦੇ ਹੋ।
89لَا يُؤَاخِذُكُمُ اللَّهُ بِاللَّغْوِ فِي أَيْمَانِكُمْ وَلَٰكِن يُؤَاخِذُكُم بِمَا عَقَّدتُّمُ الْأَيْمَانَ ۖ فَكَفَّارَتُهُ إِطْعَامُ عَشَرَةِ مَسَاكِينَ مِنْ أَوْسَطِ مَا تُطْعِمُونَ أَهْلِيكُمْ أَوْ كِسْوَتُهُمْ أَوْ تَحْرِيرُ رَقَبَةٍ ۖ فَمَن لَّمْ يَجِدْ فَصِيَامُ ثَلَاثَةِ أَيَّامٍ ۚ ذَٰلِكَ كَفَّارَةُ أَيْمَانِكُمْ إِذَا حَلَفْتُمْ ۚ وَاحْفَظُوا أَيْمَانَكُمْ ۚ كَذَٰلِكَ يُبَيِّنُ اللَّهُ لَكُمْ آيَاتِهِ لَعَلَّكُمْ تَشْكُرُونَ
89਼ ਅੱਲਾਹ ਤੁਹਾਡੀਆਂ ਬਿਨਾਂ ਸੋਚੇ ਸਮਝੇ ਖਾਦੀਆਂ ਹੋਈਆਂ ਕਸਮਾਂ ਲਈ ਤੁਹਾਡੀ ਪਕੜ੍ਹ ਨਹੀਂ ਕਰੇਗਾ ਪਰ ਉਹਨਾਂ ਕਸਮਾਂ ’ਤੇੁ1 ਅਵੱਸ਼ ਪੁੱਛ-ਗਿੱਛ ਕਰੇਗਾ ਜਿਹੜੀਆਂ ਤੁਸੀਂ (ਸੋਚ ਸਮਝ ਕੇ) ਪੱਕੀਆਂ ਕੀਤੀਆਂ ਹਨ। (ਪੱਕੀਆਂ ਕਸਮਾਂ ਭੰਗ ਕਰਨ ’ਤੇ) ਦਸ ਮੁਥਾਜਾਂ ਨੂੰ ਭੋਜਨ ਕਰਾਉਣਾ ਹੇ ਜਿਹਾ ਤੁਸੀਂ ਆਪਣੇ ਪਰਿਵਾਰ ਨੂੰ ਖੁਆਂਦੇ ਹੋ ਜਾਂ ਉਹਨਾਂ ਨੂੰ ਕੱਪੜਾ ਦੇਣਾ ਜਾਂ ਇਕ ਗਰਦਨ ਭਾਵ ਗ਼ੁਲਾਮ ਆਜ਼ਾਦ ਕਰਨਾ ਹੇ। ਫੇਰ ਜਿਹੜਾ ਇਹਨਾਂ ਵਿੱਚੋਂ ਕੁੱਝ ਵੀ ਕਰਨ ਦੀ ਹਿੱਮਤ ਨਾ ਰੱਖਦਾ ਹੋਵੇ ਤਾਂ ਉਹ ਤਿੰਨ ਦਿਨ ਦੇ ਰੋਜ਼ੇ (ਲਗਾਤਾਰ) ਰੱਖੇ। ਇਹ ਤੁਹਾਡੀਆਂ ਉਹਨਾਂ ਕਸਮਾਂ ਦਾ ਕੁੱਫ਼ਾਰਾ (ਭਾਵ ਪਾਪ ਨੂੰ ਢਕਣ ਦਾ ਸਾਧਨ) ਰੁ ਜਿਹਨਾਂ ਨੂੰ ਤੁਸੀਂ ਤੋੜ ਬੈਠਦੇ ਹੋ। ਤੁਸੀਂ ਆਪਣੀਆਂ ਕਸਮਾਂ ਦੀ ਰਾਖੀ ਕਰੋ। ਅੱਲਾਹ ਤੁਹਾਨੂੰ ਸਾਰੇ ਆਦੇਸ਼ ਖੋਲ ਖੋਲ ਕੇ ਦੱਸਦਾ ਹੇ ਤਾਂ ਜੋ ਤੁਸੀਂ ਸ਼ੁਕਰ ਅਦਾ ਕਰੋ।
90يَا أَيُّهَا الَّذِينَ آمَنُوا إِنَّمَا الْخَمْرُ وَالْمَيْسِرُ وَالْأَنصَابُ وَالْأَزْلَامُ رِجْسٌ مِّنْ عَمَلِ الشَّيْطَانِ فَاجْتَنِبُوهُ لَعَلَّكُمْ تُفْلِحُونَ
90਼ ਹੇ ਈਮਾਨ ਵਾਲਿਓ! ਬੇਸ਼ੱਕ ਸ਼ਰਾਬ, ਜੂਆ, ਅਸਥਾਨ ਤੇ ਫ਼ਾਲਗਿਰੀ ਦੇ ਤੀਰ, ਇਹ ਸਾਰੇ ਗੰਦੇ ਕੰਮ ਹਨ ਅਤੇ ਸ਼ੈਤਾਨੀ ਕੰਮਾਂ ਵਿੱਚੋਂ ਹਨ ਸੋ ਇਹਨਾਂ ਤੋਂ ਬਚੋ,1 ਤਾਹੀਓਂ ਤੁਸੀਂ ਸਫ਼ਲ ਹੋਵੋਗੇ।
ਅਲ-ਮਾਇਦਾਕੁਰਾਨ ਸੂਚੀ
120ਆਇਤ
MedinanRevelation
88ਆਇਤ

ਅਨੁਵਾਦ — ਅਲ-ਮਾਇਦਾ 88

ਸੂਰਾ ਅਲ-ਮਾਇਦਾ ਆਇਤ 88 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 88਼ ਅੱਲਾਹ ਨੇ ਤੁਹਾਨੂੰ ਜੋ ਹਲਾਲ ਤੇ ਪਾਕ ਰਿਜ਼ਕ (ਰੋਜ਼ੀ)…

ਸੂਰਾ ਆਇਤ 88/120 — ਸੂਰਾ ਅਲ-ਮਾਇਦਾ المائدة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮਾਇਦਾ ਸੁਣੋ, ਸੂਰਾ ਅਲ-ਮਾਇਦਾ ਅਨੁਵਾਦ, ਸੂਰਾ ਅਲ-ਮਾਇਦਾ mp3, ਸੂਰਾ ਅਲ-ਮਾਇਦਾ pdf. ਆਇਤ 86–90. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers