ਹੂਦ · 83/123
ਅਨੁਵਾਦ ਉਚਾਰਨ — ਸੂਰਾ ਹੂਦ
مُّسَوَّمَةً عِندَ رَبِّكَ ۖ وَمَا هِيَ مِنَ الظَّالِمِينَ بِبَعِيدٍ ۝٨٣
Musawwamatan `inda Rabbik; wa maa hiya minaz zaalimena biba`eed
📖 ਪੰਜਾਬੀ ਵਿੱਚ
83਼ ਹਰ ਪੱਥਰ ’ਤੇ ਤੇਰੇ ਰੱਬ ਦੀ ਨਿਸ਼ਾਨੀ ਲੱਗੀ ਹੋਈ ਸੀ ਅਤੇ ਉਹ ਬਸਤੀ ਇਹਨਾਂ ਜ਼ਾਲਮਾਂ ਤੋਂ (ਭਾਵ ਮੱਕੇ ਤੋਂ) ਕੁੱਝ ਵੀ ਦੂਰ ਨਹੀਂ ਸੀ।

🎧 ਸੁਣੋ


📜 ਆਇਤ 81-85 — ਸੂਰਾ ਹੂਦ

81قَالُوا يَا لُوطُ إِنَّا رُسُلُ رَبِّكَ لَن يَصِلُوا إِلَيْكَ ۖ فَأَسْرِ بِأَهْلِكَ بِقِطْعٍ مِّنَ اللَّيْلِ وَلَا يَلْتَفِتْ مِنكُمْ أَحَدٌ إِلَّا امْرَأَتَكَ ۖ إِنَّهُ مُصِيبُهَا مَا أَصَابَهُمْ ۚ إِنَّ مَوْعِدَهُمُ الصُّبْحُ ۚ أَلَيْسَ الصُّبْحُ بِقَرِيبٍ
81਼ ਫ਼ਰਿਸ਼ਤਿਆਂ ਨੇ ਆਖਿਆ ਕਿ ਹੇ ਲੂਤ! ਅਸੀਂ ਤੇਰੇ ਪਾਲਣਹਾਰ ਵੱਲੋਂ ਭੇਜੇ ਹੋਏ ਹਾਂ, ਇਹ ਲੋਕ ਤੁਹਾਡੇ ’ਤੇ ਹਥ ਨਹੀਂ ਪਾ ਸਕਦੇ। ਤੂੰ ਆਪਣੇ ਘਰ ਵਾਲਿਆਂ ਨੂੰ ਲੈਕੇ ਰਾਤ ਨੂੰ ਕਿਸੇ ਵੇਲੇ ਨਿਕਲ ਜਾ, ਤੁਹਾਡੇ ਵਿਚੋਂ ਕੋਈ ਵੀ ਪਿੱਛੇ ਮੁੜ ਕੇ ਨਾ ਵੇਖੇ, ਤੇਰੀ ਪਤਨੀ ਤੋਂ ਛੁੱਟ (ਸਾਰੇ ਚਲੇ ਜਾਓ) ਕਿਉਂ ਜੋ ਉਸ ਨੂੰ ਵੀ ਉਹੀਓ (ਅਜ਼ਾਬ) ਪਹੁੰਚਣ ਵਾਲਾ ਹੈ ਜਿਹੜਾ ਉਹਨਾਂ ਸਾਰਿਆਂ (ਜ਼ਾਲਮਾਂ) ਨੂੰ ਪਹੁੰਚੇਗਾ। ਬੇਸ਼ੱਕ ਇਹਨਾਂ ਦਾ ਵਾਅਦਾ (ਅਜ਼ਾਬ ਦੇਣ ਦਾ) ਸਵੇਰੇ ਦਾ ਸਮਾਂ ਹੈ। ਕੀ ਸਵੇਰ ਦਾ ਸਮਾਂ ਨੇੜੇ ਨਹੀਂ ਆ ਲੱਗਿਆ? 1
82فَلَمَّا جَاءَ أَمْرُنَا جَعَلْنَا عَالِيَهَا سَافِلَهَا وَأَمْطَرْنَا عَلَيْهَا حِجَارَةً مِّن سِجِّيلٍ مَّنضُودٍ
82਼ ਜਦੋਂ ਸਾਡਾ ਹੁਕਮ (ਭਾਵ ਅਜ਼ਾਬ) ਆ ਗਿਆ ਤਾਂ ਅਸਾਂ ਉਸ ਬਸਤੀ ਨੂੰ ਉੱਪਰੋ-ਥੱਲੇ ਕਰ ਦਿੱਤਾ ਅਤੇ ਉਹਨਾਂ ’ਤੇ ਖਿੰਘਰਾਂ ਦਾ ਤਾਬੜ-ਤੋੜ ਮੀਂਹ ਬਰਸਾਇਆ।
83مُّسَوَّمَةً عِندَ رَبِّكَ ۖ وَمَا هِيَ مِنَ الظَّالِمِينَ بِبَعِيدٍ
83਼ ਹਰ ਪੱਥਰ ’ਤੇ ਤੇਰੇ ਰੱਬ ਦੀ ਨਿਸ਼ਾਨੀ ਲੱਗੀ ਹੋਈ ਸੀ ਅਤੇ ਉਹ ਬਸਤੀ ਇਹਨਾਂ ਜ਼ਾਲਮਾਂ ਤੋਂ (ਭਾਵ ਮੱਕੇ ਤੋਂ) ਕੁੱਝ ਵੀ ਦੂਰ ਨਹੀਂ ਸੀ।
84۞ وَإِلَىٰ مَدْيَنَ أَخَاهُمْ شُعَيْبًا ۚ قَالَ يَا قَوْمِ اعْبُدُوا اللَّهَ مَا لَكُم مِّنْ إِلَٰهٍ غَيْرُهُ ۖ وَلَا تَنقُصُوا الْمِكْيَالَ وَالْمِيزَانَ ۚ إِنِّي أَرَاكُم بِخَيْرٍ وَإِنِّي أَخَافُ عَلَيْكُمْ عَذَابَ يَوْمٍ مُّحِيطٍ
84਼ ਅਸੀਂ ਮਦਯਨ ਵਾਲਿਆਂ ਵੱਲੋਂ ਉਹਨਾਂ ਦੇ ਹੀ ਇਕ ਭਰਾ ਸ਼ੁਐਬ ਨੂੰ ਘੱਲਿਆ ਉਸ ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ ਅਤੇ ਨਾਪ ਤੋਲ ਵਿਚ ਘਾਟ ਨਾ ਪਾਇਆ ਕਰੋ। ਅੱਜ ਮੈਂ ਤੁਹਾਨੂੰ ਬਹੁਤ ਖ਼ੁਸ਼ਹਾਲ ਵੇਖ ਰਿਹਾ ਹਾਂ। ਪਰ ਮੈਂ ਉਸ ਦਿਨ ਤੋਂ ਡਰਦਾ ਹਾਂ ਜਦੋਂ ਤੁਹਾਨੂੰ ਅਜ਼ਾਬ ਵਾਲਾ ਦਿਨ ਘੇਰੇ ਵਿਚ ਲੈ ਲਵੇਗਾ।
85وَيَا قَوْمِ أَوْفُوا الْمِكْيَالَ وَالْمِيزَانَ بِالْقِسْطِ ۖ وَلَا تَبْخَسُوا النَّاسَ أَشْيَاءَهُمْ وَلَا تَعْثَوْا فِي الْأَرْضِ مُفْسِدِينَ
85਼ (ਸ਼ੁਐਬ ਨੇ ਆਖਿਆ) ਹੇ ਮੇਰੇ ਕੌਮ! ਤੁਸੀਂ ਨਾਪ ਤੇ ਤੋਲ ਇਨਸਾਫ਼ ਨਾਲ ਕਰਿਆ ਕਰੋ ਅਤੇ ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਘਟਾ ਕੇ ਨਾ ਦਿਓ ਅਤੇ ਤੁਸੀਂ ਇਸ ਧਰਤੀ ’ਤੇ ਫ਼ਸਾਦੀ ਬਣ ਕੇ ਨਾ ਘੂੱਮੋਂ।
ਹੂਦਕੁਰਾਨ ਸੂਚੀ
123ਆਇਤ
MeccanRevelation
83ਆਇਤ

ਅਨੁਵਾਦ — ਹੂਦ 83

ਸੂਰਾ ਹੂਦ ਆਇਤ 83 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 83਼ ਹਰ ਪੱਥਰ ’ਤੇ ਤੇਰੇ ਰੱਬ ਦੀ ਨਿਸ਼ਾਨੀ ਲੱਗੀ ਹੋਈ…

ਸੂਰਾ ਆਇਤ 83/123 — ਸੂਰਾ ਹੂਦ هود (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਹੂਦ ਸੁਣੋ, ਸੂਰਾ ਹੂਦ ਅਨੁਵਾਦ, ਸੂਰਾ ਹੂਦ mp3, ਸੂਰਾ ਹੂਦ pdf. ਆਇਤ 81–85. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, September 8, 2026

Don't forget us in your sincere prayers