ਯੂਸੁਫ · 50/111
ਅਨੁਵਾਦ ਉਚਾਰਨ — ਸੂਰਾ ਯੂਸੁਫ
وَقَالَ الْمَلِكُ ائْتُونِي بِهِ ۖ فَلَمَّا جَاءَهُ الرَّسُولُ قَالَ ارْجِعْ إِلَىٰ رَبِّكَ فَاسْأَلْهُ مَا بَالُ النِّسْوَةِ اللَّاتِي قَطَّعْنَ أَيْدِيَهُنَّ ۚ إِنَّ رَبِّي بِكَيْدِهِنَّ عَلِيمٌ ۝٥٠
Wa qaalal maliku`toonee bihee falammaa jaaa`ahur rasoolu qaalar-ji ilaa rabbika fas`alhu maa baalun niswatil laatee qatta`na aydiyahunn; inna Rabbee bikaidihinna `Aleem
📖 ਪੰਜਾਬੀ ਵਿੱਚ
50਼ ਬਾਦਸ਼ਾਹ ਨੇ ਕਿਹਾ, ਉਸ (ਕੈਦੀ) ਨੂੰ ਮੇਰੇ ਕੋਲ ਲੈ ਆਓ। ਜਦੋਂ ਰਾਜਦੂਤ ਉਸ (ਯੂਸੁਫ਼) ਕੋਲ ਪਹੁੰਚਿਆ ਤਾਂ ਉਸ (ਯੂਸੁਫ਼) ਨੇ ਕਿਹਾ ਕਿ ਆਪਣੇ ਬਾਦਸ਼ਾਹ ਦੇ ਕੋਲ ਜਾਓ ਤੇ ਉਸ ਤੋਂ ਪੁੱਛੋ ਕਿ ਜਿਨ੍ਹਾਂ ਔਰਤਾਂ ਨੇ ਆਪਣੇ ਹੱਥ ਵਢਾ ਲਏ ਸੀ, ਉਸ ਦੀ ਹਕੀਕਤ ਕੀ ਹੈ? ਉਹਨਾਂ ਜ਼ਨਾਨੀਆਂ ਦੀਆਂ ਚਾਲਾਂ ਨੂੰ ਮੇਰਾ ਪਾਲਣਹਾਰ ਚੰਗੀ ਤਰ੍ਹਾਂ ਜਾਣਦਾ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 48-52 — ਸੂਰਾ ਯੂਸੁਫ

48ثُمَّ يَأْتِي مِن بَعْدِ ذَٰلِكَ سَبْعٌ شِدَادٌ يَأْكُلْنَ مَا قَدَّمْتُمْ لَهُنَّ إِلَّا قَلِيلًا مِّمَّا تُحْصِنُونَ
48਼ ਫੇਰ ਸੱਤ ਸਾਲ ਬਹੁਤ ਹੀ ਕਰੜੇ ਆਉਣਗੇ, ਉਸ ਸਮੇਂ ਉਸ (ਅਨਾਜ) ਨੂੰ ਖਾ ਲਿਆ ਜਾਵੇਗਾ ਜਿਹੜਾ ਤੁਸੀਂ ਉਹਨਾਂ ਲਈ ਜਖ਼ੀਰਾ (ਭੰਡਾਰ) ਕੀਤਾ ਹੋਵੇਗਾ, ਕੇਵਲ ਉਹ ਬਚੇਗਾ ਜਿਹੜਾ ਤੁਸੀਂ ਬਚਾ ਕੇ ਰੱਖਿਆ ਹੋਇਆ ਸੀ।
49ثُمَّ يَأْتِي مِن بَعْدِ ذَٰلِكَ عَامٌ فِيهِ يُغَاثُ النَّاسُ وَفِيهِ يَعْصِرُونَ
49਼ ਇਸ ਤੋਂ ਮਗਰੋਂ ਇਕ ਸਾਲ ਅਜਿਹਾ ਆਵੇਗਾ ਕਿ ਇਸ ਵਿਚ ਲੋਕਾਂ ਲਈ ਵਰਖਾ ਹੋਵੇਗੀ ਅਤੇ ਇਸ ਵਿਚ ਉਹ ਰਸ ਨਿਚੋੜਣਗੇ।
50وَقَالَ الْمَلِكُ ائْتُونِي بِهِ ۖ فَلَمَّا جَاءَهُ الرَّسُولُ قَالَ ارْجِعْ إِلَىٰ رَبِّكَ فَاسْأَلْهُ مَا بَالُ النِّسْوَةِ اللَّاتِي قَطَّعْنَ أَيْدِيَهُنَّ ۚ إِنَّ رَبِّي بِكَيْدِهِنَّ عَلِيمٌ
50਼ ਬਾਦਸ਼ਾਹ ਨੇ ਕਿਹਾ, ਉਸ (ਕੈਦੀ) ਨੂੰ ਮੇਰੇ ਕੋਲ ਲੈ ਆਓ। ਜਦੋਂ ਰਾਜਦੂਤ ਉਸ (ਯੂਸੁਫ਼) ਕੋਲ ਪਹੁੰਚਿਆ ਤਾਂ ਉਸ (ਯੂਸੁਫ਼) ਨੇ ਕਿਹਾ ਕਿ ਆਪਣੇ ਬਾਦਸ਼ਾਹ ਦੇ ਕੋਲ ਜਾਓ ਤੇ ਉਸ ਤੋਂ ਪੁੱਛੋ ਕਿ ਜਿਨ੍ਹਾਂ ਔਰਤਾਂ ਨੇ ਆਪਣੇ ਹੱਥ ਵਢਾ ਲਏ ਸੀ, ਉਸ ਦੀ ਹਕੀਕਤ ਕੀ ਹੈ? ਉਹਨਾਂ ਜ਼ਨਾਨੀਆਂ ਦੀਆਂ ਚਾਲਾਂ ਨੂੰ ਮੇਰਾ ਪਾਲਣਹਾਰ ਚੰਗੀ ਤਰ੍ਹਾਂ ਜਾਣਦਾ ਹੈ।
51قَالَ مَا خَطْبُكُنَّ إِذْ رَاوَدتُّنَّ يُوسُفَ عَن نَّفْسِهِ ۚ قُلْنَ حَاشَ لِلَّهِ مَا عَلِمْنَا عَلَيْهِ مِن سُوءٍ ۚ قَالَتِ امْرَأَتُ الْعَزِيزِ الْآنَ حَصْحَصَ الْحَقُّ أَنَا رَاوَدتُّهُ عَن نَّفْسِهِ وَإِنَّهُ لَمِنَ الصَّادِقِينَ
51਼ (ਬਾਦਸ਼ਾਹ ਨੇ) ਇਸਤਰੀਆਂ ਨੂੰ ਪੱਛਿਆ ਕਿ ਜਦੋਂ ਤੁਸੀਂ ਯੂਸੁਫ਼ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ ਉਸ ਸਮੇਂ ਦੀ ਹਕੀਕਤ ਕੀ ਹੈ ? ਉਹਨਾਂ (ਜ਼ਨਾਨੀਆਂ) ਨੇ ਉੱਤਰ ਦਿੱਤਾ ਕਿ ਅੱਲਾਹ ਦੀ ਪਨਾਹ! ਅਸੀਂ ਤਾਂ ਯੂਸੁਫ਼ ਵਿਚ ਕੋਈ ਵੀ ਬੁਰਾਈ ਨਹੀਂ ਵੇਖੀ। (ਇਹ ਸੁਣ ਕੇ) ਅਜ਼ੀਜ਼ ਦੀ ਪਤਨੀ ਵੀ ਆਖਣ ਲੱਗੀ ਕਿ ਹੁਣ ਤਾਂ ਸੱਚ ਨਿੱਤਰ ਕੇ ਆ ਗਿਆ ਹੈ, ਮੈਂ ਹੀ ਉਸ ਨੂੰ ਭਰਮਾਇਆ ਸੀ, ਜਦ ਕਿ ਉਹ ਸੱਚਿਆਂ ਵਿੱਚੋਂ ਹੀ ਹੈ।
52ذَٰلِكَ لِيَعْلَمَ أَنِّي لَمْ أَخُنْهُ بِالْغَيْبِ وَأَنَّ اللَّهَ لَا يَهْدِي كَيْدَ الْخَائِنِينَ
52਼ ਯੂਸੁਫ਼ ਨੇ ਕਿਹਾ ਕਿ ਮੈਂ ਇਹ ਗੱਲ ਇਸ ਲਈ ਸਪਸ਼ਟ ਕੀਤੀ ਹੈ ਕਿ ਉਹ (ਅਜ਼ੀਜ਼) ਜਾਣ ਲਵੇ ਕਿ ਮੈਂਨੇ ਉਸ ਦੇ ਪਿੱਠ ਪਿੱਛਿਓਂ ਕੋਈ ਵੀ ਵਿਸ਼ਵਾਸਘਾਤ ਨਹੀਂ ਸੀ ਕੀਤਾ, ਅਤੇ ਇਹ ਵੀ ਕਿ ਅੱਲਾਹ ਧੋਖਾ ਦੇਣ ਵਾਲਿਆਂ ਦੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦਿੰਦਾ।1
ਯੂਸੁਫਕੁਰਾਨ ਸੂਚੀ
111ਆਇਤ
MeccanRevelation
50ਆਇਤ

ਅਨੁਵਾਦ — ਯੂਸੁਫ 50

ਸੂਰਾ ਯੂਸੁਫ ਆਇਤ 50 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 50਼ ਬਾਦਸ਼ਾਹ ਨੇ ਕਿਹਾ, ਉਸ (ਕੈਦੀ) ਨੂੰ ਮੇਰੇ ਕੋਲ ਲੈ…

ਸੂਰਾ ਆਇਤ 50/111 — ਸੂਰਾ ਯੂਸੁਫ يوسف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਯੂਸੁਫ ਸੁਣੋ, ਸੂਰਾ ਯੂਸੁਫ ਅਨੁਵਾਦ, ਸੂਰਾ ਯੂਸੁਫ mp3, ਸੂਰਾ ਯੂਸੁਫ pdf. ਆਇਤ 48–52. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers