ਯੂਸੁਫ · 49/111
ਅਨੁਵਾਦ ਉਚਾਰਨ — ਯੂਸੁਫ
ثُمَّ يَأْتِي مِن بَعْدِ ذَٰلِكَ عَامٌ فِيهِ يُغَاثُ النَّاسُ وَفِيهِ يَعْصِرُونَ ۝٤٩
Summa yadtee mim ba`di zaalika `aamun feehi yughaa sun naasu wa feehi ya`siroon
📖 ਪੰਜਾਬੀ ਵਿੱਚ
49਼ ਇਸ ਤੋਂ ਮਗਰੋਂ ਇਕ ਸਾਲ ਅਜਿਹਾ ਆਵੇਗਾ ਕਿ ਇਸ ਵਿਚ ਲੋਕਾਂ ਲਈ ਵਰਖਾ ਹੋਵੇਗੀ ਅਤੇ ਇਸ ਵਿਚ ਉਹ ਰਸ ਨਿਚੋੜਣਗੇ।

🎧 ਸੁਣੋ


📜 ਆਇਤ 47-51 — ਯੂਸੁਫ

47قَالَ تَزْرَعُونَ سَبْعَ سِنِينَ دَأَبًا فَمَا حَصَدتُّمْ فَذَرُوهُ فِي سُنبُلِهِ إِلَّا قَلِيلًا مِّمَّا تَأْكُلُونَ
47਼ (ਯੂਸੁਫ਼ ਨੇ) ਕਿਹਾ ਕਿ ਤੁਸੀਂ ਸੱਤ ਸਾਲ ਲਗਾਤਾਰ ਖੇਤੀ ਕਰੋਗੇ, ਸੋ ਤੁਸੀਂ ਜਿਹੜੀ ਵੀ ਫ਼ਸਲ ਕੱਟੋ ਉਸ ਨੂੰ ਬੱਲੀਆਂ ਵਿਚ ਹੀ ਰਹਿਣ ਦਿਓ, ਜਿਹੜਾ ਤੁਸੀਂ ਖਾਣਾ ਹੈ ਉਹ ਥੋੜ੍ਹਾ ਜਿਹਾ ਲੈ ਲਵੋ।
48ثُمَّ يَأْتِي مِن بَعْدِ ذَٰلِكَ سَبْعٌ شِدَادٌ يَأْكُلْنَ مَا قَدَّمْتُمْ لَهُنَّ إِلَّا قَلِيلًا مِّمَّا تُحْصِنُونَ
48਼ ਫੇਰ ਸੱਤ ਸਾਲ ਬਹੁਤ ਹੀ ਕਰੜੇ ਆਉਣਗੇ, ਉਸ ਸਮੇਂ ਉਸ (ਅਨਾਜ) ਨੂੰ ਖਾ ਲਿਆ ਜਾਵੇਗਾ ਜਿਹੜਾ ਤੁਸੀਂ ਉਹਨਾਂ ਲਈ ਜਖ਼ੀਰਾ (ਭੰਡਾਰ) ਕੀਤਾ ਹੋਵੇਗਾ, ਕੇਵਲ ਉਹ ਬਚੇਗਾ ਜਿਹੜਾ ਤੁਸੀਂ ਬਚਾ ਕੇ ਰੱਖਿਆ ਹੋਇਆ ਸੀ।
49ثُمَّ يَأْتِي مِن بَعْدِ ذَٰلِكَ عَامٌ فِيهِ يُغَاثُ النَّاسُ وَفِيهِ يَعْصِرُونَ
49਼ ਇਸ ਤੋਂ ਮਗਰੋਂ ਇਕ ਸਾਲ ਅਜਿਹਾ ਆਵੇਗਾ ਕਿ ਇਸ ਵਿਚ ਲੋਕਾਂ ਲਈ ਵਰਖਾ ਹੋਵੇਗੀ ਅਤੇ ਇਸ ਵਿਚ ਉਹ ਰਸ ਨਿਚੋੜਣਗੇ।
50وَقَالَ الْمَلِكُ ائْتُونِي بِهِ ۖ فَلَمَّا جَاءَهُ الرَّسُولُ قَالَ ارْجِعْ إِلَىٰ رَبِّكَ فَاسْأَلْهُ مَا بَالُ النِّسْوَةِ اللَّاتِي قَطَّعْنَ أَيْدِيَهُنَّ ۚ إِنَّ رَبِّي بِكَيْدِهِنَّ عَلِيمٌ
50਼ ਬਾਦਸ਼ਾਹ ਨੇ ਕਿਹਾ, ਉਸ (ਕੈਦੀ) ਨੂੰ ਮੇਰੇ ਕੋਲ ਲੈ ਆਓ। ਜਦੋਂ ਰਾਜਦੂਤ ਉਸ (ਯੂਸੁਫ਼) ਕੋਲ ਪਹੁੰਚਿਆ ਤਾਂ ਉਸ (ਯੂਸੁਫ਼) ਨੇ ਕਿਹਾ ਕਿ ਆਪਣੇ ਬਾਦਸ਼ਾਹ ਦੇ ਕੋਲ ਜਾਓ ਤੇ ਉਸ ਤੋਂ ਪੁੱਛੋ ਕਿ ਜਿਨ੍ਹਾਂ ਔਰਤਾਂ ਨੇ ਆਪਣੇ ਹੱਥ ਵਢਾ ਲਏ ਸੀ, ਉਸ ਦੀ ਹਕੀਕਤ ਕੀ ਹੈ? ਉਹਨਾਂ ਜ਼ਨਾਨੀਆਂ ਦੀਆਂ ਚਾਲਾਂ ਨੂੰ ਮੇਰਾ ਪਾਲਣਹਾਰ ਚੰਗੀ ਤਰ੍ਹਾਂ ਜਾਣਦਾ ਹੈ।
51قَالَ مَا خَطْبُكُنَّ إِذْ رَاوَدتُّنَّ يُوسُفَ عَن نَّفْسِهِ ۚ قُلْنَ حَاشَ لِلَّهِ مَا عَلِمْنَا عَلَيْهِ مِن سُوءٍ ۚ قَالَتِ امْرَأَتُ الْعَزِيزِ الْآنَ حَصْحَصَ الْحَقُّ أَنَا رَاوَدتُّهُ عَن نَّفْسِهِ وَإِنَّهُ لَمِنَ الصَّادِقِينَ
51਼ (ਬਾਦਸ਼ਾਹ ਨੇ) ਇਸਤਰੀਆਂ ਨੂੰ ਪੱਛਿਆ ਕਿ ਜਦੋਂ ਤੁਸੀਂ ਯੂਸੁਫ਼ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ ਉਸ ਸਮੇਂ ਦੀ ਹਕੀਕਤ ਕੀ ਹੈ ? ਉਹਨਾਂ (ਜ਼ਨਾਨੀਆਂ) ਨੇ ਉੱਤਰ ਦਿੱਤਾ ਕਿ ਅੱਲਾਹ ਦੀ ਪਨਾਹ! ਅਸੀਂ ਤਾਂ ਯੂਸੁਫ਼ ਵਿਚ ਕੋਈ ਵੀ ਬੁਰਾਈ ਨਹੀਂ ਵੇਖੀ। (ਇਹ ਸੁਣ ਕੇ) ਅਜ਼ੀਜ਼ ਦੀ ਪਤਨੀ ਵੀ ਆਖਣ ਲੱਗੀ ਕਿ ਹੁਣ ਤਾਂ ਸੱਚ ਨਿੱਤਰ ਕੇ ਆ ਗਿਆ ਹੈ, ਮੈਂ ਹੀ ਉਸ ਨੂੰ ਭਰਮਾਇਆ ਸੀ, ਜਦ ਕਿ ਉਹ ਸੱਚਿਆਂ ਵਿੱਚੋਂ ਹੀ ਹੈ।
ਯੂਸੁਫਕੁਰਾਨ ਸੂਚੀ
111ਆਇਤ
MeccanRevelation
49ਆਇਤ

ਅਨੁਵਾਦ — ਯੂਸੁਫ 49

ਸੂਰਾ ਯੂਸੁਫ ਆਇਤ 49 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 49਼ ਇਸ ਤੋਂ ਮਗਰੋਂ ਇਕ ਸਾਲ ਅਜਿਹਾ ਆਵੇਗਾ ਕਿ ਇਸ…

ਸੂਰਾ ਆਇਤ 49/111 — ਯੂਸੁਫ يوسف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਯੂਸੁਫ ਸੁਣੋ, ਯੂਸੁਫ ਅਨੁਵਾਦ, ਯੂਸੁਫ mp3, ਯੂਸੁਫ pdf. ਆਇਤ 47–51. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers