ਯੂਸੁਫ · 99/111
ਅਨੁਵਾਦ ਉਚਾਰਨ — ਸੂਰਾ ਯੂਸੁਫ
فَلَمَّا دَخَلُوا عَلَىٰ يُوسُفَ آوَىٰ إِلَيْهِ أَبَوَيْهِ وَقَالَ ادْخُلُوا مِصْرَ إِن شَاءَ اللَّهُ آمِنِينَ ۝٩٩
Falammaa dakhaloo `alaa Yoosufa aawaaa ilaihi abayaihi wa qaalad khuloo Misra inshaaa`al laahu aamineen
📖 ਪੰਜਾਬੀ ਵਿੱਚ
99਼ ਜਦੋਂ ਪੂਰਾ ਪਰਿਵਾਰ ਯੂਸੁਫ਼ ਦੇ ਕੋਲ ਪਹੁੰਚ ਗਿਆ ਤਾਂ ਯੂਸੁਫ਼ ਨੇ ਆਪਣੇ ਮਾਂ-ਪਿਓ ਨੂੰ ਆਪਣੇ ਨਾਲ ਥਾਂ ਦਿੱਤੀ ਅਤੇ ਕਿਹਾ ਕਿ ਤੁਸੀਂ ਸਾਰੇ ਮਿਸਰ ਵਿਚ ਆ ਵਸੋ, ਜੇ ਅੱਲਾਹ ਨੂੰ ਮਨਜ਼ੂਰ ਹੋਇਆ ਤਾਂ ਤੁਸੀਂ ਸਾਰੇ ਅਮਨ ਸ਼ਾਂਤੀ ਨਾਲ ਰਹੋਗੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 97-101 — ਸੂਰਾ ਯੂਸੁਫ

97قَالُوا يَا أَبَانَا اسْتَغْفِرْ لَنَا ذُنُوبَنَا إِنَّا كُنَّا خَاطِئِينَ
97਼ ਉਹਨਾਂ (ਪੁਤਰਾਂ) ਨੇ ਆਖਿਆ ਕਿ ਪਿਤਾ ਜੀ! ਤੁਸੀਂ ਸਾਡੇ ਗੁਨਾਹਾਂ ਦੀ ਬਖ਼ਸ਼ਿਸ਼ ਲਈ (ਰੱਬ ਕੋਲੋਂ) ਦੁਆ ਕਰੋ, ਅਸੀਂ ਸੱਚ ਮੁਚ ਦੋਸ਼ੀ ਹਾਂ।
98قَالَ سَوْفَ أَسْتَغْفِرُ لَكُمْ رَبِّي ۖ إِنَّهُ هُوَ الْغَفُورُ الرَّحِيمُ
98਼ (ਯਾਕੂਬ ਨੇ) ਕਿਹਾ ਕਿ ਚੰਗਾ ਮੈਂ ਆਪਣੇ ਰੱਬ ਤੋਂ ਤੁਹਾਡੇ ਲਈ ਛੇਤੀ ਹੀ ਬਖ਼ਸ਼ਿਸ਼ ਦੀ ਦੁਆ ਕਰਾਂਗਾ, ਉਹ ਤਾਂ ਬਹੁਤ ਹੀ ਬਖ਼ਸ਼ਣਹਾਰ ਅਤੇ ਅਤਿ ਮਿਹਰਾਂ ਕਰਨ ਵਾਲਾ ਹੈ।
99فَلَمَّا دَخَلُوا عَلَىٰ يُوسُفَ آوَىٰ إِلَيْهِ أَبَوَيْهِ وَقَالَ ادْخُلُوا مِصْرَ إِن شَاءَ اللَّهُ آمِنِينَ
99਼ ਜਦੋਂ ਪੂਰਾ ਪਰਿਵਾਰ ਯੂਸੁਫ਼ ਦੇ ਕੋਲ ਪਹੁੰਚ ਗਿਆ ਤਾਂ ਯੂਸੁਫ਼ ਨੇ ਆਪਣੇ ਮਾਂ-ਪਿਓ ਨੂੰ ਆਪਣੇ ਨਾਲ ਥਾਂ ਦਿੱਤੀ ਅਤੇ ਕਿਹਾ ਕਿ ਤੁਸੀਂ ਸਾਰੇ ਮਿਸਰ ਵਿਚ ਆ ਵਸੋ, ਜੇ ਅੱਲਾਹ ਨੂੰ ਮਨਜ਼ੂਰ ਹੋਇਆ ਤਾਂ ਤੁਸੀਂ ਸਾਰੇ ਅਮਨ ਸ਼ਾਂਤੀ ਨਾਲ ਰਹੋਗੇ।
100وَرَفَعَ أَبَوَيْهِ عَلَى الْعَرْشِ وَخَرُّوا لَهُ سُجَّدًا ۖ وَقَالَ يَا أَبَتِ هَٰذَا تَأْوِيلُ رُؤْيَايَ مِن قَبْلُ قَدْ جَعَلَهَا رَبِّي حَقًّا ۖ وَقَدْ أَحْسَنَ بِي إِذْ أَخْرَجَنِي مِنَ السِّجْنِ وَجَاءَ بِكُم مِّنَ الْبَدْوِ مِن بَعْدِ أَن نَّزَغَ الشَّيْطَانُ بَيْنِي وَبَيْنَ إِخْوَتِي ۚ إِنَّ رَبِّي لَطِيفٌ لِّمَا يَشَاءُ ۚ إِنَّهُ هُوَ الْعَلِيمُ الْحَكِيمُ
100਼ ਉਸ (ਯੂਸੂਫ਼) ਨੇ ਆਪਣੇ ਮਾਂ-ਪਿਓ ਨੂੰ ਤਖ਼ਤ ’ਤੇ ਉੱਚਾ ਕਰਕੇ ਬਿਠਾਇਆ ਅਤੇ ਸਾਰੇ (ਗਿਆਰਾਂ ਭਰਾ) ਉਸ ਦੇ ਅੱਗੇ ਝੁਕ ਗਏ ਤੱਦ ਯੂਸੁਫ਼ ਨੇ ਕਿਹਾ ਕਿ ਪਿਤਾ ਜੀ! ਇਹ ਮੇਰੇ ਪਹਿਲੇ ਸੁਪਨੇ ਦੀ ਤਾਅਬੀਰ ਹੈ, ਮੇਰੇ ਰੱਬ ਨੇ ਉਸ ਨੂੰ ਸੱਚ ਕਰ ਵਿਖਾਇਆ। ਉਸ ਨੇ ਮੇਰੇ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ, ਮੈਨੂੰ ਜੇਲ ਵਿੱਚੋਂ ਬਾਹਰ ਕੱਢਿਆ ਅਤੇ ਤੁਹਾਨੂੰ (ਪਿੰਡ ਵਿੱਚੋਂ) ਇੱਥੇ (ਮਿਸਰ ਵਿਚ) ਲਿਆਇਆ ਜਦ ਕਿ ਸ਼ੈਤਾਨ ਨੇ ਮੇਰੇ ਤੇ ਮੇਰੇ ਭਰਾਵਾਂ ਵਿਚਾਲੇ ਵਿਗਾੜ ਪਾ ਦਿੱਤਾ ਸੀ। ਮੇਰਾ ਰੱਬ ਜੋ ਵੀ ਚਾਹੁੰਦਾ ਹੈ ਉਸ ਲਈ ਵਧੀਆ ਉੱਪਰਾਲੇ ਕਰਦਾ ਹੈ, ਬੇਸ਼ੱਕ ਉਹ ਹਰ ਗੱਲ ਜਾਣਨ ਵਾਲਾ ਤੇ ਹਿਕਮਤਾਂ ਵਾਲਾ ਹੈ।
101۞ رَبِّ قَدْ آتَيْتَنِي مِنَ الْمُلْكِ وَعَلَّمْتَنِي مِن تَأْوِيلِ الْأَحَادِيثِ ۚ فَاطِرَ السَّمَاوَاتِ وَالْأَرْضِ أَنتَ وَلِيِّي فِي الدُّنْيَا وَالْآخِرَةِ ۖ تَوَفَّنِي مُسْلِمًا وَأَلْحِقْنِي بِالصَّالِحِينَ
101਼ (ਯੂਸੁਫ਼ ਨੇ ਦੁਆ ਕਰਦੇ ਹੋਏ ਕਿਹਾ ਕਿ) ਹੇ ਮੇਰੇ ਪਾਲਣਹਾਰ! ਤੈਨੇ ਹੀ ਮੈਨੂੰ ਸੱਤਾ ਬਖ਼ਸ਼ੀ ਹੈ ਅਤੇ ਮੈਨੂੰ ਸੁਪਨਿਆਂ ਦੀ ਤਾਅਬੀਰ ਸਿਖਾਈ ਹੈ। ਹੇ ਅਕਾਸ਼ ਤੇ ਧਰਤੀ ਦੇ ਸਿਰਜਣਹਾਰ! ਤੂੰ ਹੀ ਲੋਕ-ਪਰਲੋਕ ਵਿਚ ਮੇਰੇ ਕੰਮ ਸਵਾਰਨ ਵਾਲਾ ਹੈ। ਤੂੰ ਮੇਰਾ ਅੰਤ ਇਸਲਾਮ ’ਤੇ ਹੀ ਕਰੀਂ ਅਤੇ (ਪਰਲੋਕ ਵਿਚ) ਮੇਰਾ ਸਾਥ ਨੇਕ ਲੋਕਾਂ ਨਾਲ ਹੋਵੇ।
ਯੂਸੁਫਕੁਰਾਨ ਸੂਚੀ
111ਆਇਤ
MeccanRevelation
99ਆਇਤ

ਅਨੁਵਾਦ — ਯੂਸੁਫ 99

ਸੂਰਾ ਯੂਸੁਫ ਆਇਤ 99 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 99਼ ਜਦੋਂ ਪੂਰਾ ਪਰਿਵਾਰ ਯੂਸੁਫ਼ ਦੇ ਕੋਲ ਪਹੁੰਚ ਗਿਆ ਤਾਂ…

ਸੂਰਾ ਆਇਤ 99/111 — ਸੂਰਾ ਯੂਸੁਫ يوسف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਯੂਸੁਫ ਸੁਣੋ, ਸੂਰਾ ਯੂਸੁਫ ਅਨੁਵਾਦ, ਸੂਰਾ ਯੂਸੁਫ mp3, ਸੂਰਾ ਯੂਸੁਫ pdf. ਆਇਤ 97–101. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers