ਅਲ-ਇਸਰਾ · 57/111
ਅਨੁਵਾਦ ਉਚਾਰਨ — ਅਲ-ਇਸਰਾ
أُولَٰئِكَ الَّذِينَ يَدْعُونَ يَبْتَغُونَ إِلَىٰ رَبِّهِمُ الْوَسِيلَةَ أَيُّهُمْ أَقْرَبُ وَيَرْجُونَ رَحْمَتَهُ وَيَخَافُونَ عَذَابَهُ ۚ إِنَّ عَذَابَ رَبِّكَ كَانَ مَحْذُورًا ۝٥٧
Ulaaa`ikal lazeena yad`oona yabtaghoona ilaa Rabbihimul waseelata ayyuhum aqrabu wa yarjoona rahmatahoo wa yakhaafoona `azaabah; inna `azaaba rabbika kaana mahzooraa
📖 ਪੰਜਾਬੀ ਵਿੱਚ
57਼ ਜਿਨ੍ਹਾਂ (ਇਸ਼ਟਾਂ) ਨੂੰ ਇਹ ਪੁਕਾਰਦੇ ਹਨ ਉਹ ਤਾਂ ਆਪ ਹੀ ਆਪਣੇ ਰੱਬ ਤਕ ਪਹੁੰਚ ਪ੍ਰਾਪਤ ਕਰਨ ਲਈ ਸਾਧਨ ਭਾਲ ਰਹੇ ਹਨ ਕਿ ਇਹਨਾਂ ਵਿੱਚੋਂ ਕੌਣ ਰੱਬ ਦੇ ਵਧੇਰੇ ਨੇੜੇ ਹੋ ਸਕਦਾ ਹੈ। ਉਹ ਉਸ ਦੀ ਮਿਹਰਾਂ ਦੀ ਆਸ ਰੱਖਦੇ ਹਨ ਅਤੇ ਉਸ ਦੇ ਅਜ਼ਾਬ ਤੋਂ ਡਰਦੇ ਹਨ। ਹੇ ਨਬੀ ਤੁਹਾਡੇ ਰੱਬ ਦਾ ਅਜ਼ਾਬ ਡਰਨ ਯੋਗ ਹੀ ਹੈ।
🎧 ਸੁਣੋ

📜 ਆਇਤ 55-59 — ਅਲ-ਇਸਰਾ

55وَرَبُّكَ أَعْلَمُ بِمَن فِي السَّمَاوَاتِ وَالْأَرْضِ ۗ وَلَقَدْ فَضَّلْنَا بَعْضَ النَّبِيِّينَ عَلَىٰ بَعْضٍ ۖ وَآتَيْنَا دَاوُودَ زَبُورًا
55਼ ਅਕਾਸ਼ਾਂ ਤੇ ਧਰਤੀ ਵਿਚ ਜੋ ਵੀ ਹੈ ਤੁਹਾਡਾ ਰੱਬ ਉਹਨਾਂ ਸਭ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਅਸਾਂ ਕਈ ਪੈਗ਼ੰਬਰਾਂ ਨੂੰ ਕਈਆਂ ਨਾਲੋਂ ਵੱਧ ਵਡਿਆਈ ਬਖ਼ਸ਼ੀ ਹੈ ਜਿਵੇਂ ਦਾਊਦ ਨੂੰ ਅਸੀਂ ਜ਼ਬੂਰ ਬਖ਼ਸ਼ੀ।
56قُلِ ادْعُوا الَّذِينَ زَعَمْتُم مِّن دُونِهِ فَلَا يَمْلِكُونَ كَشْفَ الضُّرِّ عَنكُمْ وَلَا تَحْوِيلًا
56਼ (ਹੇ ਨਬੀ!) ਆਖ ਦਿਓ ਕਿ ਉਨ੍ਹਾਂ ਨੂੰ ਮਦਦ ਲਈ ਬੁਲਾ ਲਓ ਜਿਨ੍ਹਾਂ ਨੂੰ ਤੁਸੀਂ ਉਸ (ਅੱਲਾਹ) ਤੋਂ ਛੁੱਟ ਇਸ਼ਟ ਸਮਝਦੇ ਹੋ। ਨਾ ਤਾਂ ਉਹ ਤੁਹਾਡੇ ਕਿਸੇ ਕਸ਼ਟ ਨੂੰ ਦੂਰ ਕਰਨ ਦਾ ਅਧਿਕਾਰ ਰੱਖਦੇ ਹਨ ਅਤੇ ਨਾ ਹੀ ਬਦਲਣ ਦਾ।
57أُولَٰئِكَ الَّذِينَ يَدْعُونَ يَبْتَغُونَ إِلَىٰ رَبِّهِمُ الْوَسِيلَةَ أَيُّهُمْ أَقْرَبُ وَيَرْجُونَ رَحْمَتَهُ وَيَخَافُونَ عَذَابَهُ ۚ إِنَّ عَذَابَ رَبِّكَ كَانَ مَحْذُورًا
57਼ ਜਿਨ੍ਹਾਂ (ਇਸ਼ਟਾਂ) ਨੂੰ ਇਹ ਪੁਕਾਰਦੇ ਹਨ ਉਹ ਤਾਂ ਆਪ ਹੀ ਆਪਣੇ ਰੱਬ ਤਕ ਪਹੁੰਚ ਪ੍ਰਾਪਤ ਕਰਨ ਲਈ ਸਾਧਨ ਭਾਲ ਰਹੇ ਹਨ ਕਿ ਇਹਨਾਂ ਵਿੱਚੋਂ ਕੌਣ ਰੱਬ ਦੇ ਵਧੇਰੇ ਨੇੜੇ ਹੋ ਸਕਦਾ ਹੈ। ਉਹ ਉਸ ਦੀ ਮਿਹਰਾਂ ਦੀ ਆਸ ਰੱਖਦੇ ਹਨ ਅਤੇ ਉਸ ਦੇ ਅਜ਼ਾਬ ਤੋਂ ਡਰਦੇ ਹਨ। ਹੇ ਨਬੀ ਤੁਹਾਡੇ ਰੱਬ ਦਾ ਅਜ਼ਾਬ ਡਰਨ ਯੋਗ ਹੀ ਹੈ।
58وَإِن مِّن قَرْيَةٍ إِلَّا نَحْنُ مُهْلِكُوهَا قَبْلَ يَوْمِ الْقِيَامَةِ أَوْ مُعَذِّبُوهَا عَذَابًا شَدِيدًا ۚ كَانَ ذَٰلِكَ فِي الْكِتَابِ مَسْطُورًا
58਼ ਕੋਈ ਵੀ ਬਸਤੀ ਅਜਿਹੀ ਨਹੀਂ ਜਿਸ ਨੂੰ ਅਸੀਂ ਕਿਆਮਤ ਤੋਂ ਪਹਿਲਾਂ ਹਲਾਕ ਨਾ ਕਰ ਦਈਏ ਜਾਂ ਉਸ ਨੂੰ ਕਰੜਾ ਅਜ਼ਾਬ (ਦੰਡ) ਨਾ ਦਈਏ। ਇਹੋ ਕਿਤਾਬ (ਲੌਹੇ-ਮਹਫ਼ੂਜ਼) ਵਿਚ ਲਿਖਿਆ ਹੋਇਆ ਹੈ।
59وَمَا مَنَعَنَا أَن نُّرْسِلَ بِالْآيَاتِ إِلَّا أَن كَذَّبَ بِهَا الْأَوَّلُونَ ۚ وَآتَيْنَا ثَمُودَ النَّاقَةَ مُبْصِرَةً فَظَلَمُوا بِهَا ۚ وَمَا نُرْسِلُ بِالْآيَاتِ إِلَّا تَخْوِيفًا
59਼ ਅਸਾਂ ਨੂੰ ਨਿਸ਼ਾਨੀਆਂ ਭੇਜਣ ਤੋਂ ਕੇਵਲ ਇਸ ਗੱਲ ਨੇ ਰੋਕ ਰੱਖਿਆ ਹੈ ਕਿ ਪਹਿਲੇ ਲੋਕਾਂ ਨੇ ਉਨ੍ਹਾਂ (ਅੱਲਾਹ ਦੀਆਂ) ਨਿਸ਼ਾਨੀਆਂ ਨੂੰ ਝੁਠਲਾਇਆ ਸੀ। ਨਿਸ਼ਾਨੀ ਵਜੋਂ ਅਸੀਂ ਸਮੂਦ ਦੀ ਕੌਮ ਨੂੰ (ਨਸੀਹਤ ਪ੍ਰਾਪਤ ਕਰਨ ਲਈ) ਇਕ ਊਠਣੀ ਦਿੱਤੀ। ਪਰ ਉਹਨਾਂ ਨੇ ਉਸ (ਊਠਣੀ) ’ਤੇ ਜ਼ੁਲਮ ਕੀਤਾ (ਭਾਵ ਮਾਰ ਸੁੱਟਿਆ) ਅਸੀਂ ਤਾਂ ਕੇਵਲ ਡਰਾਉਣ ਲਈ ਹੀ ਨਿਸ਼ਾਨੀਆਂ ਭੇਜਦੇ ਹਾਂ।
ਅਲ-ਇਸਰਾਕੁਰਾਨ ਸੂਚੀ
111ਆਇਤ
MeccanRevelation
57ਆਇਤ

ਅਨੁਵਾਦ — ਅਲ-ਇਸਰਾ 57

ਸੂਰਾ ਅਲ-ਇਸਰਾ ਆਇਤ 57 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 57਼ ਜਿਨ੍ਹਾਂ (ਇਸ਼ਟਾਂ) ਨੂੰ ਇਹ ਪੁਕਾਰਦੇ ਹਨ ਉਹ ਤਾਂ ਆਪ…

ਸੂਰਾ ਆਇਤ 57/111 — ਅਲ-ਇਸਰਾ الإسراء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਇਸਰਾ ਸੁਣੋ, ਅਲ-ਇਸਰਾ ਅਨੁਵਾਦ, ਅਲ-ਇਸਰਾ mp3, ਅਲ-ਇਸਰਾ pdf. ਆਇਤ 55–59. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers