ਅਲ-ਬਕਰਾ · 122/286
ਅਨੁਵਾਦ ਉਚਾਰਨ — ਸੂਰਾ ਅਲ-ਬਕਰਾ
يَا بَنِي إِسْرَائِيلَ اذْكُرُوا نِعْمَتِيَ الَّتِي أَنْعَمْتُ عَلَيْكُمْ وَأَنِّي فَضَّلْتُكُمْ عَلَى الْعَالَمِينَ ۝١٢٢
Yaa Baneee Israaa`eelaz-kuroo ni`matiyal lateee an`amtu `alaikum wa annee faddaltukum `alal `aalameen
📖 ਪੰਜਾਬੀ ਵਿੱਚ
122਼ ਹੇ ਬਨੀ ਇਸਰਾਈਲ ! ਤੁਸੀਂ ਰਤਾ ਮੇਰੀਆਂ ਉਹਨਾਂ ਨਿਅਮਤਾਂ ਨੂੰ ਤਾਂ ਯਾਦ ਕਰੋ ਜਿਹੜੀਆਂ ਮੈਂ ਤੁਹਾਨੂੰ ਬਖ਼ਸ਼ੀਆਂ ਸੀ ਅਤੇ ਮੈਂ ਤੁਹਾਨੂੰ ਕੁੱਲ ਜਹਾਨ (ਦੀਆਂ ਕੌਮਾਂ) ਉੱਤੇ ਵਡਿਆਈ (ਸਰਦਾਰੀ) ਬਖ਼ਸ਼ੀ ਸੀ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 120-124 — ਸੂਰਾ ਅਲ-ਬਕਰਾ

120وَلَن تَرْضَىٰ عَنكَ الْيَهُودُ وَلَا النَّصَارَىٰ حَتَّىٰ تَتَّبِعَ مِلَّتَهُمْ ۗ قُلْ إِنَّ هُدَى اللَّهِ هُوَ الْهُدَىٰ ۗ وَلَئِنِ اتَّبَعْتَ أَهْوَاءَهُم بَعْدَ الَّذِي جَاءَكَ مِنَ الْعِلْمِ ۙ مَا لَكَ مِنَ اللَّهِ مِن وَلِيٍّ وَلَا نَصِيرٍ
120਼ ਯਹੂਦੀ ਤੇ ਈਸਾਈ ਤੁਹਾਥੋਂ ਕਦੇ ਵੀ ਰਾਜ਼ੀ ਨਹੀਂ ਹੋਣਗੇ ਜਦ ਤੀਕ ਕਿ ਤੁਸੀਂ ਉਹਨਾਂ ਦੇ ਧਰਮ ਦੇ ਪੈਰੋਕਾਰ ਨਹੀਂ ਬਣ ਜਾਂਦੇ। (ਹੇ ਨਬੀ!) ਆਖ ਦਿਓ ਕਿ ਬੇਸ਼ੱਕ ਅੱਲਾਹ ਦੀ ਹਿਦਾਇਤ ਹੀ ਅਸਲੀ ਹਿਦਾਇਤ ਹੈ। ਤੁਹਾਡੇ ਕੋਲ ਜਿਹੜਾ ਗਿਆਨ ਆਇਆ ਹੈ ਜੇ ਤੁਸੀਂ ਇਸ ਤੋਂ ਬਾਅਦ ਵੀ ਇਹਨਾਂ (ਯਹੂਦੀਆਂ) ਦੀਆਂ ਇੱਛਾਵਾਂ ਦੀ ਪੈਰਵੀ ਕੀਤੀ ਤਾਂ ਤੁਹਾਨੂੰ ਅੱਲਾਹ ਦੀ ਪਕੜ ਤੋਂ ਬਚਾਉਣ ਵਾਲਾ ਨਾ ਤੁਹਾਡਾ ਕੋਈ ਹਿਮਾਇਤੀ ਹੋਵੇਗਾ ਨਾ ਹੀ ਕੋਈ ਮਦਦਗਾਰ ਹੋਵੇਗਾ।
121الَّذِينَ آتَيْنَاهُمُ الْكِتَابَ يَتْلُونَهُ حَقَّ تِلَاوَتِهِ أُولَٰئِكَ يُؤْمِنُونَ بِهِ ۗ وَمَن يَكْفُرْ بِهِ فَأُولَٰئِكَ هُمُ الْخَاسِرُونَ
121਼ ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ (.ਕੁਰਆਨ) ਦਿੱਤੀ ਹੈ ਉਹ ਇਸ ਨੂੰ ਇੰਜ ਪੜ੍ਹਦੇ ਹਨ ਜਿਵੇਂ ਇਸ ਨੂੰ ਪੜ੍ਹਣ ਦਾ ਹੱਕ ਹੈ ਉਹੀਓ ਲੋਕ ਇਸ ’ਤੇ ਈਮਾਨ ਲਿਆਉਂਦੇ ਹਨ ਅਤੇ ਜਿਹੜਾ ਇਸਦਾ ਇਨਕਾਰ ਕਰਦਾ ਹੈ ਉਹੀਓ (ਆਖ਼ਿਰਤ ਵਿਚ) ਘਾਟੇ ਵਿਚ ਰਹੇਗਾ।
122يَا بَنِي إِسْرَائِيلَ اذْكُرُوا نِعْمَتِيَ الَّتِي أَنْعَمْتُ عَلَيْكُمْ وَأَنِّي فَضَّلْتُكُمْ عَلَى الْعَالَمِينَ
122਼ ਹੇ ਬਨੀ ਇਸਰਾਈਲ ! ਤੁਸੀਂ ਰਤਾ ਮੇਰੀਆਂ ਉਹਨਾਂ ਨਿਅਮਤਾਂ ਨੂੰ ਤਾਂ ਯਾਦ ਕਰੋ ਜਿਹੜੀਆਂ ਮੈਂ ਤੁਹਾਨੂੰ ਬਖ਼ਸ਼ੀਆਂ ਸੀ ਅਤੇ ਮੈਂ ਤੁਹਾਨੂੰ ਕੁੱਲ ਜਹਾਨ (ਦੀਆਂ ਕੌਮਾਂ) ਉੱਤੇ ਵਡਿਆਈ (ਸਰਦਾਰੀ) ਬਖ਼ਸ਼ੀ ਸੀ।
123وَاتَّقُوا يَوْمًا لَّا تَجْزِي نَفْسٌ عَن نَّفْسٍ شَيْئًا وَلَا يُقْبَلُ مِنْهَا عَدْلٌ وَلَا تَنفَعُهَا شَفَاعَةٌ وَلَا هُمْ يُنصَرُونَ
123਼ ਅਤੇ ਉਸ ਦਿਨ ਤੋਂ ਡਰੋ ਜਦੋਂ ਕੋਈ ਵਿਅਕਤੀ ਕਿਸੇ ਦੂਜੇ ਦੇ ਕੰਮ ਨਹੀਂ ਆਵੇਗਾ ਅਤੇ ਨਾ ਹੀ ਕੋਈ ਚੀਜ਼ (ਸਜ਼ਾ ਦੇ) ਬਦਲੇ ਵਿਚ ਕਬੂਲ ਕੀਤੀ ਜਾਵੇਗੀ ਅਤੇ ਨਾ ਹੀ ਉਸ (ਅਪਰਾਧੀ) ਨੂੰ ਕੋਈ ਸਫ਼ਾਰਸ਼ ਹੀ ਲਾਭ ਦੇਵੇਗੀ ਅਤੇ ਨਾ ਹੀ ਉਸ ਦੀ ਕੋਈ ਮਦਦ ਹੀ ਕੀਤੀ ਜਾਵੇਗੀ।
124۞ وَإِذِ ابْتَلَىٰ إِبْرَاهِيمَ رَبُّهُ بِكَلِمَاتٍ فَأَتَمَّهُنَّ ۖ قَالَ إِنِّي جَاعِلُكَ لِلنَّاسِ إِمَامًا ۖ قَالَ وَمِن ذُرِّيَّتِي ۖ قَالَ لَا يَنَالُ عَهْدِي الظَّالِمِينَ
124਼ ਅਤੇ ਜਦੋਂ ਇਬਰਾਹੀਮ ਨੂੰ ਉਸ ਦੇ ਰੱਬ ਨੇ ਕੁੱਝ ਗੱਲਾਂ ਨਾਲ ਅਜ਼ਮਾਇਆ ਅਤੇ ਉਹ ਉਹਨਾਂ ਵਿਚ ਖਰਾ ਉੱਤਰਿਆ ਤਾਂ ਅੱਲਾਹ ਨੇ ਆਖਿਆ ਕਿ ਮੈਂ ਤੁਹਾਨੂੰ ਲੋਕਾਂ ਦਾ ਇਮਾਮ (ਆਗੂ) ਬਣਾਉਣ ਵਾਲਾ ਹਾਂ। ਉਹਨਾਂ (ਇਬਰਾਹੀਮ ਨੇ) ਕਿਹਾ, ਕੀ ਮੇਰੀ ਔਲਾਦ ਵਿੱਚੋਂ ਵੀ ਕੋਈ (ਇਮਾਮ) ਹੋਵੇਗਾ ? ਅੱਲਾਹ ਨੇ ਕਿਹਾ ਕਿ ਮੇਰਾ ਵਾਅਦਾ ਜ਼ਾਲਮਾਂ ਨਾਲ ਨਹੀਂ।
ਅਲ-ਬਕਰਾਕੁਰਾਨ ਸੂਚੀ
286ਆਇਤ
MedinanRevelation
122ਆਇਤ

ਅਨੁਵਾਦ — ਅਲ-ਬਕਰਾ 122

ਸੂਰਾ ਅਲ-ਬਕਰਾ ਆਇਤ 122 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 122਼ ਹੇ ਬਨੀ ਇਸਰਾਈਲ ! ਤੁਸੀਂ ਰਤਾ ਮੇਰੀਆਂ ਉਹਨਾਂ ਨਿਅਮਤਾਂ…

ਸੂਰਾ ਆਇਤ 122/286 — ਸੂਰਾ ਅਲ-ਬਕਰਾ البقرة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਬਕਰਾ ਸੁਣੋ, ਸੂਰਾ ਅਲ-ਬਕਰਾ ਅਨੁਵਾਦ, ਸੂਰਾ ਅਲ-ਬਕਰਾ mp3, ਸੂਰਾ ਅਲ-ਬਕਰਾ pdf. ਆਇਤ 120–124. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers