ਅਨ-ਨੂਰ · 23/64
ਅਨੁਵਾਦ ਉਚਾਰਨ — ਅਨ-ਨੂਰ
إِنَّ الَّذِينَ يَرْمُونَ الْمُحْصَنَاتِ الْغَافِلَاتِ الْمُؤْمِنَاتِ لُعِنُوا فِي الدُّنْيَا وَالْآخِرَةِ وَلَهُمْ عَذَابٌ عَظِيمٌ ۝٢٣
Innal lazeena yarmoonal muhsanaatil ghaafilaatil mu`minaati lu`inoo fid dunyaa wal Aakhirati wa lahum `azaabun `azeem
📖 ਪੰਜਾਬੀ ਵਿੱਚ
23਼ ਜਿਹੜੇ ਲੋਕ ਪਵਿੱਤਰ ਤੇ ਭੋਲੀ-ਭਾਲੀਆਂ ਈਮਾਨ ਵਾਲੀਆਂ ਔਰਤਾਂ ’ਤੇ ਤੁਹਮਤਾਂ ਲਾਉਂਦੇ ਹਨ ਉਹਨਾਂ ਉੱਤੇ ਲੋਕ-ਪਰਲੋਕ ਵਿਚ ਫ਼ਿਟਕਾਰ ਪਾਈ ਗਈ ਹੈ ਅਤੇ ਉਹਨਾਂ ਲਈ ਵੱਡਾ ਤਕੜਾ ਅਜ਼ਾਬ ਹੈ।

🎧 ਸੁਣੋ


📜 ਆਇਤ 21-25 — ਅਨ-ਨੂਰ

21۞ يَا أَيُّهَا الَّذِينَ آمَنُوا لَا تَتَّبِعُوا خُطُوَاتِ الشَّيْطَانِ ۚ وَمَن يَتَّبِعْ خُطُوَاتِ الشَّيْطَانِ فَإِنَّهُ يَأْمُرُ بِالْفَحْشَاءِ وَالْمُنكَرِ ۚ وَلَوْلَا فَضْلُ اللَّهِ عَلَيْكُمْ وَرَحْمَتُهُ مَا زَكَىٰ مِنكُم مِّنْ أَحَدٍ أَبَدًا وَلَٰكِنَّ اللَّهَ يُزَكِّي مَن يَشَاءُ ۗ وَاللَّهُ سَمِيعٌ عَلِيمٌ
21਼ ਹੇ ਈਮਾਨ ਵਾਲਿਓ! ਸ਼ੈਤਾਨ ਦੀ ਪੈਰਵੀ ਨਾ ਕਰੋ, ਜਿਹੜਾ ਵੀ ਉਸ ਦੇ ਪਿੱਛੇ ਚੱਲੇਗਾ ਤਾਂ ਉਹ (ਸ਼ੈਤਾਨ) ਉਸ ਨੂੰ ਬੇਹਿਯਾਈ (ਅਸ਼ਲੀਲਤਾਂ) ਅਤੇ ਬੁਰੇ ਕੰਮਾਂ ਦਾ ਹੀ ਹੁਕਮ ਦੇਵੇਗਾ। ਜੇਕਰ ਤੁਹਾਡੇ ਉੱਤੇ ਅੱਲਾਹ ਦੀ ਕ੍ਰਿਪਾ ਤੇ ਮਿਹਰ ਨਾ ਹੁੰਦੀ ਤਾਂ ਤੁਹਾਡੇ ਵਿੱਚੋਂ ਕੋਈ ਵੀ ਪਾਕ ਸਾਫ਼ ਨਾ ਹੁੰਦਾ। ਅੱਲਾਹ ਜਿਸ ਨੂੰ ਚਾਹੁੰਦਾ ਹੈ ਪਾਕ ਕਰ ਦਿੰਦਾ ਹੈ ਅਤੇ ਅੱਲਾਹ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ।
22وَلَا يَأْتَلِ أُولُو الْفَضْلِ مِنكُمْ وَالسَّعَةِ أَن يُؤْتُوا أُولِي الْقُرْبَىٰ وَالْمَسَاكِينَ وَالْمُهَاجِرِينَ فِي سَبِيلِ اللَّهِ ۖ وَلْيَعْفُوا وَلْيَصْفَحُوا ۗ أَلَا تُحِبُّونَ أَن يَغْفِرَ اللَّهُ لَكُمْ ۗ وَاللَّهُ غَفُورٌ رَّحِيمٌ
22਼ ਤੁਹਾਡੇ ਵਿੱਚੋਂ ਜਿਹੜੇ ਵੀ ਲੋਕ ਮਾਲ ਪੱਖੋਂ ਸਰਦੇ-ਪੁੱਜਦੇ ਹਨ ਉਹਨਾਂ ਨੂੰ ਆਪਣੇ ਸਕੇ-ਸੰਬੰਧੀਆਂ ਨੂੰ, ਮੁਥਾਜਾਂ ਨੂੰ ਅਤੇ ਰੱਬ ਦੀ ਰਾਹ ਵਿਚ ਘਰ-ਬਾਰ ਛੱਡਣ ਵਾਲਿਆਂ (ਮੁਹਾਜਰਾਂ) ਨੂੰ ਸਹਾਇਤਾ ਨਾ ਦੇਣ ਦੀ ਕਸਮ ਨਹੀਂ ਖਾਣੀ ਚਾਹੀਦੀ, ਸਗੋਂ ਮੁਆਫ਼ ਕਰ ਦੇਣਾ ਅਤੇ ਭੁੱਲ ਜਾਣਾ ਚਾਹੀਦਾ ਹੈ। ਕੀ ਤੁਸੀਂ ਨਹੀਂ ਚਾਹੁੰਦੇ ਕਿ ਅੱਲਾਹ ਤੁਹਾਡੀਆਂ ਭੁੱਲਾਂ ਨੂੰ ਮੁਆਫ਼ ਕਰੇ? ਅੱਲਾਹ ਮੁਆਫ਼ ਕਰਨ ਵਾਲਾ ਤੇ ਮਿਹਰਬਾਨ ਹੈ।
23إِنَّ الَّذِينَ يَرْمُونَ الْمُحْصَنَاتِ الْغَافِلَاتِ الْمُؤْمِنَاتِ لُعِنُوا فِي الدُّنْيَا وَالْآخِرَةِ وَلَهُمْ عَذَابٌ عَظِيمٌ
23਼ ਜਿਹੜੇ ਲੋਕ ਪਵਿੱਤਰ ਤੇ ਭੋਲੀ-ਭਾਲੀਆਂ ਈਮਾਨ ਵਾਲੀਆਂ ਔਰਤਾਂ ’ਤੇ ਤੁਹਮਤਾਂ ਲਾਉਂਦੇ ਹਨ ਉਹਨਾਂ ਉੱਤੇ ਲੋਕ-ਪਰਲੋਕ ਵਿਚ ਫ਼ਿਟਕਾਰ ਪਾਈ ਗਈ ਹੈ ਅਤੇ ਉਹਨਾਂ ਲਈ ਵੱਡਾ ਤਕੜਾ ਅਜ਼ਾਬ ਹੈ।
24يَوْمَ تَشْهَدُ عَلَيْهِمْ أَلْسِنَتُهُمْ وَأَيْدِيهِمْ وَأَرْجُلُهُم بِمَا كَانُوا يَعْمَلُونَ
24਼ ਜਦੋਂ ਉਹਨਾਂ ਦੀਆਂ ਆਪਣੀਆਂ ਜ਼ੁਬਾਨਾਂ ਤੇ ਉਹਨਾਂ ਦੇ ਹੱਥ ਪੈਰ ਉਹਨਾਂ ਦੇ ਵਿਰੁੱਧ ਉਹਨਾਂ ਦੀਆਂ ਕਰਤੂਤਾਂ ਦੀ ਗਵਾਹੀ ਦੇਣਗੇ ਜੋ ਉਹ (ਸੰਸਾਰ ਵਿਚ) ਕਰਿਆ ਕਰਦੇ ਸੀ।
25يَوْمَئِذٍ يُوَفِّيهِمُ اللَّهُ دِينَهُمُ الْحَقَّ وَيَعْلَمُونَ أَنَّ اللَّهَ هُوَ الْحَقُّ الْمُبِينُ
25਼ ਉਸ ਦਿਨ ਅੱਲਾਹ ਉਹਨਾਂ (ਪਾਪੀਆਂ) ਨੂੰ ਹੱਕ ਤੇ ਇਨਸਾਫ਼ ਨਾਲ (ਬਣਦਾ) ਬਦਲਾ ਦੇਵੇਗਾ ਅਤੇ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਅੱਲਾਹ ਹੀ ਸੱਚਾ ਹੈ ਅਤੇ ਉਹੀਓ ਸੱਚ ਨੂੰ ਸਪਸ਼ਟ ਕਰਨ ਵਾਲਾ ਹੈ।
ਅਨ-ਨੂਰਕੁਰਾਨ ਸੂਚੀ
64ਆਇਤ
MedinanRevelation
23ਆਇਤ

ਅਨੁਵਾਦ — ਅਨ-ਨੂਰ 23

ਸੂਰਾ ਅਨ-ਨੂਰ ਆਇਤ 23 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 23਼ ਜਿਹੜੇ ਲੋਕ ਪਵਿੱਤਰ ਤੇ ਭੋਲੀ-ਭਾਲੀਆਂ ਈਮਾਨ ਵਾਲੀਆਂ ਔਰਤਾਂ ’ਤੇ…

ਸੂਰਾ ਆਇਤ 23/64 — ਅਨ-ਨੂਰ النور (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਨ-ਨੂਰ ਸੁਣੋ, ਅਨ-ਨੂਰ ਅਨੁਵਾਦ, ਅਨ-ਨੂਰ mp3, ਅਨ-ਨੂਰ pdf. ਆਇਤ 21–25. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers