ਅਸ-ਸਜਦਾ · 11/30
ਅਨੁਵਾਦ ਉਚਾਰਨ — ਸੂਰਾ ਅਸ-ਸਜਦਾ
۞ قُلْ يَتَوَفَّاكُم مَّلَكُ الْمَوْتِ الَّذِي وُكِّلَ بِكُمْ ثُمَّ إِلَىٰ رَبِّكُمْ تُرْجَعُونَ ۝١١
Qul yatawaffaakum malakul mawtil lazee wukkila bikum Thumma ilaa rabbikum turja`oon
📖 ਪੰਜਾਬੀ ਵਿੱਚ
11਼ (ਹੇ ਨਬੀ!) ਤੁਸੀਂ ਉਹਨਾਂ (ਇਨਕਾਰੀਆਂ) ਨੂੰ ਕਹਿ ਦਿਓ ਕਿ ਮੌਤ ਦਾ ਫ਼ਰਿਸ਼ਤਾ (ਇਜ਼ਰਾਈਲ) ਤੁਹਾਡੀ ਜਾਨ ਕੱਢੇਗਾ ਜਿਹੜਾ ਤੁਹਾਡੇ ’ਤੇ ਨਿਯੁਕਤ ਕੀਤਾ ਹੋਇਆ ਹੈ, ਫੇਰ ਤੁਸੀਂ ਸਾਰੇ ਆਪਣੇ ਰੱਬ ਵਲ ਹੀ ਪਰਤਾਏ ਜਾਵੋਗੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 9-13 — ਸੂਰਾ ਅਸ-ਸਜਦਾ

9ثُمَّ سَوَّاهُ وَنَفَخَ فِيهِ مِن رُّوحِهِ ۖ وَجَعَلَ لَكُمُ السَّمْعَ وَالْأَبْصَارَ وَالْأَفْئِدَةَ ۚ قَلِيلًا مَّا تَشْكُرُونَ
9਼ ਫੇਰ ਉਸ (ਦੇ ਅੰਗਾਂ) ਨੂੰ ਠੀਕ ਕੀਤਾ ਅਤੇ ਉਸ ਵਿਚ ਆਪਣੀ ਰੂਹ ਫੂੰਕੀ (ਭਾਵ ਜਾਨ ਪਾ ਦਿੱਤੀ)। ਉਸੇ (ਅੱਲਾਹ) ਨੇ ਤੁਹਾਡੇ ਕੰਨ, ਅੱਖਾਂ ਤੇ ਦਿਲ ਬਣਾਏ, ਪਰ ਤੁਸੀਂ ਬਹੁਤ ਹੀ ਘੱਟ ਧੰਨਵਾਦੀ ਹੁੰਦੇ ਹੋ।
10وَقَالُوا أَإِذَا ضَلَلْنَا فِي الْأَرْضِ أَإِنَّا لَفِي خَلْقٍ جَدِيدٍ ۚ بَلْ هُم بِلِقَاءِ رَبِّهِمْ كَافِرُونَ
10਼ ਅਤੇ ਉਹਨਾਂ (ਕਾਫ਼ਿਰ) ਲੋਕਾਂ ਨੇ ਕਿਹਾ ਕਿ ਜਦੋਂ ਅਸੀਂ ਮਿੱਟੀ ਵਿਚ ਰਲ-ਮਿਲ ਜਾਵਾਂਗੇ ਤਾਂ ਕੀ ਅਸੀਂ ਨਵੀਂ ਜੀਵਨੀ ਵਿਚ ਪ੍ਰਗਟ ਹੋਵਾਂਗੇ ? (ਨਹੀਂ) ਹੇ ਨਬੀ! ਸਗੋਂ ਉਹ ਤਾਂ ਆਪਣੇ ਪਾਲਣਹਾਰ ਦੇ ਮਿਲਣ ਤੋਂ ਹੀ ਇਨਕਾਰ ਕਰਦੇ ਹਨ।
11۞ قُلْ يَتَوَفَّاكُم مَّلَكُ الْمَوْتِ الَّذِي وُكِّلَ بِكُمْ ثُمَّ إِلَىٰ رَبِّكُمْ تُرْجَعُونَ
11਼ (ਹੇ ਨਬੀ!) ਤੁਸੀਂ ਉਹਨਾਂ (ਇਨਕਾਰੀਆਂ) ਨੂੰ ਕਹਿ ਦਿਓ ਕਿ ਮੌਤ ਦਾ ਫ਼ਰਿਸ਼ਤਾ (ਇਜ਼ਰਾਈਲ) ਤੁਹਾਡੀ ਜਾਨ ਕੱਢੇਗਾ ਜਿਹੜਾ ਤੁਹਾਡੇ ’ਤੇ ਨਿਯੁਕਤ ਕੀਤਾ ਹੋਇਆ ਹੈ, ਫੇਰ ਤੁਸੀਂ ਸਾਰੇ ਆਪਣੇ ਰੱਬ ਵਲ ਹੀ ਪਰਤਾਏ ਜਾਵੋਗੇ।
12وَلَوْ تَرَىٰ إِذِ الْمُجْرِمُونَ نَاكِسُو رُءُوسِهِمْ عِندَ رَبِّهِمْ رَبَّنَا أَبْصَرْنَا وَسَمِعْنَا فَارْجِعْنَا نَعْمَلْ صَالِحًا إِنَّا مُوقِنُونَ
12਼ ਹੇ ਨਬੀ! ਕਾਸ਼! ਤੁਸੀਂ ਵੀ ਵੇਖਦੇ ਜਦੋਂ ਪਾਪੀ ਆਪਣੇ ਰੱਬ ਅੱਗੇ ਨੀਵੀਂ ਪਾਈਂ ਖੜੇ ਹੋਣਗੇ। ਉਹ ਆਖਣਗੇ ਕਿ ਹੇ ਸਾਡੇ ਰੱਬਾ! ਅਸੀਂ ਇਸ (ਕਿਆਮਤ ਦਿਹਾੜੇ) ਨੂੰ ਵੇਖ ਲਿਆ ਅਤੇ ਸੁਣ ਵੀ ਲਿਆ, ਹੁਣ ਤੂੰ ਸਾਨੂੰ ਮੁੜ (ਧਰਤੀ ’ਤੇ) ਭੇਜ ਦੇ ਹੁਣ ਅਸੀਂ ਭਲੇ ਕੰਮ ਕਰਾਂਗੇ, ਸਾਨੂੰ ਯਕੀਨ ਹੋ ਗਿਆ ਹੈ (ਕਿ ਤੇਰੇ ਨਬੀ ਦੀਆਂ ਗੱਲਾਂ ਸੱਚੀਆਂ ਸਨ)।
13وَلَوْ شِئْنَا لَآتَيْنَا كُلَّ نَفْسٍ هُدَاهَا وَلَٰكِنْ حَقَّ الْقَوْلُ مِنِّي لَأَمْلَأَنَّ جَهَنَّمَ مِنَ الْجِنَّةِ وَالنَّاسِ أَجْمَعِينَ
13਼ ਜੇਕਰ ਅਸੀਂ (ਅੱਲਾਹ) ਚਾਹੁੰਦੇ ਤਾਂ ਹਰੇਕ ਵਿਅਕਤੀ ਨੂੰ ਸਿੱਧਾ ਰਾਹ ਦਰਸਾਉਂਦੇ ਪਰ ਮੇਰੇ ਲਈ ਇਹ ਗੱਲ ਸੱਚ ਸਾਬਤ ਹੋ ਗਈ (ਜਿਹੜੀ ਮੈਂ ਆਖੀ ਸੀ) ਕਿ ਮੈਂ ਨਰਕ ਨੂੰ ਮਨੁੱਖਾਂ ਤੇ ਜਿੰਨਾਂ ਨਾਲ ਜ਼ਰੂਰ ਹੀ ਭਰ ਦੇਵਾਂਗਾ।
ਅਸ-ਸਜਦਾਕੁਰਾਨ ਸੂਚੀ
30ਆਇਤ
MeccanRevelation
11ਆਇਤ

ਅਨੁਵਾਦ — ਅਸ-ਸਜਦਾ 11

ਸੂਰਾ ਅਸ-ਸਜਦਾ ਆਇਤ 11 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 11਼ (ਹੇ ਨਬੀ!) ਤੁਸੀਂ ਉਹਨਾਂ (ਇਨਕਾਰੀਆਂ) ਨੂੰ ਕਹਿ ਦਿਓ ਕਿ…

ਸੂਰਾ ਆਇਤ 11/30 — ਸੂਰਾ ਅਸ-ਸਜਦਾ السجدة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਸ-ਸਜਦਾ ਸੁਣੋ, ਸੂਰਾ ਅਸ-ਸਜਦਾ ਅਨੁਵਾਦ, ਸੂਰਾ ਅਸ-ਸਜਦਾ mp3, ਸੂਰਾ ਅਸ-ਸਜਦਾ pdf. ਆਇਤ 9–13. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers