ਅਲ-ਅਹਜ਼ਾਬ · 59/73
ਅਨੁਵਾਦ ਉਚਾਰਨ — ਅਲ-ਅਹਜ਼ਾਬ
يَا أَيُّهَا النَّبِيُّ قُل لِّأَزْوَاجِكَ وَبَنَاتِكَ وَنِسَاءِ الْمُؤْمِنِينَ يُدْنِينَ عَلَيْهِنَّ مِن جَلَابِيبِهِنَّ ۚ ذَٰلِكَ أَدْنَىٰ أَن يُعْرَفْنَ فَلَا يُؤْذَيْنَ ۗ وَكَانَ اللَّهُ غَفُورًا رَّحِيمًا ۝٥٩
Yaaa aiyuhan Nabiyyu qul li azwaajika wa banaatika wa nisaaa`il mu`mineena yudneena `alaihinna min jalaabee bihinn; zaalika adnaaa ai yu`rafna falaa yu`zain; wa kaanal laahu Ghafoorar Raheemaa
📖 ਪੰਜਾਬੀ ਵਿੱਚ
59਼ ਹੇ ਨਬੀ (ਸ:)! ਆਪਣੀਆਂ ਪਤਨੀਆਂ, ਧੀਆਂ ਤੇ ਮੋਮਿਨ ਔਰਤਾਂ ਨੂੰ ਆਖੋ ਕਿ (ਜਦੋਂ ਘਰੋਂ ਬਾਹਰ ਜਾਣ ਤਾਂ) ਉਹ ਆਪਣੇ ਉੱਤੇ ਇਕ ਵੱਡੀ ਚੱਦਰ ਲੈ ਲਿਆ ਕਰਨ, ਇੰਜ ਉਹਨਾਂ ਦੀ ਬੜੀ ਛੇਤੀ ਪਛਾਣ ਹੋ ਜਾਇਆ ਕਰੇਗੀ 1 (ਕਿ ਉਹ ਨੇਕ ਬੀਬੀਆਂ ਹਨ) ਫੇਰ ਉਹਨਾਂ ਨੂੰ ਕੋਈ ਤੰਗ ਨਹੀਂ ਕਰੇਗਾ। ਅੱਲਾਹ ਆਪਣੀਆਂ ਮਿਹਰਾਂ ਸਦਕੇ ਬਖ਼ਸ਼ਣਹਾਰ ਹੈ।
🎧 ਸੁਣੋ

📜 ਆਇਤ 57-61 — ਅਲ-ਅਹਜ਼ਾਬ

57إِنَّ الَّذِينَ يُؤْذُونَ اللَّهَ وَرَسُولَهُ لَعَنَهُمُ اللَّهُ فِي الدُّنْيَا وَالْآخِرَةِ وَأَعَدَّ لَهُمْ عَذَابًا مُّهِينًا
57਼ ਨਿਰਸੰਦੇਹ, ਜਿਹੜੇ ਲੋਕ ਵੀ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ:) ਨੂੰ ਕਿਸੇ ਵੀ ਤਰ੍ਹਾਂ ਦਾ ਦੁੱਖ ਦਿੰਦੇ ਹਨ ਉਹਨਾਂ ਉੱਤੇ ਲੋਕ ਤੇ ਪਰਲੋਕ ਵਿਚ ਅੱਲਾਹ ਦੀਆਂ ਫ਼ਿਟਕਾਰਾਂ ਹਨ ਅਤੇ ਉਹਨਾਂ ਲੋਕਾਂ ਲਈ ਜ਼ਲੀਲ ਕਰਨ ਵਾਲਾ ਅਜ਼ਾਬ ਤਿਆਰ ਕਰ ਛੱਡਿਆ ਹੈ।
58وَالَّذِينَ يُؤْذُونَ الْمُؤْمِنِينَ وَالْمُؤْمِنَاتِ بِغَيْرِ مَا اكْتَسَبُوا فَقَدِ احْتَمَلُوا بُهْتَانًا وَإِثْمًا مُّبِينًا
58਼ ਜਿਹੜੇ ਲੋਕੀ ਮੋਮਿਨ ਪੁਰਸ਼ਾਂ ਤੇ ਜ਼ਨਾਨੀਆਂ ਨੂੰ ਬਿਨਾਂ ਕਿਸੇ ਕਸੂਰ ਤੋਂ ਸਤਾਉਂਦੇ ਹਨ, ਨਿਰਸੰਦੇਹ, ਉਹ ਆਪਣੇ ਸਿਰਾਂ ਉੱਤੇ ਇਕ ਵਡਾ ਬਹੁਤਾਨ (ਊਜ) ਅਤੇ ਪ੍ਰਤੱਖ ਪਾਪਾਂ ਦਾ ਬੋਝ ਚੁੱਕੀ ਫਿਰਦੇ ਹਨ।
59يَا أَيُّهَا النَّبِيُّ قُل لِّأَزْوَاجِكَ وَبَنَاتِكَ وَنِسَاءِ الْمُؤْمِنِينَ يُدْنِينَ عَلَيْهِنَّ مِن جَلَابِيبِهِنَّ ۚ ذَٰلِكَ أَدْنَىٰ أَن يُعْرَفْنَ فَلَا يُؤْذَيْنَ ۗ وَكَانَ اللَّهُ غَفُورًا رَّحِيمًا
59਼ ਹੇ ਨਬੀ (ਸ:)! ਆਪਣੀਆਂ ਪਤਨੀਆਂ, ਧੀਆਂ ਤੇ ਮੋਮਿਨ ਔਰਤਾਂ ਨੂੰ ਆਖੋ ਕਿ (ਜਦੋਂ ਘਰੋਂ ਬਾਹਰ ਜਾਣ ਤਾਂ) ਉਹ ਆਪਣੇ ਉੱਤੇ ਇਕ ਵੱਡੀ ਚੱਦਰ ਲੈ ਲਿਆ ਕਰਨ, ਇੰਜ ਉਹਨਾਂ ਦੀ ਬੜੀ ਛੇਤੀ ਪਛਾਣ ਹੋ ਜਾਇਆ ਕਰੇਗੀ 1 (ਕਿ ਉਹ ਨੇਕ ਬੀਬੀਆਂ ਹਨ) ਫੇਰ ਉਹਨਾਂ ਨੂੰ ਕੋਈ ਤੰਗ ਨਹੀਂ ਕਰੇਗਾ। ਅੱਲਾਹ ਆਪਣੀਆਂ ਮਿਹਰਾਂ ਸਦਕੇ ਬਖ਼ਸ਼ਣਹਾਰ ਹੈ।
60۞ لَّئِن لَّمْ يَنتَهِ الْمُنَافِقُونَ وَالَّذِينَ فِي قُلُوبِهِم مَّرَضٌ وَالْمُرْجِفُونَ فِي الْمَدِينَةِ لَنُغْرِيَنَّكَ بِهِمْ ثُمَّ لَا يُجَاوِرُونَكَ فِيهَا إِلَّا قَلِيلًا
60਼ ਜੇ ਮੁਨਾਫ਼ਿਕ ਅਤੇ ਉਹ ਜਿਨ੍ਹਾਂ ਦੇ ਮਨਾਂ ਵਿਚ ਖੋਟ ਹੈ ਅਤੇ ਉਹ ਜਿਹੜੇ ਮਦੀਨੇ ਵਿਚ ਬੈਠਿਆਂ ਅਫ਼ਵਾਹਾਂ ਫੈਲਾਉਂਦੇ ਹਨ, ਜੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਅਸੀਂ ਤੁਹਾਨੂੰ ਜ਼ਰੂਰ ਹੀ ਉਹਨਾਂ ਦੇ ਵਿਰੁੱਧ ਇਕ ਨਾ ਇਕ ਦਿਨ ਖੜਾ ਕਰਾਂਗੇ, ਫੇਰ ਤਾਂ ਉਹ ਤੁਹਾਡੇ ਨਾਲ (ਹੇ ਨਬੀ!) ਇਸ ਸ਼ਹਿਰ (ਮਦੀਨੇ) ਵਿਖੇ ਥੋੜ੍ਹੇ ਹੀ ਸਮੇਂ ਲਈ ਰਹਿ ਸਕਣਗੇ।
61مَّلْعُونِينَ ۖ أَيْنَمَا ثُقِفُوا أُخِذُوا وَقُتِّلُوا تَقْتِيلًا
61਼ ਉਹ (ਹਰ ਪਾਸਿਓਂ) ਫਿਟਕਾਰੇ ਹੋਏ ਹਨ, ਜਿੱਥੇ ਵੀ ਉਹ ਵਿਖਾਈ ਦੇਣਗੇ ਫੜੇ ਜਾਣਗੇ ਅਤੇ ਬੁਰੀ ਤਰ੍ਹਾਂ ਮਾਰ ਦਿੱਤੇ ਜਾਣਗੇ।
ਅਲ-ਅਹਜ਼ਾਬਕੁਰਾਨ ਸੂਚੀ
73ਆਇਤ
MedinanRevelation
59ਆਇਤ

ਅਨੁਵਾਦ — ਅਲ-ਅਹਜ਼ਾਬ 59

ਸੂਰਾ ਅਲ-ਅਹਜ਼ਾਬ ਆਇਤ 59 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 59਼ ਹੇ ਨਬੀ (ਸ:)! ਆਪਣੀਆਂ ਪਤਨੀਆਂ, ਧੀਆਂ ਤੇ ਮੋਮਿਨ ਔਰਤਾਂ…

ਸੂਰਾ ਆਇਤ 59/73 — ਅਲ-ਅਹਜ਼ਾਬ الأحزاب (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਹਜ਼ਾਬ ਸੁਣੋ, ਅਲ-ਅਹਜ਼ਾਬ ਅਨੁਵਾਦ, ਅਲ-ਅਹਜ਼ਾਬ mp3, ਅਲ-ਅਹਜ਼ਾਬ pdf. ਆਇਤ 57–61. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers