ਅਲ-ਆਰਾਫ · 135/206
ਅਨੁਵਾਦ ਉਚਾਰਨ — ਸੂਰਾ ਅਲ-ਆਰਾਫ
فَلَمَّا كَشَفْنَا عَنْهُمُ الرِّجْزَ إِلَىٰ أَجَلٍ هُم بَالِغُوهُ إِذَا هُمْ يَنكُثُونَ ۝١٣٥
Falammaa kashafnaa `anhumur rijza ilaaa ajalin hum baalighoohu izaa hum yankusoon
📖 ਪੰਜਾਬੀ ਵਿੱਚ
135਼ ਫੇਰ ਜਦੋਂ ਅਸੀਂ ਉਹਨਾਂ ਤਕ ਪਹੁੰਚਣ ਵਾਲਾ ਅਜ਼ਾਬ ਇਕ ਨਿਯਤ ਸਮੇਂ ਲਈ ਹਟਾ ਦਿੰਦੇ ਤਾਂ ਉਹ ਉਸੇ ਸਮੇਂ ਆਪਣੇ ਵਚਨਾਂ ਤੋਂ ਫਿਰ ਜਾਂਦੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 133-137 — ਸੂਰਾ ਅਲ-ਆਰਾਫ

133فَأَرْسَلْنَا عَلَيْهِمُ الطُّوفَانَ وَالْجَرَادَ وَالْقُمَّلَ وَالضَّفَادِعَ وَالدَّمَ آيَاتٍ مُّفَصَّلَاتٍ فَاسْتَكْبَرُوا وَكَانُوا قَوْمًا مُّجْرِمِينَ
133਼ ਫੇਰ ਅਸੀਂ ਉਹਨਾਂ ਫ਼ਿਰਔਨੀਆਂ ’ਤੇ ਤੂਫ਼ਾਨ ਭੇਜਿਆ, ਅਤੇ ਟਿੱਡੀ ਦਲ, ਸੁਸਰੀਆਂ, ਡੱਡੂ ਅਤੇ ਖ਼ੂਨ ਦੇ ਅਜ਼ਾਬ ਭੇਜੇ। ਇਹ ਸਾਰੀਆਂ ਨਿਸ਼ਾਨੀਆਂ ਅੱਡ-ਅੱਡ ਕਰਕੇ ਵਿਖਾਈਆਂ, ਫੇਰ ਵੀ ਉਹ ਘਮੰਡ ਕਰਦੇ ਰਹੇ। ਉਹ ਲੋਕ ਅਪਰਾਧੀ ਹੀ ਸਨ।
134وَلَمَّا وَقَعَ عَلَيْهِمُ الرِّجْزُ قَالُوا يَا مُوسَى ادْعُ لَنَا رَبَّكَ بِمَا عَهِدَ عِندَكَ ۖ لَئِن كَشَفْتَ عَنَّا الرِّجْزَ لَنُؤْمِنَنَّ لَكَ وَلَنُرْسِلَنَّ مَعَكَ بَنِي إِسْرَائِيلَ
134਼ ਜਦੋਂ ਉਹਨਾਂ ’ਤੇ ਕੋਈ ਅਜ਼ਾਬ ਆ ਜਾਂਦਾ ਤਾਂ ਆਖਦੇ ਕਿ ਹੇ ਮੂਸਾ! ਤਸੀਂ ਸਾਡੇ ਲਈ ਆਪਣੇ ਰੱਬ ਤੋਂ ਦੁਆ ਕਰੋ ਜਿਸ (ਦੀ ਗਬੂਲੀ) ਦਾ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਹੈ। ਜੇ ਤੁਸੀਂ ਸਾਥੋਂ ਇਸ ਅਜ਼ਾਬ ਨੂੰ ਹਟਾ ਦਿਓ ਤਾਂ ਅਸੀਂ ਜ਼ਰੂਰ ਹੀ ਤੁਹਾਡੇ ਉੱਤੇ ਈਮਾਨ ਲਿਆਵਾਂਗੇ ਅਤੇ ਬਨੀ-ਇਸਰਾਈਲ ਨੂੰ ਤੁਹਾਡੇ ਨਾਲ ਭੇਜ ਦੇਵਾਂਗੇ।
135فَلَمَّا كَشَفْنَا عَنْهُمُ الرِّجْزَ إِلَىٰ أَجَلٍ هُم بَالِغُوهُ إِذَا هُمْ يَنكُثُونَ
135਼ ਫੇਰ ਜਦੋਂ ਅਸੀਂ ਉਹਨਾਂ ਤਕ ਪਹੁੰਚਣ ਵਾਲਾ ਅਜ਼ਾਬ ਇਕ ਨਿਯਤ ਸਮੇਂ ਲਈ ਹਟਾ ਦਿੰਦੇ ਤਾਂ ਉਹ ਉਸੇ ਸਮੇਂ ਆਪਣੇ ਵਚਨਾਂ ਤੋਂ ਫਿਰ ਜਾਂਦੇ।
136فَانتَقَمْنَا مِنْهُمْ فَأَغْرَقْنَاهُمْ فِي الْيَمِّ بِأَنَّهُمْ كَذَّبُوا بِآيَاتِنَا وَكَانُوا عَنْهَا غَافِلِينَ
136਼ ਫੇਰ ਅਸੀਂ ਉਹਨਾਂ ਤੋਂ ਬਦਲਾ ਲਿਆ ਭਾਵ ਉਹਨਾਂ ਨੂੰ ਦਰਿਆ ਵਿਚ ਡੋਬ ਦਿੱਤਾ ਉਹ ਇਸ ਲਈ ਕਿ ਉਹ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਸੀ ਅਤੇ ਉਹਨਾਂ ਦੀ ਉੱਕਾ ਹੀ ਪਰਵਾਹ ਨਹੀਂ ਸੀ ਕਰਦੇ।
137وَأَوْرَثْنَا الْقَوْمَ الَّذِينَ كَانُوا يُسْتَضْعَفُونَ مَشَارِقَ الْأَرْضِ وَمَغَارِبَهَا الَّتِي بَارَكْنَا فِيهَا ۖ وَتَمَّتْ كَلِمَتُ رَبِّكَ الْحُسْنَىٰ عَلَىٰ بَنِي إِسْرَائِيلَ بِمَا صَبَرُوا ۖ وَدَمَّرْنَا مَا كَانَ يَصْنَعُ فِرْعَوْنُ وَقَوْمُهُ وَمَا كَانُوا يَعْرِشُونَ
137਼ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਕਮਜ਼ੋਰ ਸਮਝੇ ਜਾਂਦੇ ਸਨ, ਇਸ ਧਰਤੀ ਦੇ ਪੂਰਬ ਪੱਛਮ ਤਕ ਦਾ ਵਾਰਸ ਬਣਾ ਦਿੱਤਾ ਜਿਸ ਵਿਚ ਅਸੀਂ ਬਰਕਤਾਂ ਰੱਖੀਆਂ ਸਨ ਅਤੇ ਤੁਹਾਡੇ ਰੱਬ ਦਾ ਸੱਚਾ ਵਾਅਦਾ ਬਨੀ-ਇਸਰਾਈਲ ਦੇ ਹੱਕ ਵਿਚ ਉਹਨਾਂ ਦੇ ਧੀਰਜ ਤੋਂ ਕੰਮ ਲੈਣ ਕਾਰਨ ਪੂਰਾ ਹੋਇਆ। ਅਸਾਂ ਫ਼ਿਰਔਨ ਅਤੇ ਉਸ ਦੀ ਕੌਮ ਵੱਲੋਂ ਬਣਾਈਆਂ ਹੋਈਆਂ ਚੀਜ਼ਾਂ (ਭਾਵ ਕਾਰਖ਼ਾਨੇ ਆਦਿ) ਅਤੇ ਜਿਹੜੀਆਂ ਉਹ ਉੱਚੀਆਂ-ਉੱਚੀਆਂ (ਮਹਿਲਾਂ ਦੀਆਂ) ਇਮਾਰਤਾਂ ਉਸਾਰਦੇ ਸੀ ਉਹਨਾਂ ਸਭ ਨੂੰ ਮਲੀਆ ਮੇਟ ਕਰ ਦਿੱਤਾ।
ਅਲ-ਆਰਾਫਕੁਰਾਨ ਸੂਚੀ
206ਆਇਤ
MeccanRevelation
135ਆਇਤ

ਅਨੁਵਾਦ — ਅਲ-ਆਰਾਫ 135

ਸੂਰਾ ਅਲ-ਆਰਾਫ ਆਇਤ 135 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 135਼ ਫੇਰ ਜਦੋਂ ਅਸੀਂ ਉਹਨਾਂ ਤਕ ਪਹੁੰਚਣ ਵਾਲਾ ਅਜ਼ਾਬ ਇਕ…

ਸੂਰਾ ਆਇਤ 135/206 — ਸੂਰਾ ਅਲ-ਆਰਾਫ الأعراف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਆਰਾਫ ਸੁਣੋ, ਸੂਰਾ ਅਲ-ਆਰਾਫ ਅਨੁਵਾਦ, ਸੂਰਾ ਅਲ-ਆਰਾਫ mp3, ਸੂਰਾ ਅਲ-ਆਰਾਫ pdf. ਆਇਤ 133–137. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers