La sourate Al-Qiyamah en Pendjabi
ਨਹੀਂ, ਮੈਂ ਕਿਆਮਤ ਦੇ ਦਿਨ ਦੀ ਸਹੂੰ ਖਾਂਦਾ ਹਾਂ। |
ਅਤੇ ਨਹੀਂ, ਮੈਂ ਨਿੰਦਿਆ ਕਰਨ ਵਾਲੀ ਆਤਮਾਂ ਦੀ ਸਹੁੰ ਖਾਂਦਾ ਹਾਂ। |
ਕੀ ਮਨੁੱਖ ਸਮਝਦਾ ਹੈ ਕਿ ਅਸੀਂ ਉਸ ਦੀਆਂ ਹੱਡੀਆਂ ਨੂੰ ਇਕੱਠਾਂ ਨਹੀਂ ਕਰਾਂਗੇ। |
ਕਿਉਂ’ ਨਹੀਂ ਅਸੀਂ ਇਸ ਦੇ ਸਮਰੱਥ ਹਾਂ ਕਿ ਉਸ ਦੀਆਂ ਉਂਗਲੀਆਂ ਦੇ ਪੌਟੇ ਪੌਟੇ ਨੂੰ ਠੀਕ ਕਰ ਦੇਈਏ। |
ਸਗੋਂ ਮਨੁੱਖ ਚਾਹੁੰਦਾ ਹੈ ਕਿ ਉਹ ਉਸ ਦੇ ਸਾਹਮਣੇ ਹੱਠ ਕਰੇ। |
ਉਹ ਪੁੱਛਦਾ ਹੈ ਕਿ ਕਿਆਮਤ ਦਾ ਦਿਨ ਕਦੋਂ ਆਵੇਗਾ |
ਤਾਂ ਜਦੋਂ ਅੱਖਾਂ ਚੁੰਧਿਆ ਜਾਣਗੀਆਂ। |
ਅਤੇ ਚੰਦ ਪ੍ਰਕਾਸ਼ਹੀਣ ਹੋ ਜਾਵੇਗਾ। |
ਅਤੇ ਸੂਰਜ ਤੇ ਚੰਦ ਇਕੱਠੇ ਕਰ ਦਿੱਤੇ ਜਾਣਗੇ। |
ਉਸ ਦਿਨ ਮਨੁੱਖ ਆਖੇਗਾ ਕਿ (ਮੈਂ) ਕਿੱਥੇ ਭੱਜਾ। |
ਕਦੇ ਵੀ ਨਹੀਂ, ਕਿਤੇ ਸ਼ਰਣ ਨਹੀਂ। |
ਉਸ ਦਿਨ ਤੇਰੇ ਰੱਬ ਕੋਲ ਹੀ ਟਿਕਾਣਾ ਹੈ। |
يُنَبَّأُ الْإِنسَانُ يَوْمَئِذٍ بِمَا قَدَّمَ وَأَخَّرَ(13) ਉਸ ਦਿਨ ਮਨੁੱਖ ਨੂੰ ਦੱਸਿਆ ਜਾਵੇਗਾ ਕਿ ਉਸ ਨੇ ਅੱਗੇ ਕੀ ਭੇਜਿਆ ਅਤੇ ਪਿੱਛੇ ਕੀ ਛੱਡਿਆ। |
ਸਗੋਂ ਮਨੁੱਖ ਖ਼ੁਦ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਣਦਾ ਹੈ। |
ਭਾਵੇਂ ਉਹ ਕਿੰਨੇ ਹੀ ਬਹਾਨੇ ਪੇਸ਼ ਕਰੇ। |
ਤੁਸੀਂ ਉਸ ਦੇ ਪੜ੍ਹਣ ਤੇ ਆਪਣੀ ਜ਼ੁਬਾਨ ਨਾ ਚਲਾਉਂ (ਕਾਹਲੀ ਨਾਲ) ਕਿ ਤੁਸੀਂ ਉਸ ਨੂੰ ਜਲਦੀ ਸਿਖ ਲਵੋ। |
ਸਾਡੇ ਉੱਪਰ (ਜ਼ਿੰਮੇਵਾਰੀ) ਹੈ ਉਸ ਨੂੰ ਇਕੱਠਾ ਕਰਨਾ ਅਤੇ ਉਸ ਨੂੰ ਸੁਣਾਉਣਾ। |
ਤਾਂ ਜਦੋਂ ਅਸੀਂ ਉਸ ਨੂੰ ਸੁਣਾਈਏ ਤਾਂ ਤੁਸੀਂ ਉਸ ਸੁਣੇ ਹੋਏ ਦਾ ਪਾਲਣ ਕਰੋਂ। |
ਫਿਰ ਸਾਡੇ ਉੱਪਰ (ਜ਼ਿੰਮੇ) ਹੈ ਉਸ ਨੂੰ ਬਿਆਨ ਕਰਨਾ। |
ਕਦੇ ਵੀ ਨਹੀਂ’ ਸਗੋਂ ਤੁਸੀ’ ਚਾਹੁੰਦੇ ਹੋ ਜਿਹੜੀ ਜਲਦੀ ਆਵੇ। |
ਅਤੇ ਤੁਸੀਂ ਛੱਡਦੇ ਹੋ ਜਿਹੜੀ ਦੇਰ ਨਾਲ ਆਵੇ। |
ਉਸ ਦਿਨ ਕੁਝ ਚੇਹਰੇ ਖਿੜੇ ਹੋਣਗੇ। |
ਆਪਣੇ ਰੱਬ ਵੱਲ ਵੇਖ ਰਹੇ ਹੋਣਗੇ। |
ਅਤੇ ਉਸ ਦਿਨ ਕੁਝ ਚਿਹਰੇ ਉਦਾਸ ਹੋਣਗੇ। |
ਸੋਚ ਰਹੇ ਹੋਣਗੇ ਕਿ ਉਨ੍ਹਾਂ ਦੇ ਨਾਲ ਲੱਕ ਤੋੜਣ ਵਾਲਾ ਫੈਸਲਾ ਕੀਤਾ ਜਾਵੇਗਾ। |
ਕਦੇ ਵੀ ਨਹੀਂ ਜਦੋਂ ਪ੍ਰਾਣ (ਗਲੇ ਦੀ) ਸੰਘੀ ਤੱਕ ਪਹੁੰਚ ਜਾਣਗੇ। |
ਅਤੇ ਕਿਹਾ ਜਾਵੇਗਾ ਕਿ ਝਾੜ ਫੂਕ ਕਰਨ ਵਾਲਾ ਕੌਣ ਹੈ। |
ਅਤੇ ਉਹ ਸਮਝ ਲੈਣਗੇ ਕਿ ਇਹ ਵਿਛੜਣ ਦਾ ਸਮਾਂ ਹੈ। |
ਅਤੇ ਪਿੰਨੀ (ਪਿੰਝਣੀ) ਤੇ ਪਿੰਨੀ ਚੜ ਜਾਵੇਗੀ। |
ਉਹ ਦਿਨ ਤੇਰੇ ਰੱਬ ਵੱਲ ਜਾਣ ਵਾ ਹੋਵੇਗਾ। |
ਤਾਂ ਉਸ ਨੇ ਸੱਚ ਨਾ ਮੰਨਿਆਂ ਅਤੇ ਨਾ ਨਮਾਜ਼ ਪੜ੍ਹੀ। |
ਸਗੋਂ ਝੁਠਲਾਇਆ ਅਤੇ ਮੂੰਹ ਮੌੜਿਆ। |
ਫਿਰ ਆਕੜਦਾ ਹੋਇਆ ਆਪਣੇ ਲੋਕਾਂ ਵੱਲ ਚਲਾ ਗਿਆ। |
ਅਫਸੋਸ ਹੈ, ਤੇਰੇ ਉੱਪਰ ਅਫਸੋਸ ਹੈ। |
ਫਿਰ ਅਫਸੋਸ ਹੈ, ਤੇਰੇ ਤੇ ਅਫਸੋਸ ਹੈ। |
ਕੀ ਮਨੁੱਖ ਸਮਝਦਾ ਹੈ ਕਿ ਉਸ ਨੂੰ ਐਵੇਂ ਹੀ ਛੱਡ ਦਿੱਤਾ ਜਾਵੇਗਾ। |
ਕੀ ਉਹ (ਗਰਭ ਵਿੱਚ) ਟਪਕਾਏ ਹੋਏ ਵੀਰਜ ਦੀ ਇੱਕ ਬੂੰਦ ਨਹੀਂ ਸੀ |
ਫਿਰ ਉਹ ਖੂਨ ਦੀ ਇੱਕ ਲੋਥੜਾ (ਜੰਮਿਆਂ ਲਹੂ) ਹੋ ਗਿਆ ਫਿਰ ਅੱਲਾਹ ਨੇ ਸਿਰਜਿਆ ਤੇ ਫਿਰ ਅੰਗ ਠੀਕ ਕੀਤੇ। |
ਫਿਰ ਉਸ ਦੀਆਂ ਦੋ ਕਿਸਮਾਂ ਕਰ ਦਿੱਤੀਆਂ। (ਇੱਕ) ਆਦਮੀ’ ਅਤੇ (ਇੱਕ) ਔਰਤ। |
أَلَيْسَ ذَٰلِكَ بِقَادِرٍ عَلَىٰ أَن يُحْيِيَ الْمَوْتَىٰ(40) ਕੀ ਉਹ ਇਸ ਦੇ ਸਮਰੱਥ ਨਹੀਂ ਸੀ ਕਿ ਮ੍ਰਿਤਕਾਂ ਨੂੰ ਜੀਵਤ ਕਰ ਦੇਵੇ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Qiyamah : choisissez le récitateur pour écouter et télécharger la sourate Al-Qiyamah complète en haute qualité.















Donnez-nous une invitation valide