ਯੂਸੁਫ · 18/111
ਅਨੁਵਾਦ ਉਚਾਰਨ — ਯੂਸੁਫ
وَجَاءُوا عَلَىٰ قَمِيصِهِ بِدَمٍ كَذِبٍ ۚ قَالَ بَلْ سَوَّلَتْ لَكُمْ أَنفُسُكُمْ أَمْرًا ۖ فَصَبْرٌ جَمِيلٌ ۖ وَاللَّهُ الْمُسْتَعَانُ عَلَىٰ مَا تَصِفُونَ ۝١٨
Wa jaaa`oo `alaa qamee shihee bidamin kazi` qaala bal sawwalat lakum anfusukum amraa; fasabrun jameel; wallaahul musta`aanu `alaa man tasifoon
📖 ਪੰਜਾਬੀ ਵਿੱਚ
18਼ ਉਹ (ਭਰਾ) ਯੂਸੁਫ਼ ਦੇ ਕੁੜਤੇ ਨੂੰ ਝੂਠ ਮੂਠ ਦੇ ਖ਼ੂਨ ਨਾਲ ਭਰ ਲਿਆਏ ਸੀ। ਪਿਤਾ (ਯਾਕੂਬ) ਨੇ ਆਖਿਆ ਕਿ (ਹਕੀਕਤ ਇਹ ਨਹੀਂ) ਸਗੋਂ ਤੁਹਾਡੇ ਮਨਾਂ ਨੇ ਹੀ ਤੁਹਾਡੇ ਲਈ ਇਕ (ਭੈੜੀ) ਗੱਲ ਨੂੰ ਸਜਾ ਦਿੱਤਾ ਹੈ। ਹੁਣ ਤਾਂ ਸਬਰ ਹੀ ਬਿਹਤਰ ਹੈ, ਇਸੇ ਦੇ ਲਈ ਮੈਂ ਅੱਲਾਹ ਤੋ ਹੀ ਮਦਦ ਚਾਹੁੰਦਾ ਹਾਂ, ਜੋ ਤੁਸੀਂ ਦੱਸ ਰਹੇ ਹੋ।
🎧 ਸੁਣੋ

📜 ਆਇਤ 16-20 — ਯੂਸੁਫ

16وَجَاءُوا أَبَاهُمْ عِشَاءً يَبْكُونَ
16਼ (ਯੂਸੁਫ਼ ਨੂੰ ਖੂਹ ਵਿਚ ਸੁੱਟ ਕੇ) ਉਹ ਸਾਰੇ ਭਰਾ ਰਾਤ ਨੂੰ ਆਪਣੇ ਪਿਤਾ ਕੋਲ ਰੋਂਦੇ ਹੋਏ ਆਏ।
17قَالُوا يَا أَبَانَا إِنَّا ذَهَبْنَا نَسْتَبِقُ وَتَرَكْنَا يُوسُفَ عِندَ مَتَاعِنَا فَأَكَلَهُ الذِّئْبُ ۖ وَمَا أَنتَ بِمُؤْمِنٍ لَّنَا وَلَوْ كُنَّا صَادِقِينَ
17਼ ਅਤੇ ਆਖਣਗੇ ਲੱਗੇ ਕਿ ਪਿਤਾ ਜੀ ਅਸੀਂ ਤਾਂ ਆਪੋ ਵਿਚ ਦੌੜ ਭਜਾਈ ਦੇ ਮੁਕਾਬਲੇ ਵਿਚ ਲੱਗੇ ਹੋਏ ਸੀ ਅਤੇ ਯੂਸੁਫ਼ ਨੂੰ ਅਸੀਂ ਆਪਣੇ ਸਾਮਾਨ ਕੋਲ ਛੱਡ ਦਿੱਤਾ ਸੀ ਕਿ ਇਕ ਭੇੜੀਆਂ ਉਸ (ਯੂਸੁਫ਼) ਨੂੰ ਖਾ ਗਿਆ। ਤੁਸੀਂ ਸਾਡੀ ਗੱਲ ’ਤੇ ਵਿਸ਼ਵਾਸ ਤਾਂ ਨਹੀਂ ਕਰਨਾ ਪਰ ਅਸੀਂ ਸੱਚੇ ਹਾਂ।
18وَجَاءُوا عَلَىٰ قَمِيصِهِ بِدَمٍ كَذِبٍ ۚ قَالَ بَلْ سَوَّلَتْ لَكُمْ أَنفُسُكُمْ أَمْرًا ۖ فَصَبْرٌ جَمِيلٌ ۖ وَاللَّهُ الْمُسْتَعَانُ عَلَىٰ مَا تَصِفُونَ
18਼ ਉਹ (ਭਰਾ) ਯੂਸੁਫ਼ ਦੇ ਕੁੜਤੇ ਨੂੰ ਝੂਠ ਮੂਠ ਦੇ ਖ਼ੂਨ ਨਾਲ ਭਰ ਲਿਆਏ ਸੀ। ਪਿਤਾ (ਯਾਕੂਬ) ਨੇ ਆਖਿਆ ਕਿ (ਹਕੀਕਤ ਇਹ ਨਹੀਂ) ਸਗੋਂ ਤੁਹਾਡੇ ਮਨਾਂ ਨੇ ਹੀ ਤੁਹਾਡੇ ਲਈ ਇਕ (ਭੈੜੀ) ਗੱਲ ਨੂੰ ਸਜਾ ਦਿੱਤਾ ਹੈ। ਹੁਣ ਤਾਂ ਸਬਰ ਹੀ ਬਿਹਤਰ ਹੈ, ਇਸੇ ਦੇ ਲਈ ਮੈਂ ਅੱਲਾਹ ਤੋ ਹੀ ਮਦਦ ਚਾਹੁੰਦਾ ਹਾਂ, ਜੋ ਤੁਸੀਂ ਦੱਸ ਰਹੇ ਹੋ।
19وَجَاءَتْ سَيَّارَةٌ فَأَرْسَلُوا وَارِدَهُمْ فَأَدْلَىٰ دَلْوَهُ ۖ قَالَ يَا بُشْرَىٰ هَٰذَا غُلَامٌ ۚ وَأَسَرُّوهُ بِضَاعَةً ۚ وَاللَّهُ عَلِيمٌ بِمَا يَعْمَلُونَ
19਼ ਇਕ ਕਾਫ਼ਲਾ ਆਇਆ ਅਤੇ ਉਹਨਾਂ ਨੇ ਆਪਣੇ ਮਾਸਕੀ ਨੂੰ ਪਾਣੀ ਲੈਣ ਲਈ ਭੇਜਿਆ। ਜਦੋਂ ਉਸ ਨੇ ਆਪਣਾ ਡੋਲ (ਖੂਹ ਵਿਚ) ਲਮਕਾਇਆ, (ਉਹ ਵੇਖਦੇ ਹੀ) ਆਖਣ ਲੱਗਿਆ ਕਿ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ (ਖ਼ੂਹ ਵਿਚ ਤਾਂ) ਇਕ ਬਾਲਕ ਹੈ। ਉਹਨਾਂ (ਕਾਫ਼ਲੇ ਵਾਲਿਆਂ) ਨੇ ਉਸ ਬਾਲਕ ਨੂੰ ਪੂੰਜੀ (ਵਪਾਰਕ ਮਾਲ) ਸਮਝਦੇ ਹੋਏ ਲੁਕਾ ਲਿਆ, ਜਦੋਂ ਕਿ ਉਹ ਜੋ ਵੀ ਕਰ ਰਹੇ ਸੀ ਉਸ ਤੋਂ ਅੱਲਾਹ ਭਲੀ-ਭਾਂਤ ਜਾਣੂ ਸੀ।
20وَشَرَوْهُ بِثَمَنٍ بَخْسٍ دَرَاهِمَ مَعْدُودَةٍ وَكَانُوا فِيهِ مِنَ الزَّاهِدِينَ
20਼ ਅਤੇ ਉਹਨਾਂ (ਕਾਫ਼ਲੇ ਵਾਲਿਆਂ) ਨੇ ਉਸ ਬਾਲਕ (ਯੂਸੁਫ਼) ਨੂੰ ਬਹੁਤ ਹੀ ਥੋੜ੍ਹੇ ਮੁੱਲ ’ਤੇ ਭਾਵ ਕੁੱਝ ਕੁ ਦਮੜ੍ਹੀਆਂ ਵੱਟੇ ਵੇਚ ਸੁੱਟਿਆ, ਉਹ (ਕਾਫ਼ਲੇ ਵਾਲੇ) ਤਾਂ ਉਸ (ਯੂਸੁਫ਼) ਤੋਂ ਬੇ-ਧਿਆਨੇ ਹੀ ਸਨ।
ਯੂਸੁਫਕੁਰਾਨ ਸੂਚੀ
111ਆਇਤ
MeccanRevelation
18ਆਇਤ

ਅਨੁਵਾਦ — ਯੂਸੁਫ 18

ਸੂਰਾ ਯੂਸੁਫ ਆਇਤ 18 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 18਼ ਉਹ (ਭਰਾ) ਯੂਸੁਫ਼ ਦੇ ਕੁੜਤੇ ਨੂੰ ਝੂਠ ਮੂਠ ਦੇ…

ਸੂਰਾ ਆਇਤ 18/111 — ਯੂਸੁਫ يوسف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਯੂਸੁਫ ਸੁਣੋ, ਯੂਸੁਫ ਅਨੁਵਾਦ, ਯੂਸੁਫ mp3, ਯੂਸੁਫ pdf. ਆਇਤ 16–20. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers