ਯੂਸੁਫ · 82/111
ਅਨੁਵਾਦ ਉਚਾਰਨ — ਯੂਸੁਫ
وَاسْأَلِ الْقَرْيَةَ الَّتِي كُنَّا فِيهَا وَالْعِيرَ الَّتِي أَقْبَلْنَا فِيهَا ۖ وَإِنَّا لَصَادِقُونَ ۝٨٢
Was`alil qaryatal latee kunnaa feehaa wal`eeral lateee aqbalnaa feehaa wa innaa lasaadiqoon
📖 ਪੰਜਾਬੀ ਵਿੱਚ
82਼ ਤੁਸੀਂ ਉਸ ਬਸਤੀ ਦੇ ਲੋਕਾਂ ਤੋਂ ਪੁੱਛ-ਗਿੱਛ ਕਰ ਲਓ ਜਿੱਥੇ ਅਸੀਂ ਗਏ ਸੀ, ਉਸ ਕਾਫ਼ਲੇ ਤੋਂ ਵੀ ਪੁੱਛ ਲਵੋ ਜਿਸ ਨਾਲ ਅਸੀਂ ਆਏ ਹਾਂ, ਅਸੀਂ ਬਿਲਕੁਲ ਸੱਚ ਬੋਲਦੇ ਹਾਂ।

🎧 ਸੁਣੋ


📜 ਆਇਤ 80-84 — ਯੂਸੁਫ

80فَلَمَّا اسْتَيْأَسُوا مِنْهُ خَلَصُوا نَجِيًّا ۖ قَالَ كَبِيرُهُمْ أَلَمْ تَعْلَمُوا أَنَّ أَبَاكُمْ قَدْ أَخَذَ عَلَيْكُم مَّوْثِقًا مِّنَ اللَّهِ وَمِن قَبْلُ مَا فَرَّطتُمْ فِي يُوسُفَ ۖ فَلَنْ أَبْرَحَ الْأَرْضَ حَتَّىٰ يَأْذَنَ لِي أَبِي أَوْ يَحْكُمَ اللَّهُ لِي ۖ وَهُوَ خَيْرُ الْحَاكِمِينَ
80਼ ਜਦੋਂ ਉਹ (ਭਰਾ) ਉਸ (ਯੂਸੁਫ਼) ਤੋਂ ਨਿਰਾਸ਼ ਹੋ ਗਏ ਤਾਂ ਅੱਡ ਬੈਠ ਕੇ ਸਲਾਹਾਂ ਕਰਨ ਲੱਗੇ (ਕੀ ਹੁਣ ਕੀ ਕਰੀਏ) ਇਹਨਾਂ ਵਿੱਚੋਂ ਜਿਹੜਾ ਸਭ ਤੋਂ ਵੱਡਾ ਸੀ ਉਸ ਨੇ ਆਖਿਆ, ਕੀ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਪਿਤਾ ਨੇ ਤੁਹਾਥੋਂ ਅੱਲਾਹ ਦੀ ਕਸਮ ’ਤੇ ਪੱਕਾ ਵਚਨ ਲਿਆ ਸੀ। ਇਸ ਤੋਂ ਪਹਿਲਾਂ ਯੂਸੁਫ਼ ਦੇ ਮਾਮਲੇ ਵਿਚ ਤੁਸੀਂ ਗ਼ਲਤੀ ਕਰ ਚੁੱਕੇ ਹੋ। ਹੁਣ ਮੈਂ ਤਾਂ ਇੱਥੋਂ ਜਾਵਾਂਗਾ ਨਹੀਂ ਜਦੋਂ ਤੀਕ ਮੇਰੇ ਪਿਤਾ ਜੀ ਮੈਨੂੰ (ਘਰ ਆਉਣ ਦੀ) ਆਗਿਆ ਨਾ ਦੇਣ ਜਾਂ ਅੱਲਾਹ ਹੀ ਮੇਰੇ ਮਾਮਲੇ ਵਿਚ ਕੋਈ ਫ਼ੈਸਲਾ ਕਰ ਦੇਵੇ, ਉਹੀਓ ਵਧੀਆ ਫ਼ੈਸਲਾ ਕਰਨ ਵਾਲਾ ਹੈ।
81ارْجِعُوا إِلَىٰ أَبِيكُمْ فَقُولُوا يَا أَبَانَا إِنَّ ابْنَكَ سَرَقَ وَمَا شَهِدْنَا إِلَّا بِمَا عَلِمْنَا وَمَا كُنَّا لِلْغَيْبِ حَافِظِينَ
81਼ ਸੋ ਤੁਸੀਂ ਆਪਣੇ ਪਿਤਾ ਜੀ ਕੋਲ ਜਾਓ ਅਤੇ ਕਹੋ ਕਿ ਪਿਤਾ ਜੀ! ਤੁਹਾਡੇ ਸਾਹਿਬਜ਼ਾਦੇ ਨੇ ਚੋਰੀ ਕੀਤੀ ਹੈ, ਅਸੀਂ ਤਾਂ ਉਹੀਓ ਆਖਿਆ ਹੈ ਜੋ ਅਸੀਂ ਜਾਣਦੇ ਹਾਂ। ਹਾਂ! ਸਾਨੂੰ ਗ਼ੈਬ (ਪਰੋਖ) ਦਾ ਗਿਆਨ ਨਹੀਂ ਹੈ।
82وَاسْأَلِ الْقَرْيَةَ الَّتِي كُنَّا فِيهَا وَالْعِيرَ الَّتِي أَقْبَلْنَا فِيهَا ۖ وَإِنَّا لَصَادِقُونَ
82਼ ਤੁਸੀਂ ਉਸ ਬਸਤੀ ਦੇ ਲੋਕਾਂ ਤੋਂ ਪੁੱਛ-ਗਿੱਛ ਕਰ ਲਓ ਜਿੱਥੇ ਅਸੀਂ ਗਏ ਸੀ, ਉਸ ਕਾਫ਼ਲੇ ਤੋਂ ਵੀ ਪੁੱਛ ਲਵੋ ਜਿਸ ਨਾਲ ਅਸੀਂ ਆਏ ਹਾਂ, ਅਸੀਂ ਬਿਲਕੁਲ ਸੱਚ ਬੋਲਦੇ ਹਾਂ।
83قَالَ بَلْ سَوَّلَتْ لَكُمْ أَنفُسُكُمْ أَمْرًا ۖ فَصَبْرٌ جَمِيلٌ ۖ عَسَى اللَّهُ أَن يَأْتِيَنِي بِهِمْ جَمِيعًا ۚ إِنَّهُ هُوَ الْعَلِيمُ الْحَكِيمُ
83਼ (ਯਾਕੂਬ ਨੇ) ਕਿਹਾ ਕਿ (ਹਕੀਕਤ ਇਹ ਨਹੀਂ) ਤੁਹਾਡੇ ਲਈ ਤੁਹਾਡੇ ਮਨ ਨੇ ਇਕ ਝੂਠ ਗੱਲ ਨੂੰ ਬਣਾ ਸੰਵਾਰ ਲਿਆ ਹੈ। ਬਸ ਹੁਣ ਸਬਰ ਕਰਨਾ ਹੀ ਬਿਹਤਰ ਹੈ। ਹੋ ਸਕਾਦ ਹੈ ਕਿ ਅੱਲਾਹ ਉਹਨਾਂ ਸਭ (ਦੋਹਾਂ ਭਰਾਵਾਂ) ਨੂੰ ਮੇਰੇ ਨਾਲ ਲਿਆ ਮਲਾਵੇ ਉਹੀਓ ਗਿਆਨਵਾਨ ਤੇ ਹਿਕਮਤਾਂ ਵਾਲਾ ਹੈ।
84وَتَوَلَّىٰ عَنْهُمْ وَقَالَ يَا أَسَفَىٰ عَلَىٰ يُوسُفَ وَابْيَضَّتْ عَيْنَاهُ مِنَ الْحُزْنِ فَهُوَ كَظِيمٌ
84਼ ਇਹ ਕਹਿ ਕੇ (ਪਿਤਾ ਨੇ) ਉਹਨਾਂ ਤੋਂ ਮੂੰਹ ਮੋੜ ਲਿਆ ਅਤੇ ਆਖਿਆ ਕਿ ਹਾਏ ਯੂਸੁਫ਼! ਉਸ ਦੀਆਂ ਅੱਖਾਂ (ਯੂਸੁਫ਼ ਦੇ) ਗ਼ਮ ਵਿਚ (ਰੋ ਰੋ ਕੇ) ਚਿੱਟੀਆਂ ਹੋ ਗਈਆਂ ਸਨ ਅਤੇ (ਗ਼ਮ ਨਾਲ ਉਸ ਦਾ ਦਿਲ) ਭਰਿਆ ਹੋਇਆ ਸੀ।
ਯੂਸੁਫਕੁਰਾਨ ਸੂਚੀ
111ਆਇਤ
MeccanRevelation
82ਆਇਤ

ਅਨੁਵਾਦ — ਯੂਸੁਫ 82

ਸੂਰਾ ਯੂਸੁਫ ਆਇਤ 82 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 82਼ ਤੁਸੀਂ ਉਸ ਬਸਤੀ ਦੇ ਲੋਕਾਂ ਤੋਂ ਪੁੱਛ-ਗਿੱਛ ਕਰ ਲਓ…

ਸੂਰਾ ਆਇਤ 82/111 — ਯੂਸੁਫ يوسف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਯੂਸੁਫ ਸੁਣੋ, ਯੂਸੁਫ ਅਨੁਵਾਦ, ਯੂਸੁਫ mp3, ਯੂਸੁਫ pdf. ਆਇਤ 80–84. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers