ਅਲ-ਅੰਬੀਆ · 21/112
ਅਨੁਵਾਦ ਉਚਾਰਨ — ਅਲ-ਅੰਬੀਆ
أَمِ اتَّخَذُوا آلِهَةً مِّنَ الْأَرْضِ هُمْ يُنشِرُونَ ۝٢١
Amit takhazooo aalihatam minal ardi hum yunshiroon
📖 ਪੰਜਾਬੀ ਵਿੱਚ
21਼ ਕੀ ਉਹਨਾਂ (ਮੁਸ਼ਰਿਕਾਂ) ਦੇ ਧਰਤੀ ਵਾਲੇ ਇਸ਼ਟ ਕਿਸੇ (ਮੁਰਦਾ ਵਿਅਕਤੀ) ਨੂੰ ਜਿਊਂਦਾ ਕਰ ਸਕਦੇ ਹਨ।
🎧 ਸੁਣੋ

📜 ਆਇਤ 19-23 — ਅਲ-ਅੰਬੀਆ

19وَلَهُ مَن فِي السَّمَاوَاتِ وَالْأَرْضِ ۚ وَمَنْ عِندَهُ لَا يَسْتَكْبِرُونَ عَنْ عِبَادَتِهِ وَلَا يَسْتَحْسِرُونَ
19਼ ਅਕਾਸ਼ਾਂ ਅਤੇ ਧਰਤੀ ਵਿਚ ਜੋ ਵੀ ਹੈ, ਸਭ ਉਸੇ (ਅੱਲਾਹ) ਦਾ ਹੀ ਹੈ ਅਤੇ ਜਿਹੜੇ (ਫ਼ਰਿਸ਼ਤੇ) ਉਸ ਦੇ ਕੋਲ ਹਨ ਉਹ ਉਸ ਦੀ ਇਬਾਦਤ ਕਰਨ ਤੋਂ ਨਾ ਤਾਂ ਸਰਕਸ਼ੀ ਕਰਦੇ ਹਨ ਅਤੇ ਨਾ ਹੀ ਉਹ ਥੱਕਦੇ ਹਨ।
20يُسَبِّحُونَ اللَّيْلَ وَالنَّهَارَ لَا يَفْتُرُونَ
20਼ ਉਹ (ਫ਼ਰਿਸ਼ਤੇ) ਬਿਨਾਂ ਕਿਸੇ ਵਿਘਨ ਤੋਂ ਦਿਨ- ਰਾਤ (ਭਾਵ ਹਰ ਵੇਲੇ) ਉਸ (ਅੱਲਾਹ) ਦੀ ਤਸਬੀਹ ਕਰਦੇ ਹਨ।
21أَمِ اتَّخَذُوا آلِهَةً مِّنَ الْأَرْضِ هُمْ يُنشِرُونَ
21਼ ਕੀ ਉਹਨਾਂ (ਮੁਸ਼ਰਿਕਾਂ) ਦੇ ਧਰਤੀ ਵਾਲੇ ਇਸ਼ਟ ਕਿਸੇ (ਮੁਰਦਾ ਵਿਅਕਤੀ) ਨੂੰ ਜਿਊਂਦਾ ਕਰ ਸਕਦੇ ਹਨ।
22لَوْ كَانَ فِيهِمَا آلِهَةٌ إِلَّا اللَّهُ لَفَسَدَتَا ۚ فَسُبْحَانَ اللَّهِ رَبِّ الْعَرْشِ عَمَّا يَصِفُونَ
22਼ ਜੇ ਇਸ (ਸੰਸਾਰ) ਵਿਚ ਅੱਲਾਹ ਤੋਂ ਛੁੱਟ ਹੋਰ ਵੀ ਇਸ਼ਟ ਹੁੰਦੇ ਤਾਂ ਇਹ ਦੋਵਾਂ (ਅਕਾਸ਼ ਤੇ ਧਰਤੀ) ਦੀ ਵਿਵਸਥਾ ਬਿਗੜ ਜਾਂਦੀ। ਸੋ ਅੱਲਾਹ, ਅਰਸ਼ਾਂ ਦਾ ਮਾਲਿਕ, ਉਹਨਾਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਇਹ (ਮੁਸ਼ਰਿਕ) ਕਰਦੇ ਹਨ।
23لَا يُسْأَلُ عَمَّا يَفْعَلُ وَهُمْ يُسْأَلُونَ
23਼ ਉਹ (ਅੱਲਾਹ) ਆਪਣੇ ਕੰਮਾਂ ਲਈ ਕਿਸੇ ਨੂੰ ਉੱਤਰਦਾਈ ਨਹੀਂ, ਜਦ ਕਿ ਸਾਰੇ ਹੀ (ਅੱਲਾਹ ਦੇ ਸਾਹਮਣੇ) ਉੱਤਰਦਾਈ ਹਨ।
ਅਲ-ਅੰਬੀਆਕੁਰਾਨ ਸੂਚੀ
112ਆਇਤ
MeccanRevelation
21ਆਇਤ

ਅਨੁਵਾਦ — ਅਲ-ਅੰਬੀਆ 21

ਸੂਰਾ ਅਲ-ਅੰਬੀਆ ਆਇਤ 21 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 21਼ ਕੀ ਉਹਨਾਂ (ਮੁਸ਼ਰਿਕਾਂ) ਦੇ ਧਰਤੀ ਵਾਲੇ ਇਸ਼ਟ ਕਿਸੇ (ਮੁਰਦਾ…

ਸੂਰਾ ਆਇਤ 21/112 — ਅਲ-ਅੰਬੀਆ الأنبياء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅੰਬੀਆ ਸੁਣੋ, ਅਲ-ਅੰਬੀਆ ਅਨੁਵਾਦ, ਅਲ-ਅੰਬੀਆ mp3, ਅਲ-ਅੰਬੀਆ pdf. ਆਇਤ 19–23. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers