ਅਲ-ਕਸਸ · 11/88
ਅਨੁਵਾਦ ਉਚਾਰਨ — ਸੂਰਾ ਅਲ-ਕਸਸ
وَقَالَتْ لِأُخْتِهِ قُصِّيهِ ۖ فَبَصُرَتْ بِهِ عَن جُنُبٍ وَهُمْ لَا يَشْعُرُونَ ۝١١
Wa qaalat li ukhtihee qusseehi fabasurat bihee `an junubinw wahum laa yash`uroon
📖 ਪੰਜਾਬੀ ਵਿੱਚ
11਼ ਮੂਸਾ ਦੀ ਮਾਂ ਨੇ ਉਸ (ਮੂਸਾ) ਦੀ ਭੈਣ ਨੂੰ ਕਿਹਾ ਕਿ ਤੂੰ ਇਸ ਦੇ ਪਿੱਛੇ-ਪਿੱਛੇ ਜਾ ਅਤੇ ਉਹ (ਭੈਣ) ਉਸ (ਮੂਸਾ) ਨੂੰ ਦੂਰ ਤੋਂ ਹੀ ਵੇਖਦੇ ਹੋਏ ਪਿੱਛੇ-ਪਿੱਛੇ ਜਾ ਰਹੀ ਸੀ ਜਦ ਕਿ ਫ਼ਿਰਔਨੀਆਂ ਨੂੰ ਇਸ ਦਾ ਕੁੱਝ ਪਤਾ ਵੀ ਨਹੀਂ ਸੀ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 9-13 — ਸੂਰਾ ਅਲ-ਕਸਸ

9وَقَالَتِ امْرَأَتُ فِرْعَوْنَ قُرَّتُ عَيْنٍ لِّي وَلَكَ ۖ لَا تَقْتُلُوهُ عَسَىٰ أَن يَنفَعَنَا أَوْ نَتَّخِذَهُ وَلَدًا وَهُمْ لَا يَشْعُرُونَ
9਼ (ਫ਼ਿਰਔਨ ਨੇ ਜਦੋਂ ਉਸ ਬੱਚੇ ਨੂੰ ਕਤਲ ਕਰਨਾ ਚਾਹਿਆ ਤਾਂ) ਫ਼ਿਰਔਨ ਦੀ ਪਤਨੀ ਨੇ ਕਿਹਾ ਇਹ ਬੱਚਾ ਤਾਂ ਤੁਹਾਡੇ ਤੇ ਮੇਰੇ ਲਈ ਅੱਖਾਂ ਦੀ ਠੰਢਕ ਹੈ, ਇਸ ਨੂੰ ਨਾ ਮਾਰੋ, ਹੋ ਸਕਦਾ ਹੈ ਕਿ ਇਹ ਸਾਡੇ ਲਈ ਲਾਹੇਵੰਦ ਸਿੱਧ ਹੋਵੇ ਜਾਂ ਅਸੀਂ ਇਸ ਨੂੰ ਆਪਣਾ ਪੁੱਤਰ ਹੀ ਬਣਾ ਲਈਏ। (ਅਸਲ ਗੱਲ ਤਾਂ ਇਹ ਹੈ ਕਿ) ਉਹ ਇਸ ਦੇ ਸਿੱਟੇ ਤੋਂ ਅਣਜਾਣ ਸੀ ਉਹਨਾਂ ਨੂੰ ਕੁੱਝ ਵੀ ਸਮਝ ਨਹੀਂ ਸੀ (ਕਿ ਉਹ ਕਿਸ ਨੂੰ ਪੁੱਤਰ ਬਣਾ ਰਹੇ ਹਨ)।
10وَأَصْبَحَ فُؤَادُ أُمِّ مُوسَىٰ فَارِغًا ۖ إِن كَادَتْ لَتُبْدِي بِهِ لَوْلَا أَن رَّبَطْنَا عَلَىٰ قَلْبِهَا لِتَكُونَ مِنَ الْمُؤْمِنِينَ
10਼ ਉੱਧਰ ਮੂਸਾ ਦੀ ਮਾਂ ਦਾ ਦਿਲ ਬੇਚੈਨ ਸੀ, ਜੇ ਅਸੀਂ ਉਸ ਨੂੰ ਹੌਸਲਾ ਨਾ ਦੁਆਉਂਦੇ ਤਾਂ ਹੋ ਸਕਦਾ ਸੀ ਕਿ ਉਹ ਇਸ ਭੇਦ ਨੂੰ ਹੀ ਖੋਲ ਦਿੰਦੀ। (ਇਹ ਹੌਸਲਾ ਇਸ ਲਈ ਦਿੱਤਾ ਗਿਆ ਸੀ) ਤਾਂ ਜੋ ਉਹ (ਸਾਡੇ ਵਚਨਾਂ ਉੱਤੇ) ਭਰੋਸਾ ਕਰਨ ਵਾਲਿਆਂ ਵਿੱਚੋਂ ਹੋ ਜਾਵੇ।
11وَقَالَتْ لِأُخْتِهِ قُصِّيهِ ۖ فَبَصُرَتْ بِهِ عَن جُنُبٍ وَهُمْ لَا يَشْعُرُونَ
11਼ ਮੂਸਾ ਦੀ ਮਾਂ ਨੇ ਉਸ (ਮੂਸਾ) ਦੀ ਭੈਣ ਨੂੰ ਕਿਹਾ ਕਿ ਤੂੰ ਇਸ ਦੇ ਪਿੱਛੇ-ਪਿੱਛੇ ਜਾ ਅਤੇ ਉਹ (ਭੈਣ) ਉਸ (ਮੂਸਾ) ਨੂੰ ਦੂਰ ਤੋਂ ਹੀ ਵੇਖਦੇ ਹੋਏ ਪਿੱਛੇ-ਪਿੱਛੇ ਜਾ ਰਹੀ ਸੀ ਜਦ ਕਿ ਫ਼ਿਰਔਨੀਆਂ ਨੂੰ ਇਸ ਦਾ ਕੁੱਝ ਪਤਾ ਵੀ ਨਹੀਂ ਸੀ।
12۞ وَحَرَّمْنَا عَلَيْهِ الْمَرَاضِعَ مِن قَبْلُ فَقَالَتْ هَلْ أَدُلُّكُمْ عَلَىٰ أَهْلِ بَيْتٍ يَكْفُلُونَهُ لَكُمْ وَهُمْ لَهُ نَاصِحُونَ
12਼ ਅਸੀਂ (ਮੂਸਾ ਤੇ ਮੂਸਾ ਦੀ ਭੈਣ ਦੇ ਫ਼ਿਰਔਨ ਦੇ ਦਰਬਾਰ ਵਿਚ ਪਹੁੰਚਣ ਤੋਂ) ਪਹਿਲਾਂ ਹੀ ਮੂਸਾ ਉੱਤੇ ਦਾਈਆਂ ਦਾ ਦੁੱਧ ਹਰਾਮ ਕਰ (ਭਾਵ ਦੁੱਧ ਚੁੰਘਣ ਤੋਂ ਰੋਕ) ਦਿੱਤਾ ਸੀ। ਮੂਸਾ ਦੀ ਭੈਣ ਨੇ (ਫ਼ਿਰਔਨ ਦੀ ਪਤਨੀ ਨੂੰ) ਕਿਹਾ, ਕੀ ਮੈਂ ਤੁਹਾਨੂੰ ਉਹ ਘਰ ਦੱਸਾਂ ਜਿਹੜਾ ਇਸ ਬੱਚੇ ਦਾ ਪਾਲਣ ਪੋਸ਼ਣ ਕਰੇ ਅਤੇ ਇਸ ਬੱਚੇ ਦੇ ਸ਼ੁਭ ਚਿੰਤਕ ਵੀ ਹੋਣ।
13فَرَدَدْنَاهُ إِلَىٰ أُمِّهِ كَيْ تَقَرَّ عَيْنُهَا وَلَا تَحْزَنَ وَلِتَعْلَمَ أَنَّ وَعْدَ اللَّهِ حَقٌّ وَلَٰكِنَّ أَكْثَرَهُمْ لَا يَعْلَمُونَ
13਼ ਇੰਜ ਅਸੀਂ ਉਸ ਬੱਚੇ (ਮੂਸਾ) ਨੂੰ ਉਸ ਦੀ ਮਾਂ ਕੋਲ ਮੋੜ ਲਿਆਂਦਾ ਤਾਂ ਜੋ ਉਸ ਦੀਆਂ ਅੱਖਾਂ ਠੰਡੀਆਂ ਰਹਿਣ ਅਤੇ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਹੋਵੇ ਅਤੇ ਇਹ ਵੀ ਜਾਣ ਲਵੇ ਕਿ ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੁੰਦਾ ਹੈ, ਪਰ ਵਧੇਰੇ ਲੋਕੀ ਇਹ ਗੱਲ ਨਹੀਂ ਜਾਣਦੇ।
ਅਲ-ਕਸਸਕੁਰਾਨ ਸੂਚੀ
88ਆਇਤ
MeccanRevelation
11ਆਇਤ

ਅਨੁਵਾਦ — ਅਲ-ਕਸਸ 11

ਸੂਰਾ ਅਲ-ਕਸਸ ਆਇਤ 11 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 11਼ ਮੂਸਾ ਦੀ ਮਾਂ ਨੇ ਉਸ (ਮੂਸਾ) ਦੀ ਭੈਣ ਨੂੰ…

ਸੂਰਾ ਆਇਤ 11/88 — ਸੂਰਾ ਅਲ-ਕਸਸ القصص (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਕਸਸ ਸੁਣੋ, ਸੂਰਾ ਅਲ-ਕਸਸ ਅਨੁਵਾਦ, ਸੂਰਾ ਅਲ-ਕਸਸ mp3, ਸੂਰਾ ਅਲ-ਕਸਸ pdf. ਆਇਤ 9–13. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Saturday, October 3, 2026

Don't forget us in your sincere prayers